ਜਲ ਸ਼ਕਤੀ ਮੰਤਰਾਲਾ

17 ਜੂਨ, 2023 ਨੂੰ ਚੌਥੇ ਰਾਸ਼ਟਰੀ ਜਲ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ


ਜਲ ਸ਼ਕਤੀ ਮੰਤਰਾਲੇ ਨੇ 11 ਸ਼੍ਰੇਣੀਆਂ ਵਿੱਚ 41 ਜੇਤੂਆਂ ਦੀ ਚੋਣ ਕੀਤੀ

ਪੁਰਸਕਾਰ ਜੇਤੂਆਂ ਨੂੰ ਪ੍ਰਸ਼ੰਸਾ ਪੱਤਰ, ਟਰਾਫੀ ਅਤੇ ਨਕਦ ਇਨਾਮ ਦਿੱਤਾ ਜਾਵੇਗਾ

Posted On: 23 MAY 2023 2:23PM by PIB Chandigarh

ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਵੱਲੋਂ 17 ਜੂਨ2023 ਨੂੰ ਵਿਗਿਆਨ ਭਵਨਨਵੀਂ ਦਿੱਲੀ ਵਿਖੇ ਚੌਥੇ ਰਾਸ਼ਟਰੀ ਜਲ ਪੁਰਸਕਾਰਾਂ ਲਈ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੂੰ ਬੇਨਤੀ ਕੀਤੀ ਗਈ ਹੈ। ਚੌਥੇ ਰਾਸ਼ਟਰੀ ਜਲ ਪੁਰਸਕਾਰ2022 ਲਈ ਸੰਯੁਕਤ ਜੇਤੂਆਂ ਸਮੇਤ 41 ਜੇਤੂਆਂ ਨੂੰ ਚੁਣਿਆ ਗਿਆ ਹੈ ਪੁਰਸਕਾਰਾਂ ਵਿੱਚ 'ਸਰਬੋਤਮ ਰਾਜ', 'ਸਰਬੋਤਮ ਜ਼ਿਲ੍ਹਾ', 'ਸਰਬੋਤਮ ਗ੍ਰਾਮ ਪੰਚਾਇਤ', 'ਸਰਬੋਤਮ ਸ਼ਹਿਰੀ ਸਥਾਨਕ ਸੰਸਥਾ', 'ਸਰਬੋਤਮ ਸਕੂਲ', 'ਸਰਬੋਤਮ ਮੀਡੀਆ', 'ਕੈਂਪਸ ਵਰਤੋਂ ਲਈ ਸਰਬੋਤਮ ਸੰਸਥਾ', 'ਸਰਬੋਤਮ ਪਾਣੀ ਉਪਭੋਗਤਾ ਐਸੋਸੀਏਸ਼ਨ', 'ਸਰਬੋਤਮ ਉਦਯੋਗ', 'ਸੀਐਸਆਰ ਗਤੀਵਿਧੀਆਂ ਲਈ ਸਰਬੋਤਮ ਉਦਯੋਗ', ਅਤੇ 'ਸਰਬੋਤਮ ਐਨ.ਜੀ.ਓ.ਸਮੇਤ 11 ਸ਼੍ਰੇਣੀਆਂ ਸ਼ਾਮਲ ਹਨ। । ਵੱਖ-ਵੱਖ ਵਰਗਾਂ ਦੇ ਜੇਤੂਆਂ ਨੂੰ ਪ੍ਰਸ਼ੰਸਾ ਪੱਤਰਟਰਾਫੀ ਅਤੇ ਨਕਦ ਇਨਾਮ ਦਿੱਤੇ ਜਾਣਗੇ। ਪਹਿਲੇਦੂਜੇ ਅਤੇ ਤੀਜੇ ਦਰਜੇ ਦੇ ਜੇਤੂਆਂ ਲਈ ਕ੍ਰਮਵਾਰ 2 ਲੱਖ ਰੁਪਏ1.5 ਲੱਖ ਰੁਪਏ ਅਤੇ 1 ਲੱਖ ਰੁਪਏ ਦੇ ਨਕਦ ਇਨਾਮ ਦੀ ਰਾਸ਼ੀ ਰੱਖੀ ਗਈ ਹੈ।

ਪੁਰਸਕਾਰ ਵੰਡ ਸਮਾਰੋਹ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏਜਲ ਸਰੋਤਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਦੇ ਸਕੱਤਰਸ਼੍ਰੀ ਪੰਕਜ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮਾਰੋਹ ਸਾਰੇ ਜੇਤੂਆਂਭਾਗੀਦਾਰਾਂ ਅਤੇ ਵੱਖ-ਵੱਖ ਸੰਸਥਾਵਾਂ ਲਈ ਇੱਕ ਮਜ਼ਬੂਤ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਗਤੀਵਿਧੀਆਂ ਵਿੱਚ ਲੋਕਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੌਕਾ ਪ੍ਰਦਾਨ ਕਰੇਗਾ।  ਉਨ੍ਹਾਂ ਨੇ ਕਿਹਾ ਕਿ ਇਹ ਪੁਰਕਾਰ ਲੋਕਾਂ ਵਿੱਚ ਪਾਣੀ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਪਾਣੀ ਦੀ ਵਰਤੋਂ ਦੇ ਵਧੀਆ ਅਭਿਆਸਾਂ ਨੂੰ ਅਪਣਾਉਣ ਅਤੇ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਨ ਵਿੱਚ ਵੀ ਮਦਦ ਕਰਨਗੇ।

ਉਮੀਦ ਕੀਤੀ ਜਾਂਦੀ ਹੈ ਕਿ ਸਮਾਰੋਹ ਵਿੱਚ ਲਗਭਗ 1,500 ਮਹਿਮਾਨਾਂ ਦੇ ਨਾਲ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ/ਸੰਸਥਾਵਾਂ/ਰਾਜ ਸਰਕਾਰਾਂ ਦੇ ਪੁਰਸਕਾਰ ਜੇਤੂ ਅਤੇ ਪਤਵੰਤੇ/ਅਧਿਕਾਰੀ ਹਿੱਸਾ ਲੈਣਗੇ। ਪੁਰਸਕਾਰ ਸਮਾਰੋਹ ਦੇ ਵੱਖ-ਵੱਖ ਪ੍ਰਬੰਧਾਂ ਦੀ ਨਿਗਰਾਨੀ ਲਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਪੁਰਸਕਾਰਾਂ ਦੇ ਹੋਰ ਵੇਰਵਿਆਂ ਲਈ ਇੱਥੇ ਕਲਿੱਕ ਕਰੋ: https://pib.gov.in/PressReleasePage.aspx?PRID=1848661

ਜਲ ਸ਼ਕਤੀ ਮੰਤਰਾਲਾ ਇੱਕ ਰਾਸ਼ਟਰੀ ਸਰੋਤ ਵਜੋਂ ਪਾਣੀ ਦੇ ਵਿਕਾਸਸੰਭਾਲ ਅਤੇ ਪ੍ਰਬੰਧਨ ਲਈ ਨੀਤੀ ਦਿਸ਼ਾ ਨਿਰਦੇਸ਼ਾਂ ਅਤੇ ਪ੍ਰੋਗਰਾਮਾਂ ਨੂੰ ਤਿਆਰ ਕਰਨ ਲਈ ਜ਼ਿੰਮੇਵਾਰ ਨੋਡਲ ਮੰਤਰਾਲਾ ਹੈ। ਕੀਮਤੀ ਜਲ ਸਰੋਤਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਰਾਜਾਂਜ਼ਿਲ੍ਹਿਆਂਸਕੂਲਾਂਗੈਰ-ਸਰਕਾਰੀ ਸੰਸਥਾਵਾਂ (ਐਨਜੀਓਜ਼)ਗ੍ਰਾਮ ਪੰਚਾਇਤਾਂਸ਼ਹਿਰੀ ਸਥਾਨਕ ਸੰਸਥਾਵਾਂਜਲ ਉਪਭੋਗਤਾ ਐਸੋਸੀਏਸ਼ਨਾਂਸੰਸਥਾਵਾਂ ਅਤੇ ਕਾਰਪੋਰੇਟ ਸੈਕਟਰ ਸਮੇਤ ਵੱਖ-ਵੱਖ ਹਿੱਸੇਦਾਰਾਂ ਦਾ ਸਮਰਥਨ ਅਤੇ ਸਰਗਰਮ ਭਾਗੀਦਾਰੀ ਮਹੱਤਵਪੂਰਨ ਹੈ। ਇਸ ਪਿਛੋਕੜ ਵਿੱਚ ਰਾਸ਼ਟਰੀ ਜਲ ਪੁਰਸਕਾਰ (ਐੱਨਡਬਲਿਯੂਦੀ ਸਥਾਪਨਾ 'ਜਲ ਸਮ੍ਰਿਧ ਭਾਰਤਦੇ ਸੰਕਲਪ ਨੂੰ ਪ੍ਰਾਪਤ ਕਰਨ ਵਿੱਚ ਦੇਸ਼ ਭਰ ਵਿੱਚ ਰਾਜਾਂਜ਼ਿਲ੍ਹਿਆਂਵਿਅਕਤੀਆਂਸੰਸਥਾਵਾਂ ਆਦਿ ਦੁਆਰਾ ਕੀਤੇ ਗਏ ਮਿਸਾਲੀ ਕੰਮ ਅਤੇ ਯਤਨਾਂ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ।

ਰਾਸ਼ਟਰੀ ਜਲ ਪੁਰਸਕਾਰਾਂ ਦਾ ਪਹਿਲਾ ਸੰਸਕਰਣ ਜਲ ਸਰੋਤਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਦੁਆਰਾ 2018 ਵਿੱਚ ਪੇਸ਼ ਕੀਤਾ ਗਿਆ ਸੀ ਅਤੇ 25 ਫਰਵਰੀ2019 ਨੂੰ ਨਵੀਂ ਦਿੱਲੀ ਵਿੱਚ 14 ਸ਼੍ਰੇਣੀਆਂ ਵਿੱਚ 82 ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ2019 ਵਿੱਚ ਦੂਜੇ ਰਾਸ਼ਟਰੀ ਜਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ ਅਤੇ 11-12 ਨਵੰਬਰ2020 ਨੂੰ ਭਾਰਤ ਦੇ ਉਪ ਰਾਸ਼ਟਰਪਤੀ ਦੁਆਰਾ 16 ਸ਼੍ਰੇਣੀਆਂ ਦੇ ਅਧੀਨ 98 ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। 29 ਮਾਰਚ 2022 ਨੂੰ ਤੀਜਾ ਰਾਸ਼ਟਰੀ ਜਲ ਪੁਰਸਕਾਰ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ ਅਤੇ ਇਸ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਵੱਲੋਂ 11 ਸ਼੍ਰੇਣੀਆਂ ਦੇ 57 ਜੇਤੂਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਹੁਣ 17 ਜੂਨ2023 ਨੂੰ ਚੌਥੇ ਰਾਸ਼ਟਰੀ ਜਲ ਪੁਰਸਕਾਰ ਵਿਗਿਆਨ ਭਵਨ ਵਿਖੇ ਪ੍ਰਦਾਨ ਕੀਤੇ ਜਾਣਗੇ ਜਿੱਥੇ 11 ਸ਼੍ਰੇਣੀਆਂ ਦੇ 41 ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

 

*****

ਏਐੱਸ      



(Release ID: 1927216) Visitor Counter : 81