ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲੇ ਨੇ ਪੁਣੇ ਵਿੱਚ ਜੀ20 ਚੌਥੀ ਸਿੱਖਿਆ ਕਾਰਜ ਸਮੂਹ ਦੀ ਮੀਟਿੰਗ ਦੇ ਲਈ ਦੇਸ਼ ਭਰ ਵਿੱਚ ਜਨਭਾਗੀਦਾਰੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ
1.53 ਕਰੋੜ ਵਿਅਕਤੀਆਂ ਨੇ 9ਵੇਂ ਦਿਨ ਤੱਕ ਜਨਭਾਗੀਦਾਰੀ ਗਤੀਵਿਧੀਆਂ ਵਿੱਚ ਹਿੱਸਾ ਲਿਆ ਇਨ੍ਹਾਂ ਵਿੱਚ 5.01 ਲੱਖ ਸਕੂਲਾਂ ਦੇ 1.19 ਕਰੋੜ ਵਿਦਿਆਰਥੀਆਂ ਅਤੇ 13.9 ਲੱਖ ਅਧਿਆਪਕਾਂ ਸਹਿਤ, ਸਮੁਦਾਇ ਦੇ 1.95 ਲੱਖ ਲੋਕਾਂ ਨੇ ਹਿੱਸਾ ਲਿਆ
ਜਨਭਾਗੀਦਾਰੀ ਪ੍ਰੋਗਰਾਮ ਜੀ20, ਰਾਸ਼ਟਰੀ ਸਿੱਖਿਆ ਨੀਤੀ ਅਤੇ ਬੁਨਿਆਦੀ ਸਾਖ਼ਰਤਾ ਅਤੇ ਸੰਖਿਆ ਗਿਆਨ ਸੁਨਿਸ਼ਚਿਤ ਕਰਨ ਦੇ ਬਾਰੇ ਵਿੱਚ ਵਿਭਿੰਨ ਹਿਤਧਾਰਕਾਂ ਦੇ ਦਰਮਿਆਨ ਜਾਗਰੂਕਤਾ ਅਤੇ ਮਾਣ ਦੀ ਭਾਵਨਾ ਜਾਗ੍ਰਿਤ ਕਰਨਗੇ
Posted On:
10 JUN 2023 5:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨਾਲ ਨਿਰਦੇਸ਼ਿਤ ਭਾਰਤ ਦੇ ਜੀ20 ਦੀ ਪ੍ਰਧਾਨਗੀ ਦੇ ਮੂਲ ਰੂਪ ਨਾਲ ਲੋਕਾਂ ਦੀ ਸਰਗਰਮ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਸਿੱਖਿਆ ਮੰਤਰਾਲਾ ਕਈ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ ਇਸ ਦਾ ਉਦੇਸ਼ ਵਿਸ਼ੇਸ਼ ਰੂਪ ਨਾਲ ਮਿਸ਼ਰਿਤ ਸਿੱਖਿਆ ਦੇ ਸੰਦਰਭ ਵਿੱਚ ‘ਮੂਲਭੂਤ ਸਾਖ਼ਰਤਾ ਅਤੇ ਸੰਖਿਆ ਗਿਆਨ ਸੁਨਿਸ਼ਚਿਤ ਕਰਨ (ਐੱਫਐੱਲਐੱਨ) ਨੂੰ ਹੁਲਾਰਾ ਦੇਣ ਅਤੇ ਉਸ ਦਾ ਸਮਰਥਨ ਕਰਨਾ ਹੈ।
ਇਸ ਉਦੇਸ਼ ਦੇ ਅਨੁਸਾਰ ਸਿੱਖਿਆ ਮੰਤਰਾਲਾ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਾਂਝੇਦਾਰੀ ਵਿੱਚ ਜੀ20, ਰਾਸ਼ਟਰੀ ਨੀਤੀ ਅਤੇ ਬੁਨਿਆਦੀ ਸਾਖ਼ਰਤਾ ਅਤੇ ਸੰਖਿਆਤਮਕਤਾ ਸੁਨਿਸ਼ਚਿਤ ਕਰਨ ਦੇ ਬਾਰੇ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਸਰਪ੍ਰਸਤਾਂ ਅਤੇ ਸਮੁਦਾਇ ਜਿਹੇ ਵਿਭਿੰਨ ਹਿਤਧਾਰਕਾਂ ਦੇ ਪ੍ਰਤੀ ਜਾਗਰੂਕਤਾ ਅਤੇ ਮਾਣ ਦੀ ਭਾਵਨਾ ਜਾਗ੍ਰਿਤ ਕਰਨ ਲਈ ਦੇਸ਼ ਭਰ ਵਿੱਚ ਜਨਭਾਗੀਦਾਰੀ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। ਇਸ ਸੰਦਰਭ ਵਿੱਚ ਇੱਕ ਤੋਂ 15 ਜੂਨ, 2023 ਤੱਕ ਵਰਕਸ਼ਾਪਸ, ਪ੍ਰਦਰਸ਼ਨੀਆਂ, ਸੈਮੀਨਾਰਾਂ ਅਤੇ ਸੰਮੇਲਨਾਂ ਸਹਿਤ ਕਈ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਪ੍ਰੋਗਰਾਮਾਂ ਦਾ ਆਯੋਜਨ ਦੇਸ਼ ਭਰ ਵਿੱਚ ਰਾਜ, ਜ਼ਿਲ੍ਹਾ, ਬਲਾਕ, ਪੰਚਾਇਤ ਅਤੇ ਸਕੂਲੀ ਪੱਧਰ ‘ਤੇ ਵਿਆਪਕ ਰੂਪ ਵਿੱਚ ਕੀਤਾ ਜਾਵੇਗਾ ਤਾਕਿ ਹਰ ਵਰਗ ਦੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾ ਸਕੇ।
ਜਨਭਾਗੀਦਾਰੀ ਪ੍ਰੋਗਰਾਮ 19 ਤੋਂ 21 ਜੂਨ, 2023 ਦੇ ਦਰਮਿਆਨ ਮਹਾਰਾਸ਼ਟਰ ਦੇ ਪੁਣੇ ਵਿੱਚ ਮੁੱਖ ਪ੍ਰੋਗਰਾਮ ਭਾਵ ਚੌਥੀ ਸਿੱਖਿਆ ਕਾਰਜ ਸਮੂਹ (ਚੌਥੀ ਈਡੀਡਬਲਿਊਜੀ)ਚਰਚਾ ਦੀ ਪ੍ਰਧਾਨਗੀ ਕਰੇਗਾ ਅਤੇ 22 ਜੂਨ, 2023 ਨੂੰ ਸਿੱਖਿਆ ਮੰਤਰੀ ਪੱਧਰੀ ਮੀਟਿੰਗ ਦੇ ਨਾਲ ਸੰਪੰਨ ਹੋਵੇਗਾ।
· ਮੰਤਰਾਲੇ ਦੁਆਰਾ ਆਯੋਜਿਤ ਪ੍ਰੋਗਰਾਮਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
- ਸਾਰੇ ਸਕੂਲਾਂ ਵਿੱਚ 1 ਤੋਂ 15 ਜੂਨ, 2023 ਦੇ ਦਰਮਿਆਨ ਜੀ20, ਰਾਸ਼ਟਰੀ ਸਿੱਖਿਆ ਨੀਤੀ ਅਤੇ ਬੁਨਿਆਦੀ ਸਾਖ਼ਰਤਾ ਅਤੇ ਸੰਖਿਆ ਗਿਆਨ ਸੁਨਿਸ਼ਚਿਤ ਕਰਨ ਦੇ ਬਾਰੇ ਜਾਗਰੂਕਤਾ ‘ਤੇ ਜਨਭਾਗੀਦਾਰੀ ਪ੍ਰੋਗਰਾਮ।
· ਮਹਾਰਾਸ਼ਟਰ ਦੇ ਪੁਣੇ ਵਿੱਚ 17 ਤੋਂ 22 ਜੂਨ, 2023 ਤੱਕ ਸਕੂਲੀ ਸਿੱਖਿਆ, ਉੱਚ ਸਿੱਖਿਆ ਅਤੇ ਕੌਸ਼ਲ ਸਿੱਖਿਆ ਦੇ ਖੇਤਰ ਵਿੱਚ ਸਰਵੋਤਮ ਪ੍ਰਥਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਪ੍ਰਦਰਸ਼ਨੀ।
· 17 ਅਤੇ 18 ਜੂਨ, 2023 ਨੂੰ ਬੁਨਿਆਦੀ ਸਾਖ਼ਰਤਾ ਅਤੇ ਸੰਖਿਆ ਗਿਆਨ ‘ਤੇ 2 ਦਿਨੀਂ ਰਾਸ਼ਟਰੀ ਸੰਮੇਲਨ ਦਾ ਆਯੋਜਨ।
ਜਨਭਾਗੀਦਾਰੀ ਦਾ ਪੂਰਾ ਪ੍ਰੋਗਰਾਮ ਇੱਕ ਸ਼ਾਨਦਾਰ ਸਫ਼ਲਤਾ ਦਾ ਸਬਬ ਬਣ ਗਿਆ ਹੈ, ਇਸ ਪ੍ਰੋਗਰਾਮ ਵਿੱਚ ਪਹਿਲਾਂ ਹੀ 5.01 ਲੱਖ ਸਕੂਲਾਂ ਦੇ 1.19 ਕਰੋੜ ਵਿਦਿਆਰਥੀਆਂ ਅਤੇ 13.9 ਲੱਖ ਅਧਿਆਪਕਾਂ ਸਹਿਤ 1.53 ਕਰੋੜ ਦੀ ਭਾਗੀਦਾਰੀ ਹੋਈ ਹੈ। ਨੌਵੇਂ ਦਿਨ ਤੱਕ ਸਮੁਦਾਇ ਦੇ 1.95 ਲੱਖ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ ਹੈ, ਜੋ ਨਾ ਸਿਰਫ਼ ਸ਼ਾਨਦਾਰ ਹੈ, ਬਲਕਿ ਜਨਸਮੁਦਾਇ ਦੇ ਦਰਮਿਆਨ ਇਸ ਪ੍ਰੋਗਰਾਮ ਪ੍ਰਤੀ ਰੂਚੀ ਅਤੇ ਤਾਲਮੇਲ ਨੂੰ ਵੀ ਦਰਸਾਉਂਦਾ ਹੈ।
*****
ਐੱਨਬੀ/ਏਕੇ
(Release ID: 1931716)