ਪ੍ਰਧਾਨ ਮੰਤਰੀ ਦਫਤਰ

ਕੜਵਾ ਪਾਟੀਦਾਰ ਸਮਾਜ ਦੀ 100ਵੀਂ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 MAY 2023 1:29PM by PIB Chandigarh

ਸਭ ਨੂੰ ਹਰਿ ਓਮ, ਜੈ ਉਮਿਯਾ ਮਾਂ, ਜੈ ਲਕਸ਼ਮੀਨਾਰਾਇਣ!

ਇਹ ਮੇਰੇ ਕੱਛੀ ਪਟੇਲ ਕੱਛ ਦਾ ਹੀ ਨਹੀਂ ਪਰੰਤੂ ਹੁਣ ਪੂਰੇ ਭਾਰਤ ਦਾ ਗੌਰਵ ਹੈ। ਕਿਉਂਕਿ ਮੈਂ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਜਾਂਦਾ ਹਾਂ ਤਾਂ ਉੱਥੇ ਮੇਰੇ ਇਸ ਸਮਾਜ ਦੇ ਲੋਕ ਦੇਖਣ ਨੂੰ ਮਿਲਦੇ ਹਨ। ਇਸ ਲਈ ਤਾਂ ਕਿਹਾ ਜਾਂਦਾ ਹੈ, ਕੱਛੜੇ ਖੇਲੇ ਖਲਕ ਮੇਂ ਜੋ ਮਹਾਸਾਗਰ ਮੇਂ ਮੱਛ, ਜੇ ਤੇ ਹੱਦੋ ਕੱਛੀ ਵਸੇ ਉੱਤੇ ਰਿਯਾਡੀ ਕੱਛ।

 

ਕਾਰਜਕ੍ਰਮ ਵਿੱਚ ਉਪਸਥਿਤ ਸ਼ਾਰਦਾਪੀਠ ਦੇ ਜਗਦਗੁਰੂ ਪੂਜਯ ਸ਼ੰਕਰਾਚਾਰੀਆ ਸਵਾਮੀ ਸਦਾਨੰਦ ਸਰਸਵਤੀ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਕੇਂਦਰ ਵਿੱਚ ਮੰਤਰੀ ਪਰਿਸ਼ਦ ਵਿੱਚ ਮੇਰੇ ਸਾਥੀ ਪੁਰਸ਼ੋਤਮ ਭਾਈ ਰੁਪਾਲਾ,ਅਖਿਲ ਭਾਰਤੀ ਕੱਛ ਕੜਵਾ ਪਾਟੀਦਾਰ ਸਮਾਜ ਦੇ ਪ੍ਰਧਾਨ ਸ਼੍ਰੀ ਅਬਜੀ ਭਾਈ ਵਿਸ਼੍ਰਾਮ ਭਾਈ ਕਾਨਾਣੀ, ਹੋਰ ਸਾਰੇ ਪਦ ਅਧਿਕਾਰੀਗਣ, ਅਤੇ ਦੇਸ਼-ਵਿਦੇਸ਼ ਤੋਂ ਜੁੜੇ ਮੇਰੇ ਸਾਰੇ ਭਾਈਓ ਅਤੇ ਭੈਣੋਂ!

ਆਪ ਸਭ ਨੂੰ ਸਨਾਤਨੀ ਸ਼ਤਾਬਦੀ ਮਹੋਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਮੇਰੇ ਲਈ ਸੋਨੇ ’ਤੇ ਸੁਹਾਗਾ ਹੈ, ਮੇਰੇ ਲਈ ਇਹ ਪਹਿਲਾ ਅਵਸਰ ਹੈ, ਜਦੋਂ ਮੈਨੂੰ ਜਗਦਗੁਰੂ ਸ਼ੰਕਰਾਚਾਰੀਆ ਸੁਆਮੀ ਸਦਾਨੰਦ ਸਰਸਵਤੀ ਜੀ ਦੀ ਉਪਸਥਿਤੀ ਵਿੱਚ ਉਨ੍ਹਾਂ ਦੇ ਸ਼ੰਕਰਚਾਰੀਆਂ ਪਦ ਧਾਰਨ ਕਰਨ ਦੇ ਬਾਅਦ ਕਿਸੇ ਕਾਰਜਕ੍ਰਮ ਵਿੱਚ ਆਉਣ ਦਾ ਅਵਸਰ ਮਿਲਿਆ ਹੈ। ਉਨ੍ਹਾਂ ਦਾ ਸਨੇਹ ਹਮੇਸ਼ਾ ਮੇਰੇ ’ਤੇ ਰਿਹਾ ਹੈ, ਸਾਡੇ ਸਭ ’ਤੇ ਰਿਹਾ ਹੈ ਤਾਂ ਅੱਜ ਮੈਨੂੰ ਉਨ੍ਹਾਂ ਨੂੰ ਪ੍ਰਣਾਮ ਕਰਨ ਦਾ ਅਵਸਰ ਮਿਲਿਆ ਹੈ।

 

ਸਾਥੀਓ,

ਸਮਾਜ ਦੀ ਸੇਵਾ ਦੇ ਸੌ ਵਰ੍ਹੇ ਦਾ ਪੁਣਯ ਕਾਲ, ਯੁਵਾ ਵਿੰਗ ਦਾ ਪੰਜਾਹਵਾਂ ਵਰ੍ਹਾ ਅਤੇ ਮਹਿਲਾ ਵਿੰਗ ਦਾ ਪੰਜਾਹਵਾਂ ਵਰ੍ਹਾ, ਤੁਸੀਂ ਇਹ ਜੋ ਤ੍ਰਿਵੇਣੀ ਸੰਗਮ ਬਣਾਇਆ ਹੈ, ਇਹ ਆਪਣੇ-ਆਪ ਵਿੱਚ ਬਹੁਤ ਹੀ ਸੁਖਦ ਸੰਯੋਗ ਹੈ। ਜਦੋਂ ਕਿਸੇ ਸਮਾਜ ਦੇ ਯੁਵਾ, ਉਸ ਸਮਾਜ ਦੀਆਂ ਮਾਤਾਵਾਂ-ਭੈਣਾਂ ਆਪਣੇ ਸਮਾਜ ਦੀ ਜ਼ਿੰਮੇਦਾਰੀ ਆਪਣੇ ਮੋਢਿਆਂ ’ਤੇ ਲੈਂਦੇ ਹਨ, ਤਾਂ ਮੰਨ ਲੈਣਾ ਉਸ ਦੀ ਸਫ਼ਲਤਾ ਅਤੇ ਸਮ੍ਰਿੱਧੀ ਤੈਅ ਹੋ ਜਾਂਦੀ ਹੈ। ਮੈਨੂੰ ਖੁਸ਼ੀ ਹੈ ਕਿ ਸ਼੍ਰੀਅਖਿਲ ਭਾਰਤੀਯ ਕੱਛ ਕੜਵਾ ਪਾਟੀਦਾਰ ਸਮਾਜ ਦੇ ਯੁਵਾ ਅਤੇ ਮਹਿਲਾ ਵਿੰਗ ਦੀ ਇਹ ਨਿਸ਼ਠਾ ਇਸ ਮਹੋਤਸਵ ਦੇ ਰੂਪ ਵਿੱਚ ਅੱਜ ਚਾਰੋਂ ਤਰਫ਼ ਨਜ਼ਰ ਆ ਰਹੀ ਹੈ। ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਮੈਨੂੰ ਸਨਾਤਨੀ ਸ਼ਤਾਬਦੀ ਮਹੋਤਸਵ ਦਾ ਹਿੱਸਾ ਬਣਾਇਆ ਹੈ, ਮੈਂ ਇਸ ਦੇ ਲਈ ਤੁਹਾਡਾ ਸਭ ਦਾ ਆਭਾਰੀ ਹਾਂ। ਸਨਾਤਨ ਸਿਰਫ਼ ਇੱਕ ਸ਼ਬਦ ਨਹੀਂ ਹੈ, ਇਹ ਨਿੱਤ ਨੂਤਨ ਹੈ, ਪਰਿਵਰਤਨਸ਼ੀਲ ਹੈ, ਇਸ ਵਿੱਚ ਬੀਤੇ ਹੋਏ ਕੱਲ੍ਹ ਤੋਂ, ਖ਼ੁਦ ਨੂੰ ਹੋਰ ਬਿਹਤਰ ਬਣਾਉਣ ਦੀ ਇੱਕ ਅੰਤਰਨਿਹਿਤ ਚੇਸ਼ਟਾ ਹੈ ਅਤੇ ਇਸ ਲਈ ਸਨਾਤਨ ਅਜਰ-ਅਮਰ ਹੈ।

 

ਸਾਥੀਓ,

ਕਿਸੇ ਵੀ ਰਾਸ਼ਟਰ ਦੀ ਯਾਤਰਾ ਉਸ ਦੇ ਸਮਾਜ ਦੀ ਯਾਤਰਾ ਦਾ ਹੀ ਇੱਕ ਦਰਸ਼ਨ ਹੁੰਦੀ ਹੈ। ਪਾਟੀਦਾਰ ਸਮਾਜ ਦੇ ਸੈਂਕੜੇ ਸਾਲ ਦਾ ਇਤਿਹਾਸ, ਸੌ ਵਰ੍ਹਿਆਂ ਦੀ ਸ਼੍ਰੀ ਅਖਿਲ ਭਾਰਤੀਯ ਕੱਛ ਕੜਵਾ ਸਮਾਜ ਦੀ ਯਾਤਰਾ, ਅਤੇ ਭਵਿੱਖ ਦੇ ਲਈ ਵਿਜ਼ਨ, ਇਹ ਇੱਕ ਤਰ੍ਹਾਂ ਨਾਲ ਭਾਰਤ ਅਤੇ ਗੁਜਰਾਤ ਨੂੰ ਜਾਣਨ-ਦੇਖਣ ਦਾ ਇੱਕ ਮਾਧਿਅਮ ਵੀ ਹੈ। ਸੈਂਕੜੇ ਵਰ੍ਹੇ ਇਸ ਸਮਾਜ ’ਤੇ ਵਿਦੇਸ਼ੀ ਆਕ੍ਰਾਂਤਾਵਾਂ (ਹੱਮਲਾਵਰਾਂ) ਨੇ ਕੀ-ਕੀ ਅੱਤਿਆਚਾਰ ਨਹੀਂ ਕੀਤੇ! ਲੇਕਿਨ, ਫਿਰ ਵੀ ਸਮਾਜ ਦੇ ਪੂਰਵਜਾਂ ਨੇ ਆਪਣੀ ਪਹਿਚਾਣ ਨਹੀਂ ਮਿਟਣ ਦਿੱਤੀ, ਆਪਣੀ ਆਸਥਾ ਨੂੰ ਖੰਡਿਤ ਨਹੀਂ ਹੋਣ ਦਿੱਤਾ। ਸਦੀਆਂ ਪਹਿਲਾਂ ਦੇ ਤਿਆਗ ਅਤੇ ਬਲੀਦਾਨ ਦਾ ਪ੍ਰਭਾਵ ਅਸੀਂ ਅੱਜ ਇਸ ਸਫ਼ਲ ਸਮਾਜ ਦੀ ਵਰਤਮਾਨ ਪੀੜ੍ਹੀ ਦੇ ਰੂਪ ਵਿੱਚ ਦੇਖ ਰਹੇ ਹਾਂ।

 

ਅੱਜ ਕੱਛ ਕੜਵਾ ਪਾਟੀਦਾਰ ਸਮਾਜ ਦੇ ਲੋਕ ਦੇਸ਼-ਵਿਦੇਸ਼ ਵਿੱਚ ਆਪਣੀ ਸਫ਼ਲਤਾ ਦਾ ਪਰਚਮ ਲਹਿਰਾ ਰਹੇ ਹਨ। ਉਹ ਜਿੱਥੇ ਵੀ ਹਨ, ਆਪਣੀ ਮਿਹਨਤ ਅਤੇ ਤਾਕਤ ਨਾਲ ਅੱਗੇ ਵਧ ਰਹੇ ਹਨ। ਟਿੰਬਰ ਹੋਵੇ, ਪਲਾਈਵੁੱਡ ਹੋਵੇ, ਹਾਰਡਵੇਅਰ, ਮਾਰਬਲ, ਬਿਲਡਿੰਗ ਮੈਟੀਰੀਅਲ, ਹਰ ਸੈਕਟਰ ਵਿੱਚ ਤੁਸੀਂ ਲੋਕ ਛਾਏ ਹੋਏ ਹੋ। ਅਤੇ ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਸਭ ਦੇ ਨਾਲ ਹੀ ਆਪਣੀ ਪੀੜ੍ਹੀ-ਦਰ-ਪੀੜ੍ਹੀ, ਸਾਲ-ਦਰ-ਸਾਲ ਆਪਣੀਆਂ ਪਰੰਪਰਾਵਾਂ ਦਾ ਮਾਨ ਵਧਾਇਆ ਹੈ, ਸਨਮਾਨ ਵਧਾਇਆ ਹੈ। ਇਸ ਸਮਾਜ ਨੇ ਆਪਣੇ ਵਰਤਮਾਨ ਦਾ ਨਿਰਮਾਣ ਕੀਤਾ, ਆਪਣੇ ਭਵਿੱਖ ਦੀ ਨੀਂਹ ਰੱਖੀ।

 

ਸਾਥੀਓ,

ਰਾਜਨੀਤਿਕ ਜੀਵਨ ਵਿੱਚ ਮੈਂ ਤੁਹਾਡੇ ਸਭ ਦੇ ਦਰਮਿਆਨ ਇੱਕ ਲੰਬਾ ਸਮਾਂ ਗੁਜਾਰਿਆ ਹੈ, ਤੁਹਾਡੇ ਸਭ ਤੋਂ ਬਹੁਤ ਕਝ ਸਿੱਖਿਆ ਹੈ। ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਤੁਹਾਡੇ ਨਾਲ ਕਈ ਵਿਸ਼ਿਆਂ ’ਤੇ ਕੰਮ ਕਰਨ ਦਾ ਅਵਸਰ ਵੀ ਮਿਲਿਆ ਹੈ। ਚਾਹੇ ਕੱਛ ਵਿੱਚ ਆਏ ਭੁਚਾਲ ਦਾ ਮੁਸ਼ਕਿਲ ਦੌਰ ਹੋਵੇ, ਜਾਂ ਉਸ ਦੇ ਬਾਅਦ ਰਾਹਤ-ਬਚਾਅ ਅਤੇ ਪੁਨਰ-ਨਿਰਮਾਣ ਦੇ ਲੰਬੇ ਪ੍ਰਯਾਸ ਹੋਣ, ਇਹ ਸਮਾਜ ਦੀ ਤਾਕਤ ਹੀ ਸੀ, ਜਿਸ ਤੋਂ ਮੈਨੂੰ ਹਮੇਸ਼ਾ ਇੱਕ ਆਤਮਵਿਸ਼ਵਾਸ ਮਿਲਦਾ ਸੀ। ਖਾਸ ਤੌਰ ’ਤੇ, ਜਦੋਂ ਮੈਂ ਕੱਛ ਦੇ ਦਿਨਾਂ ਬਾਰੇ ਸੋਚਦਾਂ ਹਾਂ ਤਾਂ ਕਿਤਨਾ ਹੀ ਕੁਝ ਪੁਰਾਣਾ ਯਾਦ ਆਉਣ ਲਗਦਾ ਹੈ। ਇੱਕ ਸਮਾਂ ਸੀ, ਜਦੋਂ ਕੱਛ ਦੇਸ਼ ਦੇ ਸਭ ਤੋਂ ਪਿਛੜੇ ਜ਼ਿਲ੍ਹਿਆਂ ਵਿੱਚੋਂ ਇੱਕ ਸੀ। ਪਾਣੀ ਦੀ ਕਿੱਲਤ, ਭੁੱਖਮਰੀ, ਪੁਸ਼ੂਆਂ ਦੀ ਮੌਤ, ਪਲਾਇਨ, ਬਦਹਾਲੀ, ਇਹੀ ਕੱਛ ਦੀ ਪਹਿਚਾਣ ਸੀ।

 

ਕਿਸੇ ਅਫ਼ਸਰ ਦੀ ਟ੍ਰਾਂਸਫਰ ਕੱਛ ਹੁੰਦੀ ਸੀ, ਤਾਂ ਉਸ ਨੂੰ ਪਨਿਸ਼ਮੈਂਟ ਪੋਸਟਿੰਗ ਮੰਨਿਆ ਜਾਂਦਾ ਸੀ,  ਕਾਲ਼ਾ ਪਾਣੀ ਮੰਨਿਆ ਜਾਂਦਾ ਸੀ। ਲੇਕਿਨ ਬੀਤੇ ਵਰ੍ਹਿਆਂ ਵਿੱਚ ਅਸੀਂ ਇਕੱਠੇ ਮਿਲ ਕੇ ਕੱਛ ਦਾ ਕਾਇਆਕਲਪ ਕਰ ਦਿੱਤਾ ਹੈ। ਅਸੀਂ ਕੱਚ ਦੇ ਪਾਣੀ ਸੰਕਟ ਨੂੰ ਹੱਲ ਕਰਨ ਦੇ ਲਈ ਜਿਸ ਤਰ੍ਹਾਂ ਇਕੱਠੇ ਮਿਲ ਕੇ ਕੰਮ ਕੀਤਾ, ਅਸੀਂ ਇਕੱਠੇ ਮਿਲ ਕੇ ਜਿਸ ਤਰ੍ਹਾਂ ਕੱਛ ਨੂੰ ਵਿਸ਼ਵ ਦੀ ਇਤਨੀ ਬੜਾ ਟੂਰਿਸਟ ਡੈਸਟੀਨੇਸ਼ਨ ਬਣਾਈ, ਉਹ ਸਬਕਾ ਪ੍ਰਯਾਸ ਦੀ ਇੱਕ ਬਿਹਤਰੀਨ ਉਦਾਹਰਣ ਹੈ। ਅੱਜ ਮੈਨੂੰ ਇਹ ਦੇਖ ਕੇ ਗਰਵਮਾਣ ਹੁੰਦਾ ਹੈ ਕਿ ਕੱਛ, ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੁੰਦੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਕੱਛ ਦੀ ਕਨੈਕਟੀਵਿਟੀ ਸੁਧਰ ਰਹੀ ਹੈ, ਉੱਥੇ ਬੜੇ-ਬੜੇ ਉਦਯੋਗ ਆ ਰਹੇ ਹਨ। ਜਿਸ ਕੱਛ ਵਿੱਚ ਕਦੇ ਖੇਤੀ ਬਾਰੇ ਸੋਚਣਾ ਵੀ ਮੁਸ਼ਕਿਲ ਸੀ, ਅੱਜ ਉੱਥੋਂ ਖੇਤੀ ਉਤਪਾਦ ਐਕਸਪੋਰਟ ਹੋ ਰਹੇ ਹਨ, ਦੁਨੀਆ ਵਿੱਚ ਜਾ ਰਹੇ ਹਨ। ਇਸ ਵਿੱਚ ਆਪ ਸਭ ਲੋਕਾਂ ਦੀ ਬੜੀ ਭੂਮਿਕਾ ਰਹੀ ਹੈ।

 

ਭਾਈਓ ਅਤੇ ਭੈਣੋਂ,

ਮੈਂ ਨਾਰਾਇਣ ਰਾਮਜੀ ਲਿੰਬਾਨੀ ਤੋਂ ਬਹੁਤ ਪ੍ਰੇਰਿਤ ਰਿਹਾ ਹਾਂ। ਸ਼੍ਰੀਅਖਿਲ ਭਾਰਤੀਯ ਕੱਛ ਕੜਵਾ ਪਾਟੀਦਾਰ ਸਮਾਜ ਨੂੰ ਅੱਗੇ ਵਧਾਉਣ ਵਾਲੇ ਕਈ ਲੋਕਾਂ ਨਾਲ ਮੇਰਾ ਵਿਅਕਤੀਗਤ ਆਤਮੀਯ ਸਬੰਧ ਵੀ ਰਿਹਾ ਹੈ। ਇਸ ਲਈ, ਸਮੇਂ-ਸਮੇਂ ’ਤੇ ਸਮਾਜ ਦੇ ਕੰਮਾਂ ਅਤੇ ਅਭਿਯਾਨਾਂ ਬਾਰੇ ਮੈਨੂੰ ਜਾਣਕਾਰੀ ਵੀ ਮਿਲਦੀ ਰਹਿੰਦੀ ਹੈ। ਕੋਰੋਨਾ ਦੇ ਸਮੇਂ ਵੀ ਤੁਸੀਂ ਸਭ ਨੇ ਬਹੁਤ ਪ੍ਰਸ਼ੰਸਾਯੋਗ ਕਾਰਜ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਸਨਾਤਨੀ ਸ਼ਤਾਬਦੀ ਸਮਾਰੋਹ ਦੇ ਨਾਲ ਹੀ ਆਪਣੇ ਅਗਲੇ 25 ਵਰ੍ਹਿਆਂ ਦਾ ਵਿਜਨ ਅਤੇ ਉਸ ਦੇ ਸੰਕਲਪ ਵੀ ਸਾਹਮਣੇ ਰੱਖੇ ਹਨ। ਤੁਹਾਡੇ 25 ਵਰ੍ਹਿਆਂ ਦੇ ਇਹ ਸੰਕਲਪ ਉਸ ਸਮੇਂ ਪੂਰੇ ਹੋਣਗੇ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ 100 ਵਰ੍ਹੇ ਮਨਾਏਗਾ। 

ਤੁਸੀਂ ਇਕੋਨੌਮੀ ਤੋਂ ਲੈ ਕੇ ਟੈਕਨੋਲੋਜੀ ਤੱਕ, ਸਮਾਜਿਕ ਸਮਰਸਤਾ ਤੋਂ ਲੈ ਕੇ ਵਾਤਾਵਰਣ ਅਤੇ ਪ੍ਰਾਕ੍ਰਿਤਿਕ(ਕੁਦਰਤੀ) ਖੇਤੀ ਤੱਕ ਜੋ ਸੰਕਲਪ ਲਏ ਹਨ, ਉਹ ਦੇਸ਼ ਕੇ ਅੰਮ੍ਰਿਤ-ਸੰਕਲਪਾਂ ਨਾਲ ਜੁੜੇ ਹੋਏ ਹਨ। ਮੈਨੂੰ ਵਿਸ਼ਵਾਸ ਹੈ ਸ਼੍ਰੀਅਖਿਲ ਭਾਰਤੀਯ ਕੱਛ ਕੜਵਾ ਸਮਾਜ ਦੇ ਪ੍ਰਯਾਸ ਇਸ ਦਿਸ਼ਾ ਵਿੱਚ ਦੇਸ਼ ਦੇ ਸੰਕਲਪਾਂ ਨੂੰ ਤਾਕਤ ਦੇਣਗੇ, ਉਨ੍ਹਾਂ ਨੂੰ ਸਿੱਧੀ ਤੱਕ ਪਹੁੰਚਾਉਣਗੇ। ਇਸੇ ਭਾਵਨਾ ਦੇ ਨਾਲ, ਆਪ ਸਭ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ! 

 

************

ਡੀਐੱਸ/ਐੱਸਟੀ



(Release ID: 1923705) Visitor Counter : 86