ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਹਾ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਨੂੰ ਲਾਗੂ ਕਰਨ ਵਿੱਚ ਹੋਰ ਦੇਰੀ ਸਾਡੀਆਂ ਕਦਰਾਂ-ਕੀਮਤਾਂ ਲਈ ਨੁਕਸਾਨਦੇਹ ਹੋਵੇਗੀ


ਕਿਸੇ ਵੀ ਵਿਦੇਸ਼ੀ ਸੰਸਥਾ ਨੂੰ ਸਾਡੀ ਪ੍ਰਭੂਸੱਤਾ ਅਤੇ ਮਾਣ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ - ਉਪ ਰਾਸ਼ਟਰਪਤੀ

ਹੁਣ ਸਮਾਂ ਆ ਗਿਆ ਹੈ, ਭਾਰਤ ਵਿਰੋਧੀ ਬਿਰਤਾਂਤਕਾਰੀ ਆਰਕੈਸਟਰਾ ਦੇ ਕੋਰੀਓਗ੍ਰਾਫਰਾਂ ਨੂੰ ਪ੍ਰਭਾਵੀ ਢੰਗ ਨਾਲ ਨਕਾਰਿਆ ਜਾਵੇ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਭਾਰਤੀ ਹੋਣ 'ਤੇ ਮਾਣ ਕਰਨ ਅਤੇ ਭਾਰਤ ਦੀਆਂ ਇਤਿਹਾਸਕ ਪ੍ਰਾਪਤੀਆਂ 'ਤੇ ਮਾਣ ਕਰਨ ਲਈ ਕਿਹਾ

ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਸਹਿਣਸ਼ੀਲ ਸਮਾਜ ਬਣਾਉਣ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਆਈਆਈਟੀ ਗੁਵਾਹਾਟੀ ਦੀ 25ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ ਅਤੇ ਕਾਮਾਖਿਆ ਮੰਦਰ ਵਿੱਚ ਪ੍ਰਾਰਥਨਾ ਕੀਤੀ

Posted On: 04 JUL 2023 4:53PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਅੱਜ ਉਜਾਗਰ ਕੀਤਾ ਕਿ ਯੂਨੀਫਾਰਮ ਸਿਵਲ ਕੋਡ ਭਾਰਤ ਅਤੇ ਇਸ ਦੇ ਰਾਸ਼ਟਰਵਾਦ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਜੋੜੇਗਾ, ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ "ਯੂਸੀਸੀ ਨੂੰ ਲਾਗੂ ਕਰਨ ਵਿੱਚ ਕੋਈ ਹੋਰ ਦੇਰੀ ਸਾਡੀਆਂ ਕਦਰਾਂ-ਕੀਮਤਾਂ ਨੂੰ ਨੁਕਸਾਨਦੇਹ ਹੋਵੇਗੀ।" 

 

 

ਅੱਜ ਆਈਆਈਟੀ ਗੁਵਾਹਾਟੀ ਦੀ 25ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ, ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤ (ਡੀਪੀਐੱਸਪੀ) 'ਦੇਸ਼ ਦੇ ਸ਼ਾਸਨ ਵਿੱਚ ਮੌਲਿਕ ਹਨ' ਅਤੇ ਉਨ੍ਹਾਂ ਨੂੰ ਨਿਯਮਬੱਧ ਬਣਾਉਣਾ ਰਾਜ ਦਾ ਫਰਜ਼ ਹੈ। ਇਹ ਜ਼ਿਕਰ ਕਰਦੇ ਹੋਏ ਕਿ ਬਹੁਤ ਸਾਰੇ ਡੀਪੀਐੱਸਪੀਜ਼ ਉਦਾਹਰਣ ਵਜੋਂ ਪੰਚਾਇਤਾਂ, ਸਹਿਕਾਰਤਾਵਾਂ ਅਤੇ ਸਿੱਖਿਆ ਦਾ ਅਧਿਕਾਰ ਪਹਿਲਾਂ ਹੀ ਕਾਨੂੰਨ ਵਿੱਚ ਤਬਦੀਲ ਹੋ ਚੁੱਕੇ ਹਨ, ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸੰਵਿਧਾਨ ਦੀ ਧਾਰਾ 44 ਨੂੰ ਲਾਗੂ ਕਰਨ ਦਾ ਸਮਾਂ ਆ ਗਿਆ ਹੈ।

 

ਭਾਰਤ ਦੇ ਅਕਸ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਅਤੇ "ਰਾਸ਼ਟਰ ਵਿਰੋਧੀ ਬਿਰਤਾਂਤਾਂ ਦੇ ਵਾਰ-ਵਾਰ ਆਰਕੇਸਟ੍ਰੇਸ਼ਨ" ਵਿਰੁੱਧ ਸਾਵਧਾਨ ਕਰਦੇ ਹੋਏ, ਸ਼੍ਰੀ ਧਨਖੜ ਨੇ ਜ਼ੋਰ ਦਿੱਤਾ, "ਇਹ ਸਮਾਂ ਆ ਗਿਆ ਹੈ ਕਿ ਭਾਰਤ ਵਿਰੋਧੀ ਬਿਰਤਾਂਤਕਾਰੀ ਆਰਕੇਸਟ੍ਰੇਸ਼ਨ ਦੇ ਕੋਰੀਓਗ੍ਰਾਫਰਾਂ ਨੂੰ ਪ੍ਰਭਾਵੀ ਢੰਗ ਨਾਲ ਨਕਾਰਿਆ ਜਾਵੇ।" 

 


 

ਉਪ ਰਾਸ਼ਟਰਪਤੀ ਨੇ ਇਹ ਵੀ ਇਸ਼ਾਰਾ ਕੀਤਾ ਕਿ "ਕਿਸੇ ਵੀ ਵਿਦੇਸ਼ੀ ਸੰਸਥਾ ਨੂੰ ਸਾਡੀ ਪ੍ਰਭੂਸੱਤਾ ਅਤੇ ਸਾਖ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ।" ਭਾਰਤ ਨੂੰ ਸਭ ਤੋਂ ਪੁਰਾਣਾ, ਸਭ ਤੋਂ ਵੱਡਾ, ਸਭ ਤੋਂ ਕਾਰਜਸ਼ੀਲ ਅਤੇ ਜੀਵੰਤ ਲੋਕਤੰਤਰ ਦੱਸਦਿਆਂ, ਜੋ ਕਿ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਨੂੰ ਸਥਿਰਤਾ ਪ੍ਰਦਾਨ ਕਰ ਰਿਹਾ ਹੈ, ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ, "ਅਸੀਂ ਆਪਣੇ ਸਮ੍ਰਿੱਧ ਅਤੇ ਪ੍ਰਫੁੱਲਤ ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ 'ਤੇ ਦਾਗ ਨਹੀਂ ਲਗਣ ਦੇ ਸਕਦੇ।

 


 

ਭ੍ਰਿਸ਼ਟਾਚਾਰ ‘ਤੇ ਹੁਣ ਜ਼ੀਰੋ ਟੋਲਰੈਂਸ ਦੀ ਗੱਲ ਆਖਦਿਆਂ ਉਨ੍ਹਾਂ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, "ਭ੍ਰਿਸ਼ਟਾਚਾਰ ਲੋਕਤੰਤਰ ਵਿਰੋਧੀ ਹੈ, ਭ੍ਰਿਸ਼ਟਾਚਾਰ ਮਾੜਾ ਸ਼ਾਸਨ ਹੈ, ਭ੍ਰਿਸ਼ਟਾਚਾਰ ਸਾਡੇ ਵਿਕਾਸ ਵਿੱਚ ਰੁਕਾਵਟ ਪੈਦਾ ਕਰਦਾ ਹੈ... ਇੱਕ ਭ੍ਰਿਸ਼ਟਾਚਾਰ ਮੁਕਤ ਸਮਾਜ ਤੁਹਾਡੇ ਵਿਕਾਸ ਦੇ ਮਾਰਗ ਦੀ ਸਭ ਤੋਂ ਯਕੀਨੀ ਗਾਰੰਟੀ ਹੈ।" ਸ਼੍ਰੀ ਧਨਖੜ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫੜੇ ਜਾਣ 'ਤੇ ਕੁਝ ਲੋਕਾਂ ਦੇ 'ਕਾਨੂੰਨੀ ਪ੍ਰਕਿਰਿਆ ਦਾ ਸਹਾਰਾ ਲੈਣ ਦੀ ਬਜਾਏ ਸੜਕਾਂ' 'ਤੇ ਆਉਣ’ 'ਤੇ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।

 

ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਭਾਰਤੀ ਹੋਣ ਅਤੇ ਇਸ ਦੀਆਂ ਇਤਿਹਾਸਕ ਪ੍ਰਾਪਤੀਆਂ 'ਤੇ ਮਾਣ ਕਰਨ ਲਈ ਵੀ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਰਥਿਕ ਰਾਸ਼ਟਰਵਾਦ ਪ੍ਰਤੀ ਵਚਨਬੱਧ ਹੋਣ ਅਤੇ ਰਾਸ਼ਟਰ ਅਤੇ ਰਾਸ਼ਟਰਵਾਦ ਦੀ ਕੀਮਤ 'ਤੇ ਵਿੱਤੀ ਲਾਭ ਕਮਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੂਰਅੰਦੇਸ਼ੀ ਸ਼ਖਸੀਅਤ ਡਾ. ਬੀਆਰ ਅੰਬੇਡਕਰ ਦੇ ਵਡਮੁੱਲੇ ਸ਼ਬਦ ਵੀ ਯਾਦ ਕਰਵਾਏ - "ਤੁਹਾਨੂੰ ਭਾਰਤੀ ਪਹਿਲੇ, ਭਾਰਤੀ ਅੰਤਮ ਅਤੇ ਭਾਰਤੀ ਤੋਂ ਇਲਾਵਾ ਹੋਰ ਕੁਝ ਨਹੀਂ ਹੋਣਾ ਚਾਹੀਦਾ ਹੈ।"

 

ਆਪਣੇ ਕਨਵੋਕੇਸ਼ਨ ਸੰਬੋਧਨ ਵਿੱਚ ਸ਼੍ਰੀ ਧਨਖੜ ਨੇ ਵਿਦਿਆਰਥੀਆਂ ਦਾ ਧਿਆਨ ਸਹਿਣਸ਼ੀਲ ਹੋਣ ਦੀ ਲੋੜ ਵੱਲ ਵੀ ਦਿਵਾਇਆ। ਉਨ੍ਹਾਂ ਕਿਹਾ "ਸਾਨੂੰ ਦੂਜੇ ਦ੍ਰਿਸ਼ਟੀਕੋਣ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਅਕਸਰ ਦੂਜਾ ਦ੍ਰਿਸ਼ਟੀਕੋਣ ਹੀ ਸਹੀ ਹੁੰਦਾ ਹੈ।”

 

ਇਸ ਤੋਂ ਪਹਿਲਾਂ, ਉਪ ਰਾਸ਼ਟਰਪਤੀ ਨੇ ਸ਼੍ਰੀਮਤੀ (ਡਾ.) ਸੁਦੇਸ਼ ਧਨਖੜ ਦੇ ਨਾਲ ਗੁਵਾਹਾਟੀ ਦੇ ਪ੍ਰਸਿੱਧ ਮਾਂ ਕਾਮਾਖਿਆ ਮੰਦਰ ਦਾ ਦੌਰਾ ਕੀਤਾ ਅਤੇ ਪ੍ਰਾਰਥਨਾ ਕੀਤੀ। ਬਾਅਦ ਵਿੱਚ, ਉਨ੍ਹਾਂ ਆਈਆਈਟੀ ਗੁਵਾਹਾਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

 


 

ਇਸ ਮੌਕੇ ਅਸਾਮ ਦੇ ਰਾਜਪਾਲ, ਸ਼੍ਰੀ ਗੁਲਾਬ ਚੰਦ ਕਟਾਰੀਆ, ਅਸਾਮ ਦੇ ਮੁੱਖ ਮੰਤਰੀ, ਡਾ. ਹਿਮਾਂਤਾ ਬਿਸਵਾ ਸਰਮਾ, ਆਈਆਈਟੀ ਗੁਵਾਹਾਟੀ ਦੇ ਬੋਰਡ ਆਫ਼ ਗਵਰਨਰਸ ਦੇ ਚੇਅਰਮੈਨ ਡਾ. ਰਾਜੀਵ ਮੋਦੀ, ਡਾਇਰੈਕਟਰ ਆਈਆਈਟੀ ਗੁਵਾਹਾਟੀ ਪ੍ਰੋ. ਪਰਮੇਸ਼ਵਰ ਕੇ. ਅਈਅਰ, ਸੀਨੀਅਰ ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।


 

 *******


ਐੱਮਐੱਸ/ਜੇਕੇ(Release ID: 1937438) Visitor Counter : 88