ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਨੇ ਸੀਟ ਬੈਲਟ ਅਲਾਰਮ ਸਟੌਮਰ ਵਾਲੀ ਕਲਿੱਪਾਂ ਵੇਚਣ ਵਾਲੇ ਚੋਟੀ ਦੇ 5 ਈ-ਕਾਮਰਸ ਪਲੇਟਫਾਰਮਾਂ ਦੇ ਖ਼ਿਲਾਫ਼ ਆਦੇਸ਼ ਜਾਰੀ ਕੀਤਾ ਹੈ


ਇਹ ਕਲਿੱਪਾਂ ਉਪਭੋਗਤਾ ਸੁਰੱਖਿਆ ਐਕਟ, 2019 ਦੀ ਉਲੰਘਣਾ ਕਰਦੇ ਹਨ ਅਤੇ ਕਾਰ ਯਾਤਰੀਆਂ ਦੀ ਜ਼ਿੰਦਗੀ ਨਾਲ ਸਮਝੌਤਾ ਕਰਦੇ ਹਨ

ਕਾਰ ਸੀਟ ਬੈਲਟ ਅਲਾਰਮ ਨੂੰ ਰੋਕਣ ਵਾਲੀਆਂ ਕਲਿੱਪਾਂ ਦੀਆਂ 13,118 ਸੂਚੀਆਂ ਈ-ਕਾਮਰਸ ਪਲੇਟਫਾਰਮਾਂ ਤੋਂ ਹਟਾ ਦਿੱਤੀਆਂ ਗਈਆਂ ਹਨ

Posted On: 12 MAY 2023 11:43AM by PIB Chandigarh

ਉਪਭੋਗਤਾ ਸੁਰੱਖਿਆ ਐਕਟ, 2019 ਦੀ ਉਲੰਘਣਾ ਦੇ ਮੱਦੇਨਜ਼ਰ, ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਕਾਰ ਸੀਟ ਬੈਲਟ ਅਲਾਰਮ ਸਟੌਮਰ ਵਾਲੀਆਂ ਕਲਿੱਪਾਂ ਨੂੰ ਵੇਚਣ ਲਈ ਚੋਟੀ ਦੇ ਪੰਜ ਈ-ਕਾਮਰਸ ਪਲੈਟਫਾਰਮਾਂ ਦੇ ਖ਼ਿਲਾਫ਼ ਆਦੇਸ਼ ਜਾਰੀ ਕੀਤੇ ਹਨ। ਇਹ ਕਲਿੱਪਾਂ ਸੀਟ ਬੈਲਟ ਨਾ ਪਹਿਨਣ ’ਤੇ ਅਲਾਰਮ ਬੀਪ ਨੂੰ ਰੋਕ ਕੇ ਉਪਭੋਗਤਾਵਾਂ ਦੀ ਜ਼ਿੰਦਗੀ ਅਤੇ ਸੁਰੱਖਿਆ ਨਾਲ ਸਮਝੌਤਾ ਕਰਦੀਆਂ ਹਨ।

ਮੁੱਖ ਕਮਿਸ਼ਨਰ, ਸ਼੍ਰੀਮਤੀ ਨਿਧੀ ਖਰੇ ਦੀ ਅਗਵਾਈ ਵਿੱਚ, ਸੀਸੀਪੀਏ ਨੇ ਐਮਾਜ਼ੋਨ, ਫਲਿੱਪਕਾਰਟ, ਸਨੈਪਡੀਲ, ਸ਼ੌਪਕਲੂਜ਼ ਅਤੇ ਮੀਸ਼ੋ ਦੇ ਖ਼ਿਲਾਫ਼ ਉਪਭੋਗਤਾ ਅਧਿਕਾਰਾਂ ਦੀ ਉਲੰਘਣਾ ਅਤੇ ਅਨੁਚਿਤ ਵਪਾਰਕ ਅਭਿਆਸ ਦੇ ਆਦੇਸ਼ ਪਾਸ ਕੀਤੇ ਹਨ

ਕਾਰ ਸੀਟ ਬੈਲਟ ਅਲਾਰਮ ਰੋਕਣ ਵਾਲੀਆਂ ਕਲਿੱਪਾਂ ਦੀ ਵਿਕਰੀ ਦਾ ਮੁੱਦਾ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਦੀ ਚਿੱਠੀ ਰਾਹੀਂ ਉਪਭੋਗਤਾ ਮਾਮਲਿਆਂ ਦੇ ਵਿਭਾਗ ਦੁਆਰਾ ਸੀਸੀਪੀਏ ਦੇ ਧਿਆਨ ਵਿੱਚ ਆਇਆ ਸੀ। ਚਿੱਠੀ ਵਿੱਚ ਕਾਰ ਸੀਟ ਬੈਲਟ ਅਲਾਰਮ ਰੋਕਣ ਵਾਲੀਆਂ ਕਲਿੱਪਾਂ ਦੀ ਗ਼ੈਰ ਜ਼ਰੂਰੀ ਵਿਕਰੀ ਦੇ ਮੁੱਦੇ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਗਲਤ ਵਿਕ੍ਰੇਤਾਵਾਂ/ਔਨਲਾਈਨ ਪਲੈਟਫਾਰਮਾਂ ’ਤੇ ਕਾਰਵਾਈ ਕਰਨ ਅਤੇ ਇੱਕ ਐਡਵਾਈਜ਼ਰੀ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਕੇਂਦਰੀ ਮੋਟਰ ਵਾਹਨ ਨਿਯਮ 1989 ਦਾ ਨਿਯਮ 138 ਸੀਟ ਬੈਲਟ ਪਹਿਨਣਾ ਲਾਜ਼ਮੀ ਬਣਾਉਂਦਾ ਹੈ। ਹਾਲਾਂਕਿ, ਸੀਟ ਬੈਲਟ ਨਾ ਪਹਿਨਣ ’ਤੇ ਅਲਾਰਮ ਬੀਪ ਨੂੰ ਰੋਕ ਕੇ ਯਾਤਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੀਆਂ ਅਜਿਹੀਆਂ ਵਸਤਾਂ ਦੀ ਔਨਲਾਈਨ ਵਿਕਰੀ ਉਪਭੋਗਤਾਵਾਂ ਦੇ ਜੀਵਨ ਅਤੇ ਸੁਰੱਖਿਆ ਲਈ ਅਸੁਰੱਖਿਅਤ ਅਤੇ ਖਤਰਨਾਕ ਹੋ ਸਕਦੀ ਹੈ।

 

ਇਹ ਦੱਸਣਾ ਲਾਜ਼ਮੀ ਹੈ ਕਿ ਕਾਰ ਸੀਟ ਬੈਲਟ ਅਲਾਰਮ ਰੋਕਣ ਵਾਲੀਆਂ ਕਲਿੱਪਾਂ ਦੀ ਵਰਤੋਂ ਮੋਟਰ ਬੀਮਾ ਪਾਲਿਸੀਆਂ ਦੇ ਕੇਸਾਂ ਵਿੱਚ ਦਾਅਵੇ ਦੀ ਰਕਮ ਦੀ ਮੰਗ ਕਰਨ ਵਾਲੇ ਉਪਭੋਗਤਾਵਾਂ ਲਈ ਇੱਕ ਰੁਕਾਵਟ ਵੀ ਹੋ ਸਕਦੀ ਹੈ, ਜਿਸ ਵਿੱਚ ਕੋਈ ਬੀਮਾ ਕੰਪਨੀ ਅਜਿਹੇ ਕਲਿੱਪਾਂ ਦੀ ਵਰਤੋਂ ਕਰਨ ਲਈ ਦਾਅਵੇਦਾਰ ਦੀ ਲਾਪਰਵਾਹੀ ਦਾ ਹਵਾਲਾ ਦੇ ਕੇ ਦਾਅਵੇ ਤੋਂ ਇਨਕਾਰ ਕਰ ਸਕਦੀ ਹੈ। ਦੂਜੇ ਪਾਸੇ, ਸੀਟ ਬੈਲਟ ਦੀ ਵਰਤੋਂ ਇੱਕ ਸੰਜਮ ਵਜੋਂ ਕੰਮ ਕਰਦੀ ਹੈ ਜੋ ਏਅਰਬੈਗ ਨੂੰ ਸਹੀ ਤਰ੍ਹਾਂ ਨਾਲ਼ ਖੁੱਲ੍ਹਣ ਦਿੰਦੀ ਹੈ ਅਤੇ ਯਾਤਰੀਆਂ ਨਾਲ਼ ਪੂਰੇ ਜ਼ੋਰ ਨਾਲ ਨਹੀਂ ਟਕਰਾਉਂਦੀ ਜੋ ਕਿ ਟੱਕਰ ਦੇ ਮਾਮਲੇ ਵਿੱਚ ਇੱਕ ਸੁਰੱਖਿਆ ਢਾਲ ਵਜੋਂ ਵੀ ਕੰਮ ਕਰਦੀ ਹੈ।

ਸੀਸੀਪੀਏਨੂੰ ਉਪਭੋਗਤਾਵਾਂ ਦੀ ਸ਼੍ਰੇਣੀ ਦੇ ਅਧਿਕਾਰਾਂ ਦੀ ਰੱਖਿਆ, ਪ੍ਰਚਾਰ ਅਤੇ ਲਾਗੂ ਕਰਨ ਲਈ ਬਣਾਇਆ ਗਿਆ ਹੈ। ਇਸ ਲਈ, ਸੀਸੀਪੀਏ ਨੇ ਕਾਰ ਸੀਟ ਬੈਲਟ ਅਲਾਰਮ ਰੋਕਣ ਵਾਲੀਆਂ ਕਲਿੱਪਾਂ ਦੀ ਵਿਕਰੀ ਦੇ ਮੁੱਦੇ ਦਾ ਨੋਟਿਸ ਲਿਆ ਅਤੇ ਆਪਣੀ ਇੱਲ੍ਹ ਵਰਗੀ ਅੱਖ ਨਾਲ ਪਾਇਆ ਕਿ ਕਈ ਈ-ਕਾਮਰਸ ਪਲੈਟਫਾਰਮਾਂ ’ਤੇ ਇਨ੍ਹਾਂ ਕਲਿੱਪਾਂ ਨੂੰ ਧੜੱਲੇਦਾਰੀ ਨਾਲ ਵੇਚਿਆ ਜਾ ਰਿਹਾ ਸੀ, ਜਿਸ ਦੇ ਸਿੱਟੇ ਵਜੋਂ ਸਿੱਧੇ ਤੌਰ ’ਤੇ ਉਪਭੋਗਤਾ ਸੁਰੱਖਿਆ ਐਕਟ, 2019 ਦੀ ਉਲੰਘਣਾ ਹੁੰਦੀ ਹੈ ਅਤੇ ਇਹ ਉਪਭੋਗਤਾਵਾਂ ਦੀ ਕੀਮਤੀ ਜ਼ਿੰਦਗੀ ਲਈ ਵੱਡਾ ਖਤਰਾ ਹਨ। ਕਾਰਵਾਈ ਦੌਰਾਨ ਇਹ ਵੀ ਪਾਇਆ ਗਿਆ ਕਿ ਕੁਝ ਵਿਕ੍ਰੇਤਾ ਇਨ੍ਹਾਂ ਕਲਿੱਪਾਂ ਨੂੰਬੋਤਲ ਖੋਲ੍ਹਣ ਵਾਲੇ ਓਪਨਰ ਜਾਂ ਸਿਗਰੇਟ ਲਾਈਟਰ ਆਦਿ ਦੀ ਆੜ ਵਿੱਚ ਲੁਕੋ ਕੇ ਵੇਚ ਰਹੇ ਸਨ।

ਉਪਭੋਗਤਾਵਾਂ ਦੀ ਸੁਰੱਖਿਆ ਅਤੇ ਕੀਮਤੀ ਜੀਵਨ ’ਤੇ ਉਪਰੋਕਤ ਉਤਪਾਦ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ, ਸੀਸੀਪੀਏ ਨੇ ਇਹ ਮਾਮਲਾ ਡੀਜੀ ਇਨਵੈਸਟੀਗੇਸ਼ਨ (ਸੀਸੀਪੀਏ) ਨੂੰ ਭੇਜ ਦਿੱਤਾ। ਜਾਂਚ ਰਿਪੋਰਟ ਵਿੱਚ ਸਿਫ਼ਾਰਸ਼ਾਂ ਅਤੇ ਈ-ਕਾਮਰਸ ਇਕਾਈਆਂ ਦੁਆਰਾ ਕੀਤੀਆਂ ਗਈਆਂ ਬੇਨਤੀਆਂ ਦੇ ਅਧਾਰ ’ਤੇ,ਸੀਸੀਪੀਏਨੇ ਈ-ਕਾਮਰਸ ਪਲੈਟਫਾਰਮਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿੱਥੇ ਉਨ੍ਹਾਂ ਨੂੰ ਸਾਰੀਆਂ ਕਾਰ ਸੀਟ ਬੈਲਟ ਅਲਾਰਮ ਰੋਕਣ ਵਾਲੀਆਂ ਕਲਿੱਪਾਂ ਅਤੇ ਸਬੰਧਿਤ ਮੋਟਰ ਵਾਹਨਾਂ ਦੇ ਉਪਕਰਣਾਂ ਨੂੰ ਸਥਾਈ ਤੌਰ ’ਤੇ ਸੂਚੀਬੱਧ ਕਰਨ ਲਈ ਕਿਹਾ ਗਿਆ ਸੀ ਜੋ ਯਾਤਰੀਆਂ ਅਤੇ ਜਨਤਾ ਦੀ ਸੁਰੱਖਿਆ ਨਾਲ ਸਮਝੌਤਾ ਕਰਦੇ ਹਨ।ਉਨ੍ਹਾਂ ਨੂੰ ਅਜਿਹੇ ਉਤਪਾਦਾਂ ਦੇ ਗਲਤ ਵਿਕ੍ਰੇਤਾਵਾਂ ਵਿਰੁੱਧ ਚੁੱਕੇ ਗਏ ਕਦਮਾਂ ਬਾਰੇ ਸੀਸੀਪੀਏ ਨੂੰ ਜਾਣੂ ਕਰਵਾਉਣ ਅਤੇ ਉਪਰੋਕਤ ਨਿਰਦੇਸ਼ਾਂ ਦੀ ਪਾਲਣਾ ਰਿਪੋਰਟ ਦੇ ਨਾਲ ਵਿਕ੍ਰੇਤਾਵਾਂ ਦੇ ਵੇਰਵੇ ਜਮ੍ਹਾਂ ਕਰਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ

ਸੀਸੀਪੀਏਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਨੋਟਿਸ ਲੈਂਦਿਆਂ, ਸਾਰੀਆਂ ਪੰਜ ਈ-ਕਾਮਰਸ ਕੰਪਨੀਆਂ ਦੁਆਰਾ ਪਾਲਣਾ ਰਿਪੋਰਟਾਂ ਜਮ੍ਹਾਂ ਕਰਾਈਆਂ ਗਈਆਂ ਸਨ। ਸੀਸੀਪੀਏ ਦੀ ਪਹਿਲਕਦਮੀ ਦੇ ਅਧਾਰ ’ਤੇ, ਕਾਰ ਸੀਟ ਬੈਲਟ ਅਲਾਰਮ ਰੋਕਣ ਵਾਲੀਆਂ ਕਲਿੱਪਾਂ ਦੀਆਂ ਲਗਭਗ 13,118 ਸੂਚੀਆਂ ਨੂੰ ਈ-ਕਾਮਰਸ ਪਲੈਟਫਾਰਮਾਂ ਤੋਂ ਹਟਾ ਦਿੱਤਾ ਗਿਆ ਹੈ। ਡੀਲਿਸਟਿੰਗਾਂ ਦੇ ਵੇਰਵੇ ਇਸ ਤਰ੍ਹਾਂ ਹਨ:

 

ਲੜੀ ਨੰਬਰ

-ਕਾਮਰਸਕੰਪਨੀਦਾਨਾਮ

ਡੀਲਿਸਟਿੰਗ

(ਕੰਪਨੀਆਂਦੁਆਰਾਕੀਤੀਆਂਬੇਨਤੀਆਂਦੇਅਨੁਸਾਰਗਿਣਤੀ)

1.     

ਐਮਾਜ਼ੋਨ

8095

2.    

ਫਲਿੱਪਕਾਰਟ

4000-5000

3.    

ਮੀਸ਼ੋ

21

4.    

ਸਨੈਪਡੀਲ

1

5.    

ਸ਼ੌਪਕਲੂਜ਼

1

ਕੁੱਲ

13,118

 

ਮੌਜੂਦਾ ਮਾਮਲਿਆਂ ਵਿੱਚ ਕੀਤੀ ਗਈ ਕਾਰਵਾਈ ਇਸ ਗੱਲ ਨੂੰ ਅਹਿਮ ਮੰਨਦੀ ਹੈ ਕਿ ਐੱਮਆਰਟੀਐੱਚ ਦੁਆਰਾ ਪ੍ਰਕਾਸਿਤ ਤਾਜ਼ਾ ਰਿਪੋਰਟ ਅਨੁਸਾਰ ਸਾਲ 2021 ਵਿੱਚ 16,000 ਤੋਂ ਵੱਧ ਵਿਅਕਤੀ ਸੀਟ ਬੈਲਟ ਨਾ ਲਗਾਉਣ ਕਾਰਨ ਸੜਕ ਹਾਦਸਿਆਂ ਵਿੱਚ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ 8,438 ਡਰਾਈਵਰ ਸਨ ਅਤੇ ਬਾਕੀ 7,959 ਯਾਤਰੀ ਸਨ। ਇਸ ਤੋਂ ਇਲਾਵਾ, ਲਗਭਗ 39,231 ਵਿਅਕਤੀ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 16,416 ਡਰਾਈਵਰ ਅਤੇ 22,818 ਯਾਤਰੀ ਸਨ। ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ 18 ਤੋਂ 45 ਸਾਲ ਦੀ ਉਮਰ ਦੇ ਨੌਜਵਾਨ ਬਾਲਗ ਸੜਕ ਦੁਰਘਟਨਾਵਾਂ ਵਿੱਚ ਪੀੜਿਤਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਹਨ।

ਸੀਸੀਪੀਏ ਦੇਸ਼ ਦੇ ਕੋਨੇ-ਕੋਨੇ ਵਿੱਚ ਉਪਭੋਗਤਾਵਾਂ ਦੇ ਵਰਗ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ 24 ਘੰਟੇ ਕੰਮ ਕਰ ਰਿਹਾ ਹੈ, ਇਸ ਸਬੰਧ ਵਿੱਚ,ਸੀਸੀਪੀਏ ਨੇ ਮੁੱਖ ਸਕੱਤਰਾਂ ਅਤੇ ਜ਼ਿਲ੍ਹਾ ਕਲੈਕਟਰਾਂ ਨੂੰ ਚਿੱਠੀਆਂ ਲਿਖੀਆਂ ਹਨ ਅਤੇ ਉਨ੍ਹਾਂ ਨੂੰ ਕਾਰ ਸੀਟ ਬੈਲਟ ਅਲਾਰਮ ਰੋਕਣ ਵਾਲੀਆਂ ਕਲਿੱਪਾਂ ਦੇ ਨਿਰਮਾਣ ਜਾਂ ਵਿਕਰੀ ਵਿਰੁੱਧ ਕਾਨੂੰਨ ਅਨੁਸਾਰ ਉਚਿਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਖਪਤਕਾਰਾਂ ਨੂੰ ਜਾਨੀ ਨੁਕਸਾਨ ਜਾਂ ਗੰਭੀਰ ਸੱਟਾਂ ਨਾ ਲੱਗ ਸਕਣਸੀਸੀਪੀਏ ਨੇ ਉਪਭੋਗਤਾਵਾਂ ਦੀ ਕੀਮਤੀ ਜਾਨ ਦੀ ਰੱਖਿਆ ਲਈ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੀ ਵੀ ਬੇਨਤੀ ਕੀਤੀ ਹੈ।

ਵੱਡੇ ਪੱਧਰ ’ਤੇ ਜਨਤਾ ਦੇ ਜੀਵਨ ਨੂੰ ਹੋਣ ਵਾਲੇ ਕੀਮਤੀ ਨੁਕਸਾਨ ਨੂੰ ਰੋਕਣ ਲਈ, ਸੀਸੀਪੀਏਨੇ ਹਿੱਤਧਾਰਕਾਂ ਵਿਚਕਾਰ ਇੱਕ ਸਲਾਹ ਜਾਰੀ ਕੀਤੀ ਹੈ ਜਿਸ ਵਿੱਚ ਐੱਮਓਆਰਟੀਐੱਚ ਅਤੇ ਡੀਪੀਆਈਆਈਟੀ ਦੇ ਸਕੱਤਰ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਸ਼ਾਮਲ ਹਨ। ਕਾਰ ਸੀਟ ਬੈਲਟ ਅਲਾਰਮ ਸਟੌਪਰਾਂ ਦੇ ਵਿਆਪਕ ਪ੍ਰਸਾਰ ਕਰਨ ਲਈਨਿਰਮਾਣ ਜਾਂ ਵਿਕਰੀ ਜਾਂ ਸੂਚੀਆਂ ਨੂੰ ਬੰਦ ਕਰਨ ਲਈ ਈ-ਕਾਮਰਸ ਕੰਪਨੀਆਂ, ਉਦਯੋਗਿਕ ਸੰਗਠਨਾਂ ਅਤੇ ਸਵੈ-ਇੱਛੁਕ ਉਪਭੋਗਤਾਵਾਂ ਸੰਸਥਾਵਾਂ ਨੂੰ ਕਿਹਾ ਗਿਆ ਹੈ

*****

ਏਡੀ/ ਐੱਨਐੱਸ



(Release ID: 1923729) Visitor Counter : 129