ਸਹਿਕਾਰਤਾ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਸਹਿਕਾਰ ਸੇ ਸਮ੍ਰਿਧੀ” ਦੇ ਵਿਜ਼ਨ ਨੂੰ ਪੂਰਾ ਕਰਨ ਲਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਯਤਨਾਂ ਨਾਲ, ਸਹਿਕਾਰਤਾ ਸੈਕਟਰ ਵਿੱਚ 1100 ਨਵੀਆਂ ਕਿਸਾਨ ਉਤਪਾਦਕ ਸੰਸਥਾਵਾਂ (ਐੱਫਪੀਓਜ਼) ਬਣਾਉਣ ਦਾ ਫੈਸਲਾ ਲਿਆ ਗਿਆ


ਐੱਫਪੀਓਜ਼ ਸਕੀਮ ਤਹਿਤ ਇਹ ਵਾਧੂ 1100 ਐੱਫਪੀਓਜ਼ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) ਨੂੰ ਅਲਾਟ ਕੀਤੇ ਗਏ

ਐੱਫਪੀਓ ਸਕੀਮ ਦੇ ਤਹਿਤ, ਹਰੇਕ ਐੱਫਪੀਓ ਨੂੰ 33 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਇਸ ਤੋਂ ਇਲਾਵਾ ਕਲੱਸਟਰ ਅਧਾਰਤ ਵਪਾਰਕ ਸੰਗਠਨਾਂ (ਸੀਬੀਬੀਓ) ਨੂੰ 25 ਲੱਖ ਰੁਪਏ ਪ੍ਰਤੀ ਐੱਫਪੀਓਜ਼ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ

ਪੀਏਸੀਐੱਸ ਮੁੱਖ ਤੌਰ 'ਤੇ ਥੋੜ੍ਹੇ ਸਮੇਂ ਦੇ ਕਰਜ਼ੇ ਅਤੇ ਬੀਜਾਂ, ਖਾਦਾਂ ਆਦਿ ਦੀ ਵੰਡ ਕਰਦੀਆਂ ਹਨ, ਹੁਣ ਇਹ ਉੱਚ ਆਮਦਨ ਪੈਦਾ ਕਰਨ ਕਰਨ ਵਾਲੇ ਧੰਦਿਆਂ ਜਿਵੇਂ ਕਿ ਮਧੂ-ਮੱਖੀ ਪਾਲਣ, ਮਸ਼ਰੂਮ ਦੀ ਕਾਸ਼ਤ ਆਦਿ ਸਮੇਤ ਹੋਰ ਆਰਥਿਕ ਗਤੀਵਿਧੀਆਂ ਕਰਨ ਦੇ ਯੋਗ ਹੋਣਗੀਆਂ

ਇਹ ਪਹਿਲਕਦਮੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਉਪਜਾਂ ਲਈ ਲਾਹੇਵੰਦ ਕੀਮਤਾਂ ਯਕੀਨੀ ਬਣਾਏਗੀ, ਇਸ ਨਾਲ ਪੀਏਸੀਐੱਸ ਦੀਆਂ ਆਰਥਿਕ ਗਤੀਵਿਧੀਆਂ ਵਿੱਚ ਵਿਭਿੰਨਤਾ ਆਵੇਗੀ ਅਤੇ ਉਨ੍ਹਾਂ ਨੂੰ ਆਮਦਨ ਦੇ ਨਵੇਂ ਅਤੇ ਸਥਿਰ ਸਰੋਤ ਪੈਦਾ ਕਰਨ ਦੇ ਯੋਗ ਬਣਾਇਆ ਜਾਵੇਗਾ

ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਸਹਿਕਾਰਤਾ ਮੰਤਰਾਲੇ ਵਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਆਮ ਤੌਰ 'ਤੇ ਸਹਿਕਾਰੀ ਖੇਤਰ ਅਤੇ ਖਾਸ ਤੌਰ 'ਤੇ ਪੀਏਸੀਐੱਸ ਨੂੰ ਆਪਣੇ ਮੈਂਬਰਾਂ ਲਈ ਮਾਲੀਏ ਦੇ ਬਦਲਵੇਂ ਸਰੋਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਵਿਹਾਰਕ, ਗਤੀਸ਼ੀਲ ਅਤੇ ਵਿੱਤੀ ਤੌਰ 'ਤੇ ਟਿਕਾਊ ਆਰਥਿਕ ਸੰਸਥਾਵਾਂ ਵਿੱਚ ਬਦ

Posted On: 17 MAY 2023 7:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਸਹਿਕਾਰ ਸੇ ਸਮ੍ਰਿਧੀ” ਦੇ ਵਿਜ਼ਨ ਨੂੰ ਪੂਰਾ ਕਰਨ ਲਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਯਤਨਾਂ ਨਾਲ, ਸਹਿਕਾਰੀ ਖੇਤਰ ਵਿੱਚ 1100 ਨਵੀਆਂ ਕਿਸਾਨ ਉਤਪਾਦਕ ਸੰਸਥਾਵਾਂ (ਐੱਫਪੀਓਜ਼) ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ 1100 ਵਾਧੂ ਐੱਫਪੀਓਜ਼ ਦਾ ਟੀਚਾ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) ਨੂੰ ਆਪਣੀ '10,000 ਐੱਫਪੀਓਜ਼ ਦਾ ਗਠਨ ਅਤੇ ਪ੍ਰੋਤਸਾਹਨ' ਯੋਜਨਾ ਦੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਲੋਂ ਦਿੱਤਾ ਗਿਆ ਹੈ।

ਐੱਫਪੀਓ ਸਕੀਮ ਦੇ ਤਹਿਤ, ਹਰੇਕ ਐੱਫਪੀਓ ਨੂੰ 33 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਇਸ ਤੋਂ ਇਲਾਵਾ ਕਲੱਸਟਰ ਅਧਾਰਤ ਵਪਾਰਕ ਸੰਗਠਨਾਂ (ਸੀਬੀਬੀਓ) ਨੂੰ 25 ਲੱਖ ਰੁਪਏ ਪ੍ਰਤੀ ਐੱਫਪੀਓਜ਼ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। 

ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (ਪੀਏਸੀਐੱਸ) ਦਾ ਮੈਂਬਰ ਅਧਾਰ ਲਗਭਗ 13 ਕਰੋੜ ਕਿਸਾਨ ਹੈ ਅਤੇ ਇਹ ਮੁੱਖ ਤੌਰ 'ਤੇ ਥੋੜ੍ਹੇ ਸਮੇਂ ਲਈ ਕਰਜ਼ਾ ਦੇਣ ਅਤੇ ਬੀਜਾਂ, ਖਾਦਾਂ ਆਦਿ ਦੀ ਵੰਡ ਕਰਦੀਆਂ ਹਨ ਅਤੇ ਹੁਣ ਇਹ ਹੋਰ ਆਰਥਿਕ ਗਤੀਵਿਧੀਆਂ ਵੀ ਕਰਨ ਦੇ ਯੋਗ ਹੋਣਗੀਆਂ । ਐੱਫਪੀਓ ਸਕੀਮ ਵਿੱਚ ਪੀਏਸੀਐੱਸ ਦਾ ਏਕੀਕਰਣ ਉਨ੍ਹਾਂ ਨੂੰ ਉਤਪਾਦਨ ਨਿਵੇਸ਼ਾਂ ਦੀ ਸਪਲਾਈ ਦੇ ਖੇਤਰਾਂ ਵਿੱਚ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਦੇ ਯੋਗ ਬਣਾਏਗਾ; ਖੇਤੀਬਾੜੀ ਉਪਕਰਣ ਜਿਵੇਂ ਕਿ ਕਲਟੀਵੇਟਰ, ਟਿਲਰ, ਹਾਰਵੈਸਟਰ ਆਦਿ ਅਤੇ ਪ੍ਰੋਸੈਸਿੰਗ ਵਿੱਚ ਸਫਾਈ, ਪਰਖ, ਛਾਂਟੀ, ਗਰੇਡਿੰਗ, ਪੈਕਿੰਗ, ਸਟੋਰੇਜ, ਆਵਾਜਾਈ ਆਦਿ ਸ਼ਾਮਲ ਹਨ। ਪੀਏਸੀਐੱਸ ਉੱਚ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਜਿਵੇਂ ਕਿ ਮਧੂ-ਮੱਖੀ ਪਾਲਣ, ਮਸ਼ਰੂਮ ਦੀ ਕਾਸ਼ਤ ਆਦਿ ਕਰਨ ਦੇ ਯੋਗ ਹੋਵੇਗਾ। 

ਇਹ ਪਹਿਲਕਦਮੀ ਕਿਸਾਨਾਂ ਨੂੰ ਲੋੜੀਂਦੇ ਬਾਜ਼ਾਰ ਸੰਪਰਕ ਪ੍ਰਦਾਨ ਕਰਕੇ ਉਨ੍ਹਾਂ ਦੀ ਉਪਜ ਲਈ ਲਾਹੇਵੰਦ ਭਾਅ ਯਕੀਨੀ ਬਣਾਏਗੀ। ਇਹ ਪੀਏਸੀਐੱਸ ਦੀਆਂ ਆਰਥਿਕ ਗਤੀਵਿਧੀਆਂ ਵਿੱਚ ਵਿਭਿੰਨਤਾ ਵੱਲ ਵੀ ਲੈ ਕੇ ਜਾਏਗਾ, ਇਸ ਤਰ੍ਹਾਂ ਉਹ ਆਮਦਨ ਦੇ ਨਵੇਂ ਅਤੇ ਸਥਿਰ ਸਰੋਤ ਪੈਦਾ ਕਰਨ ਦੇ ਯੋਗ ਹੋਣਗੀਆਂ।

ਇਹ ਦੇਸ਼ ਵਿੱਚ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਸਹਿਕਾਰਤਾ ਮੰਤਰਾਲੇ ਵਲੋਂ ਕੀਤੀਆਂ ਗਈਆਂ ਕਈ ਹੋਰ ਪਹਿਲਕਦਮੀਆਂ ਦੇ ਨਾਲ, ਆਮ ਤੌਰ 'ਤੇ ਸਹਿਕਾਰੀ ਖੇਤਰ ਅਤੇ ਖਾਸ ਤੌਰ 'ਤੇ ਪੀਏਸੀਐੱਸ ਨੂੰ ਆਪਣੇ ਮੈਂਬਰਾਂ ਲਈ ਮਾਲੀਏ ਦੇ ਬਦਲਵੇਂ ਸਰੋਤ ਪੈਦਾ ਕਰਨ ਦੇ ਯੋਗ ਬਣਾਏਗਾ, ਇਸ ਤਰ੍ਹਾਂ ਆਪਣੇ ਆਪ ਨੂੰ ਵਿਹਾਰਕ, ਗਤੀਸ਼ੀਲ ਅਤੇ ਵਿੱਤੀ ਤੌਰ 'ਤੇ ਟਿਕਾਊ ਆਰਥਿਕ ਸੰਸਥਾਵਾਂ ਵਿੱਚ ਬਦਲੇਗਾ।

****

ਆਰਕੇ/ਏਕੇਐੱਸ/ਏਐੱਸ 


(Release ID: 1925339) Visitor Counter : 133