ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਕੀਤੇ ਗਏ ਨਾਗਰਿਕਾਂ ਦੇ ਟਵੀਟ ਸਾਂਝੇ ਕੀਤੇ
Posted On:
27 MAY 2023 1:14PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਨਾਗਰਿਕਾਂ ਦੇ ਟਵੀਟ ਸਾਂਝੇ ਕੀਤੇ ਹਨ, ਜਿਨ੍ਹਾਂ ਵਿੱਚ ਨਾਗਰਿਕਾਂ ਨੇ 2014 ਤੋਂ ਸਰਕਾਰ ਦੀਆਂ ਉਨ੍ਹਾਂ ਗੱਲਾਂ ਨੂੰ ਰੇਖਾਂਕਿਤ ਕੀਤਾ ਹੈ, ਜੋ ਉਨ੍ਹਾਂ ਨੂੰ ਪ੍ਰਸ਼ੰਸਾਯੋਗ ਲਗੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸਵੇਰ ਤੋਂ ਮੈਂ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਲਈ ਕੀਤੇ ਗਏ ਕਈ ਟਵੀਟਸ ਦੇਖ ਰਿਹਾ ਹਾਂ, ਜਿਨ੍ਹਾਂ ਵਿੱਚ ਲੋਕਾਂ ਨੇ 2014 ਤੋਂ ਸਰਕਾਰ ਦੀਆਂ ਉਨ੍ਹਾਂ ਗੱਲਾਂ ਨੂੰ ਰੇਖਾਂਕਿਤ ਕੀਤਾ ਹੈ, ਜੋ ਉਨ੍ਹਾਂ ਨੂੰ ਚੰਗੀਆਂ ਲਗੀਆਂ ਹਨ। ਇਸ ਤਰ੍ਹਾਂ ਦਾ ਸਨੇਹ ਪ੍ਰਾਪਤ ਕਰਕੇ ਹਮੇਸ਼ਾ ਨਿਮਰਤਾ ਦਾ ਅਨੁਭਵ ਹੁੰਦਾ ਹੈ ਇਸ ਨਾਲ ਮੈਨੂੰ ਲੋਕਾਂ ਦੇ ਲਈ ਹੋਰ ਵੀ ਅਧਿਕ ਮਿਹਨਤ ਕਰਨ ਦੀ ਤਾਕਤ ਮਿਲਦੀ ਹੈ।”
ਨਾਗਰਿਕਾਂ ਦੇ ਟਵੀਟ ਸਾਂਝੇ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
“ਅਸੀਂ ਪਿਛਲੇ 9 ਵਰ੍ਹਿਆਂ ਵਿੱਚ ਬਹੁਤ ਕੁਝ ਕੀਤਾ ਹੈ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਧਿਕ ਕਰਨਾ ਚਾਹੁੰਦੇ ਹਾਂ, ਤਾਕਿ ਅਸੀਂ ਅੰਮ੍ਰਿਤ ਕਾਲ ਵਿੱਚ ਇੱਕ ਮਜ਼ਬੂਤ ਅਤੇ ਸਮ੍ਰਿੱਧ ਭਾਰਤ ਦਾ ਨਿਰਮਾਣ ਕਰ ਸਕੀਏ।”
“ਸਾਡੀਆਂ ਉਪਲਬਧੀਆਂ ਇਸ ਲਈ ਸੰਭਵ ਹੋ ਸਕੀਆਂ ਹਨ, ਕਿਉਂਕਿ ਭਾਰਤ ਦੇ ਲੋਕਾਂ ਨੇ ਇੱਕ ਸਥਿਰ ਸਰਕਾਰ ਨੂੰ ਚੁਣਿਆ ਹੈ, ਜੋ ਪ੍ਰਮੁੱਖ ਵਾਅਦਿਆਂ ਨੂੰ ਪੂਰਾ ਕਰਨ ਦੇ ਸਮਰੱਥ ਰਹੀ ਹੈ। ਇਹ ਅਦੁੱਤੀ ਸਮਰਥਨ ਅਪਾਰ ਸ਼ਕਤੀ ਦਾ ਸ੍ਰੋਤ ਹੈ।"
ਐੱਨਡੀਏ ਸਰਕਾਰ ਨੇ ਜੀਵਨ ਨੂੰ ਬਦਲਣ ਅਤੇ ਭਾਰਤ ਦੀ ਵਿਕਾਸ ਯਾਤਰਾ ਨੂੰ ਗਤੀ ਦੇਣ ਦੇ ਲਈ ਵਿਭਿੰਨ ਪ੍ਰਯਾਸ ਕੀਤੇ ਹਨ।”
"ਤੁਸੀਂ ਪ੍ਰਮੁੱਖ ਇਨਫ੍ਰਾਸਟ੍ਰਕਚਰ ਅਤੇ ‘ਈਜ਼ ਆਵ੍ ਲਿਵਿੰਗ’ ਪ੍ਰੋਜੈਕਟਾਂ ’ਤੇ ਚਾਨਣਾ ਪਾਇਆ ਹੈ, ਜੋ ਜ਼ਮੀਨੀ ਪੱਧਰ ’ਤੇ ਬਹੁਤ ਪ੍ਰਭਾਵਸ਼ਾਲੀ ਰਹੇ ਹਨ।”
“ਮੈਂ ਅਸਲ ਵਿੱਚ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ
ਨੂੰ ਪੂਰਾ ਕਰਨ ਦਾ ਅਵਸਰ ਪ੍ਰਾਪਤ ਕਰਕੇ ਬਹੁਤ ਨਿਮਰਤਾ ਦਾ ਅਨੁਭਵ ਕਰਦਾ ਹਾਂ।”
*****
ਡੀਐੱਸ/ਟੀਐੱਸ
(Release ID: 1927989)
Visitor Counter : 161
Read this release in:
Telugu
,
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Kannada
,
Malayalam