ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਵਰਲਡ ਮਲਟੀਪਲ ਸਕਲੇਰੋਸਿਸ ਦਿਵਸ ਲਈ ਐੱਮਐੱਸ ਕਨੈਕਸ਼ਨ ਮੁਹਿੰਮ ਦਾ ਆਯੋਜਨ ਕੀਤਾ ਗਿਆ


ਐੱਮਐੱਸ ਕਨੈਕਸ਼ਨ ਉਨ੍ਹਾਂ ਸਮਾਜਿਕ ਰੁਕਾਵਟਾਂ ਨੂੰ ਚੁਣੌਤੀ ਦਿੰਦਾ ਹੈ ਜੋ ਐੱਮਐੱਸ ਦੁਆਰਾ ਪ੍ਰਭਾਵਿਤ ਲੋਕਾਂ ਨੂੰ ਇਕੱਲਾ ਅਤੇ ਸਮਾਜਿਕ ਤੌਰ 'ਤੇ ਅਲੱਗ-ਥਲੱਗ ਮਹਿਸੂਸ ਕਰਵਾਉਂਦੀਆਂ ਹਨ

Posted On: 31 MAY 2023 12:25PM by PIB Chandigarh

ਵਰਲਡ ਮਲਟੀਪਲ ਸਕਲੇਰੋਸਿਸ (ਐੱਮਐੱਸਦਿਵਸ ਅਧਿਕਾਰਿਤ ਤੌਰ 'ਤੇ 30 ਮਈ ਨੂੰ ਮਨਾਇਆ ਜਾਂਦਾ ਹੈ। ਇਹ ਗਲੋਬਲ ਐੱਮਐੱਸ ਕਮਿਊਨਿਟੀ ਨੂੰ ਇਕੱਠਿਆਂ ਲਿਆਉਂਦਾ ਹੈ ਅਤੇ ਮਲਟੀਪਲ ਸਕਲੇਰੋਸਿਸ (ਐੱਮਐੱਸਤੋਂ ਪ੍ਰਭਾਵਿਤ ਸਾਰੇ ਲੋਕਾਂ ਲਈ ਜਾਗਰੂਕਤਾ ਮੁਹਿੰਮਾਂ ਨੂੰ ਚਲਾਉਂਦਾ ਹੈ। ਵਰਲਡ ਐੱਮਐੱਸ ਦਿਵਸ 2020-2023 ਦੀ ਥੀਮ 'ਕਨੈਕਸ਼ਨਹੈ। ਐੱਮਐੱਸ ਕਨੈਕਸ਼ਨ ਮੁਹਿੰਮ ਕਮਿਊਨਿਟੀ ਕਨੈਕਸ਼ਨਸਵੈ-ਕਨੈਕਸ਼ਨ ਅਤੇ ਗੁਣਵੱਤਾ ਪੂਰਣ ਦੇਖਭਾਲ਼ ਲਈ ਕਨੈਕਸ਼ਨ ਬਣਾਉਣ ਬਾਰੇ ਹੈ। ਮੁਹਿੰਮ ਦੀ ਟੈਗਲਾਈਨ 'ਆਈ ਕਨੈਕਟਵੀ ਕਨੈਕਟਹੈ ਅਤੇ ਮੁਹਿੰਮ ਦੀ ਹੈਸ਼ਟੈਗ ਐੱਮਐੱਸ ਕਨੈਕਸ਼ਨਸ ਹੈ। ਐੱਮਐੱਸ ਕਨੈਕਸ਼ਨ ਉਨ੍ਹਾਂ ਸਮਾਜਿਕ ਰੁਕਾਵਟਾਂ ਨੂੰ ਚੁਣੌਤੀ ਦਿੰਦਾ ਹੈ ਜੋ ਐੱਮਐੱਸ ਦੁਆਰਾ ਪ੍ਰਭਾਵਿਤ ਲੋਕਾਂ ਨੂੰ ਇਕੱਲੇ ਅਤੇ ਸਮਾਜਿਕ ਤੌਰ 'ਤੇ ਅਲੱਗ-ਥਲੱਗ ਮਹਿਸੂਸ ਕਰਵਾਉਂਦੀਆਂ ਹਨ। ਇਹ ਬਿਹਤਰ ਸੇਵਾਵਾਂ ਦੀ ਵਕਾਲਤ ਕਰਨਸਹਾਇਤਾ ਨੈੱਟਵਰਕਾਂ ਦਾ ਜਸ਼ਨ ਮਨਾਉਣ ਅਤੇ ਸੈਲਫ-ਕੇਅਰ ਵਿੱਚ ਜੇਤੂ ਬਣਨ ਦਾ ਮੌਕਾ ਹੈ।

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਅਧੀਨ ਦਿੱਵਿਯਾਂਗ ਵਿਅਕਤੀਆਂ ਦਾ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀਦੇਸ਼ ਦੇ ਦਿੱਵਿਯਾਂਗਜਨ ਨਾਲ ਸਬੰਧਿਤ ਸਾਰੇ ਵਿਕਾਸ ਏਜੰਡਿਆਂ ਦੀ ਦੇਖਭਾਲ਼ ਕਰਨ ਲਈ ਬਣੀ ਇੱਕ ਨੋਡਲ ਸੰਸਥਾ ਹੈ। ਲੋਕਾਂ ਵਿੱਚ ਮਲਟੀਪਲ ਸਕਲੇਰੋਸਿਸ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲਵਿਭਾਗ ਨੇ 30 ਮਈ 2023 ਨੂੰ ਪੂਰੇ ਭਾਰਤ ਵਿੱਚ ਆਪਣੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਦੁਆਰਾ 40 ਤੋਂ ਵੱਧ ਸਥਾਨਾਂ 'ਤੇ ਵਿਭਿੰਨ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਵਰਲਡ ਮਲਟੀਪਲ ਸਕਲੇਰੋਸਿਸ ਦਿਵਸ ਮਨਾਇਆ। ਐੱਮਐੱਸ ਦਿਵਸ ਲਈ ਥੀਮ ਰੰਗ ਸੰਤਰੀ (Orange) ਹੈ। 30 ਮਈ, 2023 ਨੂੰਸੰਸਥਾਵਾਂ ਨੇ ਆਪਣੀਆਂ ਸਾਰੀਆਂ ਇਮਾਰਤਾਂ ਨੂੰ ਸੰਤਰੀ ਰੰਗ ਨਾਲ ਰੌਸ਼ਨ ਕੀਤਾ।

30 ਮਈ 2023 ਨੂੰ ਵਰਲਡ ਮਲਟੀਪਲ ਸਕਲੈਰੋਸਿਸ ਦਿਵਸ ਮਨਾਉਣ ਲਈ ਦੇਸ਼ ਭਰ ਵਿੱਚ ਹੇਠ ਲਿਖੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ:-

 

1. ਜਾਗਰੂਕਤਾ ਪੈਦਾ ਕਰਨ ਦੇ ਪ੍ਰੋਗਰਾਮ

2. ਸੈਮੀਨਾਰ ਅਤੇ ਵਰਕਸ਼ਾਪਾਂ

3. ਕੁਇਜ਼ ਮੁਕਾਬਲੇਪੋਸਟਰ ਮੇਕਿੰਗ

4.ਟੀਐੱਲਐੱਮ ਕਿੱਟਾਂ ਦੀ ਵੰਡ

5. ਐੱਮਐੱਸਐੱਸਆਈ ਦੇ ਸਹਿਯੋਗ ਨਾਲ ਮਲਟੀਪਲ ਸਕਲੇਰੋਸਿਸ ਵਾਲੇ ਵਿਅਕਤੀਆਂ ਲਈ ਸਵੈ-ਸਹਾਇਤਾ ਸਰਕਾਰੀ ਸਕੀਮਾਂ ਅਤੇ ਇਨ੍ਹਾਂ ਦੇ ਲਾਭਾਂ ਬਾਰੇ ਵੈਬੀਨਾਰ

6. ਮਲਟੀਪਲ ਸਕਲੇਰੋਸਿਸਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਵਿਸ਼ੇ 'ਤੇ ਰਾਸ਼ਟਰੀ ਵੈਬੀਨਾਰ

7. ਡੋਰ ਟੂ ਡੋਰ ਫਿਜ਼ੀਕਲ ਸਕ੍ਰੀਨਿੰਗ ਕੈਂਪ

8. "ਮਲਟੀਪਲ ਸਕਲੇਰੋਸਿਸ ਅਤੇ ਵਿਆਪਕ ਦੇਖਭਾਲ਼ ਦੀ ਮਹੱਤਤਾਵਿਸ਼ੇ 'ਤੇ ਵੈਬੀਨਾਰ।

9. ਸਕਾਈਜ਼ੋਫਰੀਨੀਆ ਵਿੱਚ ਸ਼ੁਰੂਆਤੀ ਦਖਲ - ਇੱਕ ਮਨੋਵਿਗਿਆਨਿਕ ਅਤੇ ਮਨੋਚਿਕਿਤਸਕ ਦ੍ਰਿਸ਼ਟੀਕੋਣ - ਬਾਰੇ ਵੈਬੀਨਾਰ।

10. ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ।

11. ਮਲਟੀਪਲ ਸਕਲੇਰੋਸਿਸ ‘ਤੇ ਜਾਗਰੂਕਤਾ ਬਾਰੇ ਇੱਕ ਸਕਿਟ। 

 

 

 *********

 

ਐੱਮਜੀ/ਪੀਡੀ



(Release ID: 1929078) Visitor Counter : 108