ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਸ਼ਮੀਰ ਦੀ ਸਮ੍ਰਿੱਧ ਸੰਸਕ੍ਰਿਤੀ, ਕਲਾ ਅਤੇ ਸ਼ਿਲਪ ਨੂੰ ਪ੍ਰਦਰਸ਼ਿਤ ਕਰਨ ਵਾਲੇ “ਵਿਤਸਤਾ-ਦ ਫੈਸਟੀਵਲ ਆਵ੍ ਕਸ਼ਮੀਰ” ਪ੍ਰੋਗਰਾਮ ਦੀ ਸ਼ਲਾਘਾ ਕੀਤੀ
प्रविष्टि तिथि:
28 JUN 2023 2:28PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਸ਼ਮੀਰ ਦੀ ਸਮ੍ਰਿੱਧ ਸੰਸਕ੍ਰਿਤੀ, ਕਲਾ ਅਤੇ ਸ਼ਿਲਪ ਨੂੰ ਪ੍ਰਦਰਸ਼ਿਤ ਕਰਨ ਵਾਲੀ ਅਦਭੁਤ ਪਹਿਲ “ਵਿਤਸਤਾ-ਦ ਫੈਸਟੀਵਲ ਆਵ੍ ਕਸ਼ਮੀਰ” ਦੀ ਸ਼ਲਾਘਾ ਕੀਤੀ।
ਕਸ਼ਮੀਰ ਦੇ ਸਮ੍ਰਿੱਧ ਕਲਾ, ਸੰਸਕ੍ਰਿਤੀ, ਸਾਹਿਤ, ਸ਼ਿਲਪ ਅਤੇ ਵਿਅੰਜਨ ਨੂੰ ਪੂਰੇ ਦੇਸ਼ ਤੱਕ ਪਹੁੰਚਾਉਣ ਦੇ ਲਈ ਵਿਤਸਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਚੇਨਈ ਤੋਂ ਸ਼ੁਰੂ ਹੋਏ ਇਨ੍ਹਾਂ ਪ੍ਰੋਗਰਾਮਾਂ ਦਾ ਸਿਲਸਿਲਾ ਸ੍ਰੀਨਗਰ ਵਿੱਚ ਸਮਾਪਤ ਹੋਇਆ, ਜਿਨ੍ਹਾਂ ਵਿੱਚ ਨੌਜਵਾਨਾਂ ਨੇ ਕਸ਼ਮੀਰ ਸੰਸਕ੍ਰਿਤੀ ਬਾਰੇ ਜਾਣਨ ਪ੍ਰਤੀ ਉਤਸ਼ਾਹ ਦਿਖਾਇਆ। ਕਸ਼ਮੀਰ ਦੇ ਸੰਸਕ੍ਰਿਤੀ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਕਾਰਜਸ਼ਾਲਾਵਾਂ, ਕਲਾ ਸਥਾਪਨਾ ਕੈਂਪਾਂ, ਸੈਮੀਨਾਰਾਂ, ਸ਼ਿਲਪ ਪ੍ਰਦਰਸ਼ਨੀਆਂ ਜਿਹੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਕਸ਼ਮੀਰ ਦੀ ਸੰਸਕ੍ਰਿਤੀ ਤੋਂ ਪਰੀਚਿਤ ਹੋਏ।
ਵਿਤਸਤਾ ਪ੍ਰੋਗਰਾਮ ਬਾਰੇ ਅੰਮ੍ਰਿਤ ਮਹੋਤਸਵ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਸ ਬਿਹਤਰੀਨ ਪਹਿਲ ਦੇ ਲਈ ਬਹੁਤ-ਬਹੁਤ ਵਧਾਈਆਂ। ਕਈ ਵਰ੍ਹਿਆਂ ਦੇ ਬਾਅਦ ਹੋਏ “ਵਿਤਸਤਾ-ਦ ਫੈਸਟੀਵਲ ਆਵ੍ ਕਸ਼ਮੀਰ” ਤੋਂ ਦੇਸ਼ ਭਰ ਦੇ ਲੋਕਾਂ ਨੂੰ ਨਾ ਸਿਰਫ਼ ਰਾਜ ਦੀ ਸਮ੍ਰਿੱਧ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਜਾਣਨ ਦਾ ਮੌਕਾ ਮਿਲਿਆ ਹੈ, ਬਲਕਿ ਇਹ ਪ੍ਰੋਗਰਾਮ ਦੇਸ਼ਵਾਸੀਆਂ ਨੂੰ ਵੀ ਇੱਕ ਸੂਤਰ ਵਿੱਚ ਪਿਰੋਣ ਦਾ ਸ਼ਾਨਦਾਰ ਪ੍ਰਯਾਸ ਹੈ।”
*** *** ***
ਡੀਐੱਸ/ਐੱਸਟੀ
(रिलीज़ आईडी: 1935948)
आगंतुक पटल : 159
इस विज्ञप्ति को इन भाषाओं में पढ़ें:
Kannada
,
Malayalam
,
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu