ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਸਿਹਤ ਮੰਤਰਾਲੇ ਨੇ ਸਕਸ਼ਮ ਲਰਨਿੰਗ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਲਾਂਚ ਕੀਤਾ ਹੈ

Posted On: 10 MAY 2023 10:21AM by PIB Chandigarh

ਕੇਂਦਰੀ ਸਿਹਤ ਸਕੱਤਰ, ਸ਼੍ਰੀ ਰਾਜੇਸ਼ ਭੂਸ਼ਣ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਲਰਨਿੰਗ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਲਐੱਮਆਈਐੱਸ), ਸਕਸ਼ਮ (ਸਟਿਮਿਊਲੇਟਿੰਗ ਐਡਵਾਂਸਡ ਨਾਲੇਜ ਫਾਰ ਸਸਟੇਨੇਬਲ ਹੈਲਥ ਮੈਨੇਜਮੈਂਟ) ਲਾਂਚ ਕੀਤਾ।

ਇਹ ਡਿਜੀਟਲ ਲਰਨਿੰਗ ਪਲੈਟਫਾਰਮ ਰਾਸ਼ਟਰੀ ਸਿਹਤ ਅਤੇ ਪਰਿਵਾਰ ਭਲਾਈ ਸੰਸਥਾਨ (ਐੱਨਆਈਐੱਚਐੱਫਡਬਲਿਊ) ਨਵੀਂ ਦਿੱਲੀ ਦੁਆਰਾ ਵਿਕਸਿਤ ਕੀਤਾ ਗਿਆ ਹੈ।

 

 

ਦੇਸ਼ ਦੇ ਸਾਰੇ ਸਿਹਤ ਨਾਲ ਜੁੜੇ ਪੇਸ਼ੇਵਰਾਂ ਦੇ ਲਈ ਸਕਸ਼ਮ ਔਨਲਾਈਨ ਟ੍ਰੇਨਿੰਗ ਅਤੇ ਸਿੱਖਿਆ ਪ੍ਰਦਾਨ ਕਰਨ ਦਾ ਇੱਕ ਸਮਰਪਿਤ ਅਤੇ ਏਕੀਕ੍ਰਿਤ ਮੰਚ ਹੈ। ਇਹੀ ਡਿਜੀਟਲ ਲਰਨਿੰਗ ਪਲੈਟਫਾਰਮ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਥਿਤ ਮੁੱਢਲੇ ਸਿਹਤ ਕੇਂਦਰਾਂ ਦੀ ਤੀਜੇ ਦਰਜੇ ਦੀ ਦੇਖਭਾਲ ਤੋਂ ਲੈ ਕੇ ਮਹਾਨਗਰਾਂ ਦੇ ਕਾਰਪੋਰੇਟ ਹਸਪਤਾਲਾਂ ਤੱਕ ਦੇ ਸਿਹਤ ਪੇਸ਼ੇਵਰਾਂ ਦੀ ਸਮਾਵੇਸ਼ੀ ਰੂਪ ਨਾਲ ਦਕਸ਼ਤਾ- ਅੱਪਗ੍ਰੇਡ ਸੁਨਿਸ਼ਚਿਤ ਕਰੇਗਾ।

ਵਰਤਮਾਨ ਵਿੱਚ ਸਕਸ਼ਮ :ਐੱਲਐੱਮਆਈਐੱਸ 200 ਤੋਂ ਅਧਿਕ ਨਾਗਰਿਕ ਸਿਹਤ ਅਤੇ 100 ਤੋਂ ਅਧਿਕ ਕਲੀਨਿਕਲ ਕੋਰਸਾਂ ਨੂੰ ਵਰਚੁਅਲੀ ਚਲਾ ਰਿਹਾ ਹੈ। ਸਿਹਤ ਪੇਸ਼ੇਵਰ ਵੀ   https://lmis.nihfw.ac.in/ ਰਾਹੀਂ ਇਸ ਪੋਰਟਲ ’ਤੇ ਇਨ੍ਹਾਂ ਕੋਰਸਾਂ ਦੇ ਲਈ ਖ਼ੁਦ ਨੂੰ ਰਜਿਸਟਰ ਕਰ ਸਕਦੇ ਹਨ। ਲੋੜੀਂਦੀ ਸਿਖਲਾਈ ਪ੍ਰਾਪਤ ਕਰਨ ਅਤੇ ਮੁੱਲਾਂਕਣ ਮਾਪਦੰਡਾਂ ਨੂੰ ਪੂਰਾ ਕਰਨ ਦੇ ਬਾਅਦ ਸਰਟੀਫਿਕੇਸ਼ਨ ਪ੍ਰਾਪਤ ਕਰ ਸਕਦੇ ਹਨ। 

ਸਪੈਸ਼ਲ ਸੈਕਟਰੀ (ਸਿਹਤ) ਸ਼੍ਰੀ ਐੱਸ. ਗੋਪਾਲਕ੍ਰਿਸ਼ਣਨ, ਸੰਯੁਕਤ ਸਕੱਤਰ (ਸਿਹਤ) ਡਾਕਟਰ ਮਨਸਵੀ ਕੁਮਾਰ,  ਡਾਇਰੈਕਟਰ ਐੱਨਆਈਐੱਚਐੱਫਡਬਲਿਊ, ਡਾ. ਧੀਰਜ ਸ਼ਾਹ, ਡਿਪਟੀ ਡਾਇਰੈਕਟਰ ਐੱਨਆਈਐੱਚਐੱਫਡਬਲਿਊ, ਸੁਸ਼੍ਰੀ ਨਿਧੀ ਕੇਸਰਵਾਨੀ, ਡੀਨ ਐੱਨਆਈਐੱਚਐੱਫਡਬਲਿਊ ਡਾ. ਵੀਕੇ ਤਿਵਾਰੀ, ਡਾ. ਸੰਜੈ ਗੁਪਤਾ, ਡਾ. ਪੁਸ਼ਪਾਂਜਲੀ, ਡਾ. ਡੀ ਕੇ ਯਾਦਵ ਅਤੇ ਸਿਹਤ ਮੰਤਰਾਲੇ ਅਤੇ ਐੱਨਆਈਐੱਚਐੱਫਡਬਲਿਊ ਦੇ ਸੀਨੀਅਰ ਅਧਿਕਾਰੀ ਇਸ ਮੌਕੇ ’ਤੇ ਮੌਜੂਦ ਸਨ।

****

ਐੱਮਵੀ(Release ID: 1923295) Visitor Counter : 78