ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਾਰਾਣਸੀ ਵਿੱਚ ਵਿਭਿੰਨ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ /ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 07 JUL 2023 9:26PM by PIB Chandigarh

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਹਰ ਹਰ ਮਹਾਦੇਵ! ਮਾਤਾ ਅੰਨਪੂਰਣਾ ਕੀ ਜੈ! ਗੰਗਾ ਮੈਯਾ (ਮਈਆ) ਕੀ ਜੈ! ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀ ਬੇਨ ਪਟੇਲ, ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ-ਮੰਡਲ ਦੇ ਮੇਰੇ ਸਾਥੀਗਣ, ਯੂਪੀ ਸਰਕਾਰ ਦੇ ਸਾਰੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਅਲੱਗ-ਅਲੱਗ ਯੋਜਨਾਵਾਂ ਦੇ ਸਾਰੇ ਲਾਭਾਰਥੀ, ਅਤੇ ਕਾਸ਼ੀ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਸਾਵਣ ਦੇ ਮਹੀਨੇ ਦੀ ਸ਼ੁਰੂਆਤ ਹੋਵੇ... ਬਾਬਾ ਵਿਸ਼ਵਨਾਥ ਅਤੇ ਮਾਂ ਗੰਗਾ ਦਾ ਅਸ਼ੀਰਵਾਦ ਹੋਵੇ ਅਤੇ ਬਨਾਰਸ ਦੇ ਲੋਕਾਂ ਦਾ ਸਾਥ ਹੋਵੇ, ਫਿਰ ਤਾਂ ਜੀਵਨ ਬਿਲਕੁਲ ਧੰਨ ਹੋ ਜਾਂਦਾ ਹੈ। ਮੈਂ ਜਾਣਦਾ ਹਾਂ ਕਿ ਅੱਜ ਕੱਲ੍ਹ ਕਾਸ਼ੀ ਦੇ ਆਪ ਲੋਕ ਬਹੁਤ ਵਿਅਸਤ ਹੋ, ਕਾਸ਼ੀ ਵਿੱਚ ਰੌਣਕ ਜਰਾ ਜ਼ਿਆਦਾ ਹੀ ਹੋ ਰਹੀ ਹੈ ਅੱਜ ਕੱਲ੍ਹ। ਦੇਸ਼-ਦੁਨੀਆ ਤੋਂ ਹਜ਼ਾਰਾਂ ਸ਼ਿਵਭਗਤ ਇੱਥੇ ਹਰ ਰੋਜ਼ ਬਾਬਾ ਨੂੰ ਜਲ ਚੜ੍ਹਾਉਣ ਪਹੁੰਚ ਰਹੇ ਹਨ ਅਤੇ ਇਸ ਵਾਰ ਤਾਂ ਸਾਵਣ ਦੀ ਅਵਧੀ ਵੀ ਜਰਾ ਅਧਿਕ ਹੈ। ਅਜਿਹੇ ਵਿੱਚ ਇਸ ਵਾਰ ਬਾਬਾ ਦੇ ਦਰਸ਼ਨ ਦੇ ਲਈ ਰਿਕਾਰਡ ਸੰਖਿਆ ਵਿੱਚ ਸ਼ਰਧਾਲੂਆਂ ਦਾ ਆਉਣਾ ਤੈਅ ਹੈ। ਲੇਕਿਨ ਇਨ੍ਹਾਂ ਸਭ ਦੇ ਨਾਲ ਇੱਕ ਹੋਰ ਬਾਤ ਤੈਅ ਹੈ। ਹੁਣ ਜੇ ਭੀ ਬਨਾਰਸ ਆਈ, ਤ ਖ਼ੁਸ਼ ਹੋਕੇ ਹੀ ਜਾਈ! ਮੈਨੂੰ ਬਹੁਤ ਜ਼ਿਆਦਾ ਚਿੰਤਾ ਨਹੀਂ ਹੁੰਦੀ ਕਿ ਇਤਨੇ ਸਾਰੇ ਲੋਕ ਆਉਣਗੇ, ਬਨਾਰਸ ਵਿੱਚ ਸਭ ਕਿਵੇਂ ਮੈਨੇਜ ਹੋਵੇਗਾ।

ਕਾਸ਼ੀ ਦੇ ਲੋਕ ਤਾਂ ਮੈਨੂੰ ਸਿਖਾ ਦਿੰਦੇ ਹਨ, ਮੈਂ ਉਨ੍ਹਾਂ ਨੂੰ ਕੋਈ ਚੀਜ਼ ਨਹੀਂ ਸਿਖਾ ਸਕਦਾ ਹਾਂ। ਹੁਣੇ ਜੀ-20 ਦੇ ਲਈ ਦੁਨੀਆ ਭਰ ਤੋਂ ਇਤਨੇ ਸਾਰੇ ਲੋਕ ਬਨਾਰਸ ਆਏ ਸਨ। ਕਾਸ਼ੀ ਦੇ ਲੋਕਾਂ ਨੇ ਉਨ੍ਹਾਂ ਦਾ ਇਤਨਾ ਭਵਯ (ਸ਼ਾਨਦਾਰ) ਸੁਆਗਤ ਕੀਤਾ, ਇਤਨਾ ਚੰਗਾ ਪ੍ਰਬੰਧ ਕੀਤਾ ਕਿ ਅੱਜ ਪੂਰੀ ਦੁਨੀਆ ਵਿੱਚ ਤੁਹਾਡੀ ਅਤੇ ਕਾਸ਼ੀ ਦੀ ਵਾਹਵਾਹੀ ਹੋ ਰਹੀ ਹੈ। ਅਤੇ ਇਸ ਲਈ ਮੈਨੂੰ ਪਤਾ ਹੈ ਕਾਸ਼ੀ ਦੇ ਲੋਕ ਸਭ ਸੰਭਾਲ਼ ਲੈਣਗੇ। ਆਪ (ਤੁਸੀਂ) ਲੋਕਾਂ ਨੇ ਕਾਸ਼ੀ ਵਿਸ਼ਵਨਾਥ ਧਾਮ ਅਤੇ ਪੂਰੇ ਪਰਿਸਰ ਨੂੰ ਵੀ ਇਤਨਾ ਭਵਯ (ਸ਼ਾਨਦਾਰ) ਬਣਵਾ ਦਿੱਤਾ ਹੈ ਕਿ ਜੋ ਇੱਥੇ ਆ ਰਿਹਾ ਹੈ, ਗਦਗਦ ਹੋ ਕੇ ਜਾ ਰਿਹਾ ਹੈ। ਇਹ ਬਾਬਾ ਦੀ ਇੱਛਾ ਹੀ ਸੀ ਕਿ ਅਸੀਂ ਉਸ ਨੂੰ ਪੂਰਾ ਕਰਨ ਦਾ ਨਿਮਿਤ ਬਣ ਪਾਏ। ਇਹ ਸਾਡਾ ਸਭ ਦਾ ਸੁਭਾਗ ਹੈ।

ਭਾਈਓ ਅਤੇ ਭੈਣੋਂ,

ਅੱਜ ਕਾਸ਼ੀ ਸਹਿਤ ਉੱਤਰ ਪ੍ਰਦੇਸ਼ ਨੂੰ ਲਗਭਗ 12 ਹਜ਼ਾਰ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਉਪਹਾਰ ਮਿਲਿਆ ਹੈ। ਅਸੀਂ ਜੋ ਕਾਸ਼ੀ ਦੀ ਆਤਮਾ ਨੂੰ ਬਣਾਈ ਰੱਖਦੇ ਹੋਏ ਨੂਤਨ ਕਾਇਆ ਦਾ ਸੰਕਲਪ ਲਿਆ ਹੈ, ਇਹ ਉਸ ਦਾ ਵਿਸਤਾਰ ਹੈ। ਇਨ੍ਹਾਂ ਵਿੱਚ ਰੇਲ, ਰੋਡ, ਪਾਣੀ, ਸਿੱਖਿਆ, ਟੂਰਿਜ਼ਮ ਨਾਲ ਜੁੜੇ ਪ੍ਰੋਜੈਕਟ ਹਨ, ਘਾਟਾਂ ਦੇ ਪੁਨਰਵਿਕਾਸ ਨਾਲ ਜੁੜੇ ਪ੍ਰੋਜੈਕਟਸ ਹਨ। ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ।

ਸਾਥੀਓ,

ਕੁਝ ਦੇਰ ਪਹਿਲਾਂ ਹੀ ਮੇਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਆਯੁਸ਼ਮਾਨ ਭਾਰਤ ਯੋਜਨਾ ਦੇ ਲਾਭਾਰਥੀਆਂ ਨਾਲ ਬਾਤਚੀਤ ਹੋਈ। ਪਹਿਲਾਂ ਦੀਆਂ ਸਰਕਾਰਾਂ ਤੋਂ ਲੋਕਾਂ ਦੀ ਸਭ ਤੋਂ ਬੜੀ ਸ਼ਿਕਾਇਤ ਇਹ ਸੀ ਕਿ ਉਹ ਯੋਜਨਾਵਾਂ ਏਅਰਕੰਡੀਸ਼ਨਡ  ਕਮਰਿਆਂ ਵਿੱਚ ਬੈਠ ਕੇ ਬਣਾਉਂਦੀਆਂ ਸਨ। ਜ਼ਮੀਨ ‘ਤੇ ਉਨ੍ਹਾਂ ਯੋਜਨਾਵਾਂ ਦਾ ਕੀ ਅਸਰ ਹੋ ਰਿਹਾ ਹੈ, ਇਹ ਤਦ ਦੀਆਂ ਸਰਕਾਰਾਂ ਨੂੰ ਪਤਾ ਹੀ ਨਹੀਂ ਚਲਦਾ ਸੀ। ਲੇਕਿਨ ਭਾਜਪਾ ਸਰਕਾਰ ਨੇ ਲਾਭਾਰਥੀਆਂ ਨਾਲ ਬਾਤ ਦੀ, ਸੰਵਾਦ ਦੀ, ਮੁਲਾਕਾਤ ਦੀ, ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਯਾਨੀ ਬੈਨਿਫਿਟ ਵੀ ਡਾਇਰੈਕਟ ਅਤੇ ਫੀਡਬੈਕ ਵੀ ਡਾਇਰੈਕਟ। ਇਸ ਦਾ ਫਾਇਦਾ ਇਹ ਹੋਇਆ ਕਿ ਹਰ ਸਰਕਾਰੀ ਵਿਭਾਗ, ਹਰ ਅਫ਼ਸਰ ਆਪਣੀ ਜ਼ਿੰਮੇਦਾਰੀ ਸਮਝਣ ਲਗੇ। ਹੁਣ ਕਿਸੇ ਦੇ ਲਈ ਗੁਣਾ-ਗਣਿਤ ਦਾ ਕੋਈ ਚਾਂਸ ਹੀ ਨਹੀਂ ਬਚਿਆ ਹੈ।

ਸਾਥੀਓ,

ਜਿਨ੍ਹਾਂ ਦਲਾਂ ਨੇ ਅਤੀਤ ਵਿੱਚ ਭ੍ਰਿਸ਼ਟ ਅਤੇ ਨਾਕਾਮ ਸਰਕਾਰਾਂ ਚਲਾਈਆਂ, ਉਹ ਅੱਜ ਲਾਭਾਰਥੀ ਦਾ ਨਾਮ ਸੁਣ ਕੇ ਤਿਲਮਿਲਾ ਜਾਂਦੇ ਹਨ। ਆਜ਼ਾਦੀ ਦੇ ਇਤਨੇ ਸਾਲ ਬਾਅਦ, ਲੋਕਤੰਤਰ ਦਾ ਸਹੀ ਲਾਭ ਹੁਣ ਸਹੀ ਮਾਅਨੇ ਵਿੱਚ ਸਹੀ ਲੋਕਾਂ ਤੱਕ ਪਹੁੰਚਿਆ ਹੈ। ਵਰਨਾ ਪਹਿਲਾਂ ਲੋਕਤੰਤਰ ਦੇ ਨਾਮ ‘ਤੇ ਸਿਰਫ਼ ਗਿਣੇ-ਚੁਣੇ ਲੋਕਾਂ ਦੇ ਹਿਤ ਸਾਧੇ ਜਾਂਦੇ ਸਨ, ਗ਼ਰੀਬ ਦੀ ਕੋਈ ਪੁੱਛ ਹੀ ਨਹੀਂ ਸੀ। ਭਾਜਪਾ ਸਰਕਾਰ ਵਿੱਚ ਲਾਭਾਰਥੀ ਵਰਗ ਅੱਜ ਸੱਚੇ ਸਮਾਜਿਕ ਨਿਆਂ ਅਤੇ ਸੱਚੇ ਸੈਕੁਲਰਿਜ਼ਮ ਦੀ ਉਦਾਹਰਣ ਬਣ ਗਿਆ ਹੈ। ਅਸੀਂ ਪੂਰੀ ਤਾਕਤ ਲਗਾ ਰਹੇ ਹਾਂ ਕਿ ਹਰ ਯੋਜਨਾ ਦੇ ਆਖਰੀ ਲਾਭਾਰਥੀ ਨੂੰ ਖੋਜ ਕੇ, ਉਸ ਤੱਕ ਪਹੁੰਚ ਕੇ, ਉਸ ਨੂੰ ਯੋਜਨਾ ਦਾ ਲਾਭ ਪਹੁੰਚਾਈਏ। ਜਾਣਦੇ ਹੋ ਇਸ ਦਾ ਸਭ ਤੋਂ ਬੜਾ ਲਾਭ ਕੀ ਹੋ ਰਿਹਾ ਹੈ? ਭਾਈ ਜਦੋਂ, ਸਰਕਾਰ ਖ਼ੁਦ ਹੀ ਪਹੁੰਚ ਰਹੀ ਹੈ ਤਾਂ ਕੀ ਹੋ ਰਿਹਾ ਹੈ? ਕਮਿਸ਼ਨ ਲੈਣ ਵਾਲਿਆਂ ਦੀ ਦੁਕਾਨ...ਬੰਦ। ਦਲਾਲੀ ਖਾਣ ਵਾਲਿਆਂ ਦੀ ਦੁਕਾਨ...ਬੰਦ। ਘੁਟਾਲੇ ਕਰਨ ਵਾਲਿਆਂ ਦੀ ਦੁਕਾਨ...ਬੰਦ। ਯਾਨੀ ਨਾ ਕੋਈ ਭੇਦਭਾਵ ਅਤੇ ਨਾ ਹੀ ਕੋਈ ਭ੍ਰਿਸ਼ਟਾਚਾਰ।

ਸਾਥੀਓ,

ਬੀਤੇ 9 ਵਰ੍ਹਿਆਂ ਵਿੱਚ ਅਸੀਂ ਸਿਰਫ਼ ਇੱਕ ਪਰਿਵਾਰ ਅਤੇ ਇੱਕ ਪੀੜ੍ਹੀ ਦੇ ਲਈ ਸਿਰਫ਼ ਯੋਜਨਾਵਾਂ ਨਹੀਂ ਬਣਾਈਆਂ ਹਨ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਸੁਧਰ ਜਾਵੇ, ਇਸ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਹੈ। ਹੁਣ ਜਿਵੇਂ ਗ਼ਰੀਬਾਂ ਦੇ ਘਰ ਦੀ ਯੋਜਨਾ ਹੈ। ਹੁਣ ਤੱਕ ਦੇਸ਼ ਵਿੱਚ 4 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਪੀਐੱਮ ਆਵਾਸ ਯੋਜਨਾ ਦੇ ਪੱਕੇ ਘਰ ਮਿਲ ਚੁੱਕੇ ਹਨ। ਅੱਜ ਵੀ ਇੱਥੇ ਯੂਪੀ ਦੇ ਸਾਢੇ ਚਾਰ ਲੱਖ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਸਪੁਰਦ ਕੀਤੇ ਗਏ ਹਨ। ਸਾਵਣ ਦੇ ਮਹੀਨੇ ਵਿੱਚ ਮਹਾਦੇਵ ਦੀ ਇਹ ਕਿਤਨੀ ਬੜੀ ਕਿਰਪਾ ਹੋਈ ਹੈ।

ਸਾਥੀਓ,

ਜਿਨ੍ਹਾਂ ਗ਼ਰੀਬਾਂ ਨੂੰ ਇਹ ਘਰ ਮਿਲੇ ਹਨ, ਉਨ੍ਹਾਂ ਦੀ ਇੱਕ ਬਹੁਤ ਬੜੀ ਚਿੰਤਾ ਖ਼ਤਮ ਹੋ ਜਾਂਦੀ ਹੈ, ਸੁਰੱਖਿਆ ਦੀ ਭਾਵਨਾ ਉਨ੍ਹਾਂ ਦੇ ਅੰਦਰ ਆ ਜਾਂਦੀ ਹੈ। ਜਿਨ੍ਹਾਂ ਨੂੰ ਇਹ ਘਰ ਮਿਲਦਾ ਹੈ, ਉਨ੍ਹਾਂ ਵਿੱਚ ਇੱਕ ਨਵਾਂ ਸਵੈ-ਅਭਿਮਾਨ ਜਾਗਦਾ ਹੈ, ਨਵੀਂ ਊਰਜਾ ਆਉਂਦੀ ਹੈ। ਜਦੋਂ ਅਜਿਹੇ ਘਰ ਵਿੱਚ ਕੋਈ ਬੱਚਾ ਪਲਦਾ ਹੈ, ਵਧਦਾ ਹੈ, ਤਾਂ ਉਸ ਦੀਆਂ ਆਕਾਂਖਿਆਵਾਂ ਵੀ ਅਲੱਗ ਹੁੰਦੀਆਂ ਹਨ। ਅਤੇ ਤੁਹਾਨੂੰ ਇੱਕ ਬਾਤ ਮੈਂ ਵਾਰ-ਵਾਰ ਯਾਦ ਦਿਵਾਉਂਦਾ ਹਾਂ। ਪੀਐੱਮ ਆਵਾਸ ਯੋਜਨਾ ਦੇ ਇਹ ਜ਼ਿਆਦਾਤਰ ਘਰ ਮਹਿਲਾਵਾਂ ਦੇ ਨਾਮ ‘ਤੇ ਮਿਲੇ ਹਨ। ਅੱਜ ਇਨ੍ਹਾਂ ਘਰਾਂ ਦੀ ਕੀਮਤ ਕਈ-ਕਈ ਲੱਖ ਰੁਪਏ ਹੋ ਗਈ ਹੈ। ਕਰੋੜਾਂ ਭੈਣਾਂ ਤਾਂ ਅਜਿਹੀਆਂ ਹਨ, ਜਿਨ੍ਹਾਂ ਦੇ ਨਾਮ ‘ਤੇ ਪਹਿਲੀ ਵਾਰ ਕੋਈ ਪ੍ਰਾਪਰਟੀ ਰਜਿਸਟਰ ਹੋਈ ਹੈ। ਇਸ ਨਾਲ ਗ਼ਰੀਬ ਪਰਿਵਾਰਾਂ ਦੀਆਂ ਭੈਣਾਂ ਨੂੰ ਜੋ ਆਰਥਿਕ ਸੁਰੱਖਿਆ ਦੀ ਗਰੰਟੀ ਮਿਲੀ ਹੈ, ਇਹ ਉਹ ਵੀ ਜਾਣਦੀਆਂ ਹਨ।

ਸਾਥੀਓ,

ਆਯੁਸ਼ਮਾਨ ਭਾਰਤ ਯੋਜਨਾ ਵੀ ਸਿਰਫ਼ 5 ਲੱਖ ਰੁਪਏ ਦੇ ਮੁਫ਼ਤ ਇਲਾਜ ਤੱਕ ਸੀਮਿਤ ਨਹੀਂ ਹੈ। ਇਸ ਦਾ ਪ੍ਰਭਾਵ ਕਈ ਪੀੜ੍ਹੀਆਂ ਤੱਕ ਪਿਆ ਰਹਿੰਦਾ ਹੈ। ਜਦੋਂ ਗ਼ਰੀਬ ਪਰਿਵਾਰ ਵਿੱਚ ਕੋਈ ਗੰਭੀਰ ਰੂਪ ਨਾਲ ਬਿਮਾਰ ਪੈਂਦਾ ਹੈ ਤਾਂ ਕਿਸੇ ਦੀ ਪੜ੍ਹਾਈ ਛੁਟ ਜਾਂਦੀ ਹੈ, ਕਿਸੇ ਨੂੰ ਛੋਟੀ ਉਮਰ ਵਿੱਚ ਕੰਮ ਕਰਨ ਦੇ ਲਈ ਜਾਣਾ ਪੈਂਦਾ ਹੈ। ਪਤਨੀ ਨੂੰ ਵੀ ਰੋਜ਼ੀ ਰੋਟੀ ਦੇ ਲਈ ਨਿਕਲਣਾ ਪੈਂਦਾ ਹੈ। ਇੱਕ ਗੰਭੀਰ ਬਿਮਾਰੀ ਆਈ ਕਿ ਕਈ-ਕਈ ਸਾਲ ਤੱਕ ਮਾਂ-ਬਾਪ ਬੱਚੇ ਬੜੇ ਹੋ ਜਾਣ ਲੇਕਿਨ ਸ਼ਾਦੀ ਨਹੀਂ ਕਰ ਪਾਉਂਦੇ ਹਨ। ਕਿਉਂਕਿ ਆਰਥਿਕ ਸਥਿਤੀ ਬਿਮਾਰੀ ਵਿੱਚ ਖਸਤਾ ਹਾਲ ਹੋ ਜਾਂਦੀ ਹੈ। ਅਤੇ ਗ਼ਰੀਬ ਦੇ ਸਾਹਮਣੇ ਦੋ ਹੀ ਵਿਕਲਪ ਹੁੰਦੇ ਹਨ। ਜਾਂ ਤਾਂ ਉਹ ਆਪਣਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਜ਼ਿੰਦਗੀ ਦੇ ਲਈ ਸੰਘਰਸ਼ ਕਰਦੇ ਦੇਖਣ, ਜਾਂ ਘਰ-ਖੇਤ ਵੇਚ ਦੇਣ, ਕਿਸੇ ਤੋਂ ਇਲਾਜ ਦੇ ਲਈ ਕਰਜ਼ ਲੈਣ। ਜਦੋਂ ਪ੍ਰਾਪਰਟੀ ਵਿਕਦੀ ਹੈ, ਕਰਜ਼ ਦਾ ਬੋਝ ਵਧਦਾ ਹੈ, ਤਾਂ ਆਉਣ ਵਾਲੀਆਂ ਕਈ-ਕਈ ਪੀੜ੍ਹੀਆਂ ਪ੍ਰਭਾਵਿਤ ਹੋ ਜਾਂਦੀਆਂ ਹਨ। ਆਯੁਸ਼ਮਾਨ ਭਾਰਤ ਯੋਜਨਾ ਅੱਜ ਗ਼ਰੀਬ ਨੂੰ ਇਸੇ ਸੰਕਟ ਤੋਂ ਬਚਾ ਰਹੀ ਹੈ। ਇਸ ਲਈ ਮੈਂ ਮਿਸ਼ਨ ਮੋਡ ‘ਤੇ ਲਾਭਾਰਥੀਆਂ ਤੱਕ ਆਯੁਸ਼ਮਾਨ ਕਾਰਡ ਪਹੁੰਚਾਉਣ ਦੇ ਲਈ ਇਤਨਾ ਅਧਿਕ ਪ੍ਰਯਾਸ ਕਰ ਰਿਹਾ ਹਾਂ। ਅੱਜ ਵੀ ਇੱਥੋਂ ਇੱਕ ਕਰੋੜ 60 ਲੱਖ ਲਾਭਾਰਥੀਆਂ ਨੂੰ ਆਯੁਸ਼ਮਾਨ ਭਾਰਤ ਦਾ ਕਾਰਡ ਵੰਡਣਾ ਸ਼ੁਰੂ ਹੋਇਆ ਹੈ।

ਭਾਈਓ ਅਤੇ ਭੈਣੋਂ,

ਦੇਸ਼ ਦੇ ਸੰਸਾਧਨਾਂ ‘ਤੇ ਵੰਚਿਤਾਂ ਦਾ, ਗ਼ਰੀਬਾਂ ਦਾ ਸਭ ਤੋਂ ਬੜਾ ਹੱਕ ਹੁੰਦਾ ਹੈ। ਪਹਿਲਾਂ ਬੈਂਕ ਤੱਕ ਪਹੁੰਚ ਵੀ ਸਿਰਫ਼ ਅਮੀਰ ਲੋਕਾਂ ਦੀ ਹੁੰਦੀ ਸੀ। ਗ਼ਰੀਬਾਂ ਦੇ ਲਈ ਤਾਂ ਇਹ ਮੰਨਿਆ ਜਾਂਦਾ ਸੀ ਕਿ ਪੈਸਾ ਹੀ ਨਹੀਂ ਹੈ, ਤਾਂ ਬੈਂਕ ਖਾਤੇ ਦਾ ਕੀ ਕਰਨਗੇ? ਕੁਝ ਲੋਕ ਸੋਚਦੇ ਹਨ ਕਿ ਗਰੰਟੀ ਦੇਣ ਦੇ ਲਈ ਕੋਈ ਨਹੀਂ ਹੈ, ਤਾਂ ਬੈਂਕ ਲੋਨ ਕਿਵੇਂ ਮਿਲ ਪਾਵੇਗਾ। ਬੀਤੇ 9 ਵਰ੍ਹਿਆਂ ਵਿੱਚ ਇਸ ਸੋਚ ਨੂੰ ਵੀ ਭਾਜਪਾ ਸਰਕਾਰ ਨੇ ਬਦਲ ਦਿੱਤਾ। ਅਸੀਂ ਬੈਂਕਾਂ ਦੇ ਦਰਵਾਜ਼ੇ ਸਭ ਦੇ ਲਈ ਖੋਲ੍ਹ ਦਿੱਤੇ। ਅਸੀਂ ਕਰੀਬ-ਕਰੀਬ 50 ਕਰੋੜ ਜਨਧਨ ਬੈਂਕ ਖਾਤੇ ਖੋਲ੍ਹੇ। ਮੁਦਰਾ ਯੋਜਨਾ ਦੇ ਤਹਿਤ 50 ਹਜ਼ਾਰ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਰਿਣ ਬਿਨਾ ਗਰੰਟੀ ਦਿੱਤੇ। ਇੱਥੇ ਯੂਪੀ ਵਿੱਚ ਵੀ ਕਰੋੜਾਂ ਲਾਭਾਰਥੀਆਂ ਨੇ ਮੁਦਰਾ ਯੋਜਨਾ ਦਾ ਲਾਭ ਉਠਾ ਕੇ ਆਪਣਾ ਕੰਮ ਸ਼ੁਰੂ ਕੀਤਾ ਹੈ। ਇਸ ਵਿੱਚ ਸਭ ਤੋਂ ਅਧਿਕ ਲਾਭ ਗ਼ਰੀਬ, ਦਲਿਤ, ਪਿਛੜੇ, ਆਦਿਵਾਸੀ, ਘੱਟਗਿਣਤੀ ਪਰਿਵਾਰਾਂ ਨਾਲ ਜੁੜੇ ਸਾਥੀਆਂ ਅਤੇ ਮਹਿਲਾ ਉੱਦਮੀਆਂ ਨੂੰ ਹੋਇਆ ਹੈ। ਇਹੀ ਤਾਂ ਸਮਾਜਿਕ ਨਿਆਂ ਹੈ, ਜਿਸ ਦੀ ਗਰੰਟੀ ਭਾਜਪਾ ਸਰਕਾਰ ਦੇ ਰਹੀ ਹੈ।

ਸਾਥੀਓ,

ਸਾਡੇ ਰੇਹੜੀ-ਠੇਲੇ-ਪਟੜੀ-ਫੁਟਪਾਥ ‘ਤੇ ਛੋਟਾ-ਮੋਟਾ ਕਾਰੋਬਾਰ ਕਰਨ ਵਾਲੇ ਸਾਥੀ ਵੀ ਜ਼ਿਆਦਾਤਰ ਵੰਚਿਤ ਸਮਾਜ ਤੋਂ ਹੀ ਆਉਂਦੇ ਹਨ। ਲੇਕਿਨ ਪਹਿਲਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਸਾਥੀਆਂ ਨੂੰ ਵੀ ਸਿਵਾਏ ਅਪਮਾਨ ਅਤੇ ਪ੍ਰਤਾੜਨਾ ਦੇ ਕੁਝ ਨਹੀਂ ਦਿੱਤਾ। ਰੇਹੜੀ-ਠੇਲੇ-ਪਟੜੀ-ਫੁਟਪਾਥ ‘ਤੇ ਦੁਕਾਨ ਚਲਾਉਣ ਵਾਲਿਆਂ ਨੂੰ ਦੁਤਕਾਰ ਦਿੰਦਾ ਹੈ, ਗਾਲੀ ਦੇ ਕੇ ਚਲਾ ਜਾਂਦਾ ਹੈ। ਲੇਕਿਨ ਗ਼ਰੀਬ ਮਾਂ ਦਾ ਬੇਟਾ ਮੋਦੀ, ਇਨ੍ਹਾਂ ਦਾ ਇਹ ਅਪਮਾਨ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਮੈਂ ਰੇਹੜੀ-ਠੇਲੇ-ਪਟੜੀ-ਫੁਟਪਾਥ ‘ਤੇ ਦੁਕਾਨ ਚਲਾਉਣ ਵਾਲਿਆਂ ਦੇ ਲਈ ਪੀਐੱਮ-ਸਵਨਿਧੀ ਯੋਜਨਾ ਬਣਾਈ ਹੈ। ਅਸੀਂ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਇਨ੍ਹਾਂ ਨੂੰ ਵੀ ਸਨਮਾਨ ਦਿੱਤਾ ਹੈ ਅਤੇ ਬੈਂਕਾਂ ਨੂੰ ਇਨ੍ਹਾਂ ਨੂੰ ਮਦਦ ਦੇਣ ਨੂੰ ਕਿਹਾ ਹੈ। ਜੋ ਪੈਸੇ ਪਟੜੀ ਵਾਲੇ ਦੁਕਾਨਦਾਰਾਂ ਨੂੰ ਬੈਂਕ ਦੇ ਰਹੇ ਹਨ, ਉਸ ਦੀ ਗਰੰਟੀ ਵੀ ਸਰਕਾਰ ਖ਼ੁਦ ਲੈ ਰਹੀ ਹੈ। ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਹੁਣ ਤੱਕ 35 ਲੱਖ ਤੋਂ ਅਧਿਕ ਸਾਥੀਆਂ ਨੂੰ ਮਦਦ ਸਵੀਕ੍ਰਿਤ ਕੀਤੀ ਗਈ ਹੈ। ਇੱਥੇ ਬਨਾਰਸ ਵਿੱਚ ਵੀ ਅੱਜ ਸਵਾ ਲੱਖ ਤੋਂ ਜ਼ਿਆਦਾ ਲਾਭਾਰਥੀਆਂ ਨੂੰ ਸਵਨਿਧੀ ਯੋਜਨਾ ਦੇ ਤਹਿਤ ਲੋਨ ਦਿੱਤੇ ਗਏ ਹਨ। ਇਸ ਲੋਨ ਨਾਲ ਉਹ ਆਪਣਾ ਕੰਮ ਅੱਗੇ ਵਧਾਉਣਗੇ, ਆਪਣੀ ਦੁਕਾਨ ਦਾ ਵਿਸਤਾਰ ਕਰਨਗੇ। ਹੁਣ ਕੋਈ ਉਨ੍ਹਾਂ ਨੂੰ ਗਾਲੀ ਨਹੀਂ ਦੇ ਪਾਵੇਗਾ, ਉਨ੍ਹਾਂ ਨੂੰ ਨੀਚਾ ਦਿਖਾ ਪਾਵੇਗਾ। ਗ਼ਰੀਬ ਨੂੰ ਸਵੈ-ਅਭਿਮਾਨ, ਇਹ ਹੈ ਮੋਦੀ ਦੀ ਗਰੰਟੀ।

ਸਾਥੀਓ,

ਜਿਨ੍ਹਾਂ ਲੋਕਾਂ ਨੇ ਦੇਸ਼ ‘ਤੇ ਦਹਾਕਿਆਂ ਤੱਕ ਰਾਜ ਕੀਤਾ, ਉਨ੍ਹਾਂ ਦੇ ਸ਼ਾਸਨ ਦੇ ਮੂਲ ਵਿੱਚ ਹੀ ਬੇਈਮਾਨੀ ਰਹੀ। ਅਤੇ ਜਦੋਂ ਐਸਾ ਹੁੰਦਾ ਹੈ ਤਾਂ ਚਾਹੇ ਕਿਤਨਾ ਵੀ ਧਨ ਇਕੱਠਾ ਹੋਵੇ, ਤਾਂ ਘੱਟ ਹੀ ਪੈਂਦਾ ਹੈ। 2014 ਤੋਂ ਪਹਿਲਾਂ ਭ੍ਰਿਸ਼ਟਾਚਾਰੀਆਂ ਅਤੇ ਪਰਿਵਾਰਵਾਦੀਆਂ ਦੀਆਂ ਸਰਕਾਰਾਂ ਦੇ ਦੌਰਾਨ ਐਸਾ ਹੀ ਕਾਰੋਬਾਰ ਚਲਦਾ ਸੀ। ਬਜਟ ਦੀ ਜਦੋਂ ਵੀ ਬਾਤ ਆਉਂਦੀ ਸੀ, ਤਾਂ ਘਾਟੇ ਦਾ, ਨੁਕਸਾਨ ਦਾ ਹੀ ਬਹਾਨਾ ਹੁੰਦਾ ਸੀ। ਅੱਜ ਗ਼ਰੀਬ ਕਲਿਆਣ ਹੋਵੇ ਜਾਂ ਫਿਰ ਇਨਫ੍ਰਾਸਟ੍ਰਕਚਰ, ਬਜਟ ਦੀ ਕੋਈ ਕਮੀ ਨਹੀਂ ਹੈ। ਉਹ ਕਰਦਾਤਾ ਹਨ, ਉਹੀ ਸਿਸਟਮ ਹੈ। ਲੇਕਿਨ ਸਰਕਾਰ ਬਦਲੀ ਹੈ, ਨੀਯਤ ਬਦਲੀ ਹੈ, ਪਰਿਣਾਮ ਵੀ ਬਦਲੇ ਦਿਖ ਰਹੇ ਹਨ। ਪਹਿਲਾਂ ਕਰਪਸ਼ਨ ਅਤੇ ਕਾਲਾਬਜ਼ਾਰੀ ਦੀਆਂ ਖ਼ਬਰਾਂ ਨਾਲ ਅਖ਼ਬਾਰ ਭਰੇ ਰਹਿੰਦੇ ਸਨ। ਹੁਣ ਨਵੇਂ ਪ੍ਰੋਜੈਕਟਸ ਦੇ ਨੀਂਹ ਪੱਥਰ ਰੱਖਣ ਅਤੇ ਲੋਕ-ਅਰਪਣ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਾਈਆਂ ਰਹਿੰਦੀਆਂ ਹਨ। ਬੀਤੇ 9 ਵਰ੍ਹਿਆਂ ਵਿੱਚ ਆਏ ਪਰਿਵਰਤਨ ਦੀ ਸਭ ਤੋਂ ਬੜੀ ਉਦਾਹਰਣ, ਭਾਰਤੀ ਰੇਲ ਹੈ। ਈਸਟਰਨ ਡੈਟੀਕੇਟਿਡ ਫ੍ਰੇਟ ਕੌਰੀਡੋਰ ਯਾਨੀ ਮਾਲਗੱਡੀਆਂ ਦੇ ਲਈ ਵਿਸ਼ੇਸ਼ ਪਟੜੀਆਂ ਦੀ ਯੋਜਨਾ 2006 ਵਿੱਚ ਸ਼ੁਰੂ ਹੋਈ ਸੀ। ਲੇਕਿਨ 2014 ਤੱਕ 1 ਕਿਲੋਮੀਟਰ ਟ੍ਰੈਕ ਵੀ ਨਹੀਂ ਵਿਛ ਪਾਇਆ ਸੀ। ਇੱਕ ਕਿਲੋਮੀਟਰ ਵੀ ਨਹੀਂ। ਪਿਛਲੇ 9 ਵਰ੍ਹਿਆਂ ਵਿੱਚ ਇਸ ਦਾ ਇੱਕ ਬਹੁਤ ਬੜਾ ਹਿੱਸਾ ਪੂਰਾ ਹੋ ਚੁੱਕਿਆ ਹੈ। ਇਸ ‘ਤੇ ਮਾਲਗੱਡੀਆਂ ਚਲਣੀਆਂ ਸ਼ੁਰੂ ਹੋ ਚੁੱਕੀਆਂ ਹਨ। ਅੱਜ ਵੀ ਦੀਨਦਿਆਲ ਉਪਾਧਿਆਇ ਜੰਕਸ਼ਨ ਤੋਂ ਨਿਊ ਸੋਨਨਗਰ ਸੈਕਸ਼ਨ ਦਾ ਲੋਕ-ਅਰਪਣ ਕੀਤਾ ਗਿਆ ਹੈ। ਇਸ ਨਾਲ ਮਾਲਗੱਡੀਆਂ ਦੀ ਸਪੀਡ ਤਾਂ ਵਧੇਗੀ ਹੀ, ਪੂਰਵਾਂਚਲ ਵਿੱਚ, ਪੂਰਬੀ ਭਾਰਤ ਵਿੱਚ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਬਣਨਗੇ।

 

ਸਾਥੀਓ,

ਜਦੋਂ ਨੀਯਤ ਸਾਫ ਹੁੰਦੀ ਹੈ ਤਾਂ ਕਿਵੇਂ ਕੰਮ ਹੁੰਦਾ ਹੈ, ਇਸ ਦੀ ਇੱਕ ਹੋਰ ਉਦਾਹਰਣ ਮੈਂ ਦਿੰਦਾ ਹਾਂ। ਦੇਸ਼ ਵਿੱਚ ਤੇਜ਼ ਰਫ਼ਤਾਰ ਟ੍ਰੇਨਾਂ ਚਲਣ, ਦੇਸ਼ ਹਮੇਸ਼ਾ ਇਹ ਚਾਹੁੰਦਾ ਸੀ। ਇਸ ਦੇ ਲਈ ਪਹਿਲੀ ਵਾਰ ਦੇਸ਼ ਵਿੱਚ ਕਰੀਬ-ਕਰੀਬ 50 ਸਾਲ ਪਹਿਲਾਂ ਰਾਜਧਾਨੀ ਐਕਸਪ੍ਰੈੱਸ ਦੀ ਸ਼ੁਰੂਆਤ ਹੋਈ। ਰਾਜਧਾਨੀ ਐਕਸਪ੍ਰੈੱਸ ਚਲਾਈ ਗਈ। ਲੇਕਿਨ ਇਤਨੇ ਸਾਲ ਵਿੱਚ ਭੀ ਇਹ ਰਾਜਧਾਨੀ ਐਕਸਪ੍ਰੈੱਸ ਸਿਰਫ਼ 16 ਰੂਟਾਂ ਵਿੱਚ ਹੀ ਚਲ ਪਾਈ ਹੈ। ਪੰਜਾਹ ਸਾਲਾਂ ਵਿੱਚ ਸਿਰਫ਼ 16  ਰੂਟ ਇਸੇ ਤਰ੍ਹਾਂ 30-35 ਸਾਲ ਪਹਿਲਾਂ ਸ਼ਤਾਬਦੀ ਐਕਸਪ੍ਰੈੱਸ ਵੀ ਚਲ ਪਈ। ਲੇਕਿਨ ਸ਼ਤਾਬਦੀ ਟ੍ਰੇਨ ਵੀ 30-35 ਸਾਲ ਵਿੱਚ ਹੁਣ ਤੱਕ 19 ਰੂਟਾਂ ‘ਤੇ ਹੀ ਸੇਵਾ ਦੇ ਰਹੀ ਹੈ। ਇਨ੍ਹਾਂ ਟ੍ਰੇਨਾਂ ਤੋਂ ਅਲੱਗ, ਇੱਕ ਵੰਦੇ ਭਾਰਤ ਐਕਸਪ੍ਰੈੱਸ ਹੈ। ਅਤੇ ਬਨਾਰਸ ਦੇ ਪਾਸ ਤਾਂ ਦੇਸ਼ ਦੀ ਪਹਿਲੀ ਵੰਦੇ ਭਾਰਤ ਦਾ ਖਿਤਾਬ ਹੈ। 4 ਸਾਲ ਵਿੱਚ ਇਹ ਟ੍ਰੇਨ 25 ਰੂਟਸ ‘ਤੇ ਚਲਣੀ ਸ਼ੁਰੂ ਹੋ ਚੁੱਕੀ ਹੈ। ਅੱਜ ਵੀ ਗੋਰਖਪੁਰ ਤੋਂ ਦੋ ਨਵੀਆਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ ਗਈ ਹੈ। ਇੱਕ ਟ੍ਰੇਨ ਗੋਰਖਪੁਰ ਤੋਂ ਲਖਨਊ ਦੇ ਲਈ ਚਲੀ ਹੈ ਅਤੇ ਦੂਸਰੀ ਅਹਿਮਦਾਬਾਦ ਤੋਂ ਜੋਧਪੁਰ ਰੂਟ ‘ਤੇ ਚਲੀ ਹੈ। ਦੇਸ਼ ਦੇ ਮੱਧ ਵਰਗ ਵਿੱਚ ਇਹ ਵੰਦੇ ਭਾਰਤ ਇਤਨੀ ਸੁਪਰਹਿਟ ਹੋ ਗਈ ਹੈ, ਕਿ ਕੋਣੇ-ਕੋਣੇ ਤੋਂ ਇਸ ਦੇ ਲਈ ਡਿਮਾਂਡ ਆ ਰਹੀ ਹੈ। ਉਹ ਦਿਨ ਦੂਰ ਨਹੀਂ, ਜਦੋਂ ਵੰਦੇ ਭਾਰਤ, ਦੇਸ਼ ਦੇ ਕੋਣੇ-ਕੋਣੇ ਨੂੰ ਕਨੈਕਟ ਕਰੇਗੀ।

ਭਾਈਓ ਅਤੇ ਭੈਣੋਂ,

ਬੀਤੇ 9 ਵਰ੍ਹਿਆਂ ਵਿੱਚ ਕਾਸ਼ੀ ਦੀ ਕਨੈਕਟੀਵਿਟੀ ਨੂੰ ਵੀ ਬਿਹਤਰ ਕਰਨ ਦੇ ਲਈ ਅਭੂਤਪੂਰਵ ਕੰਮ ਹੋਇਆ ਹੈ। ਇੱਥੇ ਜੋ ਵਿਕਾਸ ਕਾਰਜ ਹੋ ਰਹੇ ਹਨ, ਉਹ ਰੋਜ਼ਗਾਰ ਦੇ ਅਨੇਕਾਂ ਨਵੇਂ ਅਵਸਰ ਵੀ ਬਣਾ ਰਹੇ ਹਨ। ਹੁਣ ਜਿਵੇਂ ਪਿਛਲੇ ਵਰ੍ਹੇ ਕਾਸ਼ੀ ਵਿੱਚ 7 ਕਰੋੜ ਤੋਂ ਜ਼ਿਆਦਾ ਟੂਰਿਸਟ ਅਤੇ ਸ਼ਰਧਾਲੂ ਆਏ ਸਨ। ਸਿਰਫ਼ ਇੱਕ ਸਾਲ ਵਿੱਚ ਕਾਸ਼ੀ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ ਵਿੱਚ 12 ਗੁਣਾ ਵਾਧਾ ਹੋਇਆ। 12 ਗੁਣ ਟੂਰਿਸਟ ਵਧੇ ਹਨ, ਤਾਂ ਇਸ ਦਾ ਸਿੱਧਾ ਲਾਭ ਇੱਥੋਂ ਦੇ ਰਿਕਸ਼ਾ ਵਾਲਿਆਂ ਨੂੰ ਹੋਇਆ ਹੈ, ਦੁਕਾਨਦਾਰਾਂ ਨੂੰ ਹੋਇਆ ਹੈ, ਢਾਬਾ-ਹੋਟਲ ਚਲਾਉਣ ਵਾਲੇ ਸਾਥੀਆਂ ਨੂੰ ਹੋਇਆ ਹੈ। ਬਨਾਰਸੀ ਸਾੜੀ ਦਾ ਕੰਮ ਕਰਨ ਵਾਲੋ ਹੋਣ, ਜਾਂ ਫਿਰ ਬਨਾਰਸੀ ਪਾਨ ਵਾਲੇ ਮੇਰੇ ਭਾਈ, ਸਭ ਨੂੰ ਇਸ ਨਾਲ ਬਹੁਤ ਫਾਇਦਾ ਹੋ ਰਿਹਾ ਹੈ। ਟੂਰਿਸਟ ਵਧਣ ਦਾ ਬਹੁਤ ਬੜਾ ਲਾਭ ਸਾਡੇ ਨਾਵ (ਕਿਸ਼ਤੀ) ਵਾਲੇ ਸਾਥੀਆਂ ਨੂੰ ਹੋਇਆ ਹੈ। ਸ਼ਾਮ ਨੂੰ ਜੋ ਗੰਗਾ ਆਰਤੀ ਹੁੰਦੀ ਹੈ, ਉਸ ਸਮੇਂ ਨਾਵਾਂ (ਕਿਸ਼ਤੀਆਂ)  ‘ਤੇ ਕਿਤਨੀ ਭੀੜ ਹੁੰਦੀ ਹੈ, ਇਹ ਦੇਖ ਮੈਂ ਵੀ ਹੈਰਤ ਵਿੱਚ ਪੈ ਜਾਂਦਾ ਹਾਂ। ਆਪ ਲੋਕ ਐਸੇ ਹੀ ਬਨਾਰਸ ਨੂੰ ਸੰਭਾਲ਼ੇ ਰਹੋ।

(ਤੁਸੀਂ ਲੋਕ ਬਨਾਰਸ ਨੂੰ ਇਸੇ ਤਰ੍ਹਾਂ ਸੰਭਾਲ਼ਦੇ ਰਹੋ।)

ਸਾਥੀਓ,

ਬਾਬਾ ਦੇ ਅਸ਼ੀਰਵਾਦ ਨਾਲ ਵਾਰਾਣਸੀ ਦੇ ਤੇਜ਼ ਵਿਕਾਸ ਦੀ ਇਹ ਯਾਤਰਾ ਚਲਦੀ ਰਹੇਗੀ। ਅਤੇ ਮੈਂ ਇਸ ਵਾਰ ਕਾਸ਼ੀਵਾਸੀਆਂ ਦਾ ਹੋਰ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ। ਪਿਛਲੇ ਦਿਨੀਂ ਕਾਸ਼ੀ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸਨ। ਆਪ ਸਭ ਨੇ ਵਿਕਾਸ ਦੀ ਯਾਤਰਾ ਦਾ ਸਮਰਥਨ ਕੀਤਾ, ਵਿਕਾਸ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਜਿਤਾ ਕੇ ਭੇਜ ਦਿੱਤਾ ਅਤੇ ਕਾਸ਼ੀ ਵਿੱਚ ਇੱਕ ਅੱਛੀ (ਚੰਗੀ) ਵਿਵਸਥਾ ਖੜ੍ਹੀ ਕਰਨ ਦੀ ਦਿਸ਼ਾ ਵਿੱਚ ਆਪ ਲੋਕਾਂ ਨੇ ਜੋ ਸਹਿਯੋਗ ਦਿੱਤਾ ਤਾਂ ਕਾਸ਼ੀ ਦੇ ਸਾਂਸਦ ਦੇ ਨਾਤੇ ਆਪ ਸਭ ਦੇ ਇਸ ਸਹਿਯੋਗ ਦੇ ਲਈ ਮੈਂ ਜਦੋਂ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਹਿਰਦੇ ਤੋਂ ਤੁਹਾਡਾ ਆਭਾਰ ਵੀ ਵਿਅਕਤ ਕਰਦਾ ਹਾਂ। ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਵਧਾਈ ਅਤੇ ਪਵਿੱਤਰ ਸਾਵਣ ਮਾਹ (ਮਹੀਨੇ) ਦੇ ਅਵਸਰ ‘ਤੇ ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ। ਹਰ-ਹਰ ਮਹਾਦੇਵ!

 

************

 

ਡੀਐੱਸ/ਵੀਜੇ/ਡੀਕੇ


(Release ID: 1938237) Visitor Counter : 127