ਪ੍ਰਧਾਨ ਮੰਤਰੀ ਦਫਤਰ

ਨੇਪਾਲ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰੈੱਸ ਬਿਆਨ

Posted On: 01 JUN 2023 8:30PM by PIB Chandigarh

Your Excellency ਪ੍ਰਧਾਨ ਮੰਤਰੀ ‘ਪ੍ਰਚੰਡ ਜੀ’, ਦੋਨੋਂ delegations ਦੇ ਮੈਂਬਰ, Media ਦੇ ਸਾਡੇ ਸਾਥੀ,

ਨਮਸਕਾਰ!
ਸਭ ਤੋਂ ਪਹਿਲਾਂ ਤਾਂ ਮੈਂ ਪ੍ਰਧਾਨ ਮੰਤਰੀ ਪ੍ਰਚੰਡ ਜੀ ਦਾ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ (ਵਫ਼ਦ) ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਮੈਨੂੰ ਯਾਦ ਹੈ, 9 ਸਾਲ ਪਹਿਲਾਂ, 2014 ਵਿੱਚ, ਕਾਰਜਭਾਰ ਸੰਭਾਲਣ ਦੇ ਤਿੰਨ ਮਹੀਨਿਆਂ ਦੇ ਅੰਤਰ ਮੈਂ ਨੇਪਾਲ ਦੀ ਆਪਣੀ ਪਹਿਲੀ ਯਾਤਰਾ ਕੀਤੀ ਸੀ। ਉਸ ਸਮੇਂ ਮੈਂ ਭਾਰਤ-ਨੇਪਾਲ ਸਬੰਧਾਂ ਦੇ ਲਈ ਇੱਕ “ਹਿਟ” ਫਾਰਮੂਲਾ HIT ਦਿੱਤਾ ਸੀ- ਹਾਏਵੇਜ਼, ਆਈ-ways, ਅਤੇ ਟ੍ਰਾਂਸ-ways. ਮੈਂ ਕਿਹਾ ਸੀ ਕਿ ਭਾਰਤ ਅਤੇ ਨੇਪਾਲ ਦੇ ਦਰਿਆਮਾਨ ਅਜਿਹੇ ਸੰਪਰਕ ਸਥਾਪਿਤ ਕਰਾਂਗੇ ਕਿ ਸਾਡੇ ਬਾਰਡਰਸ, ਸਾਡੇ ਵਿੱਚ barriers ਨਾ ਬਣਨ ਟਰੱਕਾਂ ਦੀ ਜਗ੍ਹਾ ਪਾਈਪਲਾਈਨ ਰਾਹੀਂ ਤੇਲ ਦਾ ਨਿਰਯਾਤ ਹੋਣਾ ਚਾਹੀਦਾ ਹੈ। ਸਾਂਝੀਆਂ ਨਦੀਆਂ ਦੇ ਉੱਪਰ ਬ੍ਰਿਜ ਬਣਾਉਣੇ ਚਾਹੀਦੇ ਹਨ। ਨੇਪਾਲ ਤੋਂ ਭਾਰਤ ਨੂੰ ਬਿਜਲੀ ਨਿਰਯਾਤ ਕਰਨ ਦੇ ਲਈ ਸੁਵਿਧਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।

Friends,

ਅੱਜ, 9 ਸਾਲ ਬਾਅਦ, ਮੈਨੂੰ ਕਹਿੰਦੇ ਹੋਏ ਖੁਸ਼ੀ ਹੈ ਕਿ ਸਾਡੀ ਪਾਰਟਨਰਸ਼ਿਪ ਵਾਕਈ ਹੀ “ਹਿਟ” ਹੈ। ਪਿਛਲੇ 9 ਵਰ੍ਹਿਆਂ ਵਿੱਚ ਅਸੀਂ ਅਨੇਕ ਖੇਤਰਾਂ ਵਿੱਚ ਕਈਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਬੀਰਗੰਜ ਵਿੱਚ ਨੇਪਾਲ ਦੀ ਪਹਿਲੀ ICP ਬਣਾਈ ਗਈ। ਭਾਰਤ-ਨੇਪਾਲ ਦੇ ਦਰਮਿਆਨ ਸਾਡੇ ਖੇਤਰ ਦੀ ਪਹਿਲੀ cross-border ਪੈਟ੍ਰੋਲੀਅਮ pipeline ਬਣਾਈ ਗਈ। ਸਾਡੇ ਦਰਮਿਆਨ ਪਹਿਲੀ ਬ੍ਰੌਡ-ਗੇਜ ਰੇਲ ਲਾਈਨ ਸਥਾਪਿਤ ਕੀਤੀ ਗਈ ਹੈ। ਸੀਮਾ ਪਾਰ ਨਵੀਆਂ ਟ੍ਰਾਂਸਮਿਸ਼ਨ ਲਾਈਨਸ ਦਾ ਨਿਰਮਾਣ ਕੀਤਾ ਗਿਆ ਹੈ। ਹੁਣ ਅਸੀਂ ਨੇਪਾਲ ਤੋਂ 450 ਮੈਗਾਵਾਟ ਤੋਂ ਅਧਿਕ ਬਿਜਲੀ ਆਯਾਤ ਕਰ ਰਹੇ ਹਾਂ। ਅਗਰ ਅਸੀਂ 9 ਸਾਲ ਦੀਆਂ ਉਪਲਬਧੀਆਂ ਦਾ ਵਰਨਣ ਕਰਨ ਲਗਣਗੇ ਤਾਂ ਪੂਰਾ ਦਿਨ ਨਿਕਲ ਜਾਏਗਾ।

Friends,

ਅੱਜ ਮੈਂ ਅਤੇ ਪ੍ਰਧਾਨ ਮੰਤਰੀ ਪ੍ਰਚੰਡ ਜੀ ਨੇ ਭਵਿੱਖ ਵਿੱਚ ਆਪਣੀ ਪਾਰਟਨਰਸ਼ਿਪ ਨੂੰ ਸੁਪਰਹਿਟ ਬਣਾਉਣ ਦੇ ਲਈ ਬਹੁਤ ਸਾਰੇ ਮਹੱਤਵਪੂਰਨ ਨਿਰਣੇ ਲਏ  ਹਨ। ਅੱਜ ਟ੍ਰਾਂਜ਼ਿਟ ਐਗ੍ਰੀਮੈਂਟ ਸੰਪਨ ਕੀਤਾ ਗਿਆ ਹੈ।

ਇਸ ਵਿੱਚ ਨੇਪਾਲ ਦੇ ਲੋਕਾਂ ਦੇ ਲਈ, ਨਵੇਂ ਰੇਲ ਰੂਟਸ ਦੇ ਨਾਲ ਨਾਲ, ਭਾਰਤ ਦੇ ਇਨਲੈਂਡ waterways ਦੀ ਸੁਵਿਧਾ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਅਸੀਂ ਨਵੇਂ ਰੇਲ ਲਿੰਕ ਸਥਾਪਿਤ ਕਰਕੇ ਫਿਜੀਕਲ connectivity ਨੂੰ ਵਧਾਉਣ ਦਾ ਨਿਰਣਾ ਲਿਆ। ਨਾਲ-ਨਾਲ, ਭਾਰਤੀ ਰੇਲ ਸੰਸਥਾਨਾਂ ਵਿੱਚ ਨੇਪਾਲ ਦੇ ਰੇਲ ਕਰਮੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਦਾ ਵੀ ਨਿਰਣਾ ਲਿਆ ਗਿਆ ਹੈ। ਨੇਪਾਲ ਦੇ ਸੁਦੂਰ ਪੱਛਮੀ ਖੇਤਰ ਨਾਲ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੇ ਲਈ, ਸ਼ਿਰਸ਼ਾ ਅਤੇ ਝੂਲਾਘਾਟ ਵਿੱਚ ਦੋ ਹੋਰ ਪੁਲ਼ ਬਣਾਏ ਜਾਣਗੇ।

Cross border ਡਿਜੀਟਲ ਪੇਮੈਂਟ ਦੇ ਮਾਧਿਆਮ ਨਾਲ ਫਾਇਨੈਂਸ਼ਿਅਲ connectivity ਵਿੱਚ ਉਠਾਏ ਗਏ ਕਦਮਾਂ ਦਾ ਅਸੀਂ ਸੁਆਗਤ ਕਰਦੇ ਹਾਂ। ਇਸ ਦਾ ਲਾਭ ਹਜ਼ਾਰਾਂ ਵਿਦਿਆਰਥੀ, ਲੱਖਾਂ ਟੂਰਿਸਟ ਅਤੇ ਤੀਰਥ ਯਾਤਰੀਆਂ ਦੇ ਨਾਲ-ਨਾਲ ਮੈਡੀਕਲ ਟ੍ਰੀਟਮੈਂਟ ਦੇ ਲਈ ਭਾਰਤ ਆਏ ਮਰੀਜ਼ਾਂ ਨੂੰ ਵੀ ਮਿਲੇਗਾ। ਤਿੰਨ “ਆਈਸੀਪੀ” ਦੇ ਨਿਰਮਾਣ ਨਾਲ ਆਰਥਿਕ connectivity ਦ੍ਰਿੜ੍ਹ ਹੋਵੇਗੀ।

ਪਿਛਲੇ ਸਾਲ ਅਸੀਂ ਪਾਵਰ ਸੈਕਟਰ ਵਿੱਚ ਸਹਿਯੋਗ ਦੇ ਲਈ ਇੱਕ ਲੈਂਡਮਾਰਕ ਵਿਜ਼ਨ Document ਅਪਣਾਇਆ ਸੀ। ਇਸ ਨੂੰ ਅੱਗੇ ਵਧਾਉਂਦੇ ਹੋਏ, ਅੱਜ ਭਾਰਤ ਅਤੇ ਨੇਪਾਲ ਦੇ ਦਰਮਿਆਨ  long term power trade ਐਗ੍ਰੀਮੈਂਟ ਸੰਪੰਨ ਕੀਤਾ ਗਿਆ ਹੈ। ਇਸ ਦੇ ਤਹਿਤ ਅਸੀਂ ਆਉਣ ਵਾਲੇ ਦਸ ਵਰ੍ਹਿਆਂ ਵਿੱਚ, ਨੇਪਾਲ ਤੋਂ ਦਸ ਹਜ਼ਾਰ ਮੈਗਾਵਾਟ ਬਿਜਲੀ ਆਯਾਤ ਕਰਨ ਦਾ ਲਕਸ਼ ਰੱਖਿਆ ਹੈ। ਫੁਕੋਟ-ਕਰਣਾਲੀ ਅਤੇ ਲੋਅਰ ਅਰੁਣ Hydro-Electric ਪ੍ਰੋਜੈਕਟਾਂ ’ਤੇ ਹੋਏ ਸਮਝੌਤਿਆਂ ਨਾਲ ਬਿਜਲੀ ਖੇਤਰ ਵਿੱਚ ਸਹਿਯੋਗ ਨੂੰ ਹੋਰ ਬਲ ਮਿਲਿਆ ਹੈ। ਮੋਤਿਹਾਰੀ-ਅਮਲੇਖਗੰਜ ਪੈਟ੍ਰੋਲੀਅਮ ਪਾਈਪਲਾਈਨ ਦੇ ਸਕਾਰਾਤਮਕ ਪ੍ਰਭਾਵ ਨੂੰ ਦੇਖਦੇ ਹੋਏ, ਇਸ pipeline ਨੂੰ ਚਿਤਵਨ ਤੱਕ ਲੈ ਜਾਣ ਦਾ ਨਿਰਣਾ ਲਿਆ ਗਿਆ ਹੈ। ਇਸ ਦੇ ਇਲਾਵਾ, ਸਿਲੀਗੁੜੀ ਤੋਂ ਪੂਰਬੀ ਨੇਪਾਲ ਵਿੱਚ ਝਾਪਾ ਤੱਕ ਇੱਕ ਹੋਰ ਨਵੀਂ ਪਾਈਪਲਾਈਨ ਵੀ ਬਣਾਈ ਜਾਵੇਗੀ। ਨਾਲ-ਨਾਲ, ਚਿਤਵਨ, ਅਤੇ ਝਾਪਾ ਵਿੱਚ ਨਵੇਂ ਸਟੋਰੇਜ ਟਰਮੀਨਲ ਵੀ ਲਗਾਏ ਜਾਣਗੇ। ਨੇਪਾਲ ਵਿੱਚ ਇੱਕ fertilizer ਪਲਾਂਟ ਸਥਾਪਿਤ ਕਰਨ ਦੇ ਲਈ ਆਪਸੀ ਸਹਿਯੋਗ ’ਤੇ ਵੀ ਸਾਡੀ ਸਹਿਮਤੀ ਹੋਈ ਹੈ।

Friends,

ਭਾਰਤ ਅਤੇ ਨੇਪਾਲ ਦੇ ਧਾਰਮਿਕ ਅਤੇ ਸੱਭਿਆਚਾਰਕ ਸਬੰਧ ਬਹੁਤ ਪੁਰਾਣੇ ਹਨ ਅਤੇ ਬਹੁਤ ਮਜ਼ਬੂਤ ਹਨ। ਇਸ ਸੁੰਦਰ ਕੜੀ ਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਪ੍ਰਧਾਨ ਮੰਤਰੀ ਪ੍ਰਚੰਡ ਜੀ ਅਤੇ ਮੈਂ ਨਿਸ਼ਚੈ ਕੀਤਾ ਹੈ ਕਿ ਰਾਮਾਇਣ ਸਰਕਿਟ ਨਾਲ ਸਬੰਧਿਤ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ। ਅਸੀਂ ਆਪਣੇ ਰਿਸ਼ਤਿਆਂ ਨੂੰ ਹਿਮਾਲਿਆ ਜਿਤਨੀ ਉਚਾਈ ਦੇਣ ਦੇ ਲਈ ਕੰਮ ਕਰਦੇ ਰਹਾਂਗੇ। ਅਤੇ ਇਸੇ ਭਾਵਨਾ ਨਾਲ, ਅਸੀਂ ਸਭ ਮੁੱਦਿਆਂ ਦਾ, ਚਾਹੇ Boundary ਦਾ ਹੋਵੇ ਜਾਂ ਕੋਈ ਹੋਰ ਵਿਸ਼ਾ, ਸਭ ਦਾ ਸਮਾਧਾਨ ਕਰਾਂਗੇ।

Excellency,

ਪ੍ਰਧਾਨ ਮੰਤਰੀ ਪ੍ਰਚੰਡ ਜੀ, ਤੁਸੀਂ ਕੱਲ੍ਹ ਇੰਦੌਰ ਅਤੇ ਧਾਰਮਿਕ ਸ਼ਹਿਰ ਉਜੈਨ ਦੀ ਯਾਤਰਾ ਕਰੋਗੇ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਉਜੈਨ ਯਾਤਰਾ ਊਰਜਾਮਈ ਹੋਵੇਗੀ, ਅਤੇ ਪਸ਼ੂਪਤੀਨਾਥ ਤੋਂ ਮਹਾਕਾਲੇਸ਼ਵਰ ਦੀ ਇਸ ਯਾਤਰਾ ਵਿੱਚ ਤੁਹਾਨੂੰ ਅਧਿਆਤਮਿਕ ਅਨੁਭੂਤੀ ਵੀ ਹੋਵੇਗੀ।

ਬਹੁਤ-ਬਹੁਤ ਧੰਨਵਾਦ।

***

ਡੀਐੱਸ/ਐੱਸਕੇਐੱਸ



(Release ID: 1929414) Visitor Counter : 121