ਰੱਖਿਆ ਮੰਤਰਾਲਾ
ਏਅਰ ਮਾਰਸ਼ਲ ਰਾਜੇਸ਼ ਕੁਮਾਰ ਆਨੰਦ, ਵੀਐੱਸਐੱਮ ਨੇ ਏਅਰ ਆਫਿਸਰ ਇੰਚਾਰਜ ਐਡਮਿਨਿਸਟ੍ਰੇਸ਼ਨ (ਏਓਏ) ਦੇ ਰੂਪ ਵਿੱਚ ਅਹੁਦਾ ਸੰਭਾਲਿਆ
प्रविष्टि तिथि:
01 JUN 2023 11:42AM by PIB Chandigarh
ਏਅਰ ਮਾਰਸ਼ਲ ਰਾਜੇਸ਼ ਕੁਮਾਰ ਆਨੰਦ, ਵਿਸ਼ਿਸ਼ਟ ਸੇਵਾ ਮੈਡਲ ਨੇ 01 ਜੂਨ, 2023 ਨੂੰ ਏਅਰ ਆਫਿਸਰ ਇੰਚਾਰਜ ਐਡਮਿਨੀਸਟ੍ਰੇਸ਼ਨ (ਏਓਏ) ਦੇ ਰੂਪ ਵਿੱਚ ਅਹੁਦਾ ਸੰਭਾਲਿਆ। ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ, ਏਅਰ ਮਾਰਸ਼ਲ ਨੂੰ 13 ਜੂਨ, 1987 ਨੂੰ ਭਾਰਤੀ ਹਵਾਈ ਸੈਨਾ ਦੀ ਪ੍ਰਸ਼ਾਸਕੀ ਸ਼ਾਖਾ ਵਿੱਚ ਏਅਰ ਟ੍ਰੈਫਿਕ ਕੰਟਰੋਲਰ ਦੇ ਰੂਪ ਵਿੱਚ ਕਮਿਸ਼ਨ ਕੀਤਾ ਗਿਆ ਸੀ। ਉਨ੍ਹਾਂ ਨੇ ਸਿੰਗਾਪੁਰ ਐਵੀਏਸ਼ਨ ਅਕੈਡਮੀ ਤੋਂ ਕਾਲਜ ਆਵ੍ ਏਅਰ ਵਾਰਫੇਅਰ ਅਤੇ ਏਰੀਆ ਕੰਟਰੋਲ ਕੋਰਸ ਤੋਂ ਹਾਇਰ ਏਅਰ ਕਮਾਂਡ ਕੋਰਸ ਕੀਤਾ ਹੈ।
ਆਪਣੇ 36 ਵਰ੍ਹਿਆਂ ਤੋਂ ਵਧ ਦੇ ਕਰੀਅਰ ਵਿੱਚ ਏਅਰ ਮਾਰਸ਼ਲ ਵੱਖ-ਵੱਖ ਫੀਲਡ ਅਤੇ ਸਟਾਫ ਨਿਯੁਕਤੀਆਂ ֹ’ਤੇ ਰਹੇ ਹਨ। ਆਪਣੀ ਵਰਤਮਾਨ ਨਿਯੁਕਤੀ ਤੋਂ ਪਹਿਲਾਂ ਉਹ ਏਅਰ ਹੈੱਡਕੁਆਰਟਰ, ਨਵੀਂ ਦਿੱਲੀ ਵਿੱਚ ਡਾਇਰੈਕਟਰ ਜਨਰਲ (ਪ੍ਰਸ਼ਾਸਨ) ਅਹੁਦੇ ’ਤੇ ਸਨ।
ਉਨ੍ਹਾਂ ਦੀ ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਨੇ ਜਨਵਰੀ, 2022 ਵਿੱਚ ਉਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ।
.
*** *** *** ***
ਏਬੀਬੀ/ਆਈਐੱਨ/ਐੱਸਐੱਮ
(रिलीज़ आईडी: 1929017)
आगंतुक पटल : 194