ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਮਿਸਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ
Posted On:
25 JUN 2023 7:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 25 ਜੂਨ 2023 ਨੂੰ ਅਲ-ਇਤਿਹਾਦੀਆ ਪੈਲੇਸ ਵਿਖੇ ਮਿਸਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਬਦੇਲ ਫਤਹ ਅਲ-ਸੀਸੀ ਨੇ ਸਵਾਗਤ ਕੀਤਾ।
ਦੋਵਾਂ ਨੇਤਾਵਾਂ ਨੇ ਜਨਵਰੀ 2023 ਵਿੱਚ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਰਾਸ਼ਟਰਪਤੀ ਸਿਸੀ ਦੇ ਰਾਜ ਦੌਰੇ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ, ਅਤੇ ਦੁਵੱਲੇ ਸਬੰਧਾਂ ਨੂੰ ਦਿੱਤੀ ਗਤੀ ਦਾ ਸੁਆਗਤ ਕੀਤਾ। ਉਨ੍ਹਾਂ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਮਿਸਰ ਦੀ ਕੈਬਨਿਟ ਵਿੱਚ ਨਵੀਂ ਸਥਾਪਿਤ 'ਭਾਰਤ ਇਕਾਈ' ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਉਪਯੋਗੀ ਸਾਧਨ ਹੈ।
ਦੋਵਾਂ ਨੇਤਾਵਾਂ ਨੇ ਖਾਸ ਤੌਰ 'ਤੇ ਵਪਾਰ ਅਤੇ ਨਿਵੇਸ਼, ਸੂਚਨਾ ਟੈਕਨੋਲੋਜੀ, ਰੱਖਿਆ ਅਤੇ ਸੁਰੱਖਿਆ, ਅਖੁੱਟ ਊਰਜਾ, ਖੇਤੀਬਾੜੀ, ਸਿਹਤ, ਸੱਭਿਆਚਾਰ ਅਤੇ ਲੋਕਾਂ ਦੇ ਪਰਸਪਰ ਸਬੰਧਾਂ ਜਿਹੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਹੋਰ ਗਹਿਰਾਈ ਪ੍ਰਦਾਨ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਸਿਸੀ ਨੇ ਖੁਰਾਕ ਅਤੇ ਊਰਜਾ ਅਸੁਰੱਖਿਆ, ਜਲਵਾਯੂ ਪਰਿਵਰਤਨ ਅਤੇ ਗਲੋਬਲ ਸਾਊਥ ਲਈ ਇੱਕਮੁੱਠ ਆਵਾਜ਼ ਦੀ ਲੋੜ ਦੇ ਮੁੱਦਿਆਂ ਨੂੰ ਉਜਾਗਰ ਕਰਦੇ ਹੋਏ ਜੀ20 ਵਿੱਚ ਹੋਰ ਸਹਿਯੋਗ ਬਾਰੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਸਤੰਬਰ 2023 ਵਿੱਚ ਜੀ20 ਨੇਤਾਵਾਂ ਦੇ ਸੰਮੇਲਨ ਲਈ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਸਿਸੀ ਦਾ ਸੁਆਗਤ ਕਰਨ ਲਈ ਤਤਪਰਤਾ ਪ੍ਰਗਟਾਈ।
ਦੁਵੱਲੇ ਸਬੰਧਾਂ ਨੂੰ "ਰਣਨੀਤਕ ਭਾਈਵਾਲੀ" ਤੱਕ ਅੱਗੇ ਵਧਾਉਣ ਲਈ ਨੇਤਾਵਾਂ ਦੁਆਰਾ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਖੇਤੀਬਾੜੀ, ਪੁਰਾਤੱਤਵ ਤੇ ਪੁਰਾਤਨ ਵਸਤਾਂ ਅਤੇ ਪ੍ਰਤੀਯੋਗਤਾ ਕਾਨੂੰਨ ਦੇ ਖੇਤਰਾਂ ਵਿੱਚ ਵੀ ਤਿੰਨ ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ।
ਇਸ ਮੌਕੇ ਮਿਸਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮੁਸਤਫਾ ਮਦਬੌਲੀ (Mostafa Madbouly) ਅਤੇ ਕਈ ਹੋਰ ਸੀਨੀਅਰ ਕੈਬਨਿਟ ਮੰਤਰੀ ਮੌਜੂਦ ਸਨ। ਭਾਰਤੀ ਪੱਖ ਤੋਂ ਵਿਦੇਸ਼ ਮੰਤਰੀ, ਐੱਨਐੱਸਏ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।
*********
ਡੀਐੱਸ
(Release ID: 1935307)
Visitor Counter : 138
Read this release in:
Kannada
,
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam