ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੇ ਸਿਡਨੀ ਵਿੱਚ ਭਾਰਤੀ ਸਮੁਦਾਇ ਦੇ ਨਾਲ ਗੱਲਬਾਤ

Posted On: 23 MAY 2023 6:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਐਂਥਨੀ ਅਲਬਾਨੀਜ਼ ਦੇ ਨਾਲ 23 ਮਈ 2023 ਨੂੰ ਸਿਡਨੀ ਵਿੱਚ ਕੁਡੋਸ ਬੈਂਕ ਏਰਿਨਾ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਇੱਕ ਵੱਡੀ ਸਭਾ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਭਾਰਤੀ ਪ੍ਰਵਾਸੀ ਭਾਈਚਾਰੇ, ਜਿਸ ਵਿੱਚ ਵਿਦਿਆਰਥੀ, ਖੋਜਕਰਤਾ, ਪੇਸ਼ੇਵਰ ਵਿਅਕਤੀ ਅਤੇ ਕਾਰੋਬਾਰੀ ਸ਼ਾਮਲ ਸਨ, ਨੇ ਇਸ ਪ੍ਰੋਗਰਾਮ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਵਿੱਚ ਆਸਟ੍ਰੇਲੀਆ ਦੇ ਕਈ ਮੰਤਰੀਆਂ, ਸੰਸਦ ਮੈਂਬਰਾਂ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਨੇ ਵੀ ਹਿੱਸਾ ਲਿਆ।

ਦੋਨੋਂ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਰੂਪ ਨਾਲ ਪੱਛਮੀ ਸਿਡਨੀ, ਜਿੱਥੇ ਬੜੀ ਸੰਖਿਆ ਵਿੱਚ ਭਾਰਤੀ ਸਮੁਦਾਇ ਦੇ ਲੋਕ ਰਹਿੰਦੇ ਹਨ, ਦੇ ਪਰਰਾਮੱਟਾ  ਸਥਿਤ ਹੈਰਿਸ ਪਾਰਕ ਵਿੱਚ ਨਿਰਮਾਣ ਕੀਤੇ ਜਾਣ ਵਾਲੇ ‘ਲਿਟਿਲ ਇੰਡੀਆ’ ਗੇਟਵੇਅ ਦਾ ਨੀਂਹ ਪੱਥਰ ਰੱਖਣ ਦਾ ਅਨਾਵਰਣ ਕੀਤਾ।

ਅਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਗਹਿਰੇ ਇਤਿਹਾਸਿਕ ਸਬੰਧਾਂ ਦੀ ਨੀਂਹ ਦੇ ਰੂਪ ਵਿੱਚ “ਆਪਸੀ ਵਿਸ਼ਵਾਸ ਅਤੇ ਆਪਸੀ ਸਨਮਾਨ” ’ਤੇ  ਚਾਨਣਾ ਪਾਇਆ ਅਤੇ ਦੋਨੋਂ ਦੇਸ਼ ਨੂੰ ਜੋੜਨ ਵਾਲੇ ਵਿਭਿੰਨ ਤੱਤਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਭਾਰਤੀ ਸਮੁਦਾਇ ਦੇ ਯੋਗਦਾਨ ਅਤੇ ਸਫ਼ਲਤਾ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦਾ ਸੱਭਿਆਚਾਰਕ ਬ੍ਰਾਂਡ ਅੰਬੇਸਡਰ ਦੱਸਿਆ।

ਪ੍ਰਧਾਨ ਮੰਤਰੀ ਆਲਮੀ ਪੱਧਰ ’ਤੇ ਭਾਰਤ ਦੀਆਂ ਵਧਦੀਆਂ ਉਪਲਬਧੀਆਂ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਪੂਰੀ ਦੁਨੀਆ ਭਾਰਤ ਦੀ ਸਫ਼ਲਤਾ ਦੀਆਂ ਗਾਥਾਵਾਂ ਵਿੱਚ ਬਹੁਤ ਅਧਿਕ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਗਹਿਰੇ ਹੋ ਰਹੇ ਸਬੰਧਾਂ ’ਤੇ ਚਰਚਾ ਕੀਤੀ ਅਤੇ ਐਲਾਨ ਕਰਦੇ ਹੋਏ ਕਿਹਾ ਕਿ ਬ੍ਰਿਸਬੇਨ ਵਿੱਚ ਇੱਕ ਭਾਰਤੀ ਵਪਾਰ ਦੂਤਾਵਾਸ ਖੋਲ੍ਹਿਆ ਜਾਵੇਗਾ।

 

 

 

******

ਡੀਐੱਸ/ਐੱਸਟੀ



(Release ID: 1926935) Visitor Counter : 114