ਵਣਜ ਤੇ ਉਦਯੋਗ ਮੰਤਰਾਲਾ

ਪਿਛਲੇ 3 ਸਾਲਾਂ ਵਿੱਚ ਗਵਰਨਮੈਂਟ ਈ-ਮਾਰਕੀਟਪਲੇਸ ਤੋਂ ਖਰੀਦ ਵਿੱਚ 10 ਗੁਣਾ ਵਾਧਾ: ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ


ਸ਼੍ਰੀ ਗੋਇਲ ਨੇ ਬਦਲਾਅ ਦੇ ਉਤਪ੍ਰੇਰਕ ਹੋਣ ਲਈ ਜੀਈਐੱਮ (GeM) ਦੇ ਸਾਰੇ ਹਿਤਧਾਰਕਾਂ ਦੀ ਪ੍ਰਸ਼ੰਸਾ ਕੀਤੀ

ਸ਼੍ਰੀ ਗੋਇਲ ਨੇ ਦੇਸ਼ ਦੇ ਜਨਤਕ ਖਰੀਦ ਖੇਤਰ ਵਿੱਚ ਪਰਿਵਰਤਨਕਾਰੀ ਤਬਦੀਲੀ ਲਈ ਜੀਈਐੱਮ (GeM) ਪੁਰਸਕਾਰ ਜੇਤੂਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ

ਜੀਈਐੱਮ ਦੀ ਵਧਦੀ ਵਰਤੋਂ ਦੇ ਨਤੀਜੇ ਵਜੋਂ ਟੈਕਸਦਾਤਾਵਾਂ ਦੇ ਪੈਸੇ ਦੀ ਬਚਤ ਹੁੰਦੀ ਹੈ, ਜਿਸ ਨਾਲ ਲੋਕ ਭਲਾਈ ਪ੍ਰੋਜੈਕਟਾਂ ਲਈ ਇਸ ਦੀ ਬਿਹਤਰ ਵਰਤੋਂ ਹੁੰਦੀ ਹੈ: ਸ਼੍ਰੀ ਗੋਇਲ

Posted On: 27 JUN 2023 2:25PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਪਿਛਲੇ ਤਿੰਨ ਸਾਲਾਂ ਵਿੱਚ ਗਵਰਨਮੈਂਟ ਈ-ਮਾਰਕੀਟਪਲੇਸ (ਜੀਈਐੱਮ) ਤੋਂ ਖਰੀਦ ਵਿੱਚ ''10 ਗੁਣਾ'' ਵਾਧੇ ਨੂੰ ਦਰਜ ਕੀਤਾ। ਕੇਂਦਰੀ ਮੰਤਰੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਜੀਈਐੱਮ ਵਲੋਂ ਆਯੋਜਿਤ 'ਕ੍ਰੇਤਾ-ਵਿਕ੍ਰੇਤਾ ਗੌਰਵ ਸਨਮਾਨ ਸਮਾਰੋਹ 2023' ਵਿੱਚ ਆਪਣੇ ਸੰਬੋਧਨ ਦੌਰਾਨ ਬਦਲਾਅ ਦੇ ਇੱਕ ਉਤਪ੍ਰੇਰਕ ਹੋਣ ਲਈ ਜੀਈਐੱਮ ਦੇ ਸਾਰੇ ਹਿਤਧਾਰਕਾਂ ਦੀ ਪ੍ਰਸ਼ੰਸਾ ਕੀਤੀ।

ਸ਼੍ਰੀ ਪੀਯੂਸ਼ ਗੋਇਲ ਨੇ ਪੁਰਸਕਾਰ ਜੇਤੂਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਯੋਗਦਾਨ ਨੇ ਦੇਸ਼ ਦੇ ਜਨਤਕ ਖਰੀਦ ਖੇਤਰ ਵਿੱਚ ਪਰਿਵਰਤਨਸ਼ੀਲ ਤਬਦੀਲੀ ਲਿਆਂਦੀ ਹੈ। ਮੰਤਰੀ ਨੇ ਨੋਟ ਕੀਤਾ ਕਿ ਜੀਈਐੱਮ ਟੈਕਨੋਲੌਜੀ ਅਤੇ ਵਿਸ਼ਲੇਸ਼ਣ ਦਾ ਲਾਭ ਉਠਾ ਕੇ ਇੱਕ ਏਕੀਕ੍ਰਿਤ, ਪਾਰਦਰਸ਼ੀ ਅਤੇ ਕੁਸ਼ਲ ਖਰੀਦ ਪ੍ਰਣਾਲੀ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕਿਵੇਂ ਜੀਈਐੱਮ ਨੇ ਪੈਮਾਨੇ ਦੇ ਲਾਭਾਂ ਨੂੰ ਸਮਰੱਥ ਬਣਾਇਆ ਹੈ ਅਤੇ ਪਿਛਲੇ 7 ਸਾਲਾਂ ਵਿੱਚ ਬਹੁ-ਆਯਾਮੀ ਵਿਕਾਸ ਹਾਸਲ ਕੀਤਾ ਹੈ।

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਲਈ ਕੇਂਦਰੀ ਅਤੇ ਰਾਜ ਵਿਭਾਗਾਂ ਦੁਆਰਾ ਜੀਈਐੱਮ ਦੀ ਵੱਧ ਰਹੀ ਵਰਤੋਂ ਕਾਰਨ ਟੈਕਸਦਾਤਾਵਾਂ ਦੇ ਪੈਸੇ ਦੀ ਬਚਤ ਹੋਈ ਹੈ, ਜਿਸ ਦੇ ਨਤੀਜੇ ਵਜੋਂ ਲੋਕ ਭਲਾਈ ਪ੍ਰੋਜੈਕਟਾਂ ਲਈ ਇਸ ਦੀ ਬਿਹਤਰ ਵਰਤੋਂ ਹੋਈ ਹੈ। ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਸਰਕਾਰੀ ਪੋਰਟਲ ਜੀਈਐੱਮ ਤੋਂ ਮਾਲ ਅਤੇ ਸੇਵਾਵਾਂ ਦੀ ਸਮੁੱਚੀ ਖਰੀਦ ਵਿੱਤੀ ਸਾਲ 2022-23 ਵਿੱਚ 3 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗੀ, ਜਦਕਿ ਇਹ 2022-23 ਵਿੱਚ ਪਹਿਲਾਂ ਹੀ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਚੁੱਕੀ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਵਣਜ ਅਤੇ ਉਦਯੋਗ ਮੰਤਰਾਲਾ ਲਗਾਤਾਰ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਜੀਈਐੱਮ 'ਤੇ ਇੱਕ ਨਵੀਂ ਪ੍ਰਣਾਲੀ ਵਿਕਸਤ ਕੀਤੀ ਜਾ ਰਹੀ ਹੈ, ਜੋ ਕੰਮਕਾਜ ਦੀ ਸੌਖ ਲਈ ਵਧੇਰੇ ਤੱਤਾਂ ਦੇ ਨਾਲ ਵਧੇਰੇ ਸਮਕਾਲੀ ਅਤੇ ਆਧੁਨਿਕ ਹੋਵੇਗੀ। ਉਨ੍ਹਾਂ ਕਿਹਾ ਕਿ ਖਰੀਦ ਨਾਲ ਸਬੰਧਤ ਫੈਸਲੇ ਲੈਣ ਵਿੱਚ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਦੀ ਮਦਦ ਕਰਨ ਲਈ ਨਵੀਂ ਪ੍ਰਣਾਲੀ ਵਿੱਚ ਡੇਟਾ ਵਿਸ਼ਲੇਸ਼ਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਦੇ ਸਭ ਤੋਂ ਵੱਡੇ ਸਾਫਟਵੇਅਰ ਨਿਰਯਾਤਕ ਟੀਸੀਐੱਸ ਨੇ ਸਰਕਾਰੀ ਖਰੀਦ ਪੋਰਟਲ ਜੀਈਐੱਮ ਨੂੰ ਚਲਾਉਣ ਅਤੇ ਰੱਖ-ਰਖਾਅ ਲਈ ਇਕਰਾਰਨਾਮਾ ਕਰ ਲਿਆ ਹੈ।

ਇਸ ਇਨਾਮ ਵੰਡ ਸਮਾਰੋਹ ਨੂੰ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀਮਤੀ ਡਾ. ਅਨੁਪ੍ਰਿਆ ਪਟੇਲ, ਸੀਈਓ ਜੀਈਐੱਮ ਸ਼੍ਰੀ ਪੀ ਕੇ ਸਿੰਘ, ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਉਦਯੋਗ ਜਗਤ ਦੇ ਕਈ ਪਤਵੰਤੇ ਸ਼ਾਮਲ ਹੋਏ। ਸ਼੍ਰੀ ਪੀਯੂਸ਼ ਗੋਇਲ ਅਤੇ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਸਮਾਗਮ ਦੌਰਾਨ ਜੇਤੂਆਂ ਨੂੰ ਸਨਮਾਨਿਤ ਕੀਤਾ। 

ਜੀਈਐੱਮ ਨੇ ਪੋਰਟਲ ਰਾਹੀਂ ਜਨਤਕ ਖਰੀਦ ਪ੍ਰਕਿਰਿਆ ਵਿੱਚ ਸਰਕਾਰੀ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਮਾਨਤਾ ਦੇਣ ਲਈ ‘ਕ੍ਰੇਤਾ-ਵਿਕਰੇਤਾ ਸਨਮਾਨ ਸਮਾਰੋਹ 2023’ ਦਾ ਆਯੋਜਨ ਕੀਤਾ। ਖਰੀਦਦਾਰ-ਵਿਕ੍ਰੇਤਾ ਪੁਰਸਕਾਰ ਸਮਾਰੋਹ ਜੀਈਐੱਮ ਵਲੋਂ ਉਨ੍ਹਾਂ ਸਰਕਾਰੀ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਦੇ ਯਤਨਾਂ ਨੂੰ ਸਵੀਕਾਰ ਕਰਨ ਲਈ ਇੱਕ ਪਹਿਲਕਦਮੀ ਹੈ, ਜਿਨ੍ਹਾਂ ਨੇ ਵਿੱਤੀ ਸਾਲ 22-23 ਵਿੱਚ ਖਰੀਦ ਪ੍ਰਕਿਰਿਆ ਲਈ ਪਲੈਟਫਾਰਮ ਦੀ ਵਰਤੋਂ ਕਰਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਭਾਰਤ ਵਿੱਚ ਸਰਕਾਰੀ ਖਰੀਦ ਦੇ ਤਰੀਕੇ ਨੂੰ ਬਦਲਣ ਵਿੱਚ ਜੀਈਐੱਮ ਦੀ ਅਹਿਮ ਭੂਮਿਕਾ ਰਹੀ ਹੈ। 2016 ਵਿੱਚ ਸਥਾਪਿਤ, ਜੀਈਐੱਮ ਦੀ ਸਥਾਪਨਾ ਦੇਸ਼ ਦੇ ਜਨਤਕ ਖਰੀਦ ਖੇਤਰ ਵਿੱਚ ਇੱਕ ਪੈਰਾਡਾਈਮ ਤਬਦੀਲੀ ਲਿਆਉਣ ਲਈ ਇੱਕ ਦ੍ਰਿਸ਼ਟੀ ਨਾਲ ਕੀਤੀ ਗਈ ਸੀ। ਪਲੈਟਫਾਰਮ ਨੇ ਖਰੀਦ ਪ੍ਰਕਿਰਿਆ ਵਿੱਚ ਪਾਰਦਰਸ਼ਤਾ, ਕੁਸ਼ਲਤਾ ਅਤੇ ਲਾਗਤ-ਪ੍ਰਭਾਵਸ਼ੀਲਤਾ ਨੂੰ ਸਮਰੱਥ ਬਣਾਇਆ ਹੈ, ਜਿਸ ਨਾਲ ਖਰੀਦਦਾਰਾਂ ਲਈ ਦੇਸ਼ ਭਰ ਦੇ ਵਿਕ੍ਰੇਤਾਵਾਂ ਤੋਂ ਚੀਜ਼ਾਂ ਅਤੇ ਸੇਵਾਵਾਂ ਦੀ ਖਰੀਦ ਕਰਨਾ ਆਸਾਨ ਹੋ ਗਿਆ ਹੈ।

31 ਮਾਰਚ 2023 ਤੱਕ ਜੀਈਐੱਮ ਨੇ ਵਿੱਤੀ ਸਾਲ 2022-23 ਵਿੱਚ ਕੁੱਲ ਵਪਾਰਕ ਮੁੱਲ (ਜੀਐੱਮਵੀ) ਦਾ ਇੱਕ ਹੈਰਾਨਕੁਨ 2 ਲੱਖ ਕਰੋੜ ਰੁਪਏ ਦਾ ਰਿਕਾਰਡ ਹਾਸਲ ਕੀਤਾ ਸੀ।ਸੰਯੁਕਤ ਰੂਪ ਵਿੱਚ, ਜੀਈਐੱਮ ਨੇ ਹਿਤਧਾਰਕਾਂ ਦੇ ਭਾਰੀ ਸਮਰਥਨ ਨਾਲ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 4.29 ਲੱਖ ਕਰੋੜ ਰੁਪਏ ਦੇ ਜੀਐੱਮਵੀ ਨੂੰ ਪਾਰ ਕਰ ਲਿਆ ਹੈ। ਜੀਈਐੱਮ 'ਤੇ ਕੁੱਲ ਲੈਣ-ਦੇਣ ਦੀ ਗਿਣਤੀ ਵੀ 1.54 ਕਰੋੜ ਨੂੰ ਪਾਰ ਕਰ ਗਈ ਹੈ। ਜੀਈਐੱਮ 69,000 ਤੋਂ ਵੱਧ ਸਰਕਾਰੀ ਖਰੀਦਦਾਰ ਸੰਸਥਾਵਾਂ ਦੀਆਂ ਵਿਭਿੰਨ ਖਰੀਦ ਲੋੜਾਂ ਨੂੰ ਪੂਰਾ ਕਰ ਰਿਹਾ ਹੈ। ਪੋਰਟਲ ਵਿੱਚ 11,800+ ਉਤਪਾਦ ਸ਼੍ਰੇਣੀਆਂ ਦੇ ਨਾਲ-ਨਾਲ 280+ ਤੋਂ ਵੱਧ ਸੇਵਾ ਸ਼੍ਰੇਣੀਆਂ ਸ਼ਾਮਲ ਹਨ। ਵੱਖ-ਵੱਖ ਅਧਿਐਨਾਂ ਦੇ ਅਧਾਰ 'ਤੇ, ਪਲੈਟਫਾਰਮ 'ਤੇ ਘੱਟੋ-ਘੱਟ ਬਚਤ ਲਗਭਗ 10% ਹੈ, ਜੋ ਕਿ 40,000 ਕਰੋੜ ਰੁਪਏ ਦੀ ਜਨਤਕ ਪੈਸੇ ਦੀ ਬੱਚਤ ਵਿੱਚ ਤਬਦੀਲ ਕਰਦੀ ਹੈ।

 

ਗਵਰਨਮੈਂਟ ਈ-ਮਾਰਕੀਟ (ਜੀਈਐੱਮ) ਪੋਰਟਲ 9 ਅਗਸਤ, 2016 ਨੂੰ ਵਣਜ ਅਤੇ ਉਦਯੋਗ ਮੰਤਰਾਲੇ ਵਲੋਂ ਸਾਰੇ ਕੇਂਦਰ ਸਰਕਾਰ ਦੇ ਮੰਤਰਾਲਿਆਂ ਅਤੇ ਵਿਭਾਗਾਂ ਵਲੋਂ ਵਸਤੂਆਂ ਅਤੇ ਸੇਵਾਵਾਂ ਦੀ ਆਨਲਾਈਨ ਖਰੀਦਦਾਰੀ ਲਈ ਸ਼ੁਰੂ ਕੀਤਾ ਗਿਆ ਸੀ। ਜੀਈਐੱਮ ਦੀਆਂ 63,000 ਤੋਂ ਵੱਧ ਸਰਕਾਰੀ ਖਰੀਦਦਾਰ ਸੰਸਥਾਵਾਂ ਅਤੇ 62 ਲੱਖ ਤੋਂ ਵੱਧ ਵਿਕ੍ਰੇਤਾ ਅਤੇ ਸੇਵਾ ਪ੍ਰਦਾਤਾ ਉਤਪਾਦਾਂ ਅਤੇ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪੇਸ਼ ਕਰਦੇ ਹਨ।

******

ਏਡੀ/ਵੀਐੱਨ 



(Release ID: 1935866) Visitor Counter : 90