ਪ੍ਰਧਾਨ ਮੰਤਰੀ ਦਫਤਰ

ਜੀ20 ਟੂਰਿਜ਼ਮ ਮੰਤਰੀਆਂ ਦੀ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

Posted On: 21 JUN 2023 2:44PM by PIB Chandigarh

ਮਹਾਮਹਿਮ, ਦੇਵੀਓ ਅਤੇ ਸੱਜਣੋਂ, ਨਮਸਕਾਰ!

 

ਮੈਂ ਅਤੁਲਯ ਭਾਰਤ (Incredible India) ਵਿੱਚ ਆਪ ਸਭ ਦਾ ਸੁਆਗਤ ਕਰਦਾ ਹਾਂ! ਟੂਰਿਜ਼ਮ ਮੰਤਰੀ ਦੇ ਰੂਪ ਵਿੱਚ, ਦੋ ਟ੍ਰਿਲੀਅਨ ਡਾਲਰ ਤੋਂ ਅਧਿਕ ਦੇ ਆਲਮੀ ਖੇਤਰ ਨੂੰ ਸੰਭਾਲ਼ਦੇ ਹੋਏ, ਅਜਿਹਾ ਘੱਟ ਹੀ ਹੁੰਦਾ ਹੈ ਕਿ ਤੁਹਾਨੂੰ ਖ਼ੁਦ ਇੱਕ ਟੂਰਿਸਟ ਬਣਨ ਦਾ ਮੌਕਾ ਮਿਲੇ। ਲੇਕਿਨ, ਤੁਸੀਂ ਗੋਆ ਵਿੱਚ ਹੋ- ਭਾਰਤ ਦਾ ਇੱਕ ਪ੍ਰਮੁੱਖ ਟੂਰਿਸਟ ਆਕਰਸ਼ਣ। ਇਸ ਲਈ, ਮੈਂ ਤੁਹਾਨੂੰ ਆਗ੍ਰਹ (ਤਾਕੀਦ) ਕਰਦਾ ਹਾਂ ਕਿ ਆਪਣੀਆਂ ਗੰਭੀਰ ਚਰਚਾਵਾਂ ਤੋਂ ਕੁਝ ਸਮਾਂ ਕੱਢ ਕੇ ਗੋਆ ਦੇ ਪ੍ਰਾਕ੍ਰਿਤਿਕ ਸੌਂਦਰਯ (ਕੁਦਰਤੀ ਸੁੰਦਰਤਾ) ਅਤੇ ਅਧਿਆਤਮਿਕ ਪੱਖ ਦਾ ਅਨੁਭਵ ਕਰੋ!

 

ਮਹਾਮਹਿਮ,

ਸਾਡੇ ਪ੍ਰਾਚੀਨ ਸ਼ਾਸਤਰਾਂ ਵਿੱਚ ਇੱਕ ਉਕਤੀ ਹੈ। ਅਤਿਥੀ ਦੇਵੋ ਭਵ: (अतिथि देवो भवः), ਮਤਲਬ ‘ਅਤਿਥੀ ਭਗਵਾਨ ਦਾ ਰੂਪ ਹੁੰਦਾ ਹੈ।’ ਟੂਰਿਜ਼ਮ ਦੇ ਪ੍ਰਤੀ ਸਾਡਾ ਵੀ ਇਹੀ ਦ੍ਰਿਸ਼ਟੀਕੋਣ ਹੈ। ਸਾਡਾ ਟੂਰਿਜ਼ਮ ਸਿਰਫ਼ ਜਾਣ-ਦੇਖਣ ਤੱਕ ਹੀ ਸੀਮਿਤ ਨਹੀਂ ਹੈ। ਇਹ ਇੱਕ ਤੱਲੀਨ ਹੋ ਜਾਣ ਵਾਲਾ ਅਨੁਭਵ ਹੈ। ਚਾਹੇ ਸੰਗੀਤ ਹੋਵੇ ਜਾਂ ਭੋਜਨ, ਕਲਾ ਜਾਂ ਸੰਸਕ੍ਰਿਤੀ, ਭਾਰਤ ਦੀ ਵਿਵਿਧਤਾ ਵਾਸਤਵ ਵਿੱਚ ਭਵਯ (ਸ਼ਾਨਦਾਰ) ਹੈ। ਉੱਚੇ ਹਿਮਾਲਿਆ ਤੋਂ ਲੈ ਕੇ ਘਣੇ ਜੰਗਲਾਂ ਤੱਕ, ਸੁੱਕੇ ਰੇਗਿਸਤਾਨ ਤੋਂ ਲੈ ਕੇ ਸੁੰਦਰ ਸਮੁੰਦਰ ਤਟਾਂ ਤੱਕ, ਐਡਵੈਂਚਰ ਸਪੋਰਟਸ ਤੋਂ ਲੈ ਕੇ ਮੈਡੀਟੇਸ਼ਨ ਰੀਟ੍ਰੀਟ ਤੱਕ, ਭਾਰਤ ਵਿੱਚ ਹਰੇਕ ਦੇ ਲਈ ਕੁਝ ਨਾ ਕੁਝ ਮੌਜੂਦ ਹੈ। ਸਾਡੀ ਜੀ-20 ਪ੍ਰਧਾਨਗੀ ਦੇ ਦੌਰਾਨ, ਅਸੀਂ ਪੂਰੇ ਭਾਰਤ ਵਿੱਚ 100 ਵਿਭਿੰਨ ਸਥਾਨਾਂ ‘ਤੇ ਲਗਭਗ 200 ਬੈਠਕਾਂ ਆਯੋਜਿਤ ਕਰ ਰਹੇ ਹਾਂ। ਜੇਕਰ ਤੁਸੀਂ ਆਪਣੇ ਉਨ੍ਹਾਂ ਮਿੱਤਰਾਂ ਤੋਂ ਪੁੱਛੋਗੇ, ਜੋ ਇਨ੍ਹਾਂ ਬੈਠਕਾਂ ਦੇ ਲਈ ਪਹਿਲਾਂ ਹੀ ਭਾਰਤ ਆ ਚੁੱਕੇ ਹਨ, ਤਾਂ ਮੈਨੂੰ ਵਿਸ਼ਵਾਸ ਹੈ ਕਿ ਕੋਈ ਵੀ ਦੋ ਅਨੁਭਵ ਇੱਕੋ ਜਿਹੇ ਨਹੀਂ ਹੋਣਗੇ।

 

ਮਹਾਮਹਿਮ,

ਭਾਰਤ ਵਿੱਚ, ਇਸ ਖੇਤਰ ਵਿੱਚ ਸਾਡੇ ਪ੍ਰਯਾਸ; ਸਾਡੀ ਸਮ੍ਰਿੱਧ ਵਿਰਾਸਤ ਨੂੰ ਸੁਰੱਖਿਅਤ ਕਰਨ (ਸੰਭਾਲਣ) ਦੇ ਨਾਲ-ਨਾਲ ਟੂਰਿਜ਼ਮ ਦੇ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਨਿਰਮਾਣ ਕਰਨ ‘ਤੇ ਕੇਂਦ੍ਰਿਤ ਹੈ। ਸਾਡਾ ਇੱਕ ਫੋਕਸ ਖੇਤਰ ਹੈ, ਅਧਿਆਤਮਿਕ ਟੂਰਿਜ਼ਮ ਨੂੰ ਵਿਕਸਿਤ ਕਰਨਾ। ਭਾਰਤ ਦੁਨੀਆ ਦੇ ਹਰ ਬੜੇ ਧਰਮ ਦੇ ਤੀਰਥਯਾਤਰੀਆਂ ਨੂੰ ਆਪਣੀ ਤਰਫ਼ ਆਕਰਸ਼ਿਤ ਕਰਦਾ ਹੈ। ਇਨਫ੍ਰਾਸਟ੍ਰਕਚਰ ਅੱਪਗ੍ਰੇਡ ਦੇ ਬਾਅਦ, ਪ੍ਰਮੁੱਖ ਅਧਿਆਤਮਿਕ ਕੇਂਦਰਾਂ ਵਿੱਚੋਂ ਇੱਕ, ਸਦੀਵੀ ਸ਼ਹਿਰ ਵਾਰਾਣਸੀ ਹੁਣ 70 ਮਿਲੀਅਨ ਤੀਰਥ-ਯਾਤਰੀਆਂ ਨੂੰ ਆਕਰਸ਼ਿਤ ਕਰਦਾ ਹੈ-ਪਹਿਲਾਂ ਤੋਂ ਦਸ ਗੁਣਾ ਵਾਧਾ। ਅਸੀਂ ਸਟੈਚੂ ਆਵ੍ ਯੂਨਿਟੀ ਜਿਹੇ ਨਵੇਂ ਟੂਰਿਸਟ ਆਕਰਸ਼ਣ ਸਥਲਾਂ ਦਾ ਵੀ ਨਿਰਮਾਣ ਕਰ ਰਹੇ ਹਾਂ। ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਦੇ ਰੂਪ ਵਿੱਚ, ਆਪਣੇ ਨਿਰਮਾਣ ਦੇ ਇੱਕ ਸਾਲ ਦੇ ਅੰਦਰ ਇਸ ਨੇ ਲਗਭਗ 2.7 ਮਿਲੀਅਨ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ। ਪਿਛਲੇ ਨੌਂ ਵਰ੍ਹਿਆਂ ਵਿੱਚ ਅਸੀਂ ਦੇਸ਼ ਵਿੱਚ ਟੂਰਿਜ਼ਮ ਦੇ ਪੂਰੇ ਈਕੋ-ਸਿਸਟਮ ਨੂੰ ਵਿਕਸਿਤ ਕਰਨ ‘ਤੇ ਵਿਸ਼ੇਸ਼ ਬਲ ਦਿੱਤਾ ਹੈ। ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ ਤੋਂ ਲੈ ਕੇ ਪ੍ਰਾਹੁਣਚਾਰੀ ਸੈਕਟਰ ਅਤੇ ਕੌਸ਼ਲ ਵਿਕਾਸ ਤੱਕ; ਇੱਥੋਂ ਤੱਕ ਕਿ ਆਪਣੀ ਵੀਜ਼ਾ ਸਿਸਟਮਸ ਵਿੱਚ ਵੀ ਅਸੀਂ ਟੂਰਿਜ਼ਮ ਸੈਕਟਰ ਨੂੰ ਆਪਣੇ ਸੁਧਾਰਾਂ ਦੇ ਕੇਂਦਰ-ਬਿੰਦੂ ਦੇ ਰੂਪ ਵਿੱਚ ਰੱਖਿਆ ਹੈ। ਪ੍ਰਾਹੁਣਚਾਰੀ ਸੈਕਟਰ ਵਿੱਚ ਰੋਜ਼ਗਾਰ ਸਿਰਜਣਾ, ਸਮਾਜਿਕ ਸਮਾਵੇਸ਼ ਅਤੇ ਆਰਥਿਕ ਪ੍ਰਗਤੀ ਦੀਆਂ ਕਾਫੀ ਸੰਭਾਵਨਾਵਾਂ ਹਨ। ਇਹ ਕਈ ਹੋਰ ਖੇਤਰਾਂ ਦੀ ਤੁਲਨਾ ਵਿੱਚ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਅਧਿਕ ਰੋਜ਼ਗਾਰ ਦਿੰਦਾ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਟਿਕਾਊ ਵਿਕਾਸ ਲਕਸ਼ਾਂ ਨੂੰ ਜਲਦ ਹਾਸਲ ਕਰਨ ਦੇ ਲਈ ਟੂਰਿਜ਼ਮ ਸੈਕਟਰ ਦੀ ਪ੍ਰਾਸੰਗਿਕਤਾ ਨੂੰ ਵੀ ਮਹੱਤਵ ਦੇ ਰਹੇ ਹਾਂ।

 

ਮਹਾਮਹਿਮ,

ਤੁਸੀਂ ਆਪਸ ਵਿੱਚ ਜੁੜੇ ਪੰਜ ਪ੍ਰਾਥਮਿਕਤਾ ਵਾਲੇ ਖੇਤਰਾਂ ‘ਤੇ ਕੰਮ ਕਰ ਰਹੇ ਹੋ: ਗ੍ਰੀਨ ਟੂਰਿਜ਼ਮ, ਡਿਜੀਟਲੀਕਰਣ, ਕੌਸ਼ਲ ਵਿਕਾਸ, ਟੂਰਿਜ਼ਮ ਐੱਮਐੱਸਐੱਮਈਜ਼ ਅਤੇ ਡੈਸਟੀਨੇਸ਼ਨ ਮੈਨੇਜਮੈਂਟ। ਇਹ ਪ੍ਰਾਥਮਿਕਤਾਵਾਂ ਭਾਰਤੀ ਅਤੇ ਗਲੋਬਲ ਸਾਊਥ ਦੀਆਂ ਪ੍ਰਾਥਮਿਕਤਾਵਾਂ ਨੂੰ ਦਰਸਾਉਂਦੀਆਂ ਹਨ। ਸਾਨੂੰ ਇਨੋਵੇਸ਼ਨ ਦੇ ਸੰਚਾਲਨ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਸੰਵਰਧਿਤ ਵਾਸਤਵਿਕਤਾ ਜਿਹੀਆਂ ਉੱਭਰਦੀਆਂ ਟੈਕਨੋਲੋਜੀਆਂ ਦਾ ਅਧਿਕ ਉਪਯੋਗ ਕਰਨਾ ਚਾਹੀਦਾ ਹੈ। ਉਦਾਹਰਣ ਦੇ ਲਈ, ਭਾਰਤ ਵਿੱਚ, ਅਸੀਂ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਸਤ੍ਰਿਤ ਲੜੀ ਦੇ ਵਾਸਤਵਿਕ-ਸਮੇਂ ‘ਤੇ ਅਨੁਵਾਦ (ਰੀਅਲ 

-ਟਾਈਮ ਟ੍ਰਾਂਸਲੇਸ਼ਨ ) ਨੂੰ ਸਮਰੱਥ ਕਰਨ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਦਾ ਉਪਯੋਗ ਕਰਨ ‘ਤੇ ਕੰਮ ਕਰ ਰਹੇ ਹਾਂ। ਮੇਰਾ ਮੰਨਣਾ ਹੈ ਕਿ ਸਰਕਾਰਾਂ, ਉੱਦਮੀਆਂ, ਨਿਵੇਸ਼ਕਾਂ ਅਤੇ ਸਿੱਖਿਆ-ਸ਼ਾਸਤਰੀਆਂ ਦੇ ਦਰਮਿਆਨ ਸਹਿਯੋਗ ਨਾਲ ਟੂਰਿਜ਼ਮ ਵਿੱਚ ਇਸ ਤਰ੍ਹਾਂ ਦੀ ਟੈਕਨੋਲੋਜੀ ਦੇ ਲਾਗੂਕਰਨ ਵਿੱਚ ਤੇਜ਼ੀ ਆ ਸਕਦੀ ਹੈ। ਵਿੱਤ ਤੱਕ ਪਹੁੰਚ ਵਧਾਉਣ, ਬਿਜ਼ਨਸ ਰੈਗੂਲੇਸ਼ਨਸ ਨੂੰ ਅਸਾਨ ਬਣਾਉਣ ਅਤੇ ਕੌਸ਼ਲ ਵਿਕਾਸ ਵਿੱਚ ਨਿਵੇਸ਼ ਕਰਨ ਵਿੱਚ ਆਪਣੀਆਂ ਟੂਰਿਜ਼ਮ ਕੰਪਨੀਆਂ ਦੀ ਮਦਦ ਕਰਨ ਦੇ ਲਈ ਵੀ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

 

ਮਹਾਮਹਿਮ,

 

ਇਹ ਕਿਹਾ ਜਾਂਦਾ ਹੈ ਕਿ ਆਤੰਕਵਾਦ ਵਿਭਾਜਨ ਪੈਦਾ ਕਰਦਾ (ਤੋੜਦਾ) ਹੈ, ਲੇਕਿਨ ਟੂਰਿਜ਼ਮ ਆਪਸ ਵਿੱਚ ਜੋੜਦਾ ਹੈ। ਵਾਸਤਵ ਵਿੱਚ, ਟੂਰਿਜ਼ਮ ਵਿੱਚ ਸਾਰੇ ਖੇਤਰਾਂ ਦੇ ਲੋਕਾਂ ਨੂੰ ਜੋੜਨ ਦੀ ਸਮਰੱਥਾ ਹੈ, ਜਿਸ ਨਾਲ ਇੱਕ ਸਦਭਾਵਨਾਪੂਰਨ  ਸਮਾਜ ਦਾ ਨਿਰਮਾਣ ਹੋ ਸਕਦਾ ਹੈ। ਮੈਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਹੈ ਕਿ ਯੂਐੱਨਡਬਲਿਊਟੀਓ (UNWTO) ਦੇ ਨਾਲ ਸਾਂਝੇਦਾਰੀ ਵਿੱਚ ਜੀ20 ਟੂਰਿਜ਼ਮ ਡੈਸ਼ਬੋਰਡ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਬਿਹਤਰੀਨ ਪਿਰਤਾਂ (ਤੌਰ-ਤਰੀਕਿਆਂ), ਕੇਸ ਸਟਡੀਜ਼ ਅਤੇ ਪ੍ਰੇਰਕ ਕਹਾਣੀਆਂ ਨੂੰ ਇਕੱਠੇ ਲਿਆਵੇਗਾ। ਇਹ ਆਪਣੀ ਤਰ੍ਹਾਂ ਦਾ ਪਹਿਲਾ ਪਲੈਟਫਾਰਮ ਹੋਵੇਗਾ ਅਤੇ ਤੁਹਾਡੀ ਸਥਾਈ ਵਿਰਾਸਤ ਹੋਵੇਗੀ। ਮੈਨੂੰ ਉਮੀਦ ਹੈ ਕਿ ਤੁਹਾਡੇ ਵਿਚਾਰ-ਵਟਾਂਦਰੇ ਅਤੇ ‘ਗੋਆ ਰੋਡਮੈਪ’; ਟੂਰਿਜ਼ਮ ਦੀ ਪਰਿਵਰਤਨਕਾਰੀ ਤਾਕਤ ਨੂੰ ਸਾਕਾਰ ਕਰਨ ਦੇ ਸਾਡੇ ਸਮੂਹਿਕ ਪ੍ਰਯਤਨਾਂ ਵਿੱਚ ਗੁਣਾਤਮਕ ਵਾਧਾ ਕਰਨਗੇ। ਭਾਰਤ ਦੀ ਜੀ20 ਪ੍ਰਧਾਨਗੀ ਦਾ ਆਦਰਸ਼ ਵਾਕ, “ਵਸੁਧੈਵ ਕੁਟੁੰਬਕਮ”- “ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ” (‘Vasudhaiva Kutumbakam’ - ‘One Earth,  One Family, One Future’)  ਆਪਣੇ ਆਪ ਵਿੱਚ ਗਲੋਬਲ ਟੂਰਿਜ਼ਮ ਦੇ ਲਈ ਵੀ ਇੱਕ ਆਦਰਸ਼ ਵਾਕ ਹੋ ਸਕਦਾ ਹੈ।

 

ਮਹਾਮਹਿਮ,

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਪੂਰੇ ਦੇਸ਼ ਵਿੱਚ ਸਾਲ ਭਰ ਸਾਡੇ ਤਿਉਹਾਰ ਹੁੰਦੇ ਹਨ। ਗੋਆ ਵਿੱਚ ਸਾਓ ਜੋਆਓ (Sao Joao)  ਫੈਸਟੀਵਲ ਜਲਦੀ ਹੀ ਹੋਣ ਵਾਲਾ ਹੈ। ਲੇਕਿਨ, ਇੱਕ ਹੋਰ ਤਿਉਹਾਰ ਹੈ, ਜਿਸ ਨੂੰ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਲੋਕਤੰਤਰ ਦੀ ਜਨਨੀ ਵਿੱਚ ਲੋਕਤੰਤਰ ਦਾ ਪੁਰਬ। ਅਗਲੇ ਸਾਲ, ਭਾਰਤ ਆਪਣੀਆਂ ਅਗਲੀਆਂ ਆਮ ਚੋਣਾਂ ਆਯੋਜਿਤ ਕਰੇਗਾ। ਇੱਕ ਮਹੀਨੇ ਤੋਂ ਅਧਿਕ ਸਮੇਂ ਤੱਕ, ਲਗਭਗ ਇੱਕ ਅਰਬ ਮਤਦਾਤਾ ਲੋਕਤਾਂਤਰਿਕ ਕਦਰਾਂ-ਕੀਮਤਾਂ ਵਿੱਚ ਆਪਣੇ ਦ੍ਰਿੜ੍ਹ ਵਿਸ਼ਵਾਸ ਦੀ ਪੁਸ਼ਟੀ ਕਰਦੇ ਹੋਏ ਇਸ ਤਿਉਹਾਰ ਨੂੰ ਮਨਾਉਣਗੇ। ਦਸ ਲੱਖ ਤੋਂ ਅਧਿਕ ਮਤਦਾਨ ਕੇਂਦਰਾਂ ਦੇ ਨਾਲ, ਇਸ ਉਤਸਵ ਨੂੰ ਇਸ ਦੀ ਵਿਵਿਧਤਾ ਦੇ ਨਾਲ ਦੇਖਣ ਦੇ ਲਈ ਤੁਹਾਡੇ ਪਾਸ ਸਥਾਨਾਂ ਦੀ ਕੋਈ ਕਮੀ ਨਹੀਂ ਹੋਵੇਗੀ। ਮੈਂ ਆਪ ਸਭ ਨੂੰ ਇਸ ਸਭ ਤੋਂ ਮਹੱਤਵਪੂਰਨ ਉਤਸਵ ਵਿੱਚ ਭਾਰਤ ਆਉਣ ਦੇ ਲਈ ਸੱਦਾ ਦਿੰਦਾ ਹਾਂ। ਅਤੇ ਇਸ ਸੱਦੇ ਦੇ ਨਾਲ, ਮੈਂ ਵਿਚਾਰ-ਵਟਾਂਦਰੇ ਵਿੱਚ ਤੁਹਾਡੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।

ਧੰਨਵਾਦ!

                       

  ***

 

ਡੀਐੱਸ/ਟੀਐੱਸ/ਏਕੇ



(Release ID: 1934639) Visitor Counter : 108