ਬਿਜਲੀ ਮੰਤਰਾਲਾ
ਕੇਂਦਰ ਸਰਕਾਰ ਨੇ ਦਿਨ ਦੇ ਸਮੇਂ (ਟੀਓਡੀ) ਟੈਰਿਫ ਅਤੇ ਸਮਾਰਟ ਮੀਟਰਿੰਗ ਨਿਯਮਾਂ ਦੇ ਸਰਲੀਕਰਣ ਦੀ ਸ਼ੁਰੂਆਤ ਕਰਕੇ ਬਿਜਲੀ (ਉਪਭੋਗਤਾ ਅਧਿਕਾਰ) ਨਿਯਮ, 2020 ਵਿੱਚ ਸੰਸ਼ੋਧਨ ਕੀਤਾ
ਸੌਰ ਘੰਟਿਆਂ ਦੇ ਦੌਰਾਨ ਬਿਜਲੀ ਸ਼ੁਲਕ 20% ਘੱਟ ਹੋਵੇਗਾ, ਪੀਕ ਘੰਟਿਆਂ ਦੇ ਦੌਰਾਨ 10%-20% ਅਧਿਕ ਹੋਵੇਗਾ; ਟੀਓਡੀ ਪ੍ਰਾਵਧਾਨ ਦੇ ਪ੍ਰਭਾਵੀ ਉਪਯੋਗ ਨਾਲ ਉਪਭੋਗਤਾਵਾਂ ਨੂੰ ਲਾਭ ਹੋਵੇਗਾ
ਦਿਨ ਦਾ ਸਮਾਂ ਟੈਰਿਫ – ਇੱਕ ਜਿੱਤ: ਉਪਭੋਗਤਾਵਾਂ ਨੂੰ ਬਿਜਲੀ ਬਿਲ ਘੱਟ ਕਰਨ ਵਿੱਚ ਸਮਰੱਥ ਬਣਾਉਂਦਾ ਹੈ, ਬਿਜਲੀ ਪ੍ਰਣਾਲੀ ਨੂੰ ਸੰਸਾਧਨਾਂ ਦਾ ਅਧਿਕ ਕੁਸ਼ਲਤਾ ਨਾਲ ਉਪਯੋਗ ਕਰਨ ਵਿੱਚ ਮਦਦ ਕਰਦਾ ਹੈ: ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਆਰ. ਕੇ. ਸਿੰਘ
ਨਵਿਆਉਣਯੋਗ ਊਰਜਾ ਸਰੋਤਾਂ ਦਾ ਬਿਹਤਰ ਗ੍ਰਿੱਡ ਏਕੀਕਰਣ ਅਤੇ ਭਾਰਤ ਦੇ ਲਈ ਤੇਜ਼ ਊਰਜਾ ਪਰਿਵਰਤਨ ਸੁਨਿਸ਼ਚਿਤ ਕਰਨ ਦੇ ਲਈ ਤੰਤਰ: ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਆਰ. ਕੇ. ਸਿੰਘ
Posted On:
23 JUN 2023 10:29AM by PIB Chandigarh
ਕੇਂਦਰ ਸਰਕਾਰ ਨੇ ਬਿਜਲੀ (ਉਪਭੋਗਤਾ ਅਧਿਕਾਰ) ਨਿਯਮ, 2020 ਵਿੱਚ ਸੰਸ਼ੋਧਨ ਦੇ ਮਾਧਿਅਮ ਨਾਲ ਪ੍ਰਚਲਿਤ ਬਿਜਲੀ ਟੈਰਿਫ ਪ੍ਰਣਾਲੀ ਵਿੱਚ ਦੋ ਬਦਲਾਅ ਪੇਸ਼ ਕੀਤੇ ਹਨ। ਇਹ ਬਦਲਾਅ ਹਨ: ਦਿਨ ਦੇ ਸਮੇਂ (ਟੀਓਡੀ) ਟੈਰਿਫ ਦੀ ਸ਼ੁਰੂਆਤ, ਅਤੇ ਸਮਾਰਟ ਮੀਟਰਿੰਗ ਪ੍ਰਾਵਧਾਨਾਂ ਦਾ ਯੁਕਤੀਕਰਣ।
ਦਿਨ ਦੇ ਸਮੇਂ (ਟੀਓਡੀ) ਟੈਰਿਫ ਦੀ ਸ਼ੁਰੂਆਤ
ਦਿਨ ਦੇ ਹਰ ਸਮੇਂ ਇੱਕ ਹੀ ਦਰ ‘ਤੇ ਬਿਜਲੀ ਦੇ ਲਈ ਸ਼ੁਲਕ ਲੈਣ ਦੀ ਬਜਾਏ, ਬਿਜਲੀ ਦੇ ਲਈ ਤੁਹਾਡੇ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਕੀਮਤ ਦਿਨ ਦੇ ਸਮੇਂ ਦੇ ਅਨੁਸਾਰ ਅਲੱਗ-ਅਲੱਗ ਹੋਵੇਗੀ। ਟੀਓਡੀ ਟੈਰਿਫ ਪ੍ਰਣਾਲੀ ਦੇ ਤਹਿਤ, ਸੌਰ ਘੰਟਿਆਂ (ਰਾਜ ਬਿਜਲੀ ਰੈਗੂਲੇਟਰੀ ਨਿਯਾਮਕ ਆਯੋਗ ਦੁਆਰਾ ਨਿਰਦਿਸ਼ਟ ਇੱਕ ਦਿਨ ਵਿੱਚ ਅੱਠ ਘੰਟੇ ਦੀ ਮਿਆਦ) ਦੇ ਦੌਰਾਨ ਟੈਰਿਫ ਸਾਧਾਰਣ ਟੈਰਿਫ ਨਾਲ 10 ਤੋਂ 20 ਪ੍ਰਤੀਸ਼ਤ ਘੱਟ ਹੋਵੇਗਾ, ਜਦਕਿ ਪੀਕ ਘੰਟਿਆਂ ਦੇ ਦੌਰਾਨ ਟੈਰਿਫ 10 ਤੋਂ 20 ਪ੍ਰਤੀਸ਼ਤ ਅਧਿਕ ਹੋਵੇਗਾ। ਟੀਓਡੀ ਟੈਰਿਫ 10 ਕਿਲੋਵਾਟ ਅਤੇ ਉਸ ਤੋਂ ਅਧਿਕ ਦੀ ਜ਼ਿਆਦਾਤਰ ਮੰਗ ਵਾਲੇ ਵਣਜਕ ਅਤੇ ਉਦਯੋਗਿਕ ਉਪਭੋਗਤਾਵਾਂ ਦੇ ਲਈ 1 ਅਪ੍ਰੈਲ, 2024 ਤੋਂ ਅਤੇ ਖੇਤੀਬਾੜੀ ਉਪਭੋਗਤਾਵਾਂ ਨੂੰ ਛੱਡ ਕੇ ਹੋਰ ਸਾਰੇ ਉਪਭੋਗਤਾਵਾਂ ਦੇ ਲਈ 1 ਅਪ੍ਰੈਲ, 2025 ਤੋਂ ਲਾਗੂ ਹੋਵੇਗਾ। ਸਮਾਰਟ ਮੀਟਰ ਵਾਲੇ ਉਪਭੋਗਤਾਵਾਂ ਦੇ ਲਈ ਟਾਈਮ ਆਵ੍ ਡੇਅ ਟੈਰਿਫ ਸਮਾਰਟ ਮੀਟਰ ਲਗਣ ਦੇ ਤੁਰੰਤ ਬਾਅਦ ਪ੍ਰਭਾਵੀ ਕਰ ਦਿੱਤਾ ਜਾਵੇਗਾ।
ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਆਰ. ਕੇ. ਸਿੰਘ ਨੇ ਕਿਹਾ ਕਿ ਟੀਓਡੀ ਉਪਭੋਗਤਾਵਾਂ ਦੇ ਨਾਲ-ਨਾਲ ਬਿਜਲੀ ਪ੍ਰਣਾਲੀ ਦੇ ਲਈ ਵੀ ਫਾਇਦੇ ਦਾ ਸੌਦਾ ਹੈ। “ਟੀਓਡੀ ਟੈਰਿਫ ਵਿੱਚ ਪੀਕ ਆਵਰਸ, ਸੋਲਰ ਆਵਰਸ ਅਤੇ ਸਾਧਾਰਣ ਘੰਟਿਆਂ ਦੇ ਲਈ ਅਲੱਗ-ਅਲੱਗ ਟੈਰਿਫ ਸ਼ਾਮਲ ਹਨ, ਉਪਭੋਗਤਾਵਾਂ ਨੂੰ ਟੈਰਿਫ ਦੇ ਅਨੁਸਾਰ ਆਪਣੇ ਲੋਡ ਦਾ ਪ੍ਰਬੰਧਨ ਕਰਨ ਦੇ ਲਈ ਮੁੱਲ ਸੰਕੇਤ ਭੇਜਿਆ ਜਾ ਸਕਦਾ ਹੈ। ਟੀਓਡੀ ਟੈਰਿਫ ਤੰਤਰ ਬਾਰੇ ਜਾਗਰੂਕਤਾ ਅਤੇ ਪ੍ਰਭਾਵੀ ਉਪਯੋਗ ਨਾਲ ਉਪਭੋਗਤਾ ਆਪਣੇ ਬਿਜਲੀ ਬਿਲ ਨੂੰ ਘੱਟ ਕਰ ਸਕਦੇ ਹਨ। ਕਿਉਂਕਿ ਸੌਰ ਊਰਜਾ ਸਸਤੀ ਹੈ, ਅਤੇ ਸੌਰ ਊਰਜਾ ਘੰਟਿਆਂ ਦੇ ਦੌਰਾਨ ਟੈਰਿਫ ਘੱਟ ਹੋਵੇਗਾ, ਇਸ ਲਈ ਉਪਭੋਗਤਾ ਨੂੰ ਲਾਭ ਹੋਵੇਗਾ। ਗੈਰ-ਸੌਰ ਘੰਟਿਆਂ ਦੇ ਦੌਰਾਨ ਥਰਮਲ ਅਤੇ ਜਲ ਬਿਜਲੀ ਦੇ ਨਾਲ-ਨਾਲ ਗੈਸ ਅਧਾਰਿਤ ਸਮਰੱਥਾ ਦਾ ਉਪਯੋਗ ਕੀਤਾ ਜਾਂਦਾ ਹੈ – ਉਨ੍ਹਾਂ ਦੀ ਲਾਗਤ ਸੌਰ ਊਰਜਾ ਦੀ ਤੁਲਨਾ ਵਿੱਚ ਅਧਿਕ ਹੁੰਦੀ ਹੈ – ਇਹ ਦਿਨ ਦੇ ਸਮੇਂ ਦੇ ਟੈਰਿਫ ਵਿੱਚ ਦਿਖਾਈ ਦੇਵੇਗੀ। ਹੁਣ ਉਪਭੋਗਤਾ ਆਪਣੀ ਬਿਜਲੀ ਲਾਗਤ ਨੂੰ ਘੱਟ ਕਰਨ ਦੇ ਲਈ ਆਪਣੇ ਉਪਭੋਗ ਦੀ ਯੋਜਨਾ ਬਣਾ ਸਕਦੇ ਹਨ- ਬਿਜਲੀ ਦੀ ਲਾਗਤ ਘੱਟ ਹੋਣ ‘ਤੇ ਸੌਰ ਘੰਟਿਆਂ ਦੇ ਦੌਰਾਨ ਅਧਿਕ ਗਤੀਵਿਧੀਆਂ ਦੀ ਯੋਜਨਾ ਬਣਾ ਸਕਦੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਟੀਓਡੀ ਤੰਤਰ ਨਵਿਆਉਣਯੋਗ ਊਰਜਾ ਸਰੋਤਾਂ ਦਾ ਬਿਹਤਰ ਗ੍ਰਿੱਡ ਏਕੀਕਰਣ ਵੀ ਸੁਨਿਸ਼ਚਿਤ ਕਰੇਗਾ ਜਿਸ ਨਾਲ ਭਾਰਤ ਦੇ ਲਈ ਤੇਜ਼ੀ ਨਾਲ ਊਰਜਾ ਪਰਿਵਰਤਨ ਦੀ ਸੁਵਿਧਾ ਮਿਲੇਗੀ। ਸ਼੍ਰੀ ਆਰ. ਕੇ. ਸਿੰਘ ਨੇ ਕਿਹਾ, “ਟੀਓਡੀ ਟੈਰਿਫ ਨਵਿਆਉਣਯੋਗ ਉਤਪਾਦਨ ਦੇ ਉਤਾਰ-ਚੜ੍ਹਾਅ ਦੇ ਪ੍ਰਬੰਧਨ ਵਿੱਚ ਸੁਧਾਰ ਕਰੇਗਾ, ਉੱਚ ਆਰਈ ਉਤਪਾਦਨ ਘੰਟਿਆਂ ਦੀ ਮਿਆਦ ਦੇ ਦੌਰਾਨ ਮੰਗ ਵਿੱਚ ਵਾਧੇ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਇਸ ਤਰ੍ਹਾਂ ਵੱਡੀ ਮਾਤਰਾ ਵਿੱਚ ਨਵਿਆਉਣਯੋਗ ਊਰਜਾ ਦੇ ਗ੍ਰਿੱਡ ਏਕੀਕਰਣ ਨੂੰ ਵਧਾਵੇਗਾ।”
ਜ਼ਿਆਦਾਤਰ ਰਾਜ ਬਿਜਲੀ ਰੈਗੂਲੇਟਰੀ ਆਯੋਗ (ਐੱਸਈਆਰਸੀ) ਨੇ ਦੇਸ਼ ਵਿੱਚ ਵੱਡੇ ਵਣਜਕ ਅਤੇ ਉਦਯੋਗਿਕ (ਸੀ ਐਂਡ ਆਈ) ਸ਼੍ਰੇਣੀ ਦੇ ਉਪਭੋਗਤਾਵਾਂ ਦੇ ਲਈ ਪਹਿਲਾਂ ਹੀ ਟੀਓਡੀ ਟੈਰਿਫ ਲਾਗੂ ਕਰ ਦਿੱਤਾ ਹੈ। ਸਮਾਰਟ ਮੀਟਰ ਦੀ ਸਥਾਪਨਾ ਦੇ ਨਾਲ, ਟੈਰਿਫ ਨੀਤੀ ਦੇ ਅਨੁਸਾਰ ਘਰੇਲੂ ਉਪਭੋਗਤਾ ਪੱਧਰ ‘ਤੇ ਟੀਓਡੀ ਮੀਟਰਿੰਗ ਸ਼ੁਰੂ ਕੀਤੀ ਜਾਵੇਗੀ।
ਟਾਈਮ ਆਵ੍ ਡੇਅ (ਟੀਓਡੀ) ਟੈਰਿਫ, ਬਿਜਲੀ ਉਦਯੋਗਾਂ ਵਿੱਚ ਵਿਸ਼ਵ ਪੱਧਰ ‘ਤੇ ਇੱਕ ਮਹੱਤਵਪੂਰਨ ਡਿਮਾਂਡ ਸਾਈਡ ਮੈਨੇਜਮੈਂਟ (ਡੀਐੱਸਐੱਮ) ਉਪਾਅ ਦੇ ਰੂਪ ਵਿੱਚ ਮਾਣਤਾ ਪ੍ਰਾਪਤ ਹੈ, ਜਿਸ ਦਾ ਉਪਯੋਗ ਉਪਭੋਗਤਾਵਾਂ ਨੂੰ ਆਪਣੇ ਲੋਡ ਦੇ ਇੱਕ ਹਿੱਸੇ ਨੂੰ ਪੀਕ ਸਮੇਂ ਤੋਂ ਆਫ-ਪੀਕ ਸਮੇਂ ਵਿੱਚ ਟ੍ਰਾਂਸਫਰ ਕਰਨ ਦੇ ਲਈ ਪ੍ਰੋਤਸਾਹਿਤ ਕਰਨ ਦੇ ਸਾਧਨ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਜਿਸ ਨਾਲ ਪੀਕ ਮਿਆਦ ਦੇ ਦੌਰਾਨ ਸਿਸਟਮ ‘ਤੇ ਮੰਗ ਨੂੰ ਘੱਟ ਕਰਕੇ ਸਿਸਟਮ ਲੋਡ ਫੈਕਟਰ ਵਿੱਚ ਸੁਧਾਰ ਹੁੰਦਾ ਹੈ। ਟੀਓਡੀ ਟੈਰਿਫ (ਯਾਨੀ ਟੈਰਿਫ ਨੀਤੀ, 2016, ਬਿਜਲੀ ਐਕਟ, 2003 ਅਤੇ ਰਾਸ਼ਟਰੀ ਬਿਜਲੀ ਨੀਤੀ, 2005) ਦੇ ਲਾਗੂਕਰਨ ਨੂੰ ਸਮਰੱਥ ਕਰਨ ਅਤੇ ਹੁਲਾਰਾ ਦੇਣ ਦੇ ਲਈ ਵਿਭਿੰਨ ਵੈਧਾਨਿਕ ਪ੍ਰਾਵਧਾਨ ਪਹਿਲਾਂ ਤੋਂ ਹੀ ਮੌਜੂਦ ਹਨ।
ਸਮਾਰਟ ਮੀਟਰਿੰਗ ਪ੍ਰਾਵਧਾਨ ਵਿੱਚ ਕੀਤੇ ਗਏ ਸੰਸ਼ੋਧਨ ਦੇ ਸਬੰਧ ਵਿੱਚ ਨਿਯਮ
ਸਰਕਾਰ ਨੇ ਸਮਾਰਟ ਮੀਟਰਿੰਗ ਦੇ ਨਿਯਮਾਂ ਨੂੰ ਵੀ ਅਸਾਨ ਕਰ ਦਿੱਤਾ ਹੈ। ਉਪਭੋਗਤਾਵਾਂ ਦੀ ਅਸੁਵਿਧਾ/ਉਤਪੀੜਨ ਤੋਂ ਬਚਨ ਦੇ ਲਈ, ਉਪਭੋਗਤਾ ਦੀ ਮੰਗ ਵਿੱਚ ਜ਼ਿਆਦਾਤਰ ਸਵੀਕ੍ਰਿਤ ਭਾਰ/ਮੰਗ ਤੋਂ ਅਧਿਕ ਵਾਧੇ ‘ਤੇ ਮੌਜੂਦਾ ਜੁਰਮਾਨੇ ਨੂੰ ਘੱਟ ਕਰ ਦਿੱਤਾ ਗਿਆ ਹੈ। ਮੀਟਰਿੰਗ ਪ੍ਰਾਵਧਾਨ ਵਿੱਚ ਸੰਸ਼ੋਧਨ ਦੇ ਅਨੁਸਾਰ, ਸਮਾਰਟ ਮੀਟਰ ਦੀ ਸਥਾਪਨਾ ਦੇ ਬਾਅਦ, ਸਥਾਪਨਾ ਮਿਤੀ ਤੋਂ ਪਹਿਲਾਂ ਦੀ ਮਿਆਦ ਦੇ ਲਈ ਸਮਾਰਟ ਮੀਟਰ ਦੁਆਰਾ ਦਰਜ ਕੀਤੀ ਗਈ ਜ਼ਿਆਦਾਤਰ ਮੰਗ ਦੇ ਅਧਾਰ ‘ਤੇ ਉਪਭੋਗਤਾ ‘ਤੇ ਕੋਈ ਦੰਡਾਤਮਕ ਸ਼ੁਲਕ ਨਹੀਂ ਲਗਾਇਆ ਜਾਵੇਗਾ। ਲੋਡ ਸੰਸ਼ੋਧਨ ਪ੍ਰਕਿਰਿਆ ਨੂੰ ਵੀ ਇਸ ਤਰ੍ਹਾਂ ਨਾਲ ਤਰਕਸੰਗਤ ਬਣਾਇਆ ਗਿਆ ਹੈ ਕਿ ਜ਼ਿਆਦਾਤਰ ਮੰਗ ਨੂੰ ਸਿਰਫ਼ ਤਦੇ ਉੱਪਰ ਦੇ ਵੱਲ ਸੰਸ਼ੋਧਿਤ ਕੀਤਾ ਜਾਵੇਗਾ ਜਦੋਂ ਪ੍ਰਵਾਨ ਲੋਡ ਇੱਕ ਵਿੱਤੀ ਵਰ੍ਹੇ ਵਿੱਚ ਘੱਟ ਤੋਂ ਘੱਟ ਤਿੰਨ ਵਾਰ ਤੋਂ ਅਧਿਕ ਹੋ ਗਿਆ ਹੋਵੇ। ਇਸ ਦੇ ਇਲਾਵਾ, ਸਮਾਰਟ ਮੀਟਰ ਨੂੰ ਦਿਨ ਵਿੱਚ ਘੱਟ ਤੋਂ ਘੱਟ ਇੱਕ ਵਾਰ ਦੂਰ ਤੋਂ (ਰਿਮੋਟਲੀ) ਪੜ੍ਹਿਆ ਜਾਵੇਗਾ ਅਤੇ ਉਪਭੋਗਤਾਵਾਂ ਦੇ ਨਾਲ ਡੇਟਾ ਸਾਂਝਾ ਕੀਤਾ ਜਾਵੇਗਾ ਤਾਕਿ ਉਹ ਬਿਜਲੀ ਦੀ ਖਪਤ ਬਾਰੇ ਸੂਚਿਤ ਫ਼ੈਸਲੇ ਲੈ ਸਕਣ।
ਬਿਜਲੀ (ਉਪਭੋਗਤਾ ਅਧਿਕਾਰ) ਨਿਯਮ, 2020 ਨੂੰ ਸਰਕਾਰ ਦੁਆਰਾ 31 ਦਸੰਬਰ, 2020 ਨੂੰ ਅਧਿਸੂਚਿਤ ਕੀਤਾ ਗਿਆ ਸੀ, ਇਸ ਵਿਸ਼ਵਾਸ ਦੇ ਅਧਾਰ ‘ਤੇ ਕਿ ਬਿਜਲੀ ਪ੍ਰਣਾਲੀਆਂ ਉਪਭੋਗਤਾਵਾਂ ਦੀ ਸੇਵਾ ਦੇ ਲਈ ਮੌਜੂਦ ਹਨ ਅਤੇ ਉਪਭੋਗਤਾਵਾਂ ਨੂੰ ਵਿਸ਼ਵਾਸਯੋਗ ਸੇਵਾਵਾਂ ਅਤੇ ਗੁਣਵੱਤਾਪੂਰਨ ਬਿਜਲੀ ਪ੍ਰਾਪਤ ਕਰਨ ਦਾ ਅਧਿਕਾਰ ਹੈ। ਨਿਯਮ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਨਵੇਂ ਬਿਜਲੀ ਕਨੈਕਸ਼ਨ, ਰਿਫੰਡ ਅਤੇ ਹੋਰ ਸੇਵਾਵਾਂ ਸਮਾਂਬੱਧ ਤਰੀਕੇ ਨਾਲ ਦਿੱਤੀਆਂ ਜਾਣ ਅਤੇ ਉਪਭੋਗਤਾ ਅਧਿਕਾਰਾਂ ਦੀ ਜਾਣ-ਬੁਝ ਕੇ ਅਣਦੇਖੀ ਦੇ ਨਤੀਜੇ ਸਦਕਾ ਸੇਵਾ ਪ੍ਰਦਾਤਾਵਾਂ ‘ਤੇ ਜੁਰਮਾਨਾ ਲਗਾਇਆ ਜਾਵੇ ਅਤੇ ਉਪਭੋਗਤਾਵਾਂ ਨੂੰ ਮੁਆਵਜ਼ੇ ਦਾ ਭੁਗਤਾਨ ਕੀਤਾ ਜਾਵੇ।
ਨਿਯਮਾਂ ਵਿੱਚ ਮੌਜੂਦਾ ਸੰਸ਼ੋਧਨ ਸਰਕਾਰ ਦੁਆਰਾ ਬਿਜਲੀ ਉਪਭੋਗਤਾਵਾਂ ਨੂੰ ਸਸ਼ਕਤ ਬਣਾਉਣ, ਸਸਤੀ ਕੀਮਤ ‘ਤੇ 24X7 ਭਰੋਸੇਯੋਗ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਅਤੇ ਬਿਜਲੀ ਖੇਤਰ ਵਿੱਚ ਨਿਵੇਸ਼ ਦੇ ਲਈ ਅਨੁਕੂਲ ਈਕੋਸਿਸਟਮ ਬਣਾਏ ਰੱਖਣ ਦੇ ਲਈ ਉਠਾਏ ਗਏ ਕਦਮਾਂ ਦੀ ਨਿਰੰਤਰਤਾ ਵਿੱਚ ਹੈ।
ਦਸੰਬਰ 2020 ਵਿੱਚ ਨਿਯਮਾਂ ਦੀ ਅਧਿਸੂਚਨਾ ਅਤੇ ਉਸ ਦੇ ਬਾਅਦ ਤੋਂ ਹੋਏ ਸੰਸ਼ੋਧਨ ਨਿਮਨਲਿਖਿਤ ਹਨ।
***
ਪੀਆਈਬੀ ਦਿੱਲੀ। ਏਐੱਮ/ਡੀਜੇਐੱਮ
(Release ID: 1934782)
Visitor Counter : 161