ਆਯੂਸ਼
azadi ka amrit mahotsav

ਅੰਤਰਰਾਸ਼ਟਰੀ ਯੋਗ ਦਿਵਸ 2023 ਦਾ 9ਵਾਂ ਐਡੀਸ਼ਨ ਦੁਨੀਆ ਭਰ ਵਿੱਚ ਵਿਆਪਕ ਭਾਗੀਦਾਰੀ ਦੇ ਨਾਲ ਮਨਾਇਆ ਗਿਆ


ਉਪਰਾਸ਼ਟਰਪਤੀ ਜਗਦੀਪ ਧਨਖੜ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਸਮੂਹਿਕ ਯੋਗ ਪ੍ਰਦਰਸ਼ਨ ਦੀ ਅਗਵਾਈ ਕੀਤੀ

ਯੋਗ ਨੇ ਇੱਕ ਤੰਦਰੁਸਤ ਅਤੇ ਸਸ਼ਕਤ ਸਮਾਜ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ ਜਿੱਥੇ ਸਮੂਹਿਕ ਊਰਜਾ ਭਾਰਤ ਦੇ ਭੱਵਿਖ ਨੂੰ ਅੱਗੇ ਵਦਾ ਰਹੀ ਹੈ- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

ਅੰਤਰਰਾਸ਼ਟਰੀ ਯੋਗ ਦਿਵਸ 2023 ਆਲਮੀ ਪੱਧਰ ‘ਤੇ ਯੂਨੀਵਰਸਲ ਸਿਹਤ ਦੇ ਸੰਦੇਸ਼ ਨੂੰ ਅੱਗੇ ਵਧਾਏਗਾ- ਸ਼੍ਰੀ ਸਰਬਾਨੰਦ ਸੋਨੋਵਾਲ

Posted On: 21 JUN 2023 1:01PM by PIB Chandigarh

ਅੰਤਰਰਾਸ਼ਟਰੀ ਯੋਗ ਦਿਵਸ 2023 ਦਾ 9ਵਾਂ ਐਡੀਸ਼ਨ ਵਿਆਪਕ ਪੱਧਰ ‘ਤੇ ਸਫ਼ਲਤਾਪੂਰਵਕ ਮਨਾਇਆ ਗਿਆ ਅਤੇ ਕੁਝ ਨਵੀਆਂ ਪਹਿਲਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਨੇ ਇਸ ਵਰ੍ਹੇ ਦੇ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਨੂੰ ਵਿਸ਼ੇਸ਼ ਬਣਾ ਦਿੱਤਾ। ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਮੁੱਖ ਰਾਸ਼ਟਰੀ ਪ੍ਰੋਗਰਾਮ ਵਿੱਚ 15,000 ਤੋਂ ਵਧ ਲੋਕਾਂ ਦੀ ਉਤਸ਼ਾਹਪੂਰਣ ਸ਼ਮੂਲੀਅਤ ਦੇਖੀ ਗਈ, ਇਨ੍ਹਾਂ ਲੋਕਾਂ ਨੇ ਭਾਰਤ ਦੇ ਉਪਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਦੀ ਮੌਜੂਦਗੀ ਵਿੱਚ ਕੌਮਨ ਯੋਗ ਪ੍ਰੋਟੋਕੋਲ (ਸੀਵਾਈਪੀ) ਪ੍ਰਦਰਸ਼ਨ ਵਿੱਚ ਹਿੱਸਾ ਲਿਆ।

 

ਇਸ ਮੌਕੇ ‘ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਆਯੁਸ਼ ਅਤੇ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਕੇਂਦਰੀ ਆਯੁਸ਼ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਡਾ. ਮੁੰਜਪਾਰਾ ਮਹੇਂਦਰਭਾਈ, ਕੈਬਿਨਟ ਮੰਤਰੀ, ਮੱਧ ਪ੍ਰਦੇਸ਼ ਦੇ ਸਾਂਸਦ, ਸ਼੍ਰੀ ਰਾਮ ਚੰਦਰ ਮਿਸ਼ਨ ਦੇ ਪ੍ਰਧਾਨ ਕਮਲੇਸ਼ ਡੀ. ਪਟੇਲ, ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਅਤੇ ਆਯੁਸ਼ ਮੰਤਰਾਲੇ ਦੇ ਅਧਿਕਾਰੀ ਵੀ ਮੌਜੂਦ ਰਹੇ।

 

ਉਪਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਬਹੁਤ ਸੰਤੋਖ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਨਾਲ ਯੋਗ ਹੁਣ ਇੱਕ ਆਲਮੀ ਉਤਸਵ ਬਣ ਗਿਆ ਹੈ। ਯੋਗ ਕਿਸੇ ਇੱਕ ਵਿਅਕਤੀ ਦੇ ਲਈ ਨਹੀਂ, ਬਲਕਿ ਪੂਰੀ ਮਾਨਵਤਾ ਦੇ ਲਈ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਨੇ ਇੱਕ ਆਰਥਿਕ ਰੂਪ ਵੀ ਲਿਆ ਹੈ ਅਤੇ ਇਸ ਦਾ ਸਕਾਰਾਤਮਕ ਪ੍ਰਭਾਵ ਪਿਆ ਹੈ। ਸਾਡੇ ਟ੍ਰੇਂਡ ਯੋਗ ਟੀਚਰ ਪੂਰੀ ਦੁਨੀਆ ਵਿੱਚ ਕੰਮ ਕਰ ਰਹੇ ਹਨ ਅਤੇ ਯੋਗ ਟੀਚਰਾਂ ਦੀ ਮੰਗ ਵਧ ਰਹੀ ਹੈ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਰਾਸ਼ਟਰ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਵਿਭਿੰਨ ਪ੍ਰਤੀਬੱਧਤਾਵਾਂ ਦੇ ਕਾਰਨ ਪਿਛਲੇ ਯੋਗ ਦਿਵਸਾਂ ਦੇ ਉਲਟ ਉਹ ਵਰਤਮਾਨ ਸਮੇਂ ਅਮਰੀਕਾ ਦਾ ਦੌਰਾ ਕਰ ਰਹੇ ਹਨ, ਜਦਕਿ ਉਹ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਦੇ ਹਰੇਕ ਐਡੀਸ਼ਨ ਵਿੱਚ ਮੌਜੂਦ ਰਹੇ ਸਨ। ਲੇਕਿਨ ਇਸ ਵਰ੍ਹੇ ਉਹ ਨਿਊਯਾਰਕ ਵਿੱਚ ਯੂਐੱਨ ਦੇ ਹੈੱਡਕੁਆਰਟਰ ਵਿੱਚ ਆਈਡੀਵਾਈ ਦੇ ਇੱਕ ਸਮਾਗਮ ਦੀ ਪ੍ਰਧਾਨਗੀ ਕਰਨਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਦੇ ਜ਼ਰੀਏ ਵਿਅਕਤੀ ਸਿਹਤ, ਜੋਸ਼ ਅਤੇ ਸ਼ਕਤੀ ਪ੍ਰਾਪਤ ਕਰਦਾ ਹੈ ਅਤੇ ਜਿਹੜੇ ਲੋਕ ਵਰ੍ਹਿਆਂ ਤੋਂ ਲਗਾਤਾਰ ਇਸ ਦਾ ਅਭਿਆਸ ਕਰ ਰਹੇ ਹਨ, ਉਨ੍ਹਾਂ ਨੇ ਇਸ ਦੀ ਊਰਜਾ ਮਹਿਸੂਸ ਕੀਤੀ ਹੈ। ਨਿਜੀ ਅਤੇ ਪਰਿਵਾਰਕ ਪੱਧਰ ‘ਤੇ ਚੰਗੀ ਸਿਹਤ ਦਾ ਬਹੁਤ ਮਹੱਤਵ ਹੈ। ਯੋਗ ਇੱਕ ਸਵਸਥ ਅਤੇ ਸਸ਼ਕਤ ਸਮਾਜ ਦੀ ਸਿਰਜਣਾ ਕਰਦਾ ਹੈ ਜਿੱਥੇ ਸਮੂਹਿਕ ਊਰਜਾ ਬਹੁਤ ਜ਼ਿਆਦਾ ਹੁੰਦੀ ਹੈ। ਸਵੱਛ ਭਾਰਤ ਅਤੇ ਸਟਾਰਟਅੱਪ ਇੰਡੀਆ ਜਿਹੀਆਂ ਮੁਹਿੰਮਾਂ ਨੇ ਇੱਕ ਆਤਮਨਿਰਭਰ ਰਾਸ਼ਟਰ ਦੇ ਨਿਰਮਾਣ ਅਤੇ ਦੇਸ਼ ਦੀ ਸੱਭਿਆਚਾਰਕ ਪਹਿਚਾਣ ਨੂੰ ਮੁੜ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ। ਦੇਸ਼ ਅਤੇ ਇਸ ਦੇ ਨੌਜਵਾਨਾਂ ਨੇ ਇਸ ਊਰਜਾ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਅੱਜ ਦੇਸ਼ ਦੀ ਸੋਚ ਬਦਲੀ ਹੈ ਜਿਸ ਕਾਰਨ ਲੋਕਾਂ ਅਤੇ ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਆਇਆ ਹੈ।

ਕੇਂਦਰੀ ਆਯੁਸ਼ ਅਤੇ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ, ‘‘ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਤੇ ਮਿਸਾਲੀ ਅਗਵਾਈ ਹੇਠ, ਅੰਤਰਰਾਸ਼ਟਰੀ ਯੋਗ ਦਿਵਸ 2023 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮੁਦਾਵਾਂ ‘ਤੇ ਯੋਗ ਅਤੇ ਭਾਰਤੀ ਪਰੰਪਰਾਵਾਂ ਦੀ ਪ੍ਰਕ੍ਰਿਤੀ ਨੂੰ ਮਜ਼ਬੂਤੀ ਨਾਲ ਸਥਾਪਿਤ ਕਰਨ ਲਈ ਤਿਆਰ ਹੈ। ਇਹ ਆਲਮੀ ਪੱਧਰ ‘ਤੇ ਯੂਨੀਵਰਸਲ ਭਲਾਈ ਦੇ ਸੰਦੇਸ਼ ਨੂੰ ਅੱਗੇ ਵਧਾਏਗਾ।’’

ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘‘ਯੋਗ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਪ੍ਰਾਸੰਗਿਕ ਹੈ। ਯੋਗ ਦੇ ਅਭਿਆਸ ਦੇ ਲਾਭਾਂ ਨਾਲ ਉਹ ਭਵਿੱਖ ਦੀਆਂ ਚੁਣੌਤੀਆੰ ਦਾ ਚੰਗੀ ਤਰ੍ਹਾਂ ਨਾਲ ਸਾਹਮਣਾ ਕਰ ਸਕਣਗੇ।’’

ਇਸ ਮੌਕੇ ‘ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਮਹੱਤਵਪੂਰਨ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਯੋਗ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਲ ਕਰੇਗੀ ਅਤੇ ਇਸ ਨੂੰ ਮੱਧ ਪ੍ਰਦੇਸ਼ ਦੇ ਸਾਰੇ ਸਕੂਲਾਂ ਵਿੱਚ ਲਾਗੂ ਕਰੇਗੀ।

ਯੋਗ ਦੇ 9ਵੇਂ ਅੰਤਰਰਾਸ਼ਟਰੀ ਦਿਵਸ ਦਾ ਮੁੱਖ ਆਕ੍ਰਸ਼ਣ ਓਸ਼ਨ ਰਿੰਗ ਆਵ੍ ਯੋਗ ਦੇ ਨਿਰਮਾਣ ਦੀ ਅਨੋਖੀ ਧਾਰਨਾ ਸੀ, ਜਿਸ ਨੂੰ ਇੱਕ ਤਾਲਮੇਲ ਯੋਗ ਪ੍ਰਦਰਸ਼ਨ ਦੇ ਰੂਪ ਵਿੱਚ ਪਰਿਕਲਪਿਤ ਕੀਤਾ ਗਿਆ ਜਿਸ ਵਿੱਚ ਦੁਨੀਆ ਭਰ ਦੀਆਂ ਵੱਖ-ਵੱਖ ਬੰਦਰਗਾਹਾਂ ਵਿੱਚ ਖੜ੍ਹੇ ਜਲ ਸੈਨਾ ਦੇ ਜਹਾਜ ਅਤੇ ਜਿਨ੍ਹਾਂ ਦੇਸ਼ਾਂ ਦੇ ਨਾਲ ਭਾਰਤ ਦਾ ਸਮੁੰਦਰੀ ਸਹਿਯੋਗ ਅਤੇ ਵਪਾਰਕ ਸ਼ਿਪਿੰਗ ਸਮਝੌਤਾ ਹੈ ਉਨ੍ਹਾਂ ਨੇ ਸੀਵਾਈਪੀ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਭਾਰਤੀ ਜਲ ਸੈਨਾ ਦੇ 19 ਜਹਾਜਾਂ ‘ਤੇ ਸਵਾਰ ਲਗਭਗ 3500 ਸੈਨਿਕਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਲ ਖੇਤਰਾਂ ਵਿੱਚ ਯੋਗ ਦੇ ਰਾਜਦੂਤ ਦੇ ਰੂਪ ਵਿੱਚ 35,000 ਕਿਲੋਮੀਟਰ ਤੋਂ ਵਧ ਦੀ ਯਾਤਰਾ ਕੀਤੀ। ਇਸ ਵਿੱਚ ਵਿਦੇਸ਼ੀ ਬੰਦਰਗਾਹਾਂ/ਅੰਤਰਰਾਸ਼ਟਰੀ ਜਲ ਖੇਤਰਾਂ ਵਿੱਚ ਭਾਰਤੀ ਜਲ ਸੈਨਾ ਦੇ 11 ਜਹਾਜਾਂ ‘ਤੇ 2400 ਤੋਂ ਵਧ ਕਰਮੀ ਸ਼ਾਮਲ ਸਨ। ਵਿਸ਼ੇਸ਼ ਤੌਰ ‘ਤੇ ਆਈਡੀਵਾਈ ਨੂੰ ਸਾਡੇ ਵਿਦੇਸ਼ੀ ਮਿਸ਼ਨਾਂ ਨਾਲ ਮਿਲ ਕੇ ਕਈ ਵਿਦੇਸ਼ੀ ਜਲ ਸੈਨਾ ਦੇ ਜਹਾਜਾਂ ‘ਤੇ ਮਨਾਇਆ ਗਿਆ, ਜਿਸ ਵਿੱਚ 1200 ਤੋਂ ਵਧ ਵਿਦੇਸ਼ੀ ਜਲ ਸੈਨਾ ਕਰਮੀ ਸ਼ਾਮਲ ਸਨ।

 

ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਇੱਕ ਹੋਰ ਪਹਿਲੂ ਆਰਕਟਿਕ ਤੋਂ ਅੰਟਾਰਕਟਿਕਾ ਤੱਕ ਯੋਗ ਸੀ ਜਿੱਥੇ ਪ੍ਰਾਈਮ ਮੈਰੀਡੀਅਨ ਦੇ ਆਲੇ-ਦੁਆਲੇ ਅਤੇ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਖੇਤਰਾਂ ਵਿੱਚ ਪੈਣ ਵਾਲੇ ਦੇਸ਼ਾਂ ਵਿੱਚ ਯੋਗ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਆਰਕਟਿਕ ਅਤੇ ਅੰਟਾਰਕਟਿਕਾ ਵਿੱਚ ਭਾਰਤ ਦੇ ਖੋਜ ਕੇਂਦਰ ਹਿਮਾਦ੍ਰੀ ਅਤੇ ਭਾਰਤੀ ਦੇ ਵਿਗਿਆਨੀਆਂ/ਖੋਜਕਾਰਾਂ ਨੇ ਵੀ ਯੋਗ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਭਾਰਤੀ ਸੈਨਾ, ਭਾਰਤੀ ਜਲ ਸੈਨਾ, ਭਾਰਤੀ ਹਵਾਈ ਸੈਨਾ ਦੇ ਨਾਲ –ਨਾਲ ਆਈਟੀਬੀਪੀ, ਬੀਐੱਸਐੱਫ ਅਤੇ ਬੀਆਰਓ ਨੇ ਯੋਗ ਭਾਰਤਮਾਲਾ ਨਾਲ ਨਾਲ ਯੋਗ ਪ੍ਰਦਰਸ਼ਨ ਦੀ ਇੱਕ ਚੇਨ ਬਣਾਈ। ਭਾਰਤੀ ਤਟ ਰੇਖਾ ਅਤੇ ਦ੍ਵੀਪਾਂ ‘ਤੇ ਇਸੇ ਤਰ੍ਹਾਂ ਦਾ ਯੋਗ ਪ੍ਰਦਰਸ਼ਨ ਕਰਕੇ ਯੋਗ ਸਾਗਰਮਾਲਾ ਨਾਮ ਦੀ ਇੱਕ ਚੇਨ ਬਣਾਈ ਗਈ।

ਪੇਂਡੂ ਭਾਈਚਾਰਿਆਂ ਦੇ ਨਾਲ ਜੁੜਨ ਦੇ ਲਈ ਆਯੁਸ਼ ਮੰਤਰਾਲੇ ਨੇ ‘‘ਹਰ ਆਂਗਨ ਯੋਗ’’ ਦੇ ਸੰਦੇਸ਼ ਨੂੰ ਫੈਲਾਉਣ ਦੀ ਵਿਸਤ੍ਰਿਤ ਯੋਜਨਾ ਬਣਾਈ ਸੀ। ਪੰਚਾਇਤਾਂ, ਆਂਗਨਬਾੜੀ, ਸਿਹਤ ਅਤੇ ਭਲਾਈ ਕੇਂਦਰਾਂ ਅਤੇ ਸਕੂਲਾਂ, ਲਗਭਗ 2 ਲੱਖ ਸਧਾਰਣ ਸੇਵਾ ਕੇਂਦਰਾਂ, ਆਯੁਸ਼ ਗ੍ਰਾਮ ਇਕਾਈਆਂ ਅਤੇ ਅੰਮ੍ਰਿਤ ਸਰੋਵਰ ਦੇ ਆਲੇ-ਦੁਆਲੇ ਦੇ ਸਥਾਨ ‘ਤੇ ਯੋਗ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ।

 

ਅੰਤਰਰਾਸ਼ਟਰੀ ਯੋਗ ਦਿਵਸ ਸਮੁੱਚੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਨਾਲ ਮਨਾਇਆ ਗਿਆ, ਭਾਰਤ ਸਰਕਾਰ ਦੇ ਸਾਰੇ ਪ੍ਰਮੁੱਖ ਮੰਤਰਾਲਿਆਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੋਹਰੀ ਯੋਗ ਸੰਸਥਾਨਾਂ ਅਤੇ ਸੰਗਠਨਾਂ ਅਤੇ ਹੋਰ ਹਿਤਧਾਰਕਾਂ ਨੇ ਆਈਡੀਵਾਈ ਵਿੱਚ ਹਿੱਸਾ ਲਿਆ। ਇਨ੍ਹਾਂ ਭਾਰਤੀ ਮਿਸ਼ਨਾਂ ਅਤੇ ਦੂਤਾਵਾਸਾਂ ਦੇ ਨਾਲ, ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਅਤੇ ਜਾਮਨਗਰ ਵਿੱਚ ਡਬਲਿਊਐੱਸਓ-ਜੀਸੀਟੀਐੱਮ ਦੇ ਅੰਤਰਿਮ ਦਫ਼ਤਰ ਨੇ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਲਈ ਪ੍ਰੋਗਰਾਮ ਆਯੋਜਿਤ ਕੀਤੇ।

 

*******

ਐੱਸਕੇ SK

 


(Release ID: 1934551) Visitor Counter : 115