ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜੀ20 ਵਿਕਾਸ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ


“ਕਾਸ਼ੀ ਸਦੀਆਂ ਤੋਂ ਗਿਆਨ, ਚਰਚਾ, ਵਿਚਾਰ-ਵਟਾਂਦਰੇ, ਸੰਸਕ੍ਰਿਤੀ ਅਤੇ ਅਧਿਆਤਮਿਕਤਾ ਦਾ ਕੇਂਦਰ ਰਹੀ ਹੈ”

“ਟਿਕਾਊ ਵਿਕਾਸ ਲਕਸ਼ਾਂ ਨੂੰ ਪਿੱਛੇ ਨਾ ਰਹਿਣ ਦੇਣਾ ਲੋਕਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ”

“ਅਸੀਂ ਉਨ੍ਹਾਂ ਸੌ ਤੋਂ ਅਧਿਕ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਪ੍ਰਯਾਸ ਕੀਤੇ ਹਨ ਜੋ ਘੱਟ-ਵਿਕਾਸ ਵਾਲੇ ਪਾਕੇਟਸ ਵਿੱਚ ਸਨ”

“ਡਿਜੀਟਲੀਕਰਣ ਇੱਕ ਕ੍ਰਾਂਤੀਕਾਰੀ ਪਰਿਵਰਤਨ ਲਿਆਇਆ ਹੈ ਜਿੱਥੇ ਟੈਕਨੋਲੋਜੀ ਦਾ ਉਪਯੋਗ ਇੱਕ ਉਪਕਰਣ ਦੇ ਰੂਪ ਵਿੱਚ ਲੋਕਾਂ ਨੂੰ ਸਸ਼ਕਤ ਬਣਾਉਣ, ਡੇਟਾ ਨੂੰ ਸੁਲਭ ਬਣਾਉਣ ਅਤੇ ਸਮਾਵੇਸ਼ਿਤਾ ਸੁਨਿਸ਼ਚਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ”

“ਭਾਰਤ ਵਿੱਚ, ਅਸੀਂ ਨਦੀਆਂ, ਰੁੱਖਾਂ, ਪਹਾੜਾਂ ਅਤੇ ਪ੍ਰਕ੍ਰਿਤੀ ਦੇ ਸਾਰੇ ਤੱਤਾਂ ਦਾ ਬੇਹੱਦ ਸਨਮਾਨ ਕਰਦੇ ਹਾਂ”

“ਭਾਰਤ ਮਹਿਲਾ ਸਸ਼ਕਤੀਕਰਣ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਸ ਦਾ ਵਿਸਤਾਰ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਤੱਕ ਹੈ”

Posted On: 12 JUN 2023 10:03AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਜੀ20 ਵਿਕਾਸ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏਪ੍ਰਧਾਨ ਮੰਤਰੀ ਨੇ ਲੋਕਤੰਤਰ ਦੀ ਜਨਨੀ ਦੇ ਸਭ ਤੋਂ ਪੁਰਾਣੇ ਜੀਵੰਤ ਸ਼ਹਿਰ ਵਾਰਾਣਸੀ ਵਿੱਚ ਸਭ ਦਾ ਸੁਆਗਤ ਕੀਤਾ। ਕਾਸ਼ੀ ਦੇ ਮਹੱਤਵ ਤੇ ਚਾਨਣਾ ਪਾਉਂਦੇ ਹੋਏ,  ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਹਿਰ ਜਿੱਥੇ ਸਦੀਆਂ ਤੋਂ ਗਿਆਨ,  ਚਰਚਾਵਿਚਾਰ-ਵਟਾਂਦਰੇ,  ਸੰਸਕ੍ਰਿਤੀ ਅਤੇ ਅਧਿਆਤਮਿਕਤਾ ਦਾ ਕੇਂਦਰ ਰਿਹਾ ਹੈਉੱਥੇ  ਹੀ ਇਸ ਵਿੱਚ ਭਾਰਤ ਦੀ ਵਿਵਿਧ ਵਿਰਾਸਤ ਦਾ ਸਾਰ ਵੀ ਹੈ ਜੋ ਦੇਸ਼ ਦੇ ਸਾਰੇ ਹਿੱਸਿਆਂ ਦੇ ਲੋਕਾਂ ਲਈ ਇੱਕ ਮਿਲਣ ਬਿੰਦੂ ਦੇ ਰੂਪ ਵਿੱਚ ਕਾਰਜ ਕਰਦਾ ਹੈ। ਸ਼੍ਰੀ ਮੋਦੀ ਨੇ ਇਸ ਗੱਲ ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਜੀ20 ਦਾ ਵਿਕਾਸ ਏਜੰਡਾ ਕਾਸ਼ੀ ਤੱਕ ਵੀ ਪਹੁੰਚ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਗਲੋਬਲ ਸਾਊਥ ਦੇ ਦੇਸ਼ਾਂ ਦੇ ਲਈ ਵਿਕਾਸ ਇੱਕ ਮੁੱਖ ਮੁੱਦਾ ਹੈ।” ਉਨ੍ਹਾਂ ਨੇ  ਦੱਸਿਆ ਕਿ ਗਲੋਬਲ ਸਾਊਥ ਦੇ ਦੇਸ਼ ਜਿੱਥੇ ਆਲਮੀ ਕੋਵਿਡ ਮਹਾਮਾਰੀ ਤੋਂ ਪੈਦਾ ਵਿਘਨਾਂ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਏਉੱਥੇ ਹੀ ਭੂ-ਰਾਜਨੀਤਕ ਤਣਾਅ ਉਨ੍ਹਾਂ ਦੇ ਭੋਜਨਈਂਧਣ ਅਤੇ ਖਾਦ ਸੰਕਟਾਂ ਦੇ ਲਈ ਜ਼ਿੰਮੇਦਾਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਪਰਿਸਥਿਤੀਆਂ ਵਿੱਚ ਤੁਹਾਡੇ ਦੁਆਰਾ ਲਏ ਗਏ ਨਿਰਣੇ ਸੰਪੂਰਨ ਮਾਨਵਤਾ ਦੇ ਲਈ ਮਹੱਤਵਪੂਰਨ ਹੁੰਦੇ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਟਿਕਾਊ ਵਿਕਾਸ ਲਕਸ਼ਾਂ ਨੂੰ ਪਿੱਛੇ ਨਾ

ਰਹਿਣ ਦੇਣਾ ਲੋਕਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਇਸ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਕਾਰਜਯੋਜਨਾ ਬਾਰੇ ਦੁਨੀਆ ਨੂੰ ਇੱਕ ਠੋਸ ਸੰਦੇਸ਼ ਭੇਜਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਸਾਡੇ ਪ੍ਰਯਾਸ ਵਿਆਪਕਸਮਾਵੇਸ਼ੀਨਿਰਪੱਖ ਅਤੇ ਟਿਕਾਊ ਹੋਣੇ ਚਾਹੀਦੇ ਹਨ ਅਤੇ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਪੂਰਾ ਕਰਨ ਦੇ ਲਈ ਨਿਵੇਸ਼ ਵਧਾਉਣ ਦੇ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ। ਨਾਲ ਹੀਕਈ ਦੇਸ਼ਾਂ ਦੁਆਰਾ ਸਾਹਮਣਾ ਕੀਤੇ ਜਾ ਰਹੇ ਰਿਣ ਸਬੰਧੀ ਜੋਖਮਾਂ ਨੂੰ ਦੂਰ ਕਰਨ ਦੇ ਲਈ ਸਮਾਧਾਨ ਖੋਜੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਤਰਤਾ ਸਬੰਧੀ ਮਾਨਦੰਡਾਂ ਦਾ ਵਿਸਤਾਰ ਕਰਨ ਲਈ ਬਹੁਪੱਖੀ ਵਿੱਤੀ ਸੰਸਥਾਵਾਂ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਤਾਕਿ ਜ਼ਰੂਰਤਮੰਦ ਲੋਕਾਂ ਦੇ ਲਈ ਵਿੱਤ ਸੁਲਭ ਹੋਣਾ ਸੁਨਿਸ਼ਚਿਤ ਹੋ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਅਸੀਂ ਉਨ੍ਹਾਂ ਸੌ ਤੋਂ ਅਧਿਕ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਪ੍ਰਯਾਸ ਕੀਤੇ ਹਨ ਜੋ ਅਲਪ-ਵਿਕਾਸ ਵਾਲੇ ਪਾਕੇਟਸ ਵਿੱਚ ਸਨ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਇਹ ਖ਼ਾਹਿਸ਼ੀ ਜ਼ਿਲ੍ਹੇ ਹੁਣ ਦੇਸ਼ ਵਿੱਚ ਵਿਕਾਸ ਦੇ ਉਤਪ੍ਰੇਰਕ ਦੇ ਰੂਪ ਵਿੱਚ ਉੱਭਰੇ ਹਨ। ਉਨ੍ਹਾਂ ਨੇ ਜੀ20 ਵਿਕਾਸ ਮੰਤਰੀਆਂ ਨੂੰ ਵਿਕਾਸ ਦੇ ਇਸ ਮਾਡਲ ਦਾ ਅਧਿਐਨ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ  ਕਿਹਾ, “ਇਹ ਤੁਹਾਡੇ ਲਈ ਪ੍ਰਾਸੰਗਿਕ ਦਾ ਹੋ ਸਕਦਾ ਹੈ ਕਿਉਂਕਿ ਤੁਸੀਂ ਏਜੰਡਾ 2030 ਨੂੰ ਗਤੀ ਦੇਣ ਦੀ ਦਿਸ਼ਾ ਵਿੱਚ ਕਾਰਜ ਕਰ ਰਹੇ ਹੋ।” 

ਵਧਦੇ ਡੇਟਾ ਪਾੜੇ ਦੇ ਮੁੱਦੇ ਤੇ ਚਾਨਣਾ ਪਾਉਂਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਥਕ ਨੀਤੀ-ਨਿਰਮਾਣਕੁਸ਼ਲ ਰਿਸੋਰਸ ਐਲੋਕੇਸ਼ਨ ਅਤੇ ਪ੍ਰਭਾਵੀ ਪਬਲਿਕ ਸਰਵਿਸ ਡਿਲਿਵਰੀ ਦੇ ਲਈ ਉੱਚ ਗੁਣਵੱਤਾ ਵਾਲਾ ਡੇਟਾ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਡੇਟਾ ਖੱਪੇ ਨੂੰ ਪੂਰਨ ਵਿੱਚ ਮਦਦ ਕਰਨ ਦੇ ਲਈ ਟੈਕਨੋਲੋਜੀ ਦਾ ਲੋਕਤੰਤਰੀਕਰਣ ਇੱਕ ਮਹੱਤਵਪੂਰਨ ਉਪਕਰਣ ਹੈ। ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਸਮਝਾਉਂਦੇ ਹੋਏ ਕਿਹਾ ਕਿ ਭਾਰਤ ਵਿੱਚ ਡਿਜੀਟਲੀਕਰਣ ਨੇ ਇੱਕ ਕ੍ਰਾਂਤੀਕਾਰੀ ਪਰਿਵਰਤਨ ਲਿਆਂਦਾ ਹੈ ਜਿੱਥੇ ਟੈਕਨੋਲੋਜੀ ਦਾ ਉਪਯੋਗ ਇੱਕ ਉਪਕਰਣ ਦੇ ਰੂਪ ਵਿੱਚ ਲੋਕਾਂ ਨੂੰ ਸਸ਼ਕਤ ਬਣਾਉਣ,  ਡੇਟਾ ਨੂੰ ਸੁਲਭ ਬਣਾਉਣ ਅਤੇ ਸਮਾਵੇਸ਼ਿਤਾ ਸੁਨਿਸਚਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਭਾਗੀਦਾਰ ਦੇਸ਼ਾਂ ਦੇ ਨਾਲ ਆਪਣੇ ਅਨੁਭਵ ਸਾਂਝੇ ਕਰਨ ਦੇ ਲਈ ਤਿਆਰ ਹੈ ਅਤੇ ਆਸ਼ਾ ਵਿਅਕਤ ਕੀਤੀ ਕਿ ਇਨ੍ਹਾਂ ਵਿਚਾਰ-ਵਟਾਂਦਰਿਆਂ ਦੀ ਤਾਰਕਿਕ ਪਰਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਚਰਚਾਵਿਕਾਸ ਅਤੇ ਡਿਲਿਵਰੀ ਲਈ ਡੇਟਾ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਠੋਸ ਕਾਰਵਾਈ  ਦੇ ਰੂਪ ਵਿੱਚ ਹੋਵੇਗੀ।

ਪ੍ਰਧਾਨ ਮੰਤਰੀ ਨੇ ਪ੍ਰਿਥਵੀ ਦੇ ਅਨੁਕੂਲ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਵਾਲੇ ਪਰੰਪਰਾਗਤ ਭਾਰਤੀ ਵਿਚਾਰ ਤੇ ਚਾਨਣਾ ਪਾਉਂਦੇ ਹੋਏ ਕਿਹਾ, “ਭਾਰਤ ਵਿੱਚਅਸੀਂ ਨਦੀਆਂਰੁੱਖਾਂਪਹਾੜਾਂ ਅਤੇ ਪ੍ਰਕ੍ਰਿਤੀ ਦੇ ਸਾਰੇ ਤੱਤਾਂ ਦਾ ਬੇਹੱਦ ਸਨਮਾਨ ਰੱਖਦੇ ਹਨ।” ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੇ ਨਾਲ ਮਿਸ਼ਨ ਲਾਈਫ ( Mission LiFE) ਨੂੰ ਲਾਂਚ ਕਰਨ ਨੂੰ ਯਾਦ ਕੀਤਾ ਅਤੇ ਖੁਸ਼ੀ ਵਿਅਕਤ ਕੀਤੀ ਕਿ ਇਹ ਸਮੂਹ ਉੱਚ ਪੱਧਰੀ ਸਿਧਾਂਤਾਂ ਦਾ ਇੱਕ ਸੈੱਟ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, “ਇਹ ਜਲਵਾਯੂ ਕਾਰਵਾਈ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਹੋਵੇਗਾ।

ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮਹਿਲਾ ਸਸ਼ਕਤੀਕਰਣ ਤੱਕ ਹੀ ਸੀਮਿਤ ਨਹੀਂ ਹੈਬਲਕਿ ਇਸ ਦਾ ਵਿਸਤਾਰ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਤੱਕ ਹੈ। ਸ਼੍ਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਮਹਿਲਾਵਾਂ ਵਿਕਾਸ ਦਾ ਏਜੰਡਾ ਤੈਅ ਕਰ ਰਹੀਆਂ ਹਨ ਅਤੇ ਉਹ ਵਿਕਾਸ ਅਤੇ ਪਰਿਵਰਤਨ ਦੀਆਂ ਵਾਹਕ ਵੀ ਹਨ। ਉਨ੍ਹਾਂ ਨੇ  ਸਭ ਨੂੰ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਲਈ ਪਰਿਵਰਤਨਕਾਰੀ ਕਾਰਜ ਯੋਜਨਾ ਨੂੰ ਅਪਣਾਉਣ ਦਾ ਸੱਦਾ ਦਿੱਤਾ।

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਦੀ ਭਾਵਨਾ ਨੂੰ ਭਾਰਤ ਦੀਆਂ ਕਾਲ-ਅਤੀਤ ਪਰੰਪਰਾਵਾਂ ਤੋਂ ਊਰਜਾ ਮਿਲਦੀ ਹੈ। ਸ਼੍ਰੀ ਮੋਦੀ ਨੇ ਪਤਵੰਤਿਆਂ ਨੂੰ ਤਾਕੀਦ ਕੀਤੀ ਕਿ ਉਹ ਆਪਣਾ ਸਾਰਾ ਸਮਾਂ ਮੀਟਿੰਗ  ਰੂਮਾਂ ਵਿੱਚ ਨਾ ਬਿਤਾਉਣ। ਉਨ੍ਹਾਂ ਨੇ ਕਾਸ਼ੀ ਦੀ ਭਾਵਨਾ  ਦਾ ਪਤਾ ਲਗਾਉਣ ਅਤੇ ਉਸ ਦਾ ਅਨੁਭਵ ਕਰਨ ਦੇ ਲਈ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਗੰਗਾ ਆਰਤੀ ਦਾ ਅਨੁਭਵ ਅਤੇ ਸਾਰਨਾਥ ਦਾ ਦੌਰਾ ਤੁਹਾਨੂੰ ਵਾਂਛਿਤ ਪਰਿਣਾਮ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕਰੇਗਾ।” ਸ਼੍ਰੀ ਮੋਦੀ ਨੇ ਏਜੰਡਾ 2030 ਨੂੰ ਹੁਲਾਰਾ ਦੇਣ ਅਤੇ ਦੱਖਣੀ ਦੁਨੀਆ ਦੇ ਦੇਸ਼ਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਇਸ ਵਿਚਾਰ-ਵਟਾਂਦਰੇ ਦੀ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

***​​​​​​​***​​​​​​​***

 ਡੀਐੱਸ/ਟੀਐੱਸ


(Release ID: 1932527) Visitor Counter : 137