ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਅਤਨੂ ਦਾਸ ਅਤੇ ਮੇਹੁਲੀ ਘੋਸ਼ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਵਿੱਚ ਦੁਬਾਰਾ ਸ਼ਾਮਲ ਕੀਤਾ ਗਿਆ


ਟੌਪਸ ਡਿਵੈਲਪਮੈਂਟ ਗਰੁੱਪ ਵਿੱਚ ਨੌਜਵਾਨ ਸ਼ੂਟਰ ਤਿਲੋਤਮਾ ਸੇਨ ਵੀ ਸ਼ਾਮਲ ਕੀਤੀ ਗਈ

Posted On: 11 MAY 2023 1:08PM by PIB Chandigarh

ਓਲੰਪੀਅਨ ਤੀਰਅੰਦਾਜ਼ ਅਤੇ ਵਿਸ਼ਵ ਚੈਂਪੀਅਨਸ਼ਿਪ ਚਾਂਦੀ ਦਾ ਤਗਮਾ ਜੇਤੂ ਅਤਨੁ ਦਾਸ ਨੂੰ ਇਸ ਸਾਲ ਅੰਤਾਲਿਆ ਵਿੱਚ ਘਰੇਲੂ ਸਰਕਟ ਅਤੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਹਾਲ ਹੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐੱਸ) ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਵਿੱਚ ਦੁਬਾਰਾ ਸ਼ਾਮਲ ਕੀਤਾ ਗਿਆ ਹੈ। ਪੁਰਸ਼ਾਂ ਦੀ ਰਿਕਰਵ ਵਿਅਕਤੀਗਤ ਰੈਂਕਿੰਗ ਵਿੱਚ ਚੌਥਾ ਸਥਾਨ ਹਾਸਲ ਕਰਨ ਲਈ 673 ਅੰਕ ਹਾਸਲ ਕਰਨ ਵਾਲੇ ਅਤਨੁ ਕਰੀਬ ਡੇਢ ਸਾਲ ਬਾਅਦ ਅੰਤਰਰਾਸ਼ਟਰੀ ਆਊਟਡੋਰ ਮੁਕਾਬਲੇ ਵਿੱਚ ਵਾਪਸੀ ਕਰ ਰਹੇ ਹਨ।

 

ਟੌਪਸ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਹੋਰ ਵੱਡੇ ਨਾਵਾਂ ਵਿੱਚ ਰਾਈਫਲ ਸ਼ੂਟਰ ਮੇਹੁਲੀ ਘੋਸ਼ ਵੀ ਹਨ ਜਿਨ੍ਹਾਂ ਨੇ ਇਸ ਸਾਲ ਰਾਸ਼ਟਰੀ ਨਿਸ਼ਾਨੇਬਾਜ਼ੀ ਟਰਾਇਲ ਵਿੱਚ 10 ਮੀਟਰ ਏਅਰ ਰਾਈਫਲ ਈਵੈਂਟ ਜਿੱਤਿਆ ਸੀ ਅਤੇ 15 ਸਾਲਾ ਤਿਲੋਤਮਾ ਸੇਨ ਜਿਸ ਨੇ ਇਸ ਤੋਂ ਪਹਿਲਾਂ ਇਸ ਸਾਲ ਕਾਹਿਰਾ ਵਿਸ਼ਵ ਕੱਪ ਵਿੱਚ 10 ਮੀਟਰ ਏਅਰ ਰਾਈਫਲ ਈਵੈਂਟ ਦਾ ਕਾਂਸੀ ਤਮਗਾ ਜਿੱਤਿਆ ਸੀ, ਉਹ ਵੀ ਸੀਨੀਅਰ ਸਰਕਟ ਵਿੱਚ ਆਪਣੇ ਪਹਿਲੇ ਪ੍ਰਦਰਸ਼ਨ ਵਿੱਚ। ਉਸ ਕੋਲ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਦਾ ਤਮਗਾ ਅਤੇ ਟੀਮ ਗੋਲਡ ਵੀ ਹੈ ਜੋ ਉਸ ਨੇ ਸਾਲ 2022 ਵਿੱਚ ਜਿੱਤਿਆ ਸੀ।

 

ਟੌਪਸ ਕੋਰ ਅਤੇ ਡਿਵੈਲਪਮੈਂਟ ਸੂਚੀਆਂ ਵਿੱਚ ਕੁੱਲ 27 ਨਵੇਂ ਨਾਮ ਸ਼ਾਮਲ ਕੀਤੇ ਗਏ, ਜਿਸ ਨਾਲ ਟੌਪਸ ਐਥਲੀਟਾਂ ਦੀ ਕੁੱਲ ਸੰਖਿਆ 270 (ਕੋਰ ਵਿੱਚ 101, ਡਿਵੈਲਪਮੈਂਟ ਵਿੱਚ 269) ਹੋ ਗਈ ਹੈ।


 

Click here for the complete list.

 

 *********

 

ਐੱਨਬੀ/ਐੱਸਕੇ



(Release ID: 1923618) Visitor Counter : 102