ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ 25 ਮਈ ਨੂੰ ਦੇਹਰਾਦੂਨ ਤੋਂ ਦਿੱਲੀ ਦੇ ਦਰਮਿਆਨ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ


ਉੱਤਰਾਖੰਡ ਵਿੱਚ ਸ਼ੁਰੂ ਹੋਣ ਵਾਲੀ ਇਹ ਪਹਿਲੀ ਵੰਦੇ ਭਾਰਤ ਟ੍ਰੇਨ ਹੈ

ਪ੍ਰਧਾਨ ਮੰਤਰੀ ਨਵ ਇਲੈਕਟ੍ਰੀਫਾਈਡ ਰੇਲ ਸੈਕਸ਼ਨਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉੱਤਰਾਖੰਡ ਦੇ ਰੇਲਮਾਰਗਾਂ ਨੂੰ 100 ਪ੍ਰਤੀਸ਼ਤ ਇਲੈਕਟ੍ਰੀਫਾਈਡ ਘੋਸ਼ਿਤ ਕਰਨਗੇ

Posted On: 24 MAY 2023 3:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਮਈ ਨੂੰ ਸਵੇਰੇ 11 ਵਜੇ ਦੇਹਰਾਦੂਨ ਤੋਂ ਦਿਲੀ ਦੇ ਲਈ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ  ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਉੱਤਰਾਖੰਡ ਵਿੱਚ ਇਹ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਹੋਵੇਗੀ। ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈਸ ਇਹ ਐਕਸਪ੍ਰੈੱਸ ਟ੍ਰੇਨ ਯਾਤਰੀਆਂ, ਖਾਸ ਤੌਰ ’ਤੇ ਰਾਜ ਦੀ ਯਾਤਰਾ ਕਰਨ ਵਾਲੇ ਟੂਰਿਸਟਾਂ ਦੇ ਲਈ ਅਰਾਮਦਾਇਕ ਯਾਤਰਾ ਅਨੁਭਵ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਟ੍ਰੇਨ ਪੂਰੀ ਤਰ੍ਹਾਂ ਸਵਦੇਸ਼ ਵਿੱਚ ਨਿਰਮਿਤ ਹੈ ਅਤੇ ਕਵਚ ਤਕਨੀਕ ਸਮੇਤ ਸਾਰੀਆਂ ਅਡਵਾਂਸ  ਸੁਰੱਖਿਆ ਸੁਵਿਧਾਵਾਂ ਨਾਲ ਲੈਸ ਹੈ।

ਪ੍ਰਧਾਨ ਮੰਤਰੀ ਨੇ, ਜਨਤਕ ਟ੍ਰਾਂਸਪੋਰਟ ਦੇ ਸਵੱਛ ਸਾਧਨ ਉਪਲਬਧ ਕਰਵਾਉਣ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਣਾ ਲੈ ਕੇ ਭਾਰਤੀ ਰੇਲ ਦੇਸ਼ ਵਿੱਚ ਰੇਲ ਮਾਰਗਾਂ ਨੂੰ ਪੂਰੀ ਤਰ੍ਹਾਂ ਨਾਲ ਇਲੈਕਟ੍ਰੀਫਾਈਡ ਕਰਨ ਵੱਲ ਵਧ ਰਹੀ ਹੈ। ਇਸੇ ਪ੍ਰਕਿਰਿਆ ਦੇ ਤਹਿਤ ਪ੍ਰਧਾਨ ਮੰਤਰੀ ਉੱਤਰਾਖੰਡ ਵਿੱਚ ਨਵ ਇਲੈਕਟ੍ਰੀਫਾਈਡ ਰੇਲ ਲਾਈਨ ਸੈਕਸ਼ਨਾਂ ਦਾ ਲੋਕਅਰਪਣ ਕਰਨਗੇ। ਇਸ ਨਾਲ ਰਾਜ ਦਾ ਪੂਰਾ ਰੇਲ ਮਾਰਗ 100 ਸ਼ਤ ਪ੍ਰਤੀਸ਼ਤ ਇਲੈਕਟ੍ਰੀਫਾਈਡ ਹੋ ਜਾਵੇਗਾ। ਇਲੈਕਟ੍ਰੀਫਾਈਡ ਸੈਕਸ਼ਨਾਂ ’ਤੇ ਇਲੈਕਟ੍ਰਿਕ ਟ੍ਰੈਕਸ਼ਨ ਦੁਆਰਾ ਚਲਾਈਆਂ ਜਾਣ ਵਾਲੀਆਂ ਟ੍ਰੇਨਾਂ ਨਾਲ ਨਾ ਸਿਰਫ਼ ਟ੍ਰੇਨਾਂ ਦੀ ਗਤੀ ਵਿੱਚ ਵਾਧਾ ਹੋਵੇਗਾ, ਬਲਕਿ ਢੁਆਈ ਸਮਰੱਥਾ ਵੀ ਵਧੇਗੀ।

 ****

ਡੀਐੱਸ/ਐੱਸਟੀ(Release ID: 1926965) Visitor Counter : 88