ਸੱਭਿਆਚਾਰ ਮੰਤਰਾਲਾ
azadi ka amrit mahotsav

ਗੀਤਾ ਪ੍ਰੈੱਸ, ਗੋਰਖਪੁਰ ਨੂੰ ਸਾਲ 2021 ਦਾ ਗਾਂਧੀ ਸ਼ਾਂਤੀ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੇ ਨਿਰਣਾਇਕ ਮੰਡਲ ਨੇ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਦੇ ਗਾਂਧੀਵਾਦੀ ਆਦਰਸ਼ਾਂ ਨੂੰ ਹੁਲਾਰਾ ਦੇਣ ਲਈ ਸੌ ਸਾਲ ਪੁਰਾਣੀ ਸੰਸਥਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ

Posted On: 18 JUN 2023 4:02PM by PIB Chandigarh

ਸਾਲ 2021 ਦਾ ਗਾਂਧੀ ਸ਼ਾਂਤੀ ਪੁਰਸਕਾਰ ਗੀਤਾ ਪ੍ਰੈੱਸ, ਗੋਰਖਪੁਰ ਨੂੰ ਪ੍ਰਦਾਨ ਕੀਤਾ ਜਾ ਰਿਹਾ ਹੈ।

ਗਾਂਧੀ ਸ਼ਾਂਤੀ ਪੁਰਸਕਾਰ ਭਾਰਤ ਸਰਕਾਰ ਦੁਆਰਾ ਸਥਾਪਿਤ ਇੱਕ ਸਲਾਨਾ ਪੁਰਸਕਾਰ ਹੈ। ਸਾਲ 1995 ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 125ਵੀਂ ਜਯੰਤੀ ਦੇ ਮੌਕੇ ‘ਤੇ ਉਨ੍ਹਾਂ ਦੇ ਆਦਰਸ਼ਾਂ ਦੇ ਪ੍ਰਤੀ ਸ਼ਰਧਾਂਜਲੀ ਦੇ ਰੂਪ ਵਿੱਚ ਇਸ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਸੀ। ਇਹ ਪੁਰਸਕਾਰ ਕੌਮੀਅਤਨਸਲਭਾਸ਼ਾਜਾਤਧਰਮ ਜਾਂ ਲਿੰਗ ਦੇ ਭੇਦਭਾਵ ਤੋਂ ਬਿਨਾ ਸਾਰੇ ਵਿਅਕਤੀਆਂ ਲਈ ਖੁੱਲ੍ਹਾ ਹੈ।

 

ਪੁਰਸਕਾਰ ਵਿੱਚ ਇੱਕ ਕਰੋੜ ਰੁਪਏ ਦੀ ਰਾਸ਼ੀ, ਇੱਕ ਪ੍ਰਸ਼ੰਸਾ ਪੱਤਰ, ਇੱਕ ਤਖ਼ਤੀ (plaque) ਅਤੇ ਇੱਕ ਸ਼ਾਨਦਾਰ ਪਰੰਪਰਾਗਤ ਦਸਤਕਾਰੀ /ਹੈਂਡਲੂਮ ਆਈਟਮ ਪ੍ਰਦਾਨ ਕੀਤੀ ਜਾਂਦੀ ਹੈ।

 

ਸਾਬਕਾ ਪੁਰਸਕਾਰ ਜੇਤੂਆਂ ਵਿੱਚ ਈਸਰੋ, ਰਾਮਕ੍ਰਿਸ਼ਣ ਮਿਸ਼ਨ, ਬੰਗਲਾਦੇਸ਼ ਦੇ ਗ੍ਰਾਮੀਣ ਬੈਂਕ, ਵਿਵੇਕਾਨੰਦ ਕੇਂਦਰ (ਕੰਨਿਆਕੁਮਾਰੀ), ਅਕਸ਼ੈ ਪਾਤਰ (ਬੰਗਲੁਰੂ), ਏਕਲ ਅਭਿਯਾਨ ਟਰੱਸਟ (ਭਾਰਤ) ਅਤੇ ਸੁਲਭ ਇੰਟਰਨੈਸ਼ਨਲ (ਨਵੀਂ ਦਿੱਲੀ) ਜਿਹੇ ਸੰਗਠਨ ਸ਼ਾਮਲ ਹਨ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਸ਼ੇਸ਼ ਵਿਅਕਤੀਆਂ ਵਿੱਚ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਨੈਲਸਨ ਮੰਡੇਲਾ, ਤੰਜਾਨੀਆ ਦੇ ਸਾਬਕਾ ਰਾਸ਼ਟਰਪਤੀ ਡਾ. ਜੂਲੀਯਸ ਨਯੇਰੇਰੇ, ਸ੍ਰੀਲੰਕਾ ਦੇ ਸਰਵੋਦਯ ਸ਼੍ਰਮਦਾਨ ਅੰਦੋਲਨ ਦੇ ਸੰਸਥਾਪਕ ਪ੍ਰਧਾਨ ਡਾ: ਏ.ਟੀ. ਅਰਿਆਰਤਨੇਜਰਮਨੀ ਫੈਡਰਲ ਰਿਪਬਲਿਕ ਦੇ ਡਾ: ਗੇਰਹਾਰਡ ਫਿਸ਼ਰਬਾਬਾ ਆਮਟੇਆਇਰਲੈਂਡ ਦੇ ਡਾ: ਜੌਹਨ ਹਿਊਮਚੈਕੋਸਲਵਾਕੀਆ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਵਾਕਲੇਵ ਹਵੇਲਦੱਖਣੀ ਅਫਰੀਕਾ ਦੇ ਆਰਚਬਿਸ਼ਪ ਡੇਸਮੰਡ ਟੂਟੂਸ਼੍ਰੀ ਚੰਦੀ ਪ੍ਰਸਾਦ ਭੱਟ ਅਤੇ ਜਪਾਨ ਦੇ ਸ਼੍ਰੀ ਯੋਹੀ ਸਸਾਕਾਵਾ ਸ਼ਾਮਲ ਸਨ।

 

ਹਾਲ ਦੇ ਵਰ੍ਹਿਆਂ ਵਿੱਚ 2019 ਵਿੱਚ ਓਮਾਨ ਦੇ ਸੁਲਤਾਨ ਕਬੂਸ ਬਿਨ ਸੈਦ ਅਲ ਸੈਦ ਅਤੇ 2020 ਵਿੱਚ ਬੰਗਲਾਦੇਸ਼ ਦੇ ਬੰਗਬੰਧੂ ਸ਼ੇਖ ਮੁਜੀਬੁਰਰਹਿਮਾਣ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਨਵਾਜਿਆ ਗਿਆ ਹੈ।

 

ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਨਿਰਣਾਇਕ ਮੰਡਲ ਨੇ 18 ਜੂਨ, 2023 ਨੂੰ ਵਿਚਾਰ-ਚਰਚਾ ਤੋਂ ਬਾਅਦ ਸਰਵਸਹਿਮਤੀ ਨਾਲ ਸਾਲ 2021 ਦੇ ਗਾਂਧੀ ਸ਼ਾਂਤੀ ਪੁਰਸਕਾਰ ਦੇ ਲਈ ਗੀਤਾ ਪ੍ਰੈੱਸ, ਗੋਰਖਪੁਰ ਦੀ ਚੋਣ ਕੀਤੀ ਹੈ। ਇਹ ਪੁਰਸਕਾਰ ਗੀਤਾ ਪ੍ਰੈੱਸ, ਗੋਰਖਪੁਰ ਨੂੰ ਅਹਿੰਸਕ ਅਤੇ ਹੋਰ ਗਾਂਧੀਵਾਦੀ ਆਦਰਸ਼ਾਂ ਦੇ ਜ਼ਰੀਏ ਸਮਾਜਿਕ, ਆਰਥਿਕ ਅਤੇ ਰਾਜਨੈਤਿਕ ਖੇਤਰ ਵਿੱਚ ਪਰਿਵਰਤਨ ਲਿਆਉਣ ਵਿੱਚ ਉਤਕ੍ਰਿਸ਼ਟ ਯੋਗਦਾਨ ਦੇ ਲਈ ਦਿੱਤਾ ਜਾ ਰਿਹਾ ਹੈ।

 

ਸਾਲ 1923 ਵਿੱਚ ਸਥਾਪਿਤ ਗੀਤਾ ਪ੍ਰੈੱਸ ਵਿਸ਼ਵ ਵਿੱਚ ਸਭ ਤੋਂ ਵੱਡੇ ਪ੍ਰਕਾਸ਼ਕਾਂ ਵਿੱਚੋਂ ਇੱਕ ਹੈ। ਇਸ ਨੇ 14 ਭਾਸ਼ਾਵਾਂ ਵਿੱਚ 41.7 ਕਰੋੜ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਹੈ, ਜਿਨ੍ਹਾਂ ਵਿੱਚ 16.21 ਕਰੋੜ ਸ਼੍ਰੀਮਦ ਭਗਵਤ ਗੀਤਾ ਪੁਸਤਕਾਂ ਸਾਮਲ ਹਨ। ਇਸ ਸੰਸਥਾ ਨੇ ਮਾਲੀਆ ਸਿਰਜਣ ਲਈ ਕਦੇ ਵੀ ਆਪਣੇ ਪ੍ਰਕਾਸ਼ਨਾਂ ਲਈ ਇਸ਼ਤਿਹਾਰ ਨਹੀਂ ਲਏ। ਗੀਤਾ ਪ੍ਰੈੱਸ ਆਪਣੇ ਨਾਲ ਜੁੜੇ ਸੰਗਠਨਾਂ ਨਾਲ ਜੀਵਨ ਦੇ ਪ੍ਰਗਤੀਸ਼ੀਲ ਵਿਕਾਸ ਅਤੇ ਸਾਰਿਆਂ ਦੀ ਭਲਾਈ ਲਈ ਯਤਨਸ਼ੀਲ ਹੈ।

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਦੇ ਗਾਂਧੀਵਾਦੀ ਆਦਰਸ਼ਾਂ ਨੂੰ ਹੁਲਾਰਾ ਦੇਣ ਵਿੱਚ ਗੀਤਾ ਪ੍ਰੈਸ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਗੀਤਾ ਪ੍ਰੈਸ ਨੂੰ ਆਪਣੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ 'ਤੇ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਸੰਸਥਾ ਦੁਆਰਾ ਸਮਾਜ ਸੇਵਾ ਵਿੱਚ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਨਾ ਹੈ।

 

ਗਾਂਧੀ ਸ਼ਾਂਤੀ ਪੁਰਸਕਾਰ 2021, ਮਾਨਵਤਾ ਦੀ ਸਮੂਹਿਕ ਉੱਨਤੀ ਵਿੱਚ ਯੋਗਦਾਨ ਦੇਣ ਲਈ ਗੀਤਾ ਪ੍ਰੈੱਸ ਦੇ ਮਹੱਤਵਪੂਰਣ ਅਤੇ ਵਿਲੱਖਣ ਯੋਗਦਾਨ ਨੂੰ ਮਾਨਤਾ ਦਿੰਦਾ ਹੈ, ਜੋ ਸੱਚੇ ਅਰਥਾਂ ਵਿੱਚ ਗਾਂਧੀਵਾਦੀ ਜੀਵਨ ਸ਼ੈਲੀ ਦਾ ਪ੍ਰਤੀਕ ਹੈ।

****

ਐੱਨਬੀ 


(Release ID: 1933428) Visitor Counter : 129