ਪ੍ਰਧਾਨ ਮੰਤਰੀ ਦਫਤਰ

ਨਵੇਂ ਸੰਸਦ ਭਵਨ ਵਿੱਚ ਸੇਂਗੋਲ ਸਥਾਪਨਾ ਤੋਂ ਪਹਿਲਾਂ ਅਧੀਨਾਮਾਂ ਨੇ ਪ੍ਰਧਾਨ ਮੰਤਰੀ ਨੂੰ ਅਸ਼ੀਰਵਾਦ ਦਿੱਤਾ


“ਤਮਿਲ ਨਾਡੂ ਭਾਰਤੀ ਰਾਸ਼ਟਰਵਾਦ ਦਾ ਗੜ੍ਹ ਰਿਹਾ ਹੈ”

“ਅਧੀਨਾਮ ਅਤੇ ਰਾਜਾਜੀ ਦੇ ਮਾਰਗਦਰਸ਼ਨ ਵਿੱਚ ਅਸੀਂ ਆਪਣੀ ਪਵਿੱਤਰ ਪ੍ਰਾਚੀਨ ਤਮਿਲ ਸੰਸਕ੍ਰਿਤੀ ਤੋਂ ਇੱਕ ਸੌਭਾਗਸ਼ਾਲੀ ਮਾਰਗ ਮਿਲਿਆ-ਸੇਂਗੋਲ ਦੇ ਮਾਧਿਅਮ ਦੇ ਜ਼ਰੀਏ ਸੱਤਾ ਦੇ ਤਬਾਦਲੇ ਦਾ ਮਾਰਗ”

“1947 ਵਿੱਚ ਤਿਰੂਵਾਵਡੁਤੁਰੈ ਅਧੀਨਾਮ ਨੇ ਇੱਕ ਵਿਸ਼ੇਸ਼ ਸੇਂਗੋਲ ਬਣਾਇਆ, ਅੱਜ ਉਸ ਦੌਰ ਦੀਆਂ ਤਸਵੀਰਾਂ ਸਾਨੂੰ ਤਮਿਲ ਸੱਭਿਆਚਾਰ ਅਤੇ ਆਧੁਨਿਕ ਲੋਕਤੰਤਰ ਦੇ ਰੂਪ ਵਿੱਚ ਭਾਰਤ ਦੀ ਕਿਸਮਤ (destiny) ਦੇ ਦਰਮਿਆਨ ਭਾਵੁਕ ਅਤੇ ਆਤਮਿਕ ਸਬੰਧਾਂ ਦੀਆਂ ਯਾਦ ਦਿਵਾ ਰਹੀਆਂ ਹਨ”

“ਅਧੀਨਾਮ ਦਾ ਸੇਂਗੋਲ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਤੋਂ ਹਰੇਕ ਪ੍ਰਤੀਕ ਤੋਂ ਭਾਰਤ ਨੂੰ ਮੁਕਤ ਕਰਨ ਦੀ ਸ਼ੁਰੂਆਤ ਸੀֹ”

“ਇਹ ਸੇਂਗੋਲ ਹੀ ਸੀ ਜਿਸ ਨੇ ਸੁਤੰਤਰ ਭਾਰਤ ਨੂੰ ਇਸ ਰਾਸ਼ਟਰ ਦੇ ਉਸ ਕਾਲਖੰਡ ਨਾਲ ਜੋੜਿਆ ਜੋ ਗ਼ੁਲਾਮੀ ਤੋਂ ਪਹਿਲਾਂ ਮੌਜੂਦ ਸੀ

“ਸੇਂਗੋਲ ਨੂੰ ਲੋਕਤੰਤਰ ਦੇ ਮੰਦਿਰ ਵਿੱਚ ਉਸ ਦਾ ਯੋਗ ਸਥਾਨ ਮਿਲ ਰਿਹਾ ਹੈ”

Posted On: 27 MAY 2023 10:07PM by PIB Chandigarh

ਨਵੇਂ ਸੰਸਦ ਭਵਨ ਵਿੱਚ ਕੱਲ੍ਹ ਸੇਂਗੋਲ ਦੀ ਸਥਾਪਨਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਅਧੀਨਾਮ ਸੰਤਾਂ ਨੇ ਅਸ਼ੀਰਵਾਦ ਦਿੱਤਾ।

ਅਧੀਨਾਮਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬੜੇ ਸੌਭਾਗ ਦੀ ਗੱਲ ਹੈ ਕਿ ਉਨ੍ਹਾਂ ਨੇ ਆਪਣੀ ਉਪਸਥਤੀ ਨਾਲ ਪ੍ਰਧਾਨ ਮੰਤਰੀ ਆਵਾਸ ਦੀ ਸ਼ੋਭਾ ਵਧਾ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਸ਼ਿਵ ਦੇ ਅਸ਼ੀਰਵਾਦ ਨਾਲ ਹੀ ਉਨ੍ਹਾਂ ਨੂੰ ਭਗਵਾਨ ਸ਼ਿਵ ਦੇ ਸਾਰੇ ਸ਼ਾਗਿਰਦਾਂ ਨਾਲ ਇੱਕਠਿਆਂ ਗੱਲਬਾਤ ਕਰਨ ਦਾ ਸ਼ੁਭ ਅਵਸਰ ਮਿਲਿਆ। ਉਨ੍ਹਾਂ ਨੇ ਇਸ ਗੱਲ ’ਤੇ ਵੀ ਪ੍ਰਸੰਨਤਾ ਵਿਅਕਤ ਕੀਤੀ ਕਿ ਕੱਲ੍ਹ ਨਵੇਂ ਸੰਸਦ ਭਵਨ ਦੇ ਲੋਕਅਰਪਣ ਦੇ ਅਵਸਰ ’ਤੇ ਅਧੀਨਾਮ ਉਪਸਥਿਤ ਹੋਣਗੇ ਅਤੇ ਆਪਣਾ ਅਸ਼ੀਰਵਾਦ ਦੇਣਗੇ।

ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗ੍ਰਾਮ ਵਿੱਚ ਤਮਿਲ ਨਾਡੂ ਦੀ ਭੂਮਿਕਾ ’ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਭਾਰਤੀ ਰਾਸ਼ਟਰਵਾਦ ਦਾ ਗੜ੍ਹ ਰਿਹਾ ਹੈ। ਤਮਿਲ ਲੋਕਾਂ ਵਿੱਚ ਹਮੇਸ਼ਾ ਮਾਂ ਭਾਰਤੀ ਦੀ ਸੇਵਾ ਅਤੇ ਕਲਿਆਣ ਦੀ ਭਾਵਨਾ ਰਹੀ ਹੈ। ਸ਼੍ਰੀ ਮੋਦੀ ਨੇ ਖੇਦ ਵਿਅਕਤ ਕੀਤਾ ਕਿ ਸੁਤੰਤਰਤਾ ਤੋਂ ਬਾਅਦ ਦੇ ਵਰ੍ਹਿਆਂ ਵਿੱਚ ਤਮਿਲ ਯੋਗਦਾਨ ਨੂੰ ਉਚਿਤ ਮਾਨਤਾ ਨਹੀਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਮੁੱਦੇ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੀ ਸਮੇਂ ਸੱਤਾ ਤਬਾਦਲੇ ਦੇ ਪ੍ਰਤੀਕ ਨੂੰ ਲੈ ਕੇ ਸਵਾਲ ਉੱਠਿਆ ਸੀ ਅਤੇ ਇਸ ਸਬੰਧ ਵਿੱਚ ਅਲੱਗ-ਅਲੱਗ ਪਰੰਪਰਾਵਾਂ ਸਨ। ਉਨ੍ਹਾਂ ਨੇ ਕਿਹਾ, “ਉਸ ਸਮੇਂ ਅਧੀਨਾਮ ਅਤੇ ਰਾਜਾ ਜੀ ਦੇ ਮਾਰਗਦਰਸ਼ਨ ਵਿੱਚ ਸਾਨੂੰ ਆਪਣੀ ਪਵਿੱਤਰ ਪ੍ਰਾਚੀਨ ਤਮਿਲ ਸੰਸਕ੍ਰਿਤੀ ਤੋਂ ਇੱਕ ਸੋਭਾਗਸ਼ਾਲੀ ਮਾਰਗ ਮਿਲਿਆ-ਸੇਂਗੋਲ ਦੇ ਜ਼ਰੀਏ ਸੱਤਾ ਦੇ ਤਬਾਲਦੇ ਦਾ ਮਾਰਗ।” ਪ੍ਰਧਾਨ ਮੰਤਰੀ ਨੇ ਕਿਹਾ ਕਿ, ਸੇਂਗੋਲ ਨੇ ਸਦਾ ਵਿਅਕਤੀ ਨੂੰ ਇਹ ਯਾਦ ਦਿਵਾਇਆ ਕਿ ਉਸ ਦੇ ਉੱਪਰ ਦੇਸ਼ ਦੇ ਕਲਿਆਣ ਦੀ ਜ਼ਿੰਮੇਦਾਰੀ ਹੈ ਅਤੇ ਉਹ ਕਰਤਵਯ ਪਥ  ਤੋਂ ਕਦੇ ਪਿੱਛੇ ਨਹੀਂ ਹਟੇਗਾ।

ਉਸ ਸਮੇਂ 1947 ਵਿੱਚ ਤਿਰੂਵਾਵਡੁਤੁਰੈ ਅਧੀਨਾਮ ਨੇ ਇੱਕ ਵਿਸ਼ੇਸ਼ ਸੇਂਗੋਲ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਉਸ ਯੁਗ ਦੀ ਤਸਵੀਰਾਂ ਸਾਨੂੰ ਤਮਿਲ ਸੱਭਿਆਚਾਰ ਅਤੇ ਆਧੁਨਿਕ ਲੋਕਤੰਤਰ ਦੇ ਰੂਪ ਵਿੱਚ ਭਾਰਤ ਦੀ ਕਿਸਮਤ (destiny) ਦੇ ਦਰਮਿਆਨ ਗਹਿਰੇ ਭਾਵਨਾਤਮਕ ਸਬੰਧਾਂ ਦੀ ਯਾਦ ਦਿਵਾ ਰਹੀਆਂ ਹਨ। ਅੱਜ ਇਸ ਗਹਿਰੇ ਸਬੰਧ ਦੀ ਗਾਥਾ ਇਤਿਹਾਸ ਦੇ ਪੰਨਿਆਂ ਤੋਂ ਜੀਵੰਤ ਹੋ ਗਈ ਹੈ।” ਉਨ੍ਹਾਂ ਨੇ ਕਿਹਾ, ਇਸ ਨਾਲ ਸਾਨੂੰ ਇਹ ਦ੍ਰਿਸ਼ਟੀ ਮਿਲਦੀ ਹੈ ਕਿ ਉਸ ਸਮੇਂ ਦੀਆਂ ਘਟਨਾਵਾਂ ਨੂੰ ਕਿਸ ਤਰ੍ਹਾਂ ਉਚਿਤ ਪਰਿਪੇਖ ਵਿੱਚ ਦੇਖਿਆ ਜਾਵੇ। ਸਾਨੂੰ ਇਹ ਵੀ ਪਤਾ ਚਲਦਾ ਹੈ ਕਿ ਇਸ ਪ੍ਰਤੀਕ ਦੇ ਨਾਲ ਕਿਸ ਤਰ੍ਹਾਂ ਦਾ  ਵਿਵਹਾਰ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ’ਤੇ ਰਾਜਾ ਜੀ ਅਤੇ ਹੋਰ ਵਿਭਿੰਨ ਅਧੀਨਾਮਾਂ ਦੀ ਦੂਰਦਰਸ਼ਤਾ ਨੂੰ ਨਮਨ ਕੀਤਾ ਅਤੇ ਉਸ  ਸੇਂਗੋਲ ’ਤੇ ਚਾਨਣਾ ਪਾਇਆ ਜਿਸ ਨੇ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਦੇ ਹਰ ਪ੍ਰਤੀਕ ਤੋਂ ਆਜ਼ਾਦ ਹੋਣ ਦੀ ਸ਼ੁਰੂਆਤ ਕੀਤੀ ਸੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਹ ਸੇਂਗੋਲ ਹੀ ਸੀ ਜਿਸਨੇ ਸੁਤੰਤਰ ਭਾਰਤ ਨੂੰ ਗ਼ੁਲਾਮੀ ਤੋਂ ਪਹਿਲਾਂ ਮੌਜੂਦ ਰਹੇ ਇਸ ਦੇਸ਼ ਦੇ ਕਾਲਖੰਡ ਨਾਲ ਜੋੜਿਆ ਅਤੇ ਇਹੀ 1947 ਵਿੱਚ ਦੇਸ਼ ਦੇ ਸੁਤੰਤਰ ਹੋਣ ’ਤੇ ਸੱਤਾ ਦੇ ਤਬਾਦਲੇ ਦਾ ਪ੍ਰਤੀਕ ਬਣਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਂਗੋਲ ਦਾ ਇੱਕ ਹੋਰ ਮਹੱਤਵ ਇਹ ਹੈ ਕਿ ਇਹ ਭਾਰਤ ਦੇ ਅਤੀਤ ਦੇ ਗੌਰਵਸ਼ਾਲੀ ਵਰ੍ਹਿਆਂ ਅਤੇ ਪਰੰਪਰਾਵਾਂ ਨੂੰ ਸੁਤੰਤਰ ਭਾਰਤ ਦੇ ਭਵਿੱਖ ਨਾਲ ਜੋੜਦਾ ਹੈ।

ਪ੍ਰਧਾਨ ਮੰਤਰੀ ਨੇ ਦੁਖ ਜਤਾਇਆ ਕਿ ਪਵਿੱਤਰ ਸੇਂਗੋਲ ਨੂੰ ਉਹ ਸਨਮਾਨ ਨਹੀਂ ਮਿਲਿਆ ਜਿਸ ਦਾ ਉਹ ਹੱਕਦਾਰ ਸੀ ਅਤੇ ਇਸ ਨੂੰ ਪ੍ਰਯਾਗਰਾਜ ਦੇ ਆਨੰਦ ਭਵਨ ਵਿੱਚ ਹੀ ਛੱਡ ਦਿੱਤਾ ਗਿਆ ਜਿੱਥੇ ਇਸ ਨੂੰ ਸਹਾਰਾ ਲੈ ਕੇ ਚਲਣ ਵਾਲੀ ਛੜੀ (ਛਟੀ) ਦੀ ਤਰ੍ਹਾਂ ਪ੍ਰਦਰਸ਼ਿਤ ਕੀਤਾ ਗਿਆ।

ਇਹ ਮੌਜੂਦਾ ਸਰਕਾਰ ਹੀ ਹੈ ਜਿਸ ਨੇ ਸੇਂਗੋਲ ਨੂੰ ਆਨੰਦ ਭਵਨ ਤੋਂ ਬਾਹਰ ਕੱਢਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ, ਸਾਡੇ ਪਾਸ ਨਵੇਂ ਸੰਸਦ ਭਵਨ ਵਿੱਚ ਸੇਂਗੋਲ ਦੀ ਸਥਾਪਨਾ ਦੇ ਦੌਰਾਨ ਭਾਰਤ ਦੀ ਸੁਤੰਤਰਤਾ ਦੇ ਪ੍ਰਥਮ (ਪਹਿਲੇ) ਪਲ ਨੂੰ   ਪੁਨਰਜੀਵਿਤ ਕਰਨ ਦਾ ਅਵਸਰ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, ׅ“ਸੇਂਗੋਲ ਨੂੰ ਲੋਕਤੰਤਰ ਦੇ ਇਸ ਮੰਦਿਰ ਵਿੱਚ ਉਸ ਦਾ ਉਚਿਤ ਸਥਾਨ ਮਿਲ ਰਿਹਾ ਹੈ।” ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਭਾਰਤ ਦੀਆਂ ਮਹਾਨ ਪਰੰਪਰਾਵਾਂ ਦੇ ਪ੍ਰਤੀਕ ਸੇਂਗੋਲ ਨੂੰ ਨਵੇਂ ਸੰਸਦ ਭਵਨ ਵਿੱਚ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਸੇਂਗੋਲ ਸਾਨੂੰ ਆਪਣੇ ਕਰਤਵਯ ਪਥ ’ਤੇ ਨਿਰੰਤਰ ਚੱਲਣ ਅਤੇ ਜਨਤਾ ਦੇ ਪ੍ਰਤੀ ਜਵਾਬਦੇਹ ਰਹਿਣ ਦੀ ਯਾਦ ਦਿਲਵਾਉਂਦਾ ਰਹੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧੀਨਾਮ ਦੀ ਮਹਾਨ ਪ੍ਰੇਰਕ ਪਰੰਪਰਾ ਜੀਵੰਤ ਪਵਿੱਤਰ ਊਰਜਾ ਦਾ ਪ੍ਰਤੀਕ ਹੈ। ਉਨ੍ਹਾਂ ਦੀ ਸ਼ੈਵ ਪਰੰਪਰਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਦਰਸ਼ਨ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਈ ਅਧੀਨਾਮਾਂ ਦੇ ਨਾਮ ਵੀ ਇਸ ਭਾਵਨਾ ਨੂੰ ਵਿਅਕਤ ਕਰਦੇ ਹਨ ਕਿਉਂਕਿ ਇਨ੍ਹਾਂ ਵਿੱਚੋਂ ਕੁਝ ਪਵਿੱਤਰ ਨਾਮ ਕੈਲਾਸ਼ ਦਾ ਜ਼ਿਕਰ ਕਰਦੇ ਹਨ, ਉਹ ਪਵਿੱਤਰ ਪਰਬਤ ਜੋ ਸੁਦੂਰ ਹਿਮਾਲਿਆ ਵਿੱਚ ਸਥਿਤ ਹੋਣ ਦੇ ਬਾਵਜੂਦ ਉਨ੍ਹਾਂ ਦੇ ਦਿਲਾਂ ਦੇ ਬਿਲਕੁਲ ਕਰੀਬ ਹੈ। ਕਿਹਾ ਜਾਂਦਾ ਹੈ ਕਿ  ਮਹਾਨ ਸ਼ੈਵ ਸੰਤ ਤਿਰੁਮੂਲਰ ਸ਼ਿਵ ਭਗਤੀ ਦਾ ਪ੍ਰਸਾਰ ਕਰਨ ਲਈ ਕੈਲਾਸ਼ ਤੋਂ ਆਏ ਸਨ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਕਈ ਮਹਾਨ ਸੰਤਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਸ਼ਰਧਾਪੂਰਵਕ ਉਜੈਨ, ਕੇਦਾਰਨਾਥ ਅਤੇ ਗੌਰੀਕੁੰਡ ਦਾ ਉਲੇਖ ਕੀਤਾ ਹੈ।

ਵਾਰਾਣਸੀ ਦੇ ਸਾਂਸਦ ਦੇ ਤੌਰ ’ਤੇ ਪ੍ਰਧਾਨ ਮੰਤਰੀ ਨੇ ਧਰਮਪੁਰਮ ਅਧੀਨਾਮ ਦੇ ਸਵਾਮੀ ਕੁਮਾਰਗੁਰੂਪਾਰਾ ਬਾਰੇ ਜਾਣਕਾਰੀ ਦਿੱਤੀ, ਜੋ ਤਮਿਲ ਨਾਡੂ ਤੋਂ ਕਾਸ਼ੀ ਗਏ ਸਨ ਅਤੇ ਬਨਾਰਸ ਦੇ ਕੇਦਾਰ ਘਾਟ ’ਤੇ ਕੇਦਾਰੇਸ਼ਵਰ ਮੰਦਿਰ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਤਮਿਲ ਨਾਡੂ ਦੇ ਤਿਰੁੱਪਨੰਡਲ ਵਿੱਚ ਕਾਸ਼ੀ ਮਠ ਦਾ ਨਾਮ ਵੀ ਕਾਸ਼ੀ ਦੇ ਨਾਮ ’ਤੇ ਰੱਖਿਆ ਗਿਆ ਹੈ। ਇਸ ਮਠ ਬਾਰੇ ਇੱਕ ਦਿਲਚਸਪ ਤੱਥ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤਿਰੁੱਪਨੰਡਲ ਦਾ ਕਾਸ਼ੀ ਮਠ ਸ਼ਰਧਾਲੂਆਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਦਾ ਸੀ। ਕੋਈ ਵੀ ਤਮਿਲ ਨਾਡੂ ਦੇ ਕਾਸ਼ੀ ਮਠ ਵਿੱਚ ਪੈਸਾ ਜਮ੍ਹਾਂ ਕਰਵਾ ਸਕਦਾ ਸੀ ਅਤੇ ਕਾਸ਼ੀ ਵਿੱਚ ਪ੍ਰਮਾਣ ਪੱਤਰ ਦਿਖਾ ਕੇ ਵਾਪਸ ਲੈ ਸਕਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ, “ਇਸ ਤਰ੍ਹਾਂ ਸ਼ੈਵ ਸਿਧਾਂਤ ਦੇ ਅਨੁਯਾਈਆਂ ਨੇ ਨਾ ਕੇਵਲ ਸ਼ਿਵ ਭਗਤੀ ਦਾ ਪ੍ਰਸਾਰ ਕੀਤਾ ਬਲਕਿ ਸਾਨੂੰ ਇੱਕ- ਦੂਸਰੇ ਦੇ ਕਰੀਬ ਲਿਆਉਣ ਦਾ ਕੰਮ ਵੀ ਕੀਤਾ।”

ਪ੍ਰਧਾਨ ਮੰਤਰੀ ਨੇ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਤੋਂ ਬਾਅਦ ਵੀ ਤਮਿਲ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਵਿੱਚ ਅਧੀਨਾਮ ਜਿਹੀ ਮਹਾਨ ਪਰੰਪਰਾ ਦੀ ਭੂਮਿਕਾ ਬਾਰੇ ਵੀ ਦੱਸਿਆ। ਉਨ੍ਹਾਂ ਨੇ ਸ਼ੋਸ਼ਿਤ ਅਤੇ ਵੰਚਿਤ ਜਨਤਾ ਨੂੰ ਵੀ ਇਸ ਦਾ ਸ਼੍ਰੇਯ (ਕ੍ਰੈਡਿਟ) ਦਿੱਤਾ ਜਿਨ੍ਹਾਂ ਨੇ ਇਸ ਨੂੰ ਪੋਸ਼ਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਦੇ ਲਈ ਯੋਗਦਾਨ ਦੇ ਮਾਮਲੇ ਵਿੱਚ ਤੁਹਾਡੀਆਂ ਸਾਰੀਆਂ ਸੰਸਥਾਵਾਂ ਦਾ ਬਹੁਤ ਗੌਰਵਸ਼ਾਲੀ ਇਤਿਹਾਸ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਪਰੰਪਰਾ ਨੂੰ ਅੱਗੇ ਵਧਾਇਆ ਜਾਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੰਮ ਕਰਨ ਨੂੰ ਪ੍ਰੇਰਿਤ ਹੋਣ”

ਅਗਲੇ 25 ਵਰ੍ਹਿਆਂ ਦੇ ਲਈ ਨਿਰਧਾਰਿਤ ਲਕਸ਼ਾਂ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ਸਾਡਾ ਉਦੇਸ਼ ਇਹ ਹੈ ਕਿ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣ ਉਸ ਤੋਂ ਪਹਿਲਾਂ ਅਸੀਂ ਇੱਕ ਮਜ਼ਬੂਤ, ਆਤਮਨਿਰਭਰ, ਸਮਾਵੇਸ਼ੀ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰ ਲਈਏ। ਪ੍ਰਧਾਨ ਮੰਤਰੀ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਜਦੋਂ ਦੇਸ਼ 2047 ਦੇ ਲਕਸ਼ਾਂ ਦੇ ਨਾਲ ਅੱਗੇ ਵਧ ਰਿਹਾ ਹੈ ਤਦ ਅਧੀਨਾਮ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਦੇਸ਼ਵਾਸੀ 1947 ਵਿੱਚ ਅਧੀਨਾਮ ਦੀ ਭੂਮਿਕਾ ਤੋਂ ਜਾਣੂ ਹੋ ਗਏ ਹਨ। ਉਨ੍ਹਾਂ ਨੇ ਕਿਹਾ, “ ਤੁਹਾਡੇ ਸੰਗਠਨਾਂ ਨੇ ਹਮੇਸ਼ਾ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਇਆ ਹੈ। ਤੁਸੀਂ ਲੋਕਾਂ ਨੂੰ ਇੱਕ-ਦੂਸਰੇ ਨਾਲ ਜੋੜਨ, ਉਨ੍ਹਾਂ ਵਿੱਚ ਸਮਾਨਤਾ ਦੀ ਭਾਵਨਾ ਪੈਦਾ ਕਰਨ ਦਾ ਇੱਕ ਬੇਹਤਰੀਨ ਉਦਾਹਰਣ ਪੇਸ਼ ਕੀਤੀ ਹੈ।”

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੀ ਸ਼ਕਤੀ ਉਸ ਦੀ ਏਕਤਾ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਉਨ੍ਹਾਂ ਲੋਕਾਂ  ਬਾਰੇ ਚੇਤਾਇਆ ਜੋ ਦੇਸ਼ ਦੀ ਤਰੱਕੀ ਦੇ ਰਾਹ ਬਾਧਾ (ਰੁਕਾਵਟ) ਉਤਪੰਨ ਕਰਦੇ ਹਨ ਅਤੇ ਵਿਭਿੰਨ ਚੁਣੌਤੀਆਂ ਪੈਦਾ ਕਰਦੇ ਹਨ। ਅੰਤ ਵਿੱਚ ਉਨ੍ਹਾਂ ਨੇ ਕਿਹਾ, “ਜੋ ਲੋਕ ਭਾਰਤ ਦੀ ਪ੍ਰਗਤੀ ਵਿੱਚ ਰੁਕਾਵਟ ਪਾਉਂਦੇ ਹਨ, ਉਹ ਸਾਡੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ। ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸੰਸਥਾਵਾਂ ਤੋਂ ਦੇਸ਼ ਨੂੰ ਜੋ ਅਧਿਆਤਮਿਕਤਾ ਅਤੇ ਸਮਾਜਿਕ ਸ਼ਕਤੀ ਮਿਲ ਰਹੀ ਹੈ, ਉਸ ਨਾਲ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰ ਲਵਾਂਗੇ।”

https://twitter.com/narendramodi/status/1662484489380171777

https://twitter.com/PMOIndia/status/1662485743808430086

 

https://twitter.com/PMOIndia/status/1662485953150320642

https://twitter.com/PMOIndia/status/1662487339741122566

https://twitter.com/PMOIndia/status/1662488150479114241

https://twitter.com/PMOIndia/status/1662489021799596033

https://twitter.com/PMOIndia/status/1662489636198023168

https://twitter.com/PMOIndia/status/1662490527256948736?re

 

*****

ਡੀਐੱਸ/ਟੀਐੱਸ



(Release ID: 1928059) Visitor Counter : 100