ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਤੇਨਜ਼ਿੰਗ ਨੌਰਗੇ ਨੈਸ਼ਨਲ ਐਡਵੈਂਚਰ ਅਵਾਰਡ-2022 ਲਈ ਨਾਮਜ਼ਦਗੀਆਂ ਨੂੰ ਸੱਦਾ ਦਿੱਤਾ


ਨਾਮਜ਼ਦਗੀਆਂ 14 ਜੁਲਾਈ, 2023 ਤੱਕ ਔਨਲਾਈਨ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ

Posted On: 26 JUN 2023 4:30PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਤੇਨਜ਼ਿੰਗ ਨੌਰਗੇ ਨੈਸ਼ਨਲ ਐਡਵੈਂਚਰ ਅਵਾਰਡ-2022 ਲਈ ਨਾਮਜ਼ਦਗੀਆਂ ਨੂੰ ਸੱਦਾ ਦਿੱਤਾ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ, ਸਾਹਸ ਦੇ ਖੇਤਰ ਨਾਲ ਜੁੜੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਨੌਜਵਾਨਾਂ ਨੂੰ ਧੀਰਜ, ਜੋਖਮ ਲੈਣ, ਸਹਿਯੋਗੀ ਟੀਮ ਵਰਕ ਦੀ ਭਾਵਨਾ ਵਿਕਸਿਤ ਕਰਨ ਅਤੇ ਚੁਣੌਤੀਪੂਰਨ ਸਥਿਤੀਆਂ ਵਿੱਚ ਤੇਜ਼, ਤਿਆਰ ਅਤੇ ਪ੍ਰਭਾਵੀ ਪ੍ਰਤੀਕਿਰਿਆ ਲਈ ਉਤਸ਼ਾਹਿਤ ਕਰਨ ਲਈ, "ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਅਵਾਰਡ”(ਟੀਐੱਨਐੱਨਏਏ) ਪ੍ਰਦਾਨ ਕਰਦਾ ਹੈ।

 

ਟੀਐੱਨਐੱਨਏਏ 2022 ਲਈ ਨਾਮਜ਼ਦਗੀਆਂ 15 ਜੂਨ, 2023 ਤੋਂ 14 ਜੁਲਾਈ, 2023 ਤੱਕ https://awards.gov.in ਪੋਰਟਲ ਰਾਹੀਂ ਮੰਗੀਆਂ ਜਾ ਰਹੀਆਂ ਹਨ। ਪੁਰਸਕਾਰ ਲਈ ਦਿਸ਼ਾ-ਨਿਰਦੇਸ਼ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਵੈੱਬਸਾਈਟ 'ਤੇ ਹੇਠ ਦਿੱਤੇ ਯੂਆਰਐੱਲ (URL) https://yas.nic.in/youth-affairs/inviting-nominations-tenzing-norgay-national-adventure-award-2022-15th-june-2023-14th ‘ਤੇ ਉਪਲਬਧ ਹਨ। ਕੋਈ ਵੀ ਵਿਅਕਤੀ ਜਿਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਜਿਸ ਵਿੱਚ ਲੀਡਰਸ਼ਿਪ ਦੇ ਬੇਮਿਸਾਲ ਗੁਣ ਹਨ, ਸਾਹਸੀ ਅਨੁਸ਼ਾਸਨ ਦੀ ਭਾਵਨਾ ਹੈ, ਅਤੇ ਸਾਹਸ ਦੇ ਕਿਸੇ ਖਾਸ ਖੇਤਰ ਜਿਵੇਂ ਕਿ ਜ਼ਮੀਨ, ਹਵਾ ਜਾਂ ਪਾਣੀ (ਸਮੁੰਦਰ) ਵਿੱਚ ਨਿਰੰਤਰ ਪ੍ਰਾਪਤੀ ਹਾਸਲ ਕੀਤੀ ਹੋਵੇ, ਉਪਰੋਕਤ ਪੋਰਟਲ ਰਾਹੀਂ ਆਖਰੀ ਮਿਤੀ ਯਾਨੀ 14 ਜੁਲਾਈ, 2023 ਤੋਂ ਪਹਿਲਾਂ ਪੁਰਸਕਾਰ ਲਈ ਅਰਜ਼ੀ ਦੇ ਸਕਦਾ ਹੈ। 

 

ਪੁਰਸਕਾਰ ਵਿੱਚ ਇੱਕ ਕਾਂਸੀ ਦੀ ਮੂਰਤੀ, ਇੱਕ ਸਰਟੀਫਿਕੇਟ, ਇੱਕ ਰੇਸ਼ਮੀ ਟਾਈ/ਸਾੜ੍ਹੀ ਵਾਲਾ ਇੱਕ ਬਲੇਜ਼ਰ ਅਤੇ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਸ਼ਾਮਲ ਹੈ। ਭਾਰਤ ਸਰਕਾਰ ਦੁਆਰਾ ਅਰਜੁਨ ਅਵਾਰਡਾਂ ਦੇ ਨਾਲ ਹੀ ਜੇਤੂਆਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ।

 

ਆਮ ਤੌਰ 'ਤੇ, ਜ਼ਮੀਨ, ਸਮੁੰਦਰ ਅਤੇ ਹਵਾ 'ਤੇ ਸਾਹਸੀ ਗਤੀਵਿਧੀਆਂ ਲਈ ਲੈਂਡ ਐਡਵੈਂਚਰ, ਵਾਟਰ (ਸੀ) ਐਡਵੈਂਚਰ, ਏਅਰ ਐਡਵੈਂਚਰ ਅਤੇ ਲਾਈਫ ਟਾਈਮ ਅਚੀਵਮੈਂਟ ਨਾਮਕ ਚਾਰ ਸ਼੍ਰੇਣੀਆਂ ਵਿੱਚ ਇੱਕ ਪੁਰਸਕਾਰ ਦਿੱਤਾ ਜਾਂਦਾ ਹੈ। ਪਿਛਲੇ 3 ਸਾਲਾਂ ਦੀਆਂ ਪ੍ਰਾਪਤੀਆਂ ਜਿਵੇਂ ਕਿ ਲੈਂਡ ਐਡਵੈਂਚਰ, ਵਾਟਰ (ਸਮੁੰਦਰੀ) ਸਾਹਸ, ਹਵਾਈ ਸਾਹਸ ਨੂੰ 3 ਸ਼੍ਰੇਣੀਆਂ ਲਈ ਮੰਨਿਆ ਜਾਂਦਾ ਹੈ ਅਤੇ ਪੂਰੇ ਕਰੀਅਰ ਦੀਆਂ ਪ੍ਰਾਪਤੀਆਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਲਈ ਮੰਨਿਆ ਜਾਂਦਾ ਹੈ। 

 

 *********

 

ਐੱਨਬੀ/ਐੱਸਕੇ/ਯੂਡੀ


(Release ID: 1935538) Visitor Counter : 113