ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵ੍ਹਾਈਟ ਹਾਉਸ ਆਗਮਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ

Posted On: 22 JUN 2023 11:38PM by PIB Chandigarh

ਰਾਸ਼ਟਰਪਤੀ ਬਾਈਡਨ,

First Lady, ਡਾਕਟਰ ਜਿੱਲ ਬਾਈਡਨ,

Distinguished guests,

ਉਮੰਗ ਅਤੇ ਉਤਸ਼ਾਹ ਨਾਲ ਭਰੇ ਹੋਏ Indian-American ਮੇਰੇ ਪਿਆਰੇ ਸਾਥੀਓ,

ਆਪ ਸਭ ਨੂੰ ਨਮਸਕਾਰ!

 

ਸਭ ਤੋਂ ਪਹਿਲਾਂ, ਮੈਂ ਰਾਸ਼ਟਰਪਤੀ ਬਾਈਡਨ ਦੇ ਮਿੱਤਰਤਾਪੂਰਨ ਸੁਆਗਤ ਅਤੇ ਦੀਰਘ ਦ੍ਰਿਸ਼ਟੀਕੋਣ ਸੰਬੋਧਨ ਦੇ ਲਈ ਉਨ੍ਹਾਂ ਦਾ ਹਿਰਦੇ ਤੋਂ ਬਹੁਤ ਬਹੁਤ ਆਭਾਰ ਵਿਅਕਤ ਕਰਦਾ ਹਾਂ।

Thank you, President ਬਾਈਡਨ, for your friendship.

 

 

Friends,

ਅੱਜ White House ਵਿੱਚ ਸ਼ਾਨਦਾਰ ਸੁਆਗਤ ਸਮਾਰੋਹ ਦੇ, ਇੱਕ ਪ੍ਰਕਾਰ ਨਾਲ ਭਾਰਤ ਦੇ 140 ਕਰੋੜ ਦੇਸ਼ਵਾਸੀਆਂ ਦਾ ਸਨਮਾਨ ਹੈ, 140 ਕਰੋੜ ਦੇਸ਼ਵਾਸੀਆਂ ਦਾ ਮਾਣ ਹੈ। ਇਹ ਸਨਮਾਨ, ਅਮਰੀਕਾ ਵਿੱਚ ਰਹਿਣ ਵਾਲੇ, 4 ਮਿਲੀਅਨ ਤੋਂ ਅਧਿਕ, ਭਾਰਤੀ ਮੂਲ ਦੇ ਲੋਕਾਂ ਦਾ ਵੀ ਸਨਮਾਨ ਹੈ। ਇਸ ਸਨਮਾਨ ਦੇ ਲਈ, ਮੈਂ ਰਾਸ਼ਟਰਪਤੀ ਬਾਈਡਨ ਅਤੇ ਡਾਕਟਰ ਜਿੱਲ ਬਾਈਡਨ ਦਾ, ਉਨ੍ਹਾਂ ਦੇ ਪ੍ਰਤੀ ਦਿਲ ਤੋਂ ਬਹੁਤ ਬਹੁਤ ਆਭਾਰ ਵਿਅਕਤ ਕਰਦਾ ਹਾਂ।

 

Friends,

ਕਰੀਬ ਤਿੰਨ ਦਹਾਕੇ ਪਹਿਲਾਂ, ਇੱਕ ਸਾਧਾਰਣ ਨਾਗਰਿਕ ਦੇ ਰੂਪ ਵਿੱਚ, ਮੈਂ ਅਮਰੀਕਾ ਯਾਤਰਾ ‘ਤੇ ਆਇਆ ਸੀ। ਅਤੇ ਇਸ ਸਮੇਂ ਮੈਂ White House ਨੂੰ ਬਾਹਰ ਤੋਂ ਦੇਖਿਆ ਸੀ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤਾਂ, ਮੈਂ ਖ਼ੁਦ ਤਾਂ ਕਈ ਵਾਰ ਇੱਥੇ ਆਇਆ ਹਾਂ। ਲੇਕਿਨ ਇੰਨੀ ਵੱਡੀ ਸੰਖਿਆ ਵਿੱਚ, Indian-American ਭਾਈਚਾਰੇ ਦੇ ਲਈ, White House ਦੇ ਦਵਾਰ, ਅੱਜ ਪਹਿਲੀ ਵਾਰ ਖੋਲ੍ਹੇ ਗਏ ਹਨ। ਭਾਰਤੀ ਭਾਈਚਾਰੇ ਦੇ ਲੋਕ ਆਪਣੇ talent, ਮਿਹਨਤ ਅਤੇ ਨਿਸ਼ਠਾ ਨਾਲ ਅਮਰੀਕਾ ਵਿੱਚ ਭਾਰਤ ਦੀ ਸ਼ਾਨ ਵਧਾ ਰਹੇ ਹਨ। ਆਪ ਸਭ, ਸਾਡੇ ਸਬੰਧਾਂ ਦੀ ਅਸਲੀ ਤਾਕਤ ਹੈ।

 

ਅੱਜ ਤੁਹਾਨੂੰ ਦਿੱਤੇ ਗਏ ਸਨਮਾਨ ਦੇ ਲਈ ਮੈਂ ਰਾਸ਼ਟਰਪਤੀ ਬਾਈਡਨ ਅਤੇ ਡਾਕਟਰ ਜਿੱਲ ਬਾਈਡਨ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ। ਉਨ੍ਹਾਂ ਦਾ ਜਿਤਨਾ ਧੰਨਵਾਦ ਕਰਾਂ ਓਨਾ ਘੱਟ ਹੈ।

Friends,

ਭਾਰਤ ਅਤੇ ਅਮਰੀਕਾ, ਦੋਨਾਂ ਦੇ ਸਮਾਜ ਅਤੇ ਵਿਵਸਥਾਵਾਂ ਲੋਕਤਾਂਤਰਿਕ ਕਦਰਾਂ-ਕੀਮਤਾਂ ‘ਤੇ ਅਧਾਰਿਤ ਹਨ। ਦੋਨਾਂ ਦੇਸ਼ਾਂ ਦੇ ਸੰਵਿਧਾਨ, ਉਸ ਦੇ ਪਹਿਲੇ ਤਿੰਨ ਸ਼ਬਦ, ਅਤੇ ਜਿਹਾ ਰਾਸ਼ਟਰਪਤੀ ਬਾਈਡਨ ਨੇ ਹੁਣੇ ਜਿਸ ਦਾ ਜ਼ਿਕਰ ਕੀਤਾ – “We The People” ਅਸੀਂ ਦੋਨੋਂ ਦੇਸ਼ ਆਪਣੀ ਵਿਵਿਧਤਾ ‘ਤੇ ਮਾਣ ਕਰਦੇ ਹਾਂ।

 

 

ਅਸੀਂ “ਸਰਵਜਨ ਹਿਤਾਯ ਸਰਵਜਨ ਸੁਖਾਯ (सर्वजन हिताय सर्वजन सुखाय)” ਇਸ ਮੂਲਭੂਤ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਹਾਂ। ਪੋਸਟ-ਕੋਵਿਡ ਕਾਲ ਵਿੱਚ world order, ਇੱਕ ਨਵਾਂ ਰੂਪ ਲੈ ਰਿਹਾ ਹੈ। ਇਸ ਕਾਲਖੰਡ ਵਿੱਚ ਭਾਰਤ ਅਤੇ ਅਮਰੀਕਾ ਦੀ ਮਿੱਤਰਤਾ ਪੂਰੇ ਵਿਸ਼ਵ ਦੇ ਸਮਰੱਥ ਨੂੰ ਵਧਾਉਣ ਵਿੱਚ ਪੂਰਕ ਹੋਵੇਗੀ। Global Good ਦੇ ਲਈ, ਆਲਮੀ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੇ ਲਈ, ਦੋਨੋਂ ਦੇਸ਼ ਨਾਲ ਮਿਲ ਕੇ ਕੰਮ ਕਰਨ ਦੇ ਲਈ ਪ੍ਰਤੀਬੱਧ ਹਨ। ਸਾਡੀ ਸਜ਼ਬੂਤ ਸਟ੍ਰੈਟੇਜਿਕ ਪਾਰਟਨਰਸ਼ਿਪ, Democracry ਦੀ ਤਾਕਤ ਦਾ ਸਪਸ਼ਟ ਪ੍ਰਮਾਣ ਹੈ।

 

Friends,

ਹੁਣ ਤੋਂ ਕੁਝ ਹੀ ਦੇਰ ਵਿੱਚ ਰਾਸ਼ਟਰਪਤੀ ਬਾਈਡਨ ਅਤੇ ਮੈਂ ਭਾਰਤ-ਅਮਰੀਕਾ ਸਬੰਧਾਂ, ਅਤੇ ਹੋਰ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਸਤਾਰ ਨਾਲ ਗੱਲਬਾਤ ਕਰਨਗੇ। ਮੈਨੂੰ ਵਿਸ਼ਵਾਸ ਹੈ ਕਿ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਡੀ ਗੱਲਬਾਤ ਬਹੁਤ ਸਕਾਰਾਤਮਕ ਅਤੇ ਉਪਯੋਗੀ ਰਹੇਗੀ। ਅੱਜ ਦੁਪਹਿਰ ਨੂੰ ਮੈਨੂੰ U.S. Congress ਨੂੰ ਇੱਕ ਵਾਰ ਫਿਰ ਤੋਂ ਸੰਬੋਧਿਤ ਕਰਨ ਦਾ ਅਵਸਰ ਮਿਲੇਗਾ। ਇਸ ਸਨਮਾਨ ਦੇ ਲਈ ਮੈਂ ਤੁਹਾਡਾ ਹਿਰਦੇ ਤੋਂ ਆਭਾਰੀ ਹਾਂ।

 

 

ਮੈਂ ਇਹੀ ਕਾਮਨਾ ਕਰਦਾ ਹਾਂ, ਅਤੇ 140 ਕਰੋੜ ਭਾਰਤਵਾਸੀ ਵੀ ਇਹੀ ਕਾਮਨਾ ਕਰਦੇ ਹਨ, ਕਿ ਭਾਰਤ ਦਾ ਤਿਰੰਗਾ, ਅਤੇ ਅਮਰੀਕਾ ਦਾ “ਸਟਾਰਸ and ਸਟ੍ਰਾਈਪਸ” ਹਮੇਸ਼ਾ ਨਵੀਆਂ ਉਚਾਈਆਂ ਛੂੰਹਦਾ ਰਹੇ।

ਰਾਸ਼ਟਰਪਤੀ ਬਾਈਡਨ, ਡਾਕਟਰ ਜਿੱਲ ਬਾਈਡਨ,

 

ਇੱਕ ਵਾਰ ਫਿਰ, ਤੁਹਾਡੇ ਸਨੇਹ ਭਰੇ ਸੱਦੇ ਦੇ ਲਈ, ਨਿੱਘਾ ਸੁਆਗਤ ਅਤੇ ਸ਼ਾਨਦਾਰ ਪਰਾਹੁਣਚਾਰੀ ਦੇ ਲਈ, ਮੈਂ ਤੁਹਾਡਾ ਅਤੇ 140 ਕਰੋੜ ਹਿੰਦੁਸਤਾਨ ਵਾਸੀਆਂ ਦੀ ਤਰਫ਼ ਤੋਂ ਆਭਾਰ ਪ੍ਰਗਟ ਕਰਦਾ ਹਾਂ।

ਜੈ ਹਿੰਦ।

God Bless America.

ਬਹੁਤ-ਬਹੁਤ ਧੰਨਵਾਦ।

********

ਡੀਐੱਸ/ਐੱਲਪੀ/ਵੀਕੇ


(Release ID: 1935211) Visitor Counter : 126