ਪ੍ਰਧਾਨ ਮੰਤਰੀ ਦਫਤਰ
ਜੀ-20 ਵਿਕਾਸ ਮੰਤਰੀਆਂ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਦੇ ਵੀਡਿਓ ਸੰਦੇਸ਼ ਦਾ ਪਾਠ
Posted On:
12 JUN 2023 10:03AM by PIB Chandigarh
ਮਹਾਮਹਿਮ, ਭੈਣੋਂ ਅਤੇ ਭਰਾਵੋਂ,
ਮੈਂ ਲੋਕਤੰਤਰ ਦੀ ਜਨਨੀ ਦੇ ਸਭ ਤੋਂ ਪੁਰਾਣੇ ਜੀਵਿਤ ਸ਼ਹਿਰ ਵਿੱਚ ਤੁਹਾਡੇ ਸਾਰਿਆਂ ਦਾ ਨਿੱਘਾ ਸੁਆਗਤ ਕਰਦਾ ਹਾਂ। ਇਹ ਜੀ-20 ਵਿਕਾਸ ਮੰਤਰੀਆਂ ਦੀ ਮੀਟਿੰਗ ਲਈ ਢੁਕਵਾਂ ਸਥਾਨ ਹੈ। ਕਾਸ਼ੀ ਸਦੀਆਂ ਤੋਂ ਗਿਆਨ, ਚਰਚਾ, ਬਹਿਸ, ਸੱਭਿਆਚਾਰ ਅਤੇ ਅਧਿਆਤਮਿਕਤਾ ਦਾ ਕੇਂਦਰ ਰਿਹਾ ਹੈ। ਇਸ ਵਿੱਚ ਭਾਰਤ ਦੀ ਵਿਭਿੰਨ ਵਿਰਾਸਤ ਦਾ ਸਾਰ ਹੈ ਅਤੇ ਇਹ ਦੇਸ਼ ਦੇ ਸਾਰੇ ਹਿੱਸਿਆਂ ਦੇ ਲੋਕਾਂ ਲਈ ਇੱਕ ਕਨਵਰਜੈਂਸ ਬਿੰਦੂ ਵਜੋਂ ਕੰਮ ਕਰਦਾ ਹੈ। ਮੈਨੂੰ ਖੁਸ਼ੀ ਹੈ ਕਿ ਜੀ-20 ਡਿਵੈਲਮੈਂਟ ਦਾ ਏਜੰਡਾ ਕਾਸ਼ੀ ਤੱਕ ਵੀ ਪਹੁੰਚ ਗਿਆ ਹੈ।
ਮਹਾਮਹਿਮ,
ਗਲੋਬਲ ਸਾਊਥ ਲਈ ਵਿਕਾਸ ਦਾ ਇੱਕ ਮੁੱਖ ਮੁੱਦਾ ਹੈ। ਗਲੋਬਲ ਸਾਊਥ ਦੇ ਦੇਸ਼ ਗਲੋਬਲ ਕੋਵਿਡ ਮਹਾਮਾਰੀ ਦੁਆਰਾ ਪੈਦਾ ਹੋਏ ਵਿਘਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਅਤੇ, ਭੂ-ਰਾਜਨੀਤਕ ਤਣਾਵਾਂ ਦੇ ਕਾਰਨ ਭੋਜਨ, ਈਂਧਣ ਅਤੇ ਖਾਦ ਅਤੇ ਖਾਦ ਸੰਕਟ ਨੇ ਇੱਕ ਹੋਰ ਝਟਕਾ ਦਿੱਤਾ ਹੈ। ਅਜਿਹੇ ਹਾਲਾਤਾਂ ਵਿੱਚ, ਤੁਹਾਡੇ ਦੁਆਰਾ ਲਏ ਗਏ ਫੈਸਲੇ ਸਮੁੱਚੀ ਮਨੁੱਖਤਾ ਲਈ ਬਹੁਤ ਮਹੱਤਵ ਰੱਖਦੇ ਹਨ। ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਟਿਕਾਊ ਵਿਕਾਸ ਲਕਸ਼ਾਂ ਨੂੰ ਪਿੱਛੇ ਨਾ ਜਾਣ ਦਈਏ । ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕੋਈ ਵੀ ਪਿੱਛੇ ਨਾ ਰਹੇ। ਇਸ ਸਮੂਹ ਦੇ ਲਈ ਦੁਨੀਆ ਨੂੰ ਇੱਕ ਮਜ਼ਬੂਤ ਸੰਦੇਸ਼ ਦੇਣਾ ਲਾਜ਼ਮੀ ਹੈ ਕਿ ਇਸ ਨੂੰ ਹਾਸਲ ਕਰਨ ਲਈ ਸਾਡੇ ਕੋਲ ਇੱਕ ਕਾਰਜ ਯੋਜਨਾ ਹੈ।
ਮਹਾਮਹਿਮ,
ਸਾਡੇ ਪ੍ਰਯਾਸ ਵਿਆਪਕ, ਸਮਾਵੇਸ਼ੀ, ਨਿਰਪੱਖ ਅਤੇ ਟਿਕਾਊ ਹੋਣੇ ਚਾਹੀਦੇ ਹਨ। ਸਾਨੂੰ ਐੱਸਡੀਜੀ ਨੂੰ ਪੂਰਾ ਕਰਨ ਲਈ ਨਿਵੇਸ਼ ਵਧਾਉਣਾ ਚਾਹੀਦਾ ਹੈ ਅਤੇ ਕਈ ਦੇਸ਼ਾਂ ਦੁਆਰਾ ਸਾਹਮਣਾ ਕੀਤੇ ਜਾ ਰਹੇ ਕਰਜ਼ੇ ਦੇ ਜੋਖਮਾਂ ਨੂੰ ਦੂਰ ਕਰਨ ਲਈ ਸਮਾਧਾਨ ਲੱਭਣੇ ਚਾਹੀਦੇ ਹਨ। ਯੋਗਤਾ ਦੇ ਮਾਪਦੰਡਾਂ ਦਾ ਵਿਸਤਾਰ ਕਰਨ ਲਈ ਬਹੁ-ਪੱਖੀ ਵਿੱਤੀ ਸੰਸਥਾਵਾਂ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਲੋੜਵੰਦ ਲੋਕਾਂ ਲਈ ਵਿੱਤ ਪਹੁੰਚਯੋਗ ਹੋਵੇ। ਭਾਰਤ ਵਿੱਚ, ਅਸੀਂ ਸੌ ਤੋਂ ਵਧ ਅਭਿਲਾਸ਼ੀ ਜ਼ਿਲ੍ਹਿਆਂ ਵਿੱਚ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਪ੍ਰਯਾਸ ਕੀਤੇ ਹਨ, ਜੋ ਕਿ ਅਲਪ-ਵਿਕਾਸ ਦੇ ਪਾਕੇਟ ਸਨ। ਸਾਡਾ ਅਨੁਭਵ ਦਰਸਾਉਂਦਾ ਹੈ ਕਿ ਉਹ ਹੁਣ ਦੇਸ਼ ਵਿੱਚ ਵਿਕਾਸ ਦੇ ਉਤਪ੍ਰੇਰਕ ਵਜੋਂ ਉਭਰੇ ਹਨ। ਮੈਂ ਜੀ-20 ਵਿਕਾਸ ਮੰਤਰੀਆਂ ਨੂੰ ਵਿਕਾਸ ਦੇ ਇਸ ਮਾਡਲ ਦਾ ਅਧਿਐਨ ਕਰਨ ਦੀ ਅਪੀਲ ਕਰਦਾ ਹਾਂ। ਇਹ ਪ੍ਰਾਸੰਗਿਕ ਹੋ ਸਕਦਾ ਹੈ ਕਿਉਂਕਿ ਤੁਸੀਂ ਏਜੰਡਾ 2030 ਨੂੰ ਗਤੀ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹੋ।
ਮਹਾਮਹਿਮ,
ਤੁਹਾਡੇ ਸਾਹਮਣੇ ਮਹੱਤਵਪੂਰਨ ਮੁੱਦਿਆਂ ਵਿੱਚੋਂ ਇੱਕ ਵਧਦੀ ਹੋਈ ਡਾਟਾ ਵੰਡ ਹੈ। ਸਾਰਥਕ ਨੀਤੀ-ਨਿਰਮਾਣ, ਕੁਸ਼ਲ ਸੰਸਾਧਨ ਵੰਡ, ਅਤੇ ਪ੍ਰਭਾਵਸ਼ਾਲੀ ਜਨਤਕ ਸੇਵਾ ਵੰਡ ਦੇ ਲਈ ਉੱਚ ਗੁਣਵੱਤਾ ਵਾਲਾ ਡੇਟਾ ਮਹੱਤਵਪੂਰਨ ਹੈ। ਡਾਟਾ ਵੰਡ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਟੈਕਨੋਲੋਜੀ ਦਾ ਲੋਕਤੰਤਰੀਕਰਨ ਇੱਕ ਮਹੱਤਵਪੂਰਨ ਉਪਕਰਣ ਹੈ। ਭਾਰਤ ਵਿੱਚ ਡਿਜ਼ੀਟਾਈਜੇਸ਼ਨ ਨੇ ਇੱਕ ਕ੍ਰਾਂਤੀਕਾਰੀ ਪਰਿਵਰਤਨ ਲਿਆਂਦਾ ਹੈ। ਟੈਕਨੋਲੋਜੀ ਦਾ ਉਪਯੋਗ ਲੋਕਾਂ ਨੂੰ ਸਸ਼ਕਤ ਬਣਾਉਣ, ਡੇਟਾ ਨੂੰ ਪਹੁੰਚਯੋਗ ਬਣਾਉਣ ਤੇ ਸਮਾਵੇਸ਼ਿਤਾ ਨੂੰ ਸੁਨਿਸ਼ਚਿਤ ਕਰਨ ਲਈ ਇੱਕ ਉਪਕਰਣ ਵਜੋਂ ਕੀਤੀ ਜਾ ਰਹੀ ਹੈ। ਭਾਰਤ ਭਾਗੀਦਾਰ ਦੇਸ਼ਾਂ ਨਾਲ ਆਪਣਾ ਅਨੁਭਵ ਸਾਂਝਾ ਕਰਨ ਦਾ ਇੱਛੁਕ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਡੀ ਚਰਚਾਵਾਂ ਦੇ ਨਤੀਜੇ ਵਜੋਂ ਵਿਕਾਸਸ਼ੀਲ ਦੇਸ਼ਾਂ ਵਿੱਚ ਵਿਮਰਸ਼ ਲਈ ਡੇਟਾ, ਵਿਕਾਸ ਲਈ ਡੇਟਾ ਅਤੇ ਡਿਲੀਵਰੀ ਲਈ ਡੇਟਾ ਨੂੰ ਉਤਸਾਹਿਤ ਕਰਨ ਲਈ ਠੋਸ ਕਾਰਵਾਈਆਂ ਹੋਣਗੀਆਂ।
ਮਹਾਮਹਿਮ,
ਭਾਰਤ ਵਿੱਚ, ਅਸੀਂ ਨਦੀਆਂ, ਰੁੱਖਾਂ, ਪਹਾੜਾਂ ਅਤੇ ਕੁਦਰਤ ਦੇ ਸਾਰੇ ਤੱਤਾਂ ਦਾ ਬਹੁਤ ਸਨਮਾਨ ਕਰਦੇ ਹਾਂ। ਪਰੰਪਰਾਗਤ ਭਾਰਤੀ ਵਿਚਾਰ ਇੱਕ ਗ੍ਰਹਿ-ਪੱਖੀ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। ਪਿਛਲੇ ਸਾਲ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਨਾਲ, ਮੈਂ ਮਿਸ਼ਨ LiFE –ਲਾਈਫਸਟਾਈਲ ਲਾਂਚ ਕੀਤਾ ਸੀ। ਮੈਨੂੰ ਖੁਸ਼ੀ ਹੈ ਕਿ ਇਹ ਸਮੂਹ LiFE ’ਤੇ ਉੱਚ-ਪੱਧਰੀ ਸਿਧਾਂਤਾਂ ਦਾ ਇੱਕ ਸੈੱਟ ਵਿਕਸਿਤ ਕਰਨ ਲਈ ਕੰਮ ਕਰ ਰਿਹਾ ਹੈ। ਇਹ ਜਲਵਾਯੂ ਕਾਰਵਾਈ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੋਵੇਗਾ।
ਮਹਾਮਹਿਮ,
SDGs ਹਾਸਲ ਕਰਨ ਦੇ ਲਈ ਲੈਂਗਿਕ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਣ ਮਹੱਤਵਪੂਰਨ ਹਨ। ਭਾਰਤ ਵਿੱਚ, ਅਸੀਂ ਮਹਿਲਾ ਸਸ਼ਕਤੀਕਰਣ ਤੱਕ ਹੀ ਸੀਮਿਤ ਨਹੀਂ ਹਾਂ। ਸਾਡਾ ਵਿਕਾਸ ਮਹਿਲਾਵਾਂ ਦੀ ਅਗਵਾਈ ਵਾਲਾ ਹੈ। ਮਹਿਲਾਵਾਂ ਵਿਕਾਸ ਦਾ ਏਜੰਡਾ ਤੈਅ ਕਰ ਰਹੀਆਂ ਹਨ ਅਤੇ ਵਿਕਾਸ ਅਤੇ ਬਦਲਾਅ ਦੀ ਏਜੰਟ ਵੀ ਹਨ। ਮੈਂ ਤੁਹਾਨੂੰ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਲਈ ਗੇਮ-ਚੇਂਜਿੰਗ ਐਕਸ਼ਨ ਪਲਾਨ ਅਪਣਾਉਣ ਦੀ ਅਪੀਲ ਕਰਦਾ ਹਾਂ।
ਮਹਾਮਹਿਮ,
ਕਾਸ਼ੀ ਦੀ ਆਤਮਾ ਭਾਰਤ ਦੀ ਸਦੀਵੀ ਪਰੰਪਰਾਵਾਂ ਤੋਂ ਊਰਜਾਵਾਨ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣਾ ਸਾਰਾ ਸਮਾਂ ਮੀਟਿੰਗ ਰੂਮ ਵਿੱਚ ਨਹੀਂ ਬਿਤਾਓਗੇ! ਮੈਂ ਤੁਹਾਨੂੰ ਪ੍ਰੋਤਸਾਹਿਤ ਕਰਦਾ ਹਾਂ ਕਿ ਤੁਸੀਂ ਬਾਹਰ ਜਾਓ, ਖੋਜ ਕਰੋ ਅਤੇ ਕਾਸ਼ੀ ਦੀ ਭਾਵਨਾ ਦਾ ਅਨੁਭਵ ਕਰੋ। ਅਤੇ, ਮੈਂ ਅਜਿਹਾ ਕੇਵਲ ਇਸ ਲਈ ਨਹੀਂ ਕਹਿੰਦਾ ਕਿ ਕਾਸ਼ੀ ਮੇਰਾ ਚੋਣ ਖੇਤਰ ਹੈ। ਮੈਨੂੰ ਵਿਸ਼ਵਾਸ ਹੈ ਕਿ ਗੰਗਾ ਆਰਤੀ ਅਤੇ ਸਾਰਨਾਥ ਦੀ ਯਾਤਰਾ ਦਾ ਅਨੁਭਵ ਤੁਹਾਨੂੰ ਇੱਛਤ ਪ੍ਰਣਾਮ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗਾ। ਮੈਂ ਏਜੰਡਾ 2030 ਨੂੰ ਅੱਗੇ ਵਧਾਉਣ ਅਤੇ ਗਲੋਬਲ ਸਾਊਥ ਦੀਆਂ ਆਕਖਿਆਵਾਂ ਨੂੰ ਪੂਰਾ ਕਰਨ ਲਈ ਤੁਹਾਡੇ ਵਿਚਾਰ-ਵਟਾਂਦਰੇ ਵਿੱਚ ਤੁਹਾਡੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ। ਧੰਨਵਾਦ।
***
ਡੀਐੱਸ/ਟੀਐੱਸ
(Release ID: 1934143)
Visitor Counter : 134
Read this release in:
Gujarati
,
English
,
Urdu
,
Marathi
,
Hindi
,
Nepali
,
Manipuri
,
Bengali
,
Odia
,
Tamil
,
Telugu
,
Kannada
,
Malayalam