ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 5 ਅਤੇ 6 ਜੂਨ 2023 ਨੂੰ ਨਵੀਂ ਦਿੱਲੀ ਵਿੱਚ ਆਪਣੇ ਅਮਰੀਕਾ ਅਤੇ ਜਰਮਨ ਹਮਰੁਤਬਾ ਦੇ ਨਾਲ ਦੁਵੱਲੀ ਗੱਲਬਾਤ ਕਰਨਗੇ


ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦੇ ਨਾਲ ਰੱਖਿਆ ਸਹਿਯੋਗ ਵਧਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ

Posted On: 03 JUN 2023 10:02AM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੇ ਨਾਲ ਦੁਵੱਲੀ ਗੱਲਬਾਤ ਲਈ ਅਮਰੀਕਾ ਰੱਖਿਆ ਮੰਤਰੀ ਸ਼੍ਰੀ ਲਾਇਡ ਆਸਟਿਨ ਅਤੇ ਜਰਮਨ ਦੇ ਰੱਖਿਆ ਮੰਤਰੀ ਸ਼੍ਰੀ ਬੋਰਿਸ ਪਿਸਟੋਰੀਅਸ  ਨਵੀਂ ਦਿੱਲੀ ਵਿੱਚ  ਆ ਰਹੇ ਹਨ। ਰਕਸ਼ਾ ਮੰਤਰੀ ਰਾਜਨਾਥ ਸਿੰਘ 05 ਜੂਨ , 2023 ਨੂੰ ਅਮਰੀਕਾ ਰੱਖਿਆ ਮੰਤਰੀ ਅਤੇ 06 ਦੂਨ 2023 ਨੂੰ ਜਰਮਨੀ ਦੇ ਰੱਖਿਆ ਮੰਤਰੀ ਦੇ ਨਾਲ ਮੀਟਿੰਗ ਕਰ ਕੇ ਗੱਲਬਾਤ ਕਰਨਗੇ। ਦੋਵਾਂ ਮੀਟਿੰਗਾਂ ਦੌਰਾਨ ਉਦਯੋਗਿਕ ਸਹਿਯੋਗ ’ਤੇ ਧਿਆਨ ਦੇਣ ਦੇ ਨਾਲ ਦੁਵੱਲੇ ਰੱਖਿਆ ਸਹਿਯੋਗ ਦੇ ਕਈ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਅਮਰੀਕਾ ਰੱਖਿਆ ਮੰਤਰੀ 4 ਜੂਨ ਨੂੰ ਸਿੰਗਾਪੁਰ ਤੋਂ ਦੋ ਦਿਨਾਂ ਦੌਰੇ ਨੂੰ ਪੂਰਾ ਕਰਕੇ ਭਾਰਤ ਆਉਣਗੇ। ਇਹ ਆਸਟਿਨ ਦੀ ਦੂਸਰੀ ਭਾਰਤ ਯਾਤਰਾ ਹੋਵੇਗੀ। ਉਹ ਪਹਿਲੀ ਵਾਰ ਮਾਰਚ 2021 ਵਿੱਚ ਭਾਰਤ ਦੀ ਯਾਤਰਾ ’ਤੇ ਆਏ ਸਨ।

ਜਰਮਨੀ ਦੇ ਰੱਖਿਆ ਮੰਤਰੀ 05 ਜੂਨ ਤੋਂ ਭਾਰਤ ਦੀ ਚਾਰ ਦਿਨਾਂ ਯਾਤਰਾ ’ਤੇ ਆਉਣਗੇ। ਉਹ ਇੰਡੋਨੇਸ਼ੀਆ ਤੋਂ ਭਾਰਤ ਆਉਣਗੇ। ਰਕਸ਼ਾ ਮੰਤਰੀ ਰਾਜਨਾਥ ਸਿੰਘ ਦੇ ਨਾਲ ਆਪਣੀ ਮੀਟਿੰਗ ਤੋਂ ਇਲਾਵਾ, ਸ਼੍ਰੀ ਬੋਰਿਸ ਪਿਸਟੋਰੀਅਸ ਨਵੀਂ ਦਿੱਲੀ ਵਿੱਚ ਇਨੋਵੇਸ਼ਨ ਫਾਰ ਡਿਫੈਂਸ ਐਕਸੀਲੈਂਸ (ਆਈਡੀਈਐੱਕਸ) ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਕੁਝ ਰੱਖਿਆ ਸਟਾਰਟਅੱਪਸ ਨਾਲ ਵੀ ਮੁਲਾਕਾਤ ਕਰਨਗੇ। 07 ਜੂਨ ਨੂੰ ਉਹ ਮੁਬੰਈ ਦੀ ਯਾਤਰਾ ਕਰਨਗੇ ਜਿੱਥੇ ਉਹ ਵੈਸਟਰਨ ਨੇਵਲ ਕਮਾਂਡ ਅਤੇ ਮਜ਼ਾਗੋਨ ਡੌਕ ਸ਼ਿਪ ਬਿਲਡਰਜ਼ ਲਿਮਿਟਿਡ ਦੇ ਹੈੱਡਕੁਆਟਰ ਦਾ ਦੌਰਾ ਕਰਨਗੇ।

***

ਏਬੀਬੀ/ਐੱਸਏਵੀਵੀਵਾਈ


(Release ID: 1929911) Visitor Counter : 129