ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਤੀਸਰੇ ਐਡੀਸ਼ਨ ਦੇ ਉਦਘਾਟਨ ਦੇ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਮੂਲ-ਪਾਠ

Posted On: 25 MAY 2023 9:57PM by PIB Chandigarh

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਜੀ, ਮੰਤਰੀ ਮੰਡਲ ਵਿੱਚ ਮੇਰੇ ਸਾਥੀ ਨਿਸ਼ਿਤ ਪ੍ਰਮਾਣਿਕ ਜੀ, ਉੱਤਰ ਪ੍ਰਦੇਸ਼ ਦੇ ਡਿਪਟੀ ਸੀਐੱਮ ਬ੍ਰਿਜੇਸ਼ ਪਾਠਕ ਜੀ, ਹੋਰ ਮਹਾਨੁਭਾਵ, ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਹਿੱਸਾ ਲੈ ਰਹੇ ਸਾਰੇ ਖਿਡਾਰੀ, ਆਪ ਸਭ ਨੂੰ ਬਹੁਤ-ਬਹੁਤ ਵਧਾਈ। ਅੱਜ ਯੂਪੀ ਦੇਸ਼ ਭਰ ਦੀਆਂ ਯੁਵਾ ਖੇਲ ਪ੍ਰਤਿਭਾਵਾਂ ਦਾ ਸੰਗਮ ਬਣਿਆ ਹੈ। ਖੇਲੋ ਇੰਡੀਆ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਜੋ ਚਾਰ ਹਜ਼ਾਰ ਖਿਡਾਰੀ ਆਏ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਅਲੱਗ-ਅਲੱਗ ਰਾਜਾਂ ਤੋਂ ਹਨ, ਅਲੱਗ-ਅਲੱਗ ਖੇਤਰਾਂ ਤੋਂ ਹਨ। ਮੈਂ ਉੱਤਰ ਪ੍ਰਦੇਸ਼ ਦਾ ਸਾਂਸਦ ਹਾਂ। ਉੱਤਰ ਪ੍ਰਦੇਸ਼ ਦੀ ਜਨਤਾ ਦਾ ਜਨਪ੍ਰਤੀਨਿਧੀ ਹਾਂ। ਅਤੇ ਇਸ ਲਈ, ਯੂਪੀ ਦੇ ਇੱਕ ਸਾਂਸਦ ਦੇ ਨਾਤੇ ’ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਯੂਪੀ ਆਏ ਹੋਏ ਅਤੇ ਆਉਣ ਵਾਲੇ ਸਾਰੇ ਖਿਡਾਰੀਆਂ ਦਾ ਮੈਂ ਵਿਸ਼ੇਸ਼ ਤੌਰ ’ਤੇ ਸੁਆਗਤ ਕਰਦਾ ਹਾਂ।

ਇਨ੍ਹਾਂ ਗੇਮਸ ਦਾ ਸਮਾਪਨ ਸਮਾਰੋਹ ਕਾਸ਼ੀ ਵਿੱਚ ਆਯੋਜਿਤ ਕੀਤਾ ਜਾਵੇਗਾ। ਕਾਸ਼ੀ ਦਾ ਸਾਂਸਦ ਹੋਣ ਦੇ ਨਾਤੇ, ਮੈਂ ਇਸ ਨੂੰ ਲੈ ਕੇ ਵੀ ਬਹੁਤ ਉਤਸ਼ਾਹਿਤ ਹਾਂ। ਅੱਜ ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਤੀਸਰੇ ਸੰਸਕਰਣ ਦਾ ਆਯੋਜਨ ਆਪਣੇ ਆਪ ਵਿੱਚ ਬਹੁਤ ਖਾਸ ਹੈ। ਇਹ ਦੇਸ਼ ਦੇ ਨੌਜਵਾਨਾਂ ਵਿੱਚ ਟੀਮ ਸਪਿਰਿਟ ਨੂੰ ਵਧਾਉਣ ਦਾ, ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਵਧਾਉਣ ਦਾ ਬਹੁਤ ਹੀ ਉੱਤਮ ਮਾਧਿਅਮ ਬਣਿਆ ਹੈ। ਇਨ੍ਹਾਂ ਗੇਮਸ ਦੇ ਦੌਰਾਨ ਨੌਜਵਾਨਾਂ ਦਾ ਇੱਕ ਦੂਸਰੇ ਦੇ ਖੇਤਰਾਂ ਨਾਲ ਸਾਖਿਆਤਕਾਰ ਹੋਵੇਗਾ, ਪਰਿਚੈ ਹੋਵੇਗਾ। ਯੂਪੀ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਹੋਣ ਵਾਲੇ Matches ਵਿੱਚ ਉਨ੍ਹਾਂ ਸ਼ਹਿਰਾਂ ਨਾਲ ਵੀ ਨੌਜਵਾਨਾਂ ਦਾ ਇੱਕ ਕਨੈਕਟ ਬਣੇਗਾ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਯੁਵਾ ਖਿਡਾਰੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਹਿੱਸਾ ਲੈਣ ਆਏ ਹਨ, ਉਹ ਐਸਾ ਅਨੁਭਵ ਲੈ ਕੇ ਜਾਣਗੇ ਜੋ ਜੀਵਨ ਭਰ ਉਨ੍ਹਾਂ ਲਈ ਯਾਦਗਰ ਪਲ ਬਣਿਆ ਰਹੇਗਾ। ਮੈਂ ਆਪ ਸਭ ਨੂੰ ਆਉਣ ਵਾਲੇ ਮੁਕਾਬਲਿਆਂ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਵਿੱਚ ਖੇਲ ਦਾ ਇੱਕ ਨਵਾਂ ਯੁਗ ਸ਼ੁਰੂ ਹੋਇਆ ਹੈ। ਇਹ ਨਵਾਂ ਯੁਗ ਵਿਸ਼ਵ ਵਿੱਚ ਭਾਰਤ ਨੂੰ ਸਿਰਫ਼ ਇੱਕ ਬੜੀ ਖੇਡ ਸ਼ਕਤੀ ਬਣਾਉਣ ਭਰ ਦਾ ਹੀ ਨਹੀਂ ਹੈ। ਬਲਕਿ ਇਹ ਖੇਡ ਦੇ ਮਾਧਿਅਮ ਨਾਲ ਸਮਾਜ ਦੇ ਸਸ਼ਕਤੀਕਰਣ ਦਾ ਵੀ ਨਵਾਂ ਦੌਰ ਹੈ। ਇੱਕ ਸਮਾਂ ਸੀ ਜਦੋਂ ਸਾਡੇ ਦੇਸ਼ ਵਿੱਚ ਖੇਡਾਂ ਨੂੰ ਲੈ ਕੇ ਇੱਕ ਉਦਾਸੀਨਤਾ ਦਾ ਹੀ ਭਾਵ ਸੀ। ਸਪੋਰਟਸ ਵੀ ਇੱਕ ਕਰੀਅਰ ਹੋ ਸਕਦਾ ਹੈ, ਇਹ ਘੱਟ ਹੀ ਲੋਕ ਸੋਚਦੇ ਸਨ। ਅਤੇ ਇਸ ਦੀ ਵਜ੍ਹਾ ਸੀ ਕਿ ਸਪੋਰਟਸ ਨੂੰ ਸਰਕਾਰਾਂ ਤੋਂ  ਜਿਤਨਾ ਸਮਰਥਨ ਅਤੇ ਸਹਿਯੋਗ ਮਿਲਣਾ ਚਾਹੀਦਾ ਸੀ, ਉਹ ਮਿਲਦਾ ਨਹੀਂ ਸੀ।

ਨਾ ਤਾਂ ਸਪੋਰਟਸ ਇਨਫ੍ਰਾਸਟ੍ਰਕਚਰ ’ਤੇ ਉਤਨਾ ਧਿਆਨ ਦਿੱਤਾ ਜਾਂਦਾ ਸੀ ਅਤੇ ਨਾ ਹੀ ਖਿਡਾਰੀਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਂਦਾ ਸੀ। ਇਸ ਲਈ ਗ਼ਰੀਬ ਅਤੇ ਮੱਧ ਵਰਗ ਦੇ ਬੱਚਿਆਂ ਦੇ ਲਈ, ਪਿੰਡ- ਦੇਹਾਤ ਦੇ ਬੱਚਿਆਂ ਦੇ ਲਈ ਖੇਡ ਵਿੱਚ ਅੱਗੇ ਵਧ ਪਾਉਣਾ ਬਹੁਤ ਮੁਸ਼ਕਿਲ ਸੀ। ਸਮਾਜ ਵਿੱਚ ਵੀ ਇਹ ਭਾਵਨਾ ਵਧਦੀ ਜਾ ਰਹੀ ਸੀ ਕਿ ਖੇਡਾਂ ਤਾਂ ਸਿਰਫ਼ ਖਾਲੀ ਸਮਾਂ ਬਿਤਾਉਣ  ਲਈ ਹੁੰਦੀਆਂ ਹਨ। ਜ਼ਿਆਦਾਤਰ ਮਾਤਾ-ਪਿਤਾ ਨੂੰ ਵੀ ਲਗਣ ਲਗਿਆ ਕਿ ਬੱਚੇ ਨੂੰ ਉਸ ਪ੍ਰੋਫੈਸ਼ਨ ਵਿੱਚ ਜਾਣਾ ਚਾਹੀਦਾ ਹੈ ਜਿਸ ਨਾਲ ਉਸ ਦੀ ਲਾਈਫ 'settle' ਹੋ ਜਾਵੇ। ਕਦੇ-ਕਦੇ ਮੈਂ ਸੋਚਦਾ ਹਾਂ ਕਿ ਇਸ 'settle' ਹੋ ਜਾਣ ਵਾਲੀ ਮਾਨਸਿਕਤਾ ਦੀ ਵਜ੍ਹਾ ਨਾਲ ਨਾ-ਜਾਣੇ ਕਿਤਨੇ ਮਹਾਨ ਖਿਡਾਰੀ ਦੇਸ਼ ਨੇ ਖੋ ਦਿੱਤੇ ਹੋਣਗੇ।  ਲੇਕਿਨ ਅੱਜ ਮੈਨੂੰ ਖੁਸ਼ੀ ਹੈ ਕਿ ਖੇਡਾਂ ਨੂੰ ਲੈ ਕੇ ਮਾਤਾ-ਪਿਤਾ ਅਤੇ ਸਮਾਜ ਦੇ ਦ੍ਰਿਸ਼ਟੀਕੋਣ ਵਿੱਚ ਬੜਾ ਬਦਲਾਅ ਆਇਆ ਹੈ। ਜੀਵਨ ਵਿੱਚ ਅੱਗੇ ਵੱਧਣ ਲਈ ਖੇਡਾਂ ਨੂੰ ਇੱਕ attractive  ਪ੍ਰੋਫੈਸ਼ਨ ਦੇ ਤੌਰ ’ਤੇ ਦੇਖਿਆ ਜਾਣ ਲਗਿਆ ਹੈ। ਅਤੇ ਇਸ ਵਿੱਚ ਖੇਲੋ ਇੰਡੀਆ ਅਭਿਯਾਨ ਨੇ ਬੜੀ ਭੂਮਿਕਾ ਨਿਭਾਈ ਹੈ।

ਸਾਥੀਓ,

ਖੇਡਾਂ ਦੇ ਪ੍ਰਤੀ ਪਿਛਲੀਆਂ ਸਰਕਾਰਾਂ ਦਾ ਜੋ  ਰਵੱਈਆ ਰਿਹਾ ਹੈ, ਉਸ ਦਾ ਇੱਕ ਜਿਉਂਦਾ-ਜਾਗਦਾ ਸਬੂਤ-ਕੌਮਨਵੈਲਥ ਖੇਡਾਂ ਦੇ ਦੌਰਾਨ ਹੋਇਆ ਘੁਟਾਲਾ ਸੀ। ਜੋ ਖੇਡ ਪ੍ਰਤੀਯੋਗਿਤਾ, ਵਿਸ਼ਵ ਵਿੱਚ ਭਾਰਤ ਦੀ ਧਾਕ ਜਮਾਉਣ ਦੇ ਕੰਮ ਆ ਸਕਦੀ ਸੀ, ਉਸੇ ਵਿੱਚ ਘੁਟਾਲਾ ਕਰ ਦਿੱਤਾ ਗਿਆ।

ਸਾਡੇ ਪਿੰਡ-ਦੇਹਾਤ ਦੇ ਬੱਚਿਆਂ ਨੂੰ ਖੇਡਣ ਦਾ ਮੌਕਾ ਮਿਲੇ, ਇਸ ਦੇ ਲਈ ਪਹਿਲੇ ਇੱਕ ਯੋਜਨਾ ਚਲਿਆ ਕਰਦੀ ਸੀ-ਪੰਚਾਇਤ ਯੁਵਾ ਕ੍ਰੀੜਾ ਔਰ ਖੇਲ ਅਭਿਯਾਨ। ਬਾਅਦ ਵਿੱਚ  ਇਸ ਦਾ ਨਾਮ ਬਦਲ ਕੇ ਰਾਜੀਵ ਗਾਂਧੀ ਖੇਲ ਅਭਿਯਾਨ ਕਰ ਦਿੱਤਾ ਗਿਆ। ਇਸ ਅਭਿਯਾਨ ਵਿੱਚ ਵੀ ਫੋਕਸ ਸਿਰਫ਼ ਨਾਮ ਬਦਲਣ ’ਤੇ ਸੀ, ਦੇਸ਼ ਵਿੱਚ ਸਪੋਰਟਸ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ ’ਤੇ ਉਤਨਾ ਜ਼ੋਰ ਨਹੀਂ ਦਿੱਤਾ ਗਿਆ।

ਪਹਿਲਾਂ ਪਿੰਡ ਹੋਵੇ ਜਾਂ ਸ਼ਹਿਰ, ਹਰ ਖਿਡਾਰੀ ਦੇ ਸਾਹਮਣੇ ਸਭ ਤੋਂ ਬੜੀ ਚੁਣੌਤੀ ਸੀ ਕਿ ਉਸ ਨੂੰ ਸਪੋਰਟਸ ਦੀ ਪ੍ਰੈਕਟਿਸ ਦੇ ਲਈ , ਘਰ ਤੋਂ ਬਹੁਤ ਦੂਰ ਜਾਣਾ ਪੈਂਦਾ ਸੀ। ਇਸ ਵਿੱਚ ਖਿਡਾਰੀਆਂ ਦਾ ਬਹੁਤ ਸਮਾਂ ਨਿਕਲ ਜਾਂਦਾ ਸੀ, ਕਈ ਵਾਰ ਦੂਸਰੇ ਸ਼ਹਿਰਾਂ ਵਿੱਚ ਜਾ ਕੇ ਰਹਿਣਾ ਪੈਂਦਾ ਸੀ। ਬਹੁਤ ਸਾਰੇ ਯੁਵਾ ਤਾਂ ਇਸ ਵਜ੍ਹਾ ਨਾਲ ਆਪਣਾ ਪੈਸ਼ਨ ਤੱਕ ਛੱਡਣ ਲਈ ਮਜਬੂਰ ਹੋ ਜਾਂਦੇ ਸਨ। ਸਾਡੀ ਸਰਕਾਰ, ਅੱਜ ਖਿਡਾਰੀਆਂ ਦੀ ਇਸ ਦਹਾਕਿਆਂ ਪੁਰਾਣੀ ਚੁਣੌਤੀ ਦਾ ਵੀ ਸਮਾਧਾਨ ਕਰ ਰਹੀ ਹੈ।

Urban sports infrastructure ਦੇ ਲਈ ਜੋ ਯੋਜਨਾ ਸੀ, ਉਸ ਵਿੱਚ ਵੀ ਪਹਿਲਾਂ ਦੀ ਸਰਕਾਰ ਨੇ 6 ਸਾਲ ਵਿੱਚ ਸਿਰਫ਼ 300 ਕਰੋੜ ਰੁਪਏ ਖਰਚ ਕੀਤੇ। ਜਦਕਿ ਖੇਲੋ ਇੰਡੀਆ ਅਭਿਯਾਨ ਦੇ ਤਹਿਤ ਸਾਡੀ ਸਰਕਾਰ ਸਪੋਰਟਸ ਇਨਫ੍ਰਾਸਟ੍ਰਕਚਰ ’ਤੇ ਕਰੀਬ-ਕਰੀਬ 3ਹਜ਼ਾਰ ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਵਧਦੇ ਹੋਏ ਸਪੋਰਟਸ ਇਨਫ੍ਰਾ ਦੀ ਵਜ੍ਹਾ ਨਾਲ ਹੁਣ ਜ਼ਿਆਦਾ ਖਿਡਾਰੀਆਂ ਦੇ ਲਈ ਖੇਡਾਂ ਨਾਲ ਜੁੜਨਾ ਅਸਾਨ ਹੋ ਗਿਆ ਹੈ। ਮੈਨੂੰ ਸੰਤੋਸ਼ ਹੈ ਕਿ ਹੁਣ ਤੱਕ ਖੇਲੋ ਇੰਡੀਆ ਗੇਮਸ ਵਿੱਚ 30 ਹਜ਼ਾਰ ਤੋਂ ਅਧਿਕ ਐਥਲੀਟਸ ਹਿੱਸਾ ਲੈ ਚੁੱਕੇ ਹਨ। ਇਸ ਵਿੱਚ ਡੇਢ ਹਜ਼ਾਰ ਖੇਲੋ ਇੰਡੀਆ ਐਥਲੀਟਸ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਇਨ੍ਹਾਂ ਨੂੰ ਆਧੁਨਿਕ sports academies ਵਿੱਚ top class training  ਵੀ ਦਿੱਤੀ ਜਾ ਰਹੀ ਹੈ। 9 ਵਰ੍ਹੇ ਪਹਿਲੇ ਦੀ ਤੁਲਨਾ ਵਿੱਚ ਇਸ ਸਾਲ ਦਾ ਕੇਂਦਰੀ ਖੇਡ ਬਜਟ ਵੀ 3 ਗੁਣਾ ਵਧਾਇਆ ਗਿਆ ਹੈ।

 

ਅੱਜ ਪਿੰਡਾਂ ਦੇ ਪਾਸ ਵੀ ਆਧੁਨਿਕ ਸਪੋਰਟਸ ਇਨਫ੍ਰਾਸਟ੍ਰਕਚਰ ਵਿਕਸਿਤ ਹੋ ਰਿਹਾ ਹੈ। ਦੇਸ਼ ਦੇ ਦੂਰ-ਸੁਦੂਰ ਵਿੱਚ ਵੀ ਹੁਣ ਬਿਹਤਰ ਮੈਦਾਨ, ਆਧੁਨਿਕ ਸਟੇਡੀਅਮ, ਆਧੁਨਿਕ ਫੈਸਿਲਿਟੀਜ਼ ਬਣਾਈਆਂ ਜਾ ਰਹੀਆਂ ਹਨ। ਯੂਪੀ ਵਿੱਚ ਵੀ ਸਪੋਰਟਸ ਪ੍ਰੋਜੈਕਟਸ ’ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਲਖਨਊ ਵਿੱਚ ਜੋ ਪਹਿਲਾਂ ਤੋਂ ਸੁਵਿਧਾਵਾਂ ਸਨ, ਉਨ੍ਹਾਂ ਦਾ ਵਿਸਤਾਰ ਕੀਤਾ ਗਿਆ ਹੈ। ਅੱਜ ਵਾਰਾਣਸੀ ਵਿੱਚ ਸਿਗਰਾ ਸਟੇਡੀਅਮ ਆਧੁਨਿਕ ਅਵਤਾਰ ਵਿੱਚ ਸਾਹਮਣੇ ਆ ਰਿਹਾ ਹੈ। ਇੱਥੇ ਲਗਭਗ 400 ਕਰੋੜ ਰੁਪਏ ਖਰਚ ਕਰਕੇ ਨੌਜਵਾਨਾਂ ਦੇ ਲਈ ਆਧੁਨਿਕ ਸੁਵਿਧਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਹੀ ਲਾਲਪੁਰ ਵਿੱਚ ਸਿੰਥੈਟਿਕ ਹਾਕੀ ਮੈਦਾਨ, ਗੋਰਖਪੁਰ ਦੇ ਵੀਰ ਬਹਾਦੁਰ ਸਿੰਘ ਸਪੋਰਟਸ ਕਾਲਜ ਵਿੱਚ ਮਲਟੀਪਰਪਜ਼ ਹਾਲ, ਮੇਰਠ ਵਿੱਚ ਸਿੰਥੈਟਿਕ ਹਾਕੀ ਮੈਦਾਨ ਅਤੇ ਸਹਾਰਨਪੁਰ ਵਿੱਚ ਸਿੰਥੈਟਿਕ ਰਨਿੰਗ ਟ੍ਰੈਕ ਦੇ ਲਈ ਮਦਦ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਅਜਿਹੀਆਂ ਹੀ ਸੁਵਿਧਾਵਾਂ ਦਾ ਹੋਰ ਵਿਸਤਾਰ ਕੀਤਾ ਜਾਵੇਗਾ।

ਸਾਥੀਓ,

ਅਸੀਂ ਇਸ ਬਾਤ ’ਤੇ ਵੀ ਫੋਕਸ ਕੀਤਾ ਹੈ ਕਿ  ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਦਾ ਅਵਸਰ ਮਿਲੇ। ਜਿਤਨਾ ਜ਼ਿਆਦਾ ਖਿਡਾਰੀ ਸਪੋਰਟਸ ਕੰਪੀਟੀਸ਼ਨਸ ਵਿੱਚ ਹਿੱਸਾ ਲੈਂਦੇ ਹਨ, ਉਤਨਾ ਹੀ ਉਨ੍ਹਾਂ ਦਾ ਲਾਭ ਹੁੰਦਾ ਹੈ, ਉਨ੍ਹਾਂ ਦਾ ਟੈਲੰਟ  ਨਿਖਰਤਾ ਹੈ। ਉਨ੍ਹਾਂ ਨੂੰ ਇਹ ਵੀ ਪਤਾ ਚਲਦਾ ਹੈ ਕਿ ਅਸੀਂ ਕਿਤਨੇ ਪਾਣੀ ਵਿੱਚ ਹਾਂ, ਅਸੀਂ ਆਪਣੀ ਖੇਡ ਹੋਰ ਕਿੱਥੇ ਸੁਧਾਰਨੀ ਹੈ। ਸਾਡੀਆਂ ਕਮੀਆਂ ਕੀ ਹਨ, ਗਲਤੀਆਂ ਕੀ ਹਨ, ਚੁਣੌਤੀਆਂ ਕੀ ਹਨ, ਕੁਝ ਸਾਲ ਪਹਿਲੇ ਖੇਲੋ ਇੰਡੀਆ ਸਕੂਲ ਗੇਮਸ ਦੀ ਸ਼ੁਰੂਆਤ ਦੇ ਪਿੱਛੇ ਇੱਕ ਬੜੀ ਵਜ੍ਹਾ ਇਹ ਵੀ ਸੀ। ਅੱਜ ਇਸ ਦਾ ਵਿਸਤਾਰ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਅਤੇ ਖੇਲੋ ਇੰਡੀਆ  ਵਿੰਟਰ ਗੇਮਸ ਤੱਕ ਹੋ ਚੁੱਕਿਆ ਹੈ।

ਦੇਸ਼ ਦੇ ਹਜ਼ਾਰਾਂ ਖਿਡਾਰੀ ਇਸ ਪ੍ਰੋਗਰਾਮ ਦੇ ਤਹਿਤ ਮੁਕਾਬਲਾ ਕਰ ਰਹੇ ਹਨ ਅਤੇ ਆਪਣੀ ਪ੍ਰਤਿਭਾ ਦੇ ਬਲ ’ਤੇ ਅੱਗੇ ਵਧ ਰਹੇ ਹਨ। ਅਤੇ ਮੈਨੂੰ ਤਾਂ ਖੁਸ਼ੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਅਨੇਕ ਸਾਂਸਦ, ਸਾਂਸਦ ਖੇਲ ਪ੍ਰਤੀਯੋਗਿਤਾ ਚਲਾਉਂਦੇ ਹਨ। ਉਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਇੱਕ-ਇੱਕ ਸੰਸਦੀ ਖੇਤਰ ਵਿੱਚ ਨੌਜਵਾਨ, ਬੇਟੇ-ਬੇਟੀਆਂ, ਖੇਲ-ਕੂਦ ਵਿੱਚ ਹਿੱਸਾ ਲੈਂਦੇ ਹਨ। ਅੱਜ ਦੇਸ਼ ਨੂੰ ਇਸ ਦੇ ਸੁਖਦ ਪਰਿਣਾਮ ਵੀ ਮਿਲ ਰਹੇ ਹਨ। ਬੀਤੇ ਵਰ੍ਹਿਆਂ ਵਿੱਚ ਕਈ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਵਿੱਚ ਸਾਡੇ ਖਿਡਾਰੀਆਂ ਨੇ ਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ। ਇਹ ਦਿਖਾਉਂਦਾ ਹੈ ਕਿ ਭਾਰਤ ਦੇ ਯੁਵਾ ਸਾਡੇ ਖਿਡਾਰੀਆਂ ਦਾ ਆਤਮਵਿਸ਼ਵਾਸ ਅੱਜ ਕਿਤਨਾ ਬੁਲੰਦ ਹੈ।

ਸਾਥੀਓ,

ਖੇਲ ਨਾਲ ਜੁੜੀ ਸਕਿੱਲ ਹੋਵੇ, ਜਾਂ ਫਿਰ ਖਿਡਾਰੀਆਂ ਨੂੰ ਸਰਬਸ੍ਰੇਸ਼ਠ ਬਣਾਉਣ ਦੇ ਲਈ ਦੂਸਰੀਆਂ ਵਿਧਾਵਾਂ ਹੋਣ, ਸਰਕਾਰ ਕਦਮ ਕਦਮ ’ਤੇ ਖਿਡਾਰੀਆਂ ਦੇ ਨਾਲ ਖੜ੍ਹੀ ਹੈ। ਸਾਡੀ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਸਪੋਰਟਸ ਨੂੰ ਇੱਕ ਵਿਸ਼ੇ ਦੇ ਰੂਪ ਵਿੱਚ ਪੜ੍ਹਾਇਆ ਜਾਣਾ ਪ੍ਰਸਤਾਵਿਤ ਹੈ। ਸਪੋਰਟਸ ਹੁਣ ਪਾਠਕ੍ਰਮ ਦਾ ਹਿੱਸਾ ਹੋਣ ਜਾ ਰਿਹਾ ਹੈ। ਦੇਸ਼ ਦੀ ਪਹਿਲੀ ਰਾਸ਼ਟਰੀ ਖੇਡ ਯੂਨੀਵਰਸਿਟੀ ਦੇ ਨਿਰਮਾਣ ਨਾਲ ਇਸ ਵਿੱਚ ਹੋਰ ਮਦਦ ਮਿਲੇਗੀ। ਹੁਣ ਰਾਜਾਂ ਵਿੱਚ ਵੀ ਸਪੋਰਟਸ ਸਪੈਸ਼ਲਾਇਜ਼ਡ ਹਾਇਰ ਐਜੂਕੇਸ਼ਨ ਦੇ ਲਈ ਪ੍ਰਯਾਸ ਕੀਤੇ ਜਾ ਰਹੇ ਹਨ। ਇਸ ਵਿੱਚ ਉੱਤਰ ਪ੍ਰਦੇਸ਼ ਬਹੁਤ ਪ੍ਰਸ਼ੰਸਾਯੋਗ ਕੰਮ ਕਰ ਰਿਹਾ ਹੈ।

ਮੇਰਠ ਵਿੱਚ ਮੇਜਰ ਧਿਆਨ ਚੰਦ ਖੇਡ ਯੂਨੀਵਰਸਿਟੀ ਦੀ ਉਦਾਹਰਣ ਸਾਡੇ ਸਾਹਮਣੇ ਹੈ। ਇਸ ਤੋਂ ਇਲਾਵਾ ਅੱਜ ਦੇਸ਼ ਭਰ ਵਿੱਚ 1000 ਖੇਲੋ ਇੰਡੀਆ ਸੈਂਟਰਸ ਆਵ੍ ਐਕਸੀਲੈਂਸ ਵੀ ਖੋਲ੍ਹੇ ਗਏ ਹਨ। ਇਨ੍ਹਾਂ ਸੈਂਟਰਸ ’ਤੇ ਪ੍ਰਦਰਸ਼ਨ ਨੂੰ ਸੁਧਾਰਨ ਦੇ ਲਈ ਟ੍ਰੇਨਿੰਗ ਅਤੇ ਸਪੋਰਟਸ ਸਾਇੰਸ ਸਪੋਰਟ ਦਿੱਤੀ ਜਾ ਰਹੀ ਹੈ। ਖੇਲੋ ਇੰਡੀਆ ਨੇ ਭਾਰਤ ਦੀਆਂ ਪਰੰਪਰਾਗਤ ਖੇਡਾਂ ਦੀ ਪ੍ਰਤਿਸ਼ਠਾ ਨੂੰ ਵੀ ਪੁਨਰਸਥਾਪਿਤ ਕੀਤਾ ਹੈ। ਗੱਤਕਾ, ਮੱਲਖੰਬ, ਥਾਂਗ-ਟਾ, ਕਲਰੀਪਯੱਟੂ ਅਤੇ ਯੋਗ-ਆਸਣ ਜਿਹੀਆਂ ਵਿਭਿੰਨ ਵਿਧਾਵਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਵੀ ਸਾਡੀ ਸਰਕਾਰ ਸਕਾਲਰਸ਼ਿਪ ਦੇ ਰਹੀ ਹੈ।

ਸਾਥੀਓ,

ਖੇਲੋ ਇੰਡੀਆ ਪ੍ਰੋਗਰਾਮ ਨਾਲ ਇੱਕ ਹੋਰ ਉਤਸ਼ਾਹਜਨਕ ਪਰਿਣਾਮ ਸਾਡੀ ਬੇਟੀਆਂ ਦੀ ਭਾਗੀਦਾਰੀ ਨੂੰ ਲੈ ਕੇ ਆਇਆ ਹੈ। ਦੇਸ਼ ਦੇ ਅਨੇਕ ਸ਼ਹਿਰਾਂ ਵਿੱਚ ਖੇਲੋ ਇੰਡੀਆ ਵੀਮੈਂਨਸ ਲੀਗ ਦਾ ਆਯੋਜਨ ਚਲ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਵਿੱਚ ਹੁਣ ਤੱਕ ਅਲੱਗ-ਅਲੱਗ ਉਮਰਵਰਗ ਦੀਆਂ ਲਗਭਗ 23 ਹਜ਼ਾਰ ਮਹਿਲਾ ਐਥਲੀਟਸ ਹਿੱਸਾ ਲੈ ਚੁੱਕੀਆਂ ਹਨ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਵੀ ਬੜੀ ਸੰਖਿਆ ਵਿੱਚ ਮਹਿਲਾ ਐਥਲੀਟਸ ਦੀ ਭਾਗੀਦਾਰੀ ਹੈ। ਮੈਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਰਹੀਆਂ ਬੇਟੀਆਂ ਨੂੰ ਵਿਸ਼ੇਸ਼ ਤੌਰ ’ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਆਪ ਸਭ ਯੁਵਾ ਸਾਥੀਆਂ ਨੇ ਇੱਕ ਐਸੇ ਸਮੇਂ ਵਿੱਚ ਖੇਡ ਦੇ ਮੈਦਾਨ ਵਿੱਚ ਕਦਮ ਰੱਖਿਆ ਹੈ, ਜੋ ਨਿਸ਼ਚਿਤ ਰੂਪ ਨਾਲ ਭਾਰਤ ਦਾ ਕਾਲਖੰਡ ਹੈ। ਤੁਹਾਡੀ ਪ੍ਰਤਿਭਾ, ਤੁਹਾਡੀ ਪ੍ਰਗਤੀ ਵਿੱਚ ਭਾਰਤ ਦੀ ਪ੍ਰਗਤੀ ਨਿਹਿਤ ਹੈ। ਆਪ ਹੀ ਭਵਿੱਖ ਦੇ ਚੈਂਪੀਅਨ ਹੋ। ਤਿਰੰਗੇ ਦੀ ਸ਼ਾਨ ਨੂੰ ਵਧਾਉਣ ਦੀ ਜ਼ਿੰਮੇਦਾਰੀ ਤੁਹਾਡੇ ਸਾਰਿਆਂ ’ਤੇ ਹੈ। ਇਸ ਲਈ ਕੁਝ ਬਾਤਾਂ ਸਾਨੂੰ ਜ਼ਰੂਰ ਯਾਦ ਰੱਖਣੀਆਂ ਚਾਹੀਦੀਆਂ ਹਨ। ਅਸੀਂ ਅਕਸਰ ਖੇਲ ਭਾਵਨਾ ਟੀਮ ਸਪਿਰਿਟ ਦੀ ਬਾਤ ਕਰਦੇ ਹਾਂ। ਇਹ ਖੇਲ ਭਾਵਨਾ ਆਖਿਰ ਹੈ ਕੀ?  ਕੀ ਇਹ ਸਿਰਫ਼ ਹਾਰ-ਜਿਤ ਨੂੰ ਸਵੀਕਾਰ ਕਰਨ ਤੱਕ ਸੀਮਿਤ ਹੈ? 

ਕੀ ਇਹ ਸਿਰਫ਼ ਟੀਮ ਵਰਕ ਤੱਕ ਹੀ ਸੀਮਿਤ ਹੈ? ਖੇਲ ਭਾਵਨਾ ਦੇ ਮਾਅਨੇ ਇਸ ਤੋਂ ਵੀ ਵਿਸਤ੍ਰਿਤ ਹਨ, ਵਿਆਪਕ ਹਨ। ਖੇਡਾਂ, ਨਿਹਿਤ ਸਵਾਰਥ ਤੋਂ ਉੱਪਰ ਉੱਠ ਕੇ, ਸਾਮੂਹਿਕ ਸਫ਼ਲਤਾ ਦੀ ਪ੍ਰੇਰਣਾ ਦਿੰਦੀਆਂ ਹਨ। ਖੇਡਾਂ ਸਾਨੂੰ ਮਰਯਾਦਾ ਦਾ ਪਾਲਨ ਕਰਨਾ ਸਿਖਾਉਂਦੀਆਂ ਹਨ, ਨਿਯਮਾਂ ਅਨੁਸਾਰ ਚੱਲਣਾ ਸਿਖਾਉਂਦੀਆਂ ਹਨ। ਮੈਦਾਨ ਵਿੱਚ ਬਹੁਤ ਵਾਰ ਪਰਿਸਥਿਤੀਆਂ ਤੁਹਾਡੇ ਵਿਰੁੱਧ ਹੋ ਸਕਦੀਆਂ ਹਨ।

 ਸੰਭਵ ਹੈ ਕਿ ਕਈ ਵਾਰ ਨਿਰਣੇ ਵੀ ਤੁਹਾਡੇ ਵਿਰੁੱਧ ਹੋਣ। ਲੇਕਿਨ ਖਿਡਾਰੀ ਆਪਣਾ ਧੀਰਜ ਨਹੀਂ ਛੱਡਦਾ, ਨਿਯਮਾਂ ਦੇ ਪ੍ਰਤੀ ਹਮੇਸ਼ਾ ਪ੍ਰਤੀਬੱਧ ਰਹਿੰਦਾ ਹੈ। ਨਿਯਮ-ਕਾਨੂੰਨ ਦੀ ਮਰਯਾਦਾ ਵਿੱਚ ਰਹਿੰਦੇ ਹੋਏ ਕਿਵੇਂ ਧੀਰਜ ਦੇ ਨਾਲ ਆਪਣੇ ਪ੍ਰਤੀਦਵੰਦੀ (ਵਿਰੋਧੀ) ਤੋਂ ਪਾਰ ਪਾਇਆ ਜਾਵੇ, ਇਹੀ ਇੱਕ ਖਿਡਾਰੀ ਦੀ ਪਹਿਚਾਣ ਹੁੰਦੀ ਹੈ। ਇੱਕ ਵਿਜੇਤਾ, ਤਦ ਮਹਾਨ ਖਿਡਾਰੀ ਬਣਦਾ ਹੈ, ਜਦੋਂ ਉਹ ਹਮੇਸ਼ਾ ਖੇਲ ਭਾਵਨਾ ਦਾ, ਮਰਯਾਦਾ ਦਾ ਪਾਲਨ ਕਰਦਾ ਹੈ। ਇੱਕ ਵਿਜੇਤਾ, ਤਦ ਮਹਾਨ ਖਿਡਾਰੀ ਬਣਦਾ ਹੈ, ਜਦੋਂ ਉਸ ਦੇ ਆਚਰਣ ਤੋਂ ਸਮਾਜ ਪ੍ਰੇਰਣਾ ਲੈਂਦਾ ਹੈ। ਇਸ  ਲਈ, ਆਪ ਸਾਰੇ ਯੁਵਾ ਸਾਥੀਆਂ ਨੂੰ ਆਪਣੇ ਖੇਡ ਵਿੱਚ ਇਨ੍ਹਾਂ ਬਾਤਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਮੈਂਨੂੰ ਵਿਸ਼ਵਾਸ ਹੈ, ਆਪ ਇਨ੍ਹਾਂ ਯੂਨੀਵਰਸਿਟੀ ਗੇਮਸ ਵਿੱਚ ਖੇਲੇਂਗੇ ਭੀ ਔਰ ਖਿਲੇਂਗੇ ਭੀ। ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ !  ਖੂਬ ਖੇਲਿਏ, ਖੂਬ ਆਗੇ ਬੜ੍ਹਿਏ! ਧੰਨਵਾਦ! 

 

*****

 

ਡੀਐੱਸ/ਵੀਜੇ/ਟੀਕੇ


(Release ID: 1928057) Visitor Counter : 143