ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
"ਅੰਕੜਾ ਦਿਵਸ" 29 ਜੂਨ, 2023 ਨੂੰ ਮਨਾਇਆ ਜਾਵੇਗਾ “
ਇਸ ਸਾਲ ਦੀ ਥੀਮ “ਟਿਕਾਊ ਵਿਕਾਸ ਲਕਸ਼ਾਂ ਦੀ ਨਿਗਰਾਨੀ ਦੇ ਲਈ ਰਾਜ ਸੰਕੇਤਕ ਢਾਂਚੇ ਨੂੰ ਰਾਸ਼ਟਰੀ ਸੰਕੇਤਕ ਢਾਂਚੇ ਦੇ ਨਾਲ ਇਕਸਾਰ ਕਰਨਾ” ਹੈ
Posted On:
28 JUN 2023 10:18AM by PIB Chandigarh
ਅੰਕੜਾ ਅਤੇ ਆਰਥਿਕ ਨਿਯੋਜਨ ਦੇ ਖੇਤਰ ਵਿੱਚ ਪ੍ਰੋਫੈਸਰ (ਸਵਰਗਵਾਸੀ) ਪ੍ਰਸ਼ਾਂਤ ਚੰਦਰ ਮਹਾਲਨੋਬਿਸ ਦੁਆਰਾ ਕੀਤੇ ਗਏ ਜ਼ਿਕਰਯੋਗ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਨੇ ਹਰ ਸਾਲ 29 ਜੂਨ ਨੂੰ ਉਨ੍ਹਾਂ ਦੀ ਜਯੰਤੀ ’ਤੇ ਰਾਸ਼ਟਰੀ ਪੱਧਰ ’ਤੇ ਮਨਾਏ ਜਾਣ ਵਾਲੇ ਦਿਵਸ ਦੀ ਵਿਸ਼ੇਸ਼ ਸ਼੍ਰੇਣੀ ਵਿੱਚ “ਅੰਕੜਾ ਦਿਵਸ” ਦੇ ਰੂਪ ਵਿੱਚ ਮਨਾਉਣਾ ਤੈਅ ਕੀਤਾ ਹੈ। ਇਸ ਦਿਵਸ ਦਾ ਉਦੇਸ਼ ਸਮਾਜਿਕ-ਆਰਥਿਕ ਯੋਜਨਾ ਅਤੇ ਨੀਤੀ ਨਿਰਮਾਣ ਵਿੱਚ ਅੰਕੜਾ ਦੀ ਭੂਮਿਕਾ ਅਤੇ ਮਹੱਤਵ ਬਾਰੇ ਪ੍ਰੋਫੈਸਰ (ਸਵਰਗਵਾਸੀ) ਮਹਾਲਨੋਬਿਸ ਤੋਂ ਪ੍ਰੇਰਣਾ ਲੈਣ ਦੇ ਲਈ ਵਿਸ਼ੇਸ਼ ਰੂਪ ਨਾਲ ਯੁਵਾ ਪੀੜ੍ਹੀ ਵਿੱਚ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਵਰ੍ਹੇ ਅੰਕੜੇ ਦਿਵਸ, 2023 ਦਾ ਮੁੱਖ ਪ੍ਰੋਗਰਾਮ ਸਕੋਪ ਕਨਵੈਸ਼ਨ ਸੈਂਟਰ, ਸਕੋਪ ਕੰਪਲੈਕਸ, ਲੋਧੀ, ਰੋਡ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ (ਐੱਮਓਐੱਸਪੀਆਈ) ਰਾਜ ਮੰਤਰੀ (ਸੁਤੰਤਰ ਚਾਰਜ), ਯੋਜਨਾ ਮੰਤਰਾਲਾ ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਹਨ। ਪ੍ਰੋਫੈਸਰ ਰਾਜੀਵ ਲਕਸ਼ਮਣ ਕਰੰਦੀਕਰ, ਚੇਅਰਮੈਨ, ਰਾਸ਼ਟਰੀ ਅੰਕੜਾ ਕਮਿਸ਼ਨ (ਐੱਨਐੱਸਸੀ); ਡਾ. ਜੀ.ਪੀ. ਸਾਮੰਤ, ਭਾਰਤ ਦੇ ਮੁੱਖ ਅੰਕੜਾ ਵਿਗਿਆਨੀ ਅਤੇ ਸਕੱਤਰ, ਐੱਮਓਐੱਸਪੀਆਈ; ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀ ਵੀ ਇਸ ਅਵਸਰ ’ਤੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਨ ਵਾਲੇ ਹਨ। ਇਸ ਦੇ ਇਲਾਵਾ, ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਵੀ ਹਿੱਸਾ ਲੈਣ ਦੀ ਸੰਭਾਵਨਾ ਹੈ।
ਹਰ ਸਾਲ ਅੰਕੜਾ ਦਿਵਸ ਸਮਕਾਲੀ ਰਾਸ਼ਟਰੀ ਮਹੱਤਵ ਦੀ ਥੀਮ ’ਤੇ ਮਨਾਇਆ ਜਾਂਦਾ ਹੈ। ਅੰਕੜਾ ਦਿਵਸ, 2023 ਦੀ ਥੀਮ “ਟਿਕਾਊ ਵਿਕਾਸ ਲਕਸ਼ਾਂ ਦੀ ਨਿਗਰਾਨੀ ਦੇ ਲਈ ਰਾਸ਼ਟਰੀ ਸੰਕੇਤਕ ਢਾਂਚੇ ਦੇ ਨਾਲ ਰਾਜ ਸੰਕੇਤਕ ਢਾਂਚੇ ਦਾ ਸੰਰੇਖਣ” ਹੈ।
ਪ੍ਰੋਗਰਾਮ ਦੇ ਤਕਨੀਕੀ ਸ਼ੈਸਨ ਦੇ ਦੌਰਾਨ, ਮੰਤਰਾਲੇ ਦੇ ਅਧਿਕਾਰੀ ਵਿਸ਼ੇ ’ਤੇ ਇੱਕ ਸੰਖੇਪ ਪ੍ਰਸਤੁਤੀ ਦੇਣਗੇ, ਜਿਸ ਦੇ ਬਾਅਦ ਮਾਹਰ ਸੰਬੋਧਨ ਕਰਨਗੇ।
ਪ੍ਰੋਗਰਾਮ ਦੇ ਦੌਰਾਨ ਐੱਮਓਐੱਸਪੀਆਈ ਦੁਆਰਾ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਆਯੋਜਿਤ ‘ਆਨ ਦ ਸਪੌਟ ਨਿਬੰਧ ਲੇਖਨ ਪ੍ਰਤੀਯੋਗਿਤਾ, 2023’ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
********
ਏਕੇਐੱਨ
(Release ID: 1935924)