ਸਹਿਕਾਰਤਾ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ 2000 ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS) ਨੂੰ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਖੋਲ੍ਹਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ
ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁਖ ਐਸ. ਮਾਂਡਵੀਯਾ ਦੇ ਨਾਲ ਹੋਈ ਇੱਕ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ
ਦੇਸ਼ ਭਰ ਵਿੱਚ 2000 PACS ਦੀ ਪ੍ਰਧਾਨ ਮੰਤਰੀ ਭਾਰਤ ਜਨ ਔਸ਼ਧੀ ਕੇਂਦਰ ਦੇ ਰੂਪ ਵਿੱਚ ਖੋਲ੍ਹਣ ਦੇ ਲਈ ਪਹਿਚਾਣ ਕੀਤੀ ਜਾਵੇਗੀ, ਇਨ੍ਹਾਂ ਵਿੱਚੋਂ 1000 ਜਨ ਔਸ਼ਧੀ ਕੇਂਦਰ ਇਸ ਸਾਲ ਅਗਸਤ ਤੱਕ ਅਤੇ 1000 ਦਸੰਬਰ ਤੱਕ ਖੋਲ੍ਹੇ ਜਾਣਗੇ
ਇਸ ਮਹੱਤਵਪੂਰਨ ਫ਼ੈਸਲੇ ਨਾਲ PACS ਦੀ ਆਮਦਨ ਵਧਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਨਾਲ ਹੀ ਲੋਕਾਂ, ਖ਼ਾਸ ਤੌਰ ’ਤੇ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲਿਆਂ ਨੂੰ ਸਸਤੀਆਂ ਕੀਮਤਾਂ ’ਤੇ ਦਵਾਈਆਂ ਵੀ ਉਪਲਬਧ ਹੋਣਗੀਆਂ
प्रविष्टि तिथि:
06 JUN 2023 6:53PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ 2000 ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS) ਨੂੰ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਖੋਲ੍ਹਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁਖ ਐੱਸ ਮਾਂਡਵੀਯਾ ਦੇ ਨਾਲ ਹੋਈ ਇੱਕ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ।
ਦੇਸ਼ ਭਰ ਵਿੱਚ 2000 PACS ਦੀ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਦੇ ਰੂਪ ਵਿੱਚ ਖੋਲ੍ਹਣ ਲਈ ਪਹਿਚਾਣ ਕੀਤੀ ਜਾਵੇਗੀ, ਇਨ੍ਹਾਂ ਵਿੱਚੋਂ 1000 ਜਨ ਔਸ਼ਧੀ ਕੇਂਦਰ ਇਸ ਸਾਲ ਅਗਸਤ ਤੱਕ ਅਤੇ 1000 ਦਸੰਬਰ ਤੱਕ ਖੋਲ੍ਹੇ ਜਾਣਗੇ। ਇਸ ਮਹੱਤਵਪੂਰਨ ਫ਼ੈਸਲੇ ਨਾਲ PACS ਦੀ ਆਮਦਨ ਵਧਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਨਾਲ ਹੀ ਲੋਕਾਂ, ਖ਼ਾਸ ਤੌਰ ’ਤੇ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲਿਆਂ ਨੂੰ ਸਸਤੀ ਕੀਮਤਾਂ ’ਤੇ ਦਵਾਈਆਂ ਵੀ ਉਪਲਬਧ ਹੋਣਗੀਆਂ। ਮੀਟਿੰਗ ਵਿੱਚ ਸਹਿਕਾਰਤਾ ਮੰਤਰਾਲੇ ਦੇ ਸਕੱਤਰ, ਰਸਾਇਣ ਅਤੇ ਖਾਦ ਵਿਭਾਗ ਦੇ ਸਕੱਤਰ ਅਤੇ ਸਹਿਕਾਰਤਾ ਮੰਤਰਾਲੇ ਅਤੇ ਰਸਾਇਣ ਅਤੇ ਖਾਦ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਦੇਸ਼ ਭਰ ਵਿੱਚ ਹੁਣ ਤੱਕ 9400 ਤੋਂ ਵਧ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਖੋਲ੍ਹੇ ਜਾ ਚੁੱਕੇ ਹਨ। ਇਨ੍ਹਾਂ ਵਿੱਚ 1800 ਪ੍ਰਕਾਰ ਦੀਆਂ ਦਵਾਈਆਂ ਅਤੇ 285 ਹੋਰ ਮੈਡੀਕਲ ਉਪਕਰਣ ਉਪਲਬਧ ਹਨ। ਬ੍ਰਾਂਡਿਡ ਦਵਾਈਆਂ ਦੀ ਤੁਲਨਾ ਵਿੱਚ ਜਨ ਔਸ਼ਧੀ ਕੇਂਦਰਾਂ ’ਤੇ 50 % ਤੋਂ 90 % ਤੱਕ ਘੱਟ ਕੀਮਤਾਂ ’ਤੇ ਦਵਾਈਆਂ ਉਪਲਬਧ ਹਨ। ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਖੋਲ੍ਹਣ ਲਈ ਯੋਗਤਾ ਮਾਪਦੰਡ ਦੇ ਤਹਿਤ ਵਿਅਕਤੀਗਤ ਬਿਨੈਕਾਰਾਂ ਕੋਲ ਡੀ.ਫਾਰਮਾ/ ਬੀ. ਫਾਰਮਾ ਹੋਣਾ ਚਾਹੀਦਾ ਹੈ। ਇਸ ਦੇ ਲਈ ਕੋਈ ਵੀ ਸੰਗਠਨ, ਐੱਨ.ਜੀ.ਓ. ਚੈਰੀਟੇਬਲ ਸੰਸਥਾ ਅਤੇ ਹਸਪਤਾਲ ਐਪਲੀਕੇਸ਼ਨ ਲਈ ਬੀ.ਫਾਰਮਾ/ਡੀ. ਫਾਰਮਾ ਡਿਗਰੀ ਧਾਰਕਾਂ ਨੂੰ ਨਿਯੁਕਤ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਲਈ ਖ਼ੁਦ ਜਾਂ ਕਿਰਾਏ ਦਾ ਘੱਟ ਤੋਂ ਘੱਟ 120 ਵਰਗ ਫੁੱਟ ਸਥਾਨ ਹੋਣਾ ਚਾਹੀਦਾ ਹੈ। ਜਨ ਔਸ਼ਧੀ ਕੇਂਦਰ ਲਈ ਅਰਜ਼ੀ ਦੀ ਫ਼ੀਸ 5000 ਰੁਪਏ ਹੈ। ਮਹਿਲਾ ਉੱਦਮੀ, ਦਿਵਿਯਾਂਗ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਸਾਬਕਾ ਸੈਨਿਕ ਵਿਸ਼ੇਸ਼ ਸ਼੍ਰੇਣੀ ਵਿੱਚ ਆਉਂਦੇ ਹਨ। ਅਭਿਲਾਸ਼ੀ ਜ਼ਿਲ੍ਹੇ, ਹਿਮਾਲਾਈ ਪਹਾੜੀ ਖੇਤਰ, ਉੱਤਰ-ਪੂਰਬੀ ਰਾਜ ਅਤੇ ਦ੍ਵੀਪ ਸਮੂਹ ਵਿਸ਼ੇਸ਼ ਖੇਤਰ ਵਿੱਚ ਹਨ। ਵਿਸ਼ੇਸ਼ ਸ਼੍ਰੇਣੀ ਅਤੇ ਵਿਸ਼ੇਸ਼ ਖੇਤਰ ਦੇ ਬਿਨੈਕਾਰਾਂ ਨੂੰ ਅਰਜ਼ੀ ਫੀਸ ਵਿੱਚ ਛੋਟ ਹੈ।
ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਲਈ ਪ੍ਰੋਤਸਾਹਨ ਰਾਸ਼ੀ 5 ਲੱਖ ਰੁਪਏ (ਮਾਸਿਕ ਖਰੀਦ ਦਾ 15 % ਜਾਂ ਅਧਿਕਤਮ ਰੁਪਏ 15,000 ਪ੍ਰਤੀ ਮਹੀਨਾ) ਹੈ। ਵਿਸ਼ੇਸ਼ ਸ਼੍ਰੇਣੀਆਂ ਅਤੇ ਖੇਤਰਾਂ ਵਿੱਚ ਆਈਟੀ ਅਤੇ ਇੰਫ੍ਰਾ ਖਰਚਿਆਂ ਲਈ ਪ੍ਰਤੀਪੂਰਤੀ ਦੇ ਰੂਪ ਵਿੱਚ 2 ਲੱਖ ਰੁਪਏ ਦੀ ਇੱਕ ਮੁਸ਼ਤ ਵਾਧੂ ਪ੍ਰੋਤਸਾਹਨ ਰਾਸ਼ੀ ਵੀ ਪ੍ਰਦਾਨ ਕੀਤੀ ਜਾਂਦੀ ਹੈ।
***
ਆਰਕੇ/ਏਵਾਈ/ਏਕੇਐੱਸ/ਏਐੱਸ
(रिलीज़ आईडी: 1930404)
आगंतुक पटल : 182