ਪ੍ਰਧਾਨ ਮੰਤਰੀ ਦਫਤਰ

ਲਚੀਲੇ ਅਤੇ ਟਿਕਾਊ ਭਵਿੱਖ ਲਈ ਆਪਦਾ ਜੋਖਮ ਘਟਾਉਣ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਰਾਜਾਂ ਦੀ ਭੂਮਿਕਾ ਬਾਰੇ ਭਾਰਤ-ਜਪਾਨ ਸਾਈਡ ਈਵੈਂਟ


ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ.ਕੇ. ਮਿਸ਼ਰਾ ਦਾ ਬਿਆਨ

Posted On: 18 MAY 2023 9:15PM by PIB Chandigarh

ਮਾਣਯੋਗ ਮਹਿਮਾਨ ਸੱਜਣੋ ਅਤੇ ਪਿਆਰੇ ਮਿੱਤਰੋ,

ਸ਼ੁਰੂਆਤ ਕਰਦਿਆਂ, ਮੈਂ ਜਪਾਨ ਸਰਕਾਰ ਦਾ ਇਸ ਸਮਾਗਮ ਨੂੰ ਆਯੋਜਿਤ ਕਰਨ ਲਈ ਪਹਿਲ ਕਰਨ ਅਤੇ ਸਾਨੂੰ ਇਸ ਯਤਨ ਵਿੱਚ ਭਾਈਵਾਲ ਬਣਨ ਲਈ ਸੱਦਾ ਦੇਣ ਲਈ ਧੰਨਵਾਦ ਕਰਨਾ ਚਾਹਾਂਗਾ।

 

ਹਾਲਾਂਕਿ ਸੇਂਡਾਈ ਫ੍ਰੇਮਵਰਕ ਅਤੇ ਇਸਦੇ ਪੂਰਵਵਰਤੀ, ਹਿਊਗੋ ਫ੍ਰੇਮਵਰਕ , ਨੇ ਵੀ ਆਪਦਾ ਦੇ ਜੋਖਮ ਨੂੰ ਘਟਾਉਣ ਲਈ ਇੱਕ ਸਮੁੱਚੇ-ਸਮਾਜ ਦੇ ਪਹੁੰਚ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ, ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਨਵੇਂ ਆਪਦਾ ਜੋਖਮਾਂ ਦੀ ਸਿਰਜਣਾ ਨੂੰ ਰੋਕਣ ਦੇ ਨਾਲ-ਨਾਲ ਮੌਜੂਦਾ ਆਪਦਾ ਜੋਖਮਾਂ ਨੂੰ ਘਟਾਉਣ ਲਈ ਰਾਜਾਂ ਦੀ ਮੁੱਖ ਜ਼ਿੰਮੇਵਾਰੀ ਹੈ।

 

ਇਹ ਤੱਥ ਕਿ ਜੀ7 ਅਤੇ ਜੀ20 ਦੇਸ਼ਾਂ ਦੁਆਰਾ ਆਪਦਾ ਦਾ ਜੋਖਮ ਘਟਾਉਣ ਨੂੰ ਤਰਜੀਹ ਦਿੱਤੀ ਗਈ ਹੈ, ਇਹ ਦਰਸਾਉਂਦਾ ਹੈ ਕਿ ਇਸ ਮੁੱਦੇ ਨੂੰ ਹੁਣ ਗਲੋਬਲ ਨੀਤੀ ਬਣਾਉਣ ਵਾਲੇ ਸੰਸਾਰ ਵਿੱਚ ਉੱਚ ਪੱਧਰ 'ਤੇ ਸੰਬੋਧਿਤ ਕੀਤਾ ਜਾ ਰਿਹਾ ਹੈ।

 

21ਵੀਂ ਸਦੀ ਵਿੱਚ, ਦੇਸ਼ਾਂ ਨੂੰ ਆਪਦਾ ਦੇ ਜੋਖਮ ਨੂੰ ਘਟਾਉਣ ਵਿੱਚ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਇੱਥੇ ਦੋ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਨਾ ਚਾਹਾਂਗਾ:

 

ਸਭ ਤੋਂ ਪਹਿਲਾਂ, ਅਸੀਂ ਸਾਰੇ ਮੰਨਦੇ ਹਾਂ ਕਿ ਰਾਜਾਂ ਨੂੰ ਇੱਕ ਵਿੱਤੀ ਢਾਂਚੇ ਦਾ ਵਿਕਾਸ ਕਰਨਾ ਚਾਹੀਦਾ ਹੈ ਜੋ ਸੰਤੁਲਿਤ ਤਰੀਕੇ ਨਾਲ ਆਪਦਾ ਦੇ ਜੋਖਮ ਘਟਾਉਣ ਦੀਆਂ ਜ਼ਰੂਰਤਾਂ ਦੇ ਸਮੁੱਚੇ ਸਪੈਕਟ੍ਰਮ ਨੂੰ ਸੰਬੋਧਿਤ ਕਰ ਸਕਦਾ ਹੈ। ਬਹੁਤ ਲੰਬੇ ਸਮੇਂ ਤੋਂ ਅਸੀਂ ਲਗਭਗ ਪੂਰੀ ਤਰ੍ਹਾਂ ਵਿੱਤੀ ਸਹਾਇਤਾ, ਰਿਕਵਰੀ ਅਤੇ ਪੁਨਰ ਨਿਰਮਾਣ 'ਤੇ ਧਿਆਨ ਕੇਂਦਰਿਤ ਕੀਤਾ ਹੈ। ਸਾਨੂੰ ਆਪਦਾ ਦੇ ਜੋਖਮ ਨੂੰ ਘਟਾਉਣ ਅਤੇ ਆਪਦਾ ਦੀ ਤਿਆਰੀ ਲਈ ਵਿੱਤੀ ਸਹਾਇਤਾ ਲਈ ਢੁਕਵਾਂ ਧਿਆਨ ਦੇਣਾ ਚਾਹੀਦਾ ਹੈ। ਇਹ ਸਿਰਫ਼ ਸੰਸਾਧਨਾਂ ਦੀ ਇੱਕ ਵੱਡੀ ਮਾਤਰਾ ਉਪਲਬਧ ਕਰਾਉਣ ਦਾ ਮਾਮਲਾ ਨਹੀਂ ਹੈ। ਸਾਨੂੰ ਬਹੁਤ ਸਾਰੇ ਗੁੰਝਲਦਾਰ ਮੁੱਦਿਆਂ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਜਿਵੇਂ ਕਿ:

 

  1. ਅਸੀਂ ਆਪਦਾ ਦੇ ਜੋਖਮ ਨੂੰ ਘਟਾਉਣ ਲਈ ਨਿਰਧਾਰਿਤ ਸੰਸਾਧਨਾਂ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਰਨ ਲਈ ਸਮਾਈਦ ਸਮਰੱਥਾ ਨੂੰ ਕਿਵੇਂ ਵਧਾ ਸਕਦੇ ਹਾਂ?  ਇਸ ਲਈ ਸਾਨੂੰ ਕਿਸ ਤਰ੍ਹਾਂ ਦੇ ਸੰਸਥਾਗਤ ਤੰਤਰ, ਟੈਕਨੀਕਲ ਸਮਰੱਥਾ ਅਤੇ ਮੁਹਾਰਤ ਦੀ ਲੋੜ ਹੈ?  ਅਸੀਂ ਨਤੀਜਿਆਂ ਨੂੰ ਕਿਵੇਂ ਮਾਪਣ ਜਾ ਰਹੇ ਹਾਂ? 

 

  1. ਅਸੀਂ ਵਿਆਪਕ ਜੋਖਮਾਂ (ਜਿਵੇਂ ਕਿ ਹਾਈ ਫ੍ਰੀਕੁਐਂਸੀ, ਮੱਧਮ ਪ੍ਰਭਾਵ ਵਾਲੀਆਂ ਘਟਨਾਵਾਂ) ਅਤੇ ਤੀਬਰ ਜੋਖਮਾਂ (ਜਿਵੇਂ ਕਿ, ਘੱਟ ਬਾਰੰਬਾਰਤਾ, ਉੱਚ ਪ੍ਰਭਾਵ ਵਾਲੀਆਂ ਘਟਨਾਵਾਂ) ਲਈ ਜੋਖਮ ਘਟਾਉਣ ਲਈ ਵਿੱਤ ਨੂੰ ਕਿਵੇਂ ਸੰਤੁਲਿਤ ਕਰਦੇ ਹਾਂ?  ਅਸੀਂ ਆਪਣੀ ਸਹਾਇਤਾ ਨੂੰ ਸਭ ਤੋਂ ਕਮਜ਼ੋਰ ਲੋਕਾਂ ਲਈ ਕਿਵੇਂ ਲਕਸ਼ਿਤ ਕਰਦੇ ਹਾਂ?   

 

  1. ਅਸੀਂ ਵਿਕਾਸ ਪ੍ਰੋਜੈਕਟਾਂ ਵਿੱਚ ਆਪਦਾ ਜੋਖਮ ਘਟਾਉਣ ਲਈ ਫੰਡਿੰਗ ਨੂੰ ਮੁੱਖ ਧਾਰਾ ਵਿੱਚ ਲਿਆਉਣ ਅਤੇ ਤਬਾਹੀ ਦੇ ਜੋਖਮ ਨੂੰ ਘਟਾਉਣ ਲਈ ਵੱਖਰੇ ਸੰਸਾਧਨਾਂ ਨੂੰ ਰਿੰਗ-ਫੈਂਸਿੰਗ ਕਰਨ ਦੇ ਦਰਮਿਆਨ ਸੰਤੁਲਨ ਕਿਵੇਂ ਕਾਇਮ ਕਰਦੇ ਹਾਂ ਜੋ ਵੱਡੀਆਂ ਵਿਕਾਸ ਪ੍ਰਕਿਰਿਆਵਾਂ 'ਤੇ ਉਤਪ੍ਰੇਰਕ ਪ੍ਰਭਾਵ ਪਾ ਸਕਦੇ ਹਨ

 

ਇਹ ਗੁੰਝਲਦਾਰ ਚੁਣੌਤੀਆਂ ਹਨ ਅਤੇ ਆਪਦਾ ਜੋਖਮ ਘਟਾਉਣ ਲਈ ਵਿੱਤੀ ਸਹਾਇਤਾ ਦੇ ਲੰਬੇ ਇਤਿਹਾਸ ਵਾਲੇ ਦੇਸ਼ ਵੀ ਇਨ੍ਹਾਂ ਚੁਣੌਤੀਆਂ ਨਾਲ ਜੂਝ ਰਹੇ ਹਨ। ਇਨ੍ਹਾਂ ਨੂੰ ਹੱਲ ਕਰਨ ਲਈ ਸਾਨੂੰ ਇੱਕ ਦੂਸਰੇ ਨਾਲ ਸਹਿਯੋਗ ਕਰਨ ਅਤੇ ਸਿੱਖਣ ਦੀ ਜ਼ਰੂਰਤ ਹੈ। ਜੀ20 ਵਰਕਿੰਗ ਗਰੁੱਪ ਅਗਲੇ ਹਫਤੇ ਦੂਸਰੀ ਵਾਰ ਬੈਠਕ ਕਰੇਗਾ ਅਤੇ ਉਹ ਵਿੱਤ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਪੂਰਾ ਦਿਨ ਸਮਰਪਿਤ ਕਰਨਗੇ। 

 

ਦੂਸਰਾ ਇਹ ਕਿ ਮੈਂ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਵਿੱਚ ਰਾਜ ਦੀ ਭੂਮਿਕਾ ਬਾਰੇ ਗੱਲ ਕਰਨਾ ਚਾਹਾਂਗਾ। ਇਸ ਸੰਦਰਭ ਵਿੱਚ ਪਬਲਿਕ-ਪ੍ਰਾਈਵੇਟ ਭਾਈਵਾਲੀ ਦੀ ਧਾਰਨਾ ਲੰਬੇ ਸਮੇਂ ਤੋਂ ਚਰਚਾ ਵਿੱਚ ਰਹੀ ਹੈ। ਬਹੁਤ ਸਾਰੇ ਪ੍ਰਾਈਵੇਟ ਸੈਕਟਰ ਦੇ ਖਿਡਾਰੀ ਇਸ ਖੇਤਰ ਵਿੱਚ ਆ ਗਏ ਹਨ, ਅਤੇ ਖੇਤਰ ਵਿੱਚ ਹੋਰ ਵੀ ਭੀੜ ਹੋਣ ਦੀ ਸੰਭਾਵਨਾ ਹੈ ਕਿਉਂਕਿ ਵਧੇਰੇ ਸੈਕਟਰ-ਵਿਸ਼ੇਸ਼ ਸ਼ੁਰੂਆਤੀ ਚੇਤਾਵਨੀ ਸੇਵਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਅਜਿਹੇ ਸੰਦਰਭ ਵਿੱਚ, ਰਾਜ ਦੀ ਪੂਰੀ ਤਰ੍ਹਾਂ ਨੌਨ-ਨੈਗੋਸ਼ੀਏਬਲ ਵਾਲੀ ਭੂਮਿਕਾ ਕੀ ਹੈ? ਕੀ ਅਸੀਂ ਪ੍ਰਾਈਵੇਟ ਖਿਡਾਰੀਆਂ ਨੂੰ ਨਿਰੀਖਣ ਨੈੱਟਵਰਕ ਨੂੰ ਆਊਟਸੋਰਸ ਕਰ ਸਕਦੇ ਹਾਂ? ਰਾਜ ਨੂੰ ਸੰਚਾਰ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਅਤੇ ਲਾਗੂ ਕਰਨ ਵਿੱਚ ਕਿਸ ਹੱਦ ਤੱਕ ਸ਼ਾਮਲ ਹੋਣਾ ਚਾਹੀਦਾ ਹੈ? ਕੀ ਰਾਜ ਨੂੰ ਪ੍ਰਾਈਵੇਟ ਖਿਡਾਰੀਆਂ ਨੂੰ ਆਪਦਾ ਦੇ ਸਮੇਂ ਵਿੱਚ ਜ਼ਰੂਰੀ ਸ਼ੁਰੂਆਤੀ ਚੇਤਾਵਨੀ ਸੇਵਾਵਾਂ ਪ੍ਰਦਾਨ ਕਰਨ ਦਾ ਆਦੇਸ਼ ਦੇਣਾ ਚਾਹੀਦਾ ਹੈ? 

 

ਕੁਝ ਚੁਣੌਤੀਆਂ ਦੇ ਕੋਈ ਅਸਾਨ ਜਵਾਬ ਨਹੀਂ ਹਨ ਜਿਨ੍ਹਾਂ ਦੀ ਮੈਂ ਉੱਪਰ ਪਹਿਚਾਣ ਕੀਤੀ ਹੈ। ਹਾਲਾਂਕਿ, ਜੇਕਰ ਅਸੀਂ ਆਪਦਾ ਦੇ ਜੋਖਮ ਨੂੰ ਘਟਾਉਣ ਦੇ ਤਰੀਕੇ ਵਿੱਚ ਇੱਕ ਪਰਿਵਰਤਨਸ਼ੀਲ ਤਬਦੀਲੀ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਇਹ ਸਾਡੇ ਜਲਵਾਯੂ ਪਰਿਵਰਤਨ ਅਨੁਕੂਲਨ ਯਤਨਾਂ ਵਿੱਚ ਰਾਜ ਨੂੰ ਵਧੇਰੇ ਪ੍ਰਭਾਵੀ ਬਣਨ ਵਿੱਚ ਵੀ ਮਦਦ ਕਰੇਗਾ।

 

ਅਸੀਂ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਅਤੇ ਇਸ ਏਜੰਡੇ ਨੂੰ ਅੱਗੇ ਲਿਜਾਣ ਲਈ ਸਮੂਹਿਕ ਤੌਰ 'ਤੇ ਕੰਮ ਕਰਨ ਦੀ ਉਮੀਦ ਕਰਦੇ ਹਾਂ।

 

ਮੈਂ ਸਾਰੇ ਆਪਦਾ ਜੋਖਮ ਪ੍ਰਬੰਧਨ ਪ੍ਰੈਕਟੀਸ਼ਨਰਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਆਓ ਅਸੀਂ ਸਾਰੇ ਮਿਲ ਕੇ ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਲਚੀਲੇ ਅਤੇ ਟਿਕਾਊ ਭਵਿੱਖ ਲਈ ਯਤਨ ਕਰੀਏ।

ਤੁਹਾਡਾ ਧੰਨਵਾਦ!


 

********

 

ਡੀਐੱਸ/ਐੱਸਟੀ



(Release ID: 1928673) Visitor Counter : 102