ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਡਾ.ਮਨਸੁਖ ਮਾਂਡਵੀਆ ਨੇ ਗੁਜਰਾਤ ਵਿੱਚ ਚੱਕਰਵਾਤ ’ਬਿਪਰਜੌਏ’ ਲਈ ਤਿਆਰੀ ਉਪਾਵਾਂ ਦੀ ਸਮੀਖਿਆ ਕੀਤੀ


ਚੱਕਰਵਾਤ ਦੀ ਤਿਆਰੀ ਲਈ ਗੁਜਰਾਤ ਨੂੰ ਕੇਂਦਰੀ ਸਹਾਇਤਾ ਦਾ ਭਰੋਸਾ ਦਿੱਤਾ

ਰਾਜਾਂ ਅਤੇ ਐੱਮਓਐੱਚਐੱਫਡਬਲਿਯੂ ਦੇ ਖੇਤਰੀ ਦਫਤਰਾਂ ਦੇ ਨਾਲ ਮਿਲ ਕੇ ਚੱਕਰਵਾਤ ਦੀ ਸਥਿਤੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ

ਸੈਂਟਰਲ ਮੈਡੀਕਲ ਕਵਿੱਕ ਰਿਸਪਾਂਸ ਟੀਮਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ

Posted On: 13 JUN 2023 3:04PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀਡਾ. ਮਨਸੁਖ ਮਾਂਡਵੀਆ ਨੇ ਅੱਜ ਗੁਜਰਾਤ ਦੇ ਭੁਜ ਵਿਖੇ ਗੁਜਰਾਤ ਦੇ ਸਿਹਤ ਮੰਤਰੀ ਸ਼੍ਰੀ ਰੁਸ਼ੀਕੇਸ਼ ਗਣੇਸ਼ਭਾਈ ਪਟੇਲ ਨਾਲ ਚੱਕਰਵਾਤ ਬਿਪਰਜੌਏ’  'ਤੇ ਕੇਂਦਰ ਅਤੇ ਗੁਜਰਾਤ ਰਾਜ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਤਿਆਰੀ ਉਪਾਵਾਂ ਦੀ ਸਮੀਖਿਆ ਕੀਤੀ।

 

ਇੱਕ "ਬਹੁਤ ਗੰਭੀਰ ਚੱਕਰਵਾਤੀ ਤੂਫਾਨ" ਚੱਕਰਵਾਤ ਬਿਪਰਜੌਏਦੇ 15 ਜੂਨ ਨੂੰ ਗੁਜਰਾਤ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

 

 ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਪੱਛਮੀ ਤੱਟ ਦੇ ਸਾਰੇ ਰਾਜਾਂ (ਗੁਜਰਾਤ ਸਮੇਤ) ਵਿੱਚ ਆਪਣੇ ਖੇਤਰੀ ਦਫਤਰਾਂ ਨਾਲ ਚੱਕਰਵਾਤ ਲਈ ਤਿਆਰੀਆਂ ਵਿੱਚ ਰਾਜਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੀਆਂ ਹਦਾਇਤਾਂ ਦੇ ਨਾਲ ਨਿਰੰਤਰ ਸੰਪਰਕ ਵਿੱਚ ਹੈ। ਅਜੇ ਤੱਕ ਅਜਿਹੀ ਕੋਈ ਬੇਨਤੀ ਸਿਹਤ ਮੰਤਰਾਲੇ ਨੂੰ ਨਹੀਂ ਦਿੱਤੀ ਗਈ ਹੈ।

 

ਛੇ ਮਲਟੀ-ਡਿਸਿਪਲਨਰੀ ਸੈਂਟਰਲ ਮੈਡੀਕਲ ਕਵਿੱਕ ਰਿਸਪਾਂਸ ਮੈਡੀਕਲ ਟੀਮਾਂ [ਡਾ. ਆਰਐੱਮਐੱਲ. ਹਸਪਤਾਲਨਵੀਂ ਦਿੱਲੀ ਤੋਂ ਸ਼ਾਮਲਐੱਲਐੱਚਐੱਸੀਨਵੀਂ ਦਿੱਲੀਸਫਦਰਜੰਗ ਹਸਪਤਾਲਨਵੀਂ ਦਿੱਲੀਏਮਜ਼ (ਨਵੀਂ ਦਿੱਲੀ)ਏਮਜ਼ (ਜੋਧਪੁਰ) ਅਤੇ ਏਮਜ਼ (ਨਾਗਪੁਰ)] ਨੂੰ ਐਮਰਜੈਂਸੀ ਦੇਖਭਾਲ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਕਿਸੇ ਵੀ ਲੋੜ ਦੀ ਸਥਿਤੀ ਵਿੱਚ ਮੋਬਲਾਈਜ਼ ਹੋਣ ਲਈ ਤਿਆਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾਨਿਮਹਾਂਸਬੈਂਗਲੁਰੂ ਦੀਆਂ ਟੀਮਾਂ ਵੀ ਕਿਸੇ ਵੀ ਪ੍ਰਭਾਵਿਤ ਆਬਾਦੀ ਨੂੰ ਮਨੋ-ਸਮਾਜਿਕ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਨ।

 

ਸਾਰੇ ਰਾਜਾਂ ਵਿੱਚ ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ (ਆਈਡੀਐਸਪੀ) ਨੂੰ ਚੱਕਰਵਾਤ ਦੇ ਬਾਅਦ ਕਿਸੇ ਵੀ ਮਹਾਂਮਾਰੀ ਸੰਭਾਵੀ ਬਿਮਾਰੀਆਂ ਦੇ ਕਿਸੇ ਵੀ ਬਿਮਾਰੀ ਦੇ ਫੈਲਣ ਦਾ ਸਮੇਂ ਸਿਰ ਪਤਾ ਲਗਾਉਣ ਲਈ ਰਾਜ/ਜ਼ਿਲ੍ਹਾ ਨਿਗਰਾਨੀ ਯੂਨਿਟਾਂ ਦੁਆਰਾ ਆਫ਼ਤ ਤੋਂ ਬਾਅਦ ਦੀ ਬਿਮਾਰੀ-ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ। ਰਾਜਾਂ ਦੁਆਰਾ ਕਿਸੇ ਵੀ ਲੌਜਿਸਟਿਕ ਲੋੜ ਦੇ ਮਾਮਲੇ ਵਿੱਚਮੈਸਰਜ਼ ਐੱਚਐੱਲਐੱਲ ਲਾਈਫਕੇਅਰ ਲਿਮਟਿਡ ਨੂੰ ਇਸ ਦੀ ਸਪਲਾਈ ਦਾ ਕੰਮ ਸੌਂਪਿਆ ਗਿਆ ਹੈ।

 

ਕੇਂਦਰੀ ਸਿਹਤ ਮੰਤਰਾਲਾ ਚੱਕਰਵਾਤ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਕਿਸੇ ਵੀ ਸਿਹਤ ਐਂਮਰਜੈਂਸੀ ਲਈ ਤਿਆਰ ਰਹਿਣ ਲਈ ਸਾਰੇ ਜ਼ਰੂਰੀ ਉਪਾਅ ਕਰ ਰਿਹਾ ਹੈ।

 

****

ਐੱਮਵੀ

ਐੱਚਐੱਫਡਵਲਿਯੂ/ਐੱਚਐੱਸਐੱਮ/ਰਿਵਿਊਸ ਪ੍ਰੀਪੇਅਰਨੈੱਸ ਔਨ ਬਿਪਰਜੋਏ/13 ਜੂਨ 2023/1



(Release ID: 1932569) Visitor Counter : 87