ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਾਪੂਆ ਨਿਊ ਗਿਨੀ ਵਿੱਚ ਆਈਟੀਈਸੀ ਸਕਾਲਰਸ ਨਾਲ ਗੱਲਬਾਤ ਕੀਤੀ

Posted On: 22 MAY 2023 2:14PM by PIB Chandigarh

22 ਮਈ 2023 ਨੂੰ ਫੋਰਮ ਫਾਰ ਇੰਡੀਆ-ਪੈਸੇਫਿਕ ਆਈਲੈਂਡਸ ਕੋਆਪਰੇਸ਼ਨ (ਐੱਫਆਈਪੀਆਈਸੀ) ਦੇ ਤੀਸਰੇ ਸਿਖਰ ਸੰਮੇਲਨ ਦੇ ਲਈ ਪੋਰਟ ਮੋਰੇਸਬੀ ਦੀ ਆਪਣੀ ਯਾਤਰਾ ਦੇ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸ਼ਾਂਤ ਦ੍ਵੀਪ ਸਮੂਹ ਦੇ ਦੇਸ਼ਾਂ ਵਿੱਚ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਕੋਰਸਾਂ ਦੇ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਨ੍ਹਾਂ ਸਾਬਕਾ ਵਿਦਿਆਰਥੀਆਂ ਵਿੱਚੋਂ ਉਹ ਸੀਨੀਅਰ ਸਰਕਾਰੀ ਅਧਿਕਾਰੀ, ਪ੍ਰਮੁੱਖ ਪੇਸ਼ੇਵਰ ਅਤੇ ਕਮਿਯੂਨਿਟੀ ਲੀਡਰ ਸ਼ਾਮਲ ਸਨ, ਜਿਨ੍ਹਾਂ ਨੇ ਆਈਟੀਈਸੀ ਦੇ ਤਹਿਤ ਭਾਰਤ ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਉਹ ਭਾਰਤ ਵਿੱਚ ਪ੍ਰਾਪਤ ਕੌਸ਼ਲ ਦਾ ਉਪਯੋਗ ਕਰਕੇ ਆਪਣੇ ਸਮਾਜ ਵਿੱਚ ਯੋਗਦਾਨ ਦੇ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਨਿੱਜੀ ਸਫ਼ਲਤਾ ਅਤੇ ਉਪਲਬਧੀਆਂ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ ਸੁਸ਼ਾਸਨ, ਜਲਵਾਯੂ ਪਰਿਵਰਤਨ, ਆਮ ਉਪਯੋਗ ਦੀਆਂ ਡਿਜੀਟਲ ਵਸਤੂਆਂ ਅਤੇ ਟਿਕਾਊ ਵਿਕਾਸ ਵਰਗੇ ਖੇਤਰਾਂ ਵਿੱਚ ਦੇਸ਼ਾਂ ਨੂੰ ਆਪਣੇ ਵਿਕਾਸ ਲਕਸ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਵਿੱਚ ਭਾਰਤ ਦੀ ਸਮਰੱਥਾ ਨਿਰਮਾਣ ਪਹਿਲ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੱਰਥਾ ਨਿਰਮਾਣ ਪ੍ਰਯਾਸਾਂ ਦੇ ਲਈ ਭਾਰਤ ਆਪਣਾ ਸਮਰਥਨ ਜਾਰੀ ਰੱਖੇਗਾ। ਵਰ੍ਹੇ 2015 ਵਿੱਚ ਪਿਛਲੇ ਐੱਫਆਈਪੀਆਈਸੀ ਸਿਖਰ ਸੰਮੇਲਨ ਤੋਂ ਬਾਅਦ, ਭਾਰਤ ਨੇ ਇਸ ਖੇਤਰ ਦੇ ਸਾਰੇ ਦੇਸ਼ਾਂ ਦੇ ਕਰੀਬ 1000 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ। ਭਾਰਤ ਨੇ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਕੰਮ ਕਰ ਰਹੀ ਏਜੰਸੀਆਂ ਨੂੰ ਸਹਾਇਤਾ ਦੇਣ ਦੇ ਲਈ ਇਨ੍ਹਾਂ ਦੇਸ਼ਾਂ ਵਿੱਚ ਲੰਬੇ ਸਮੇਂ ਲਈ ਡੈਪੂਟੇਸ਼ਨ ’ਤੇ ਮਾਹਿਰਾਂ  ਨੂੰ ਵੀ ਭੇਜਿਆ ਗਿਆ।

*****

ਡੀਐੱਸ/ਐੱਸਟੀ



(Release ID: 1926657) Visitor Counter : 115