ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜੀ20 ਟੂਰਿਜ਼ਮ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ


“ਟੂਰਿਜ਼ਮ ਦੇ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਪ੍ਰਾਚੀਨ ਸੰਸਕ੍ਰਿਤ ਸਲੋਕ ‘ਅਤਿਥਿ ਦੇਵੋ ਭਵ:’ (‘अतिथि देवो भवः’) ਜਿਸ ਦਾ ਅਰਥ ‘ਅਤਿਥੀ (ਮਹਿਮਾਨ) ਭਗਵਾਨ ਹੈ’ ‘ਤੇ ਅਧਾਰਿਤ ਹੈ”(‘Atithi Devo Bhavah’ which means ‘Guest is God.")

“ਟੂਰਿਜ਼ਮ ਦੇ ਖੇਤਰ ਵਿੱਚ ਭਾਰਤ ਦੇ ਪ੍ਰਯਾਸ ਟੂਰਿਜ਼ਮ ਦੇ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਦੇ ਹੋਏ ਆਪਣੀ ਸਮ੍ਰਿੱਧ ਵਿਰਾਸਤ ਨੂੰ ਸੰਭਾਲਣ ‘ਤੇ ਕੇਂਦ੍ਰਿਤ ਹਨ”

“ਪਿਛਲੇ ਨੌ ਵਰ੍ਹਿਆਂ ਦੇ ਦੌਰਾਨ, ਅਸੀਂ ਦੇਸ਼ ਵਿੱਚ ਟੂਰਿਜ਼ਮ ਦਾ ਇੱਕ ਸੰਪੂਰਨ ਈਕੋਸਿਸਟਮ ਵਿਕਸਿਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ”

“ਭਾਰਤ ਟਿਕਾਊ ਵਿਕਾਸ ਲਕਸ਼ਾਂ ਨੂੰ ਤੇਜ਼ ਗਤੀ ਨਾਲ ਹਾਸਲ ਕਰਨ ਵਿੱਚ ਟੂਰਿਜ਼ਮ ਸੈਕਟਰ ਦੀ ਪ੍ਰਾਸੰਗਿਕਤਾ ਨੂੰ ਵੀ ਪਹਿਚਾਣ ਰਿਹਾ ਹੈ”

“ਸਰਕਾਰਾਂ, ਉੱਦਮੀਆਂ, ਨਿਵੇਸ਼ਕਾਂ ਅਤੇ ਅਕਾਦਮਿਕ ਜਗਤ ਦੇ ਦਰਮਿਆਨ ਸਹਿਯੋਗ ਨਾਲ ਟੂਰਿਜ਼ਮ ਸੈਕਟਰ ਵਿੱਚ ਤਕਨੀਕੀ ਲਾਗੂਕਰਨ ਵਿੱਚ ਤੇਜ਼ੀ ਆ ਸਕਦੀ ਹੈ”

“ਆਤੰਕਵਾਦ ਤੋੜਦਾ ਹੈ, ਲੇਕਿਨ ਟੂਰਿਜ਼ਮ ਜੋੜਦਾ ਹੈ”

“ਜੀ20 ਦੀ ਭਾਰਤ ਦੀ ਪ੍ਰਧਾਨਗੀ ਦਾ ਆਦਰਸ਼ ਵਾਕ, ‘ਵਸੁਧੈਵ ਕੁਟੁੰਬਕਮ’ –
‘ਇੱਕ ਪ੍ਰਿਥਵੀ, ਇੱਕ ਪਰਿਵਾਰ,ਇੱਕ ਭਵਿੱਖ ’(‘Vasudhaiva Kutumbakam’ - ‘One Earth, One Family, One Future’ )
ਆਪਣੇ ਆਪ ਵਿੱਚ ਗਲੋਬਲ ਟੂਰਿਜ਼ਮ ਦੇ ਲਈ ਇੱਕ ਆਦਰਸ਼ ਵਾਕ ਹੋ ਸਕਦਾ ਹੈ”

“ਲੋਕਤੰਤਰ ਦੀ ਜਨਨੀ ਵਿੱਚ ਹੋਣ ਵਾਲੇ ਲੋਕਤੰਤਰ ਦੇ

Posted On: 21 JUN 2023 2:37PM by PIB Chandigarh

ਦੀ ਸਹਾਇਤਾ ਕਰਨ ਦਾ ਵੀ ਸੁਝਾਅ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ, “ਆਤੰਕਵਾਦ ਤੋੜਦਾ ਹੈ, ਲੇਕਿਨ ਟੂਰਿਜ਼ਮ ਜੋੜਦਾ ਹੈ।”

 ਉਨ੍ਹਾਂ ਨੇ ਕਿਹਾ ਕਿ ਟੂਰਿਜ਼ਮ ਵਿੱਚ ਸਾਰੇ ਖੇਤਰਾਂ ਦੇ ਲੋਕਾਂ ਨੂੰ ਜੋੜਨ ਦੀ ਸਮਰੱਥਾ ਹੈ ਜਿਸ ਨਾਲ ਇੱਕ ਸਦਭਾਵਨਾਪੂਰਨ ਸਮਾਜ ਦਾ ਨਿਰਮਾਣ ਹੁੰਦਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਯੂਐੱਨਡਬਲਿਊਟੀਓ (UNWTO) ਦੇ ਨਾਲ ਸਾਂਝੇਦਾਰੀ ਵਿੱਚ ਇੱਕ ਜੀ20 ਟੂਰਿਜ਼ਮ ਡੈਸ਼ਬੋਰਡ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਬਿਹਤਰੀਨ ਪਿਰਤਾਂ, ਕੇਸ ਸਟਡੀਜ਼ ਅਤੇ ਪ੍ਰੇਰਕ ਕਹਾਣੀਆਂ ਨੂੰ ਇਕੱਠਿਆਂ ਲਿਆਉਣ ਵਾਲਾ ਆਪਣੀ ਤਰ੍ਹਾਂ ਦਾ ਪਹਿਲਾ ਮੰਚ ਹੋਵੇਗਾ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਬੈਠਕ ਵਿੱਚ ਹੋਣ ਵਾਲੇ ਵਿਚਾਰ-ਵਟਾਂਦਰੇ ਅਤੇ ‘ਗੋਆ ਰੋਡਮੈਪ’ ਟੂਰਿਜ਼ਮ ਦੀ ਪਰਿਵਰਤਨਕਾਰੀ ਸ਼ਕਤੀ ਨੂੰ ਸਾਕਾਰ ਕਰਨ ਦੇ ਸਮੂਹਿਕ ਪ੍ਰਯਾਸਾਂ ਵਿੱਚ ਗੁਣਾਤਮਕ ਵਾਧਾ ਕਰਨਗੇ। ਉਨ੍ਹਾਂ ਨੇ ਕਿਹਾ, “ਜੀ20 ਦੀ ਭਾਰਤ ਦੀ ਪ੍ਰਧਾਨਗੀ ਦਾ ਆਦਰਸ਼ ਵਾਕ, ‘ਵਸੁਧੈਵ ਕੁਟੁੰਬਕਮ’ – ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ (‘Vasudhaiva Kutumbakam’ - ‘One Earth, One Family, One Future’) ਆਪਣੇ ਆਪ ਵਿੱਚ ਗਲੋਬਲ ਟੂਰਿਜ਼ਮ ਦੇ ਲਈ ਇੱਕ ਆਦਰਸ਼ ਵਾਕ ਹੋ ਸਕਦਾ ਹੈ।”

 

ਪ੍ਰਧਾਨ ਮੰਤਰੀ ਨੇ ਗੋਆ ਵਿੱਚ ਆਗਾਮੀ ‘ਸਾਓ ਜੋਆਓ’(Sao Joao) ਫੈਸਟੀਵਲ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਭਾਰਤ ਤਿਉਹਾਰਾਂ ਦੀ ਭੂਮੀ ਹੈ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਤਵੰਤਿਆਂ ਨੂੰ ਲੋਕਤੰਤਰ ਦੀ ਜਨਨੀ ਵਿੱਚ ਲੋਕਤੰਤਰ ਦੇ ਉਤਸਵ ਦਾ ਸਾਖੀ ਬਣਨ ਦੀ ਤਾਕੀਦ ਕੀਤੀ, ਜਿਸ ਵਿੱਚ ਲਗਭਗ ਇੱਕ ਬਿਲੀਅਨ ਵੋਟਰ (ਮਤਦਾਤਾ) ਇੱਕ ਮਹੀਨੇ ਤੋਂ ਅਧਿਕ ਸਮੇਂ ਤੱਕ ਹਿੱਸਾ ਲੈਣਗੇ ਅਤੇ ਲੋਕਤਾਂਤਰਿਕ ਕਦਰਾਂ-ਕੀਮਤਾਂ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ, “ਦਸ ਲੱਖ ਤੋਂ ਅਧਿਕ ਮਤਦਾਨ ਕੇਂਦਰਾਂ ਦੇ ਨਾਲ, ਇਸ ਉਤਸਵ ਦੀ ਵਿਵਿਧਤਾ ਨੂੰ ਦੇਖਣ ਦੇ ਲਈ ਤੁਹਾਡੇ ਪਾਸ ਸਥਾਨਾਂ ਦੀ ਕੋਈ ਕਮੀ ਨਹੀਂ ਹੋਵੇਗੀ।” ਉਨ੍ਹਾਂ ਨੇ ਲੋਕਤੰਤਰ ਦੇ ਉਤਸਵ ਦੇ ਦੌਰਾਨ ਭਾਰਤ ਆਉਣ ਦਾ ਸੱਦਾ ਦਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ।

 

https://twitter.com/PMOIndia/status/1671440629732364289 

https://youtu.be/gN-3ewuGFoc 

              

 *****

 

ਡੀਐੱਸ/ਟੀਐੱਸ


(Release ID: 1934411) Visitor Counter : 101