ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੇ ਸੌਰ ਊਰਜਾ ਦੇ ਉਪਯੋਗ ਦੇ ਲਈ ਗੋਆ ਦੀ ਪ੍ਰਸ਼ੰਸਾ ਕੀਤੀ

Posted On: 17 JUN 2023 8:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੋਆ  ਊਰਜਾ ਵਿਕਾਸ ਏਜੰਸੀ, ਨਵੀਨ ਅਤੇ ਅਖੁੱਟ ਊਰਜਾ ਵਿਭਾਗ ਅਤੇ ਬਿਜਲੀ ਵਿਭਾਗ ਦੇ ਸਹਿਯੋਗ ਅਧਾਰਿਤ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ ਹੈ, ਜਿਨ੍ਹਾਂ ਸਦਕਾ ਇੱਕ ਉਪਯੋਗਕਰਤਾ-ਅਨੁਕੂਲ(ਯੂਜ਼ਰ-ਫ੍ਰੈਂਡਲੀ) ਪੋਰਟਲ ਦੇ ਜ਼ਰੀਏ ਸੌਰ ਪੈਨਲ ਸਥਾਪਿਤ ਕਰਨ ਦੇ ਲਈ ਸਬਸਿਡੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਪਹਿਲ, ਗੋਆ ਦੇ ਲੋਕਾਂ ਨੂੰ ਬਿਜਲੀ ਉਤਪਾਦਨ ਦੇ ਵਾਤਾਵਰਣ-ਅਨੁਕੂਲ ਤਰੀਕਿਆਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰੇਗੀ।

ਗੋਆ ਦੇ ਮੁੱਖਮੰਤਰੀ ਡਾ. ਪ੍ਰਮੋਦ ਸਾਵੰਤ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 ‘‘ਗੋਆ ਨੂੰ ਸੂਰਜ ਦੀ ਸ਼ਕਤੀ ਦਾ ਉਪਯੋਗ ਕਰਦੇ ਦੇਖ ਕੇ ਖੁਸ਼ੀ ਹੋਈ। ਇਹ ਸਹਿਯੋਗ ਅਧਾਰਿਤ ਪ੍ਰਯਾਸ ਟਿਕਾਊ ਵਿਕਾਸ ਨੂੰ ਹੁਲਾਰਾ ਦੇਵੇਗਾ। ’’

 

************

ਡੀਐੱਸ  



(Release ID: 1933415) Visitor Counter : 79