ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਕਾਜ਼ੀਰੰਗਾ ਐਲੀਵੇਟਿਡ ਰੋਡ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ

प्रविष्टि तिथि: 10 MAY 2023 4:49PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਅੱਜ ਕਾਜ਼ੀਰੰਗਾ ਐਲੀਵੇਟਿਡ ਰੋਡ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਟਵੀਟਾਂ ਦੀ ਲੜੀ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਭਾਰਤੀ ਵਣਜੀਵ ਸੰਸਥਾਨ ਦੁਆਰਾ ਚਿੰਨਿਤ ਉਨ੍ਹਾਂ ਥਾਵਾਂ ‘ਤੇ ਲਗਭਗ 34 ਕਿਲੋਮੀਟਰ ਉੱਚੀਆਂ ਸੜਕਾਂ ਦੇ ਨਿਰਮਾਣ ‘ਤੇ ਜ਼ੋਰ ਦਿੰਦੀ ਹੈ, ਜਿੱਥੋਂ ਪਸ਼ੂ ਲੰਘਦੇ ਹਨ। ਇਸ ਪ੍ਰੋਜੈਕਟ ਵਿੱਚ ਲਗਭਗ 50 ਕਿਲੋਮੀਟਰ ਲੰਬੀ, ਕੁੱਲ ਲੰਬਾਈ ਵਾਲੇ 4-ਲੇਨ ਦੇ ਰਾਜਮਾਰਗ ਦੇ ਦਰਮਿਆਨ ਏਟ-ਗ੍ਰੇਡ ਰੋਡ ਨੂੰ ਚੌੜਾ ਕਰਨਾ ਅਤੇ ਲਗਭਗ 3 ਕਿਲੋਮੀਟਰ ਤੱਕ ਫੈਲੀਆਂ ਸੁਰੰਗਾਂ ਦਾ ਨਿਰਮਾਣ ਕਰਨਾ ਸ਼ਾਮਲ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਲਾਗਤ ਅਨੁਕੂਲਨ ਕੋਸ਼ਿਸ਼ਾਂ ਦੇ ਤਹਿਤ, ਉਨ੍ਹਾਂ ਨੇ ਨਿਰਦੇਸ਼ ਦਿੱਤਾ ਹੈ ਕਿ ਸੁਰੰਗਾਂ ਦੇ ਨਿਰਮਾਣ ਨੂੰ ਇੱਕ ਵੱਖਰੇ ਪ੍ਰੋਜੈਕਟ ਦੇ ਰੂਪ ਵਿੱਚ ਮੰਨਿਆ ਜਾਵੇ ਅਤੇ ਉਸ ਦੇ ਨਿਰਮਾਣ ਤੋਂ ਨਿਕਲਣ ਵਾਲੇ ਮਲਬੇ ਦਾ ਉਪਯੋਗ ਰੋਡ (ਸੜਕ ਬਣਾਉਣ) ਦੇ ਕੰਮਾਂ ਵਿੱਚ ਕੀਤਾ ਜਾਵੇ। ਇਸ ਤੋਂ ਇਲਾਵਾ ਮੈਂ ਟੂਰਿਸਟਾਂ ਨੂੰ ਜੰਗਲੀ ਜੀਵ ਦੇਖਣ ਦਾ ਮੌਕਾ ਪ੍ਰਦਾਨ ਕਰਨ ਲਈ, ਵਾਹਨ ਪਾਰਕਿੰਗ ਅਤੇ ਕਿਉਸਕ ਦੇ ਨਾਲ ਐਲੀਵੇਟਿਡ ਰੋਡ ‘ਤੇ ਦਰਸ਼ਕ ਪਲੈਟਫਾਰਮ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ।

 

*****

ਐੱਮਜੇਪੀਐੱਸ


(रिलीज़ आईडी: 1923376) आगंतुक पटल : 129
इस विज्ञप्ति को इन भाषाओं में पढ़ें: English , Urdu , Marathi , हिन्दी , Assamese , Tamil