ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਭਾਰਤੀ ਜਲ ਸੈਨਾ ਦੇ ਕਰਮਚਾਰੀਆਂ ਦੀ ਪ੍ਰੈਕਟੀਕਲ ਸਿਖਲਾਈ ਨੂੰ ਵਧਾਉਣ ਲਈ ਕੋਚੀ ਵਿਖੇ ਏਕੀਕ੍ਰਿਤ ਸਿਮੂਲੇਟਰ ਕੰਪਲੈਕਸ 'ਧਰੁਵ' ਦਾ ਉਦਘਾਟਨ ਕੀਤਾ

Posted On: 21 JUN 2023 11:33AM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 21 ਜੂਨ ਨੂੰ ਭਾਰਤੀ ਜਲ ਸੈਨਾ ਦੇ ਕਰਮਚਾਰੀਆਂ ਦੀ ਪ੍ਰੈਕਟੀਕਲ ਸਿਖਲਾਈ ਨੂੰ ਵਧਾਉਣ ਲਈ ਕੋਚੀ ਦੇ ਦੱਖਣੀ ਜਲ ਸੈਨਾ ਕਮਾਨ ਵਿਖੇ ਏਕੀਕ੍ਰਿਤ ਸਿਮੂਲੇਟਰ ਕੰਪਲੈਕਸ (ਆਈਐੱਸਸੀ) 'ਧਰੁਵ' ਦਾ ਉਦਘਾਟਨ ਕੀਤਾ। ਆਈਐੱਸਸੀ 'ਧਰੁਵ' ਵਿੱਚ ਆਧੁਨਿਕ ਅਤੇ ਅਤਿਅਧੁਨਿਕ ਸਵਦੇਸ਼ੀ ਤਰੀਕੇ ਨਾਲ ਤਿਆਰ ਸਿਮੂਲੇਟਰ ਸਥਿਤ ਹਨ ਜੋ ਭਾਰਤੀ ਜਲ ਸੈਨਾ ਵਿੱਚ ਪ੍ਰੈਕਟੀਕਲ ਸਿਖਲਾਈ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਇਨ੍ਹਾਂ ਸਿਮੂਲੇਟਰਾਂ ਦੀ ਪਰਿਕਲਪਨਾ ਨੈਵੀਗੇਸ਼ਨ, ਫਲੀਟ ਓਪਰੇਸ਼ਨ ਅਤੇ ਜਲ ਸੈਨਾ ਦੇ ਯੁੱਧ ਕੌਸ਼ਲਾਂ ‘ਤੇ ਵਾਸਤਵਿਕ ਸਮੇਂ ਤਜ਼ਰਬੇ ਪ੍ਰਦਾਨ ਕਰਨ ਨੂੰ ਲੈ ਕੇ ਕੀਤੀ ਗਈ ਹੈ। ਇਨ੍ਹਾਂ ਸਿਮੂਲੇਟਰਾਂ ਦਾ ਉਪਯੋਗ ਮਿੱਤਰ ਦੇਸ਼ਾਂ ਦੇ ਕਰਮਚਾਰੀਆਂ ਦੀ ਟ੍ਰੇਨਿੰਗ (ਸਿਖਲਾਈ) ਲਈ ਵੀ ਕੀਤਾ ਜਾਵੇਗਾ। 

 

ਪਰਿਸਰ ਵਿੱਚ ਪਰਿਕਲਪਨਾ ਕੀਤੇ ਗਏ ਸਿਮੂਲੇਟਰਾਂ ਦੇ ਦਰਮਿਆਨ, ਰਕਸ਼ਾ ਮੰਤਰੀ ਨੇ ਮਲਟੀ ਸਟੇਸ਼ਨ ਹੈਂਡਲਿੰਗ ਸਿਮੂਲੇਟਰ (ਐੱਮਐੱਸਐੱਸਐੱਚਐੱਸ), ਏਅਰ ਡਾਇਰੈਕਸ਼ਨ ਅਤੇ ਹੈਲੀਕੌਪਟਰ ਕੰਟਰੋਲ ਸਿਮੂਲੇਟਰ (ਏਡੀਐੱਸਸੀਐੱਸ) ਅਤੇ ਐਸਟ੍ਰੋਨੈਵੀਗੇਸ਼ਨ ਡੋਮ ਦਾ ਅਵਲੋਕਨ ਕੀਤਾ। ਨਵੀਂ ਦਿੱਲੀ ਸਥਿਤ ਏਆਰਆਈ ਪ੍ਰਾ. ਲਿਮ. ਦੁਆਰਾ ਨਿਰਮਿਤ ਸ਼ਿਪ ਹੈਂਡਲਿੰਗ ਸਿਮੂਲੇਟਰ ਦਾ ਨਿਰਯਾਤ 18 ਦੇਸ਼ਾਂ ਵਿੱਚ ਕੀਤਾ ਗਿਆ ਹੈ। ਇੰਫੋਵਿਜ਼ਨ ਟੈਕਨੋਲੋਜਿਜ਼ ਪ੍ਰਾ. ਲਿਮ. ਦੁਆਰਾ ਨਿਰਮਿਤ ਐਸਟ੍ਰੋਨੈਵੀਗੇਸ਼ਨ ਡੋਮ ਭਾਰਤੀ ਜਲ ਸੈਨਾ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਡੋਮ ਹੈ।

ਡੀਆਰਡੀਓ ਪ੍ਰਯੋਗਸ਼ਾਲਾ ਦੇ ਇੰਸਟੀਟਿਊਟ ਫੌਰ ਸਿਸਟਮਸ ਸਟਡੀਜ਼ ਐਂਡ ਐਨਾਲਿਸਿਸ ਦੁਆਰਾ ਵਿਕਸਿਤ ਏਡੀਐੱਸਸੀਐੱਸ ਸਿਖਿਆਰਥੀਆਂ ਨੂੰ ਰੀਅਲ ਟਾਈਮ ਸੰਚਾਲਨ ਵਾਤਾਵਰਣ ਦ੍ਰਿਸ਼ ਉਪਲਬਧ ਕਰਵਾਉਣ ਵਿੱਚ ਸਮਰੱਥ ਹੋਵੇਗਾ। ਟੈਕਨੋਲੋਜੀ ਦੇ ਮਾਮਲੇ ਵਿੱਚ ਉੱਨਤ ਇਹ ਸਿਮੂਲੇਟਰ 'ਆਤਮਨਿਰਭਰ ਭਾਰਤ' ਪਹਿਲ  ਦਾ  ਸੰਕੇਤ ਦਿੰਦੇ ਹਨ ਅਤੇ ਰਾਸ਼ਟਰ ਦੇ ਲਈ ਵੱਡੀ ਨਿਰਯਾਤ ਸਮਰੱਥਾ ਦੀ ਸੰਭਾਵਨਾ ਪੈਦਾ ਕਰਦੇ ਹਨ। ਸਵਦੇਸ਼ੀ ਤੌਰ 'ਤੇ ਵਿਕਸਿਤ ਕੁਝ ਹੋਰ ਸਿਮੂਲੇਟਰਾਂ ਕੌਮਬੈੱਟ ਮੈਨੇਜਮੈਂਟ ਸਿਸਟਮ ਅਤੇ ਮੈਰੀਟਾਈਮ ਡੋਮੇਨ ਲੈਬ ਸ਼ਾਮਲ ਹਨ।

ਉਦਘਾਟਨ ਦੇ ਦੌਰਾਨ, ਸ਼੍ਰੀ ਰਾਜਨਾਥ ਸਿੰਘ ਨੇ ਇਨ੍ਹਾਂ ਸਿਮੂਲੇਟਰਾਂ ਦੇ ਵਿਕਾਸ ਵਿੱਚ ਸ਼ਾਮਲ ਕੰਪਨੀਆਂ ਦੇ ਸੀਨੀਅਰ ਪ੍ਰਤੀਨਿਧੀਆਂ ਦੇ ਨਾਲ ਵੀ ਪਰਸਪਰ ਗੱਲਬਾਤ ਕੀਤੀ।

 

*****

ਏਬੀਬੀ/ਵੀਐੱਮ/ਐੱਸਏਵੀਵੀਵਾਈ


(Release ID: 1934747) Visitor Counter : 99