ਵਣਜ ਤੇ ਉਦਯੋਗ ਮੰਤਰਾਲਾ
ਵਪਾਰ ਅਤੇ ਨਿਵੇਸ਼ 'ਤੇ 6ਵੀਂ ਭਾਰਤ-ਕੈਨੇਡਾ ਮੰਤਰੀ ਪੱਧਰੀ ਵਾਰਤਾਲਾਪ ਦਾ ਸਾਂਝਾ ਬਿਆਨ
Posted On:
10 MAY 2023 9:00AM by PIB Chandigarh
ਭਾਰਤ ਅਤੇ ਕੈਨੇਡਾ ਨੇ 8 ਮਈ, 2023 ਨੂੰ ਔਟਾਵਾ ਵਿੱਚ ਵਪਾਰ ਅਤੇ ਨਿਵੇਸ਼ (ਐੱਮਡੀਟੀਆਈ) 'ਤੇ 6ਵੀਂ ਮੰਤਰੀ ਪੱਧਰੀ ਵਾਰਤਾਲਾਪ ਦਾ ਆਯੋਜਨ ਕੀਤਾ, ਜਿਸ ਦੀ ਸਹਿ-ਪ੍ਰਧਾਨਗੀ ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਭੋਜਨ ਅਤੇ ਜਨਤਕ ਵੰਡ ਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਕੈਨੇਡਾ ਦੀ ਅੰਤਰਰਾਸ਼ਟਰੀ ਵਪਾਰ, ਨਿਰਯਾਤ ਪ੍ਰੋਤਸਾਹਨ, ਲਘੂ ਉਦਯੋਗ ਅਤੇ ਆਰਥਿਕ ਵਿਕਾਸ ਮੰਤਰੀ ਸੁਸ਼੍ਰੀ ਮੈਰੀ ਐਂਗ (Hon'ble Mary Ng) ਨੇ ਕੀਤੀ। ਦੋਵੇਂ ਮੰਤਰੀਆਂ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰਕ ਅਤੇ ਆਰਥਿਕ ਸਬੰਧਾਂ ਦੀ ਮਜ਼ਬੂਤ ਨੀਂਹ ਰੱਖੇ ਜਾਣ 'ਤੇ ਜ਼ੋਰ ਦਿੱਤਾ ਅਤੇ ਦੁਵੱਲੇ ਸਬੰਧਾਂ ਅਤੇ ਆਰਥਿਕ ਸਾਂਝੇਦਾਰੀ ਨੂੰ ਗਹਿਰਾ ਕਰਨ ਲਈ ਮਹੱਤਵਪੂਰਨ ਮੌਕਿਆਂ ‘ਤੇ ਗੌਰ ਕੀਤਾ।
ਦੋਵਾਂ ਮੰਤਰੀਆਂ ਨੇ ਭਾਰਤ ਦੀ ਪ੍ਰਧਾਨਗੀ ਹੇਠ ਇਸ ਵਰ੍ਹੇ ਭਾਰਤ ਵਿੱਚ ਆਯੋਜਿਤ ਜੀ-20 ਦੀਆਂ ਵਿਭਿੰਨ ਮੀਟਿੰਗਾਂ ਵਿੱਚ ਹੋ ਰਹੀਆਂ ਮਹੱਤਵਪੂਰਨ ਚਰਚਾ ਦਾ ਵਰਣਨ ਕੀਤਾ। ਇਸ ਸੰਦਰਭ ਵਿੱਚ, ਕੈਨੇਡਾ ਦੀ ਮੰਤਰੀ ਸੁਸ਼੍ਰੀ ਐਂਗ ਨੇ ਭਵਿੱਖ ਦੀ ਆਲਮੀ ਅਰਥਵਿਵਸਥਾ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦਾ ਉਲੇਖ ਕੀਤਾ ਅਤੇ ਭਾਰਤ ਵਿੱਚ ਜੀ-20 ਸਮਾਗਮਾਂ ਵਿੱਚ ਹੁਣ ਤੱਕ ਪ੍ਰਾਪਤ ਕੀਤੀਆਂ ਸਫ਼ਲਤਾਵਾਂ ਲਈ ਭਾਰਤ ਸਰਕਾਰ ਅਤੇ ਭਾਰਤੀ ਵਪਾਰ ਸੰਗਠਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਜੀ-20 ਪ੍ਰਧਾਨ ਦੇ ਤੌਰ ‘ਤੇ ਭਾਰਤ ਅਤੇ ਜੀ-20 ਵਪਾਰ ਅਤੇ ਨਿਵੇਸ਼ ਕਾਰਜ ਸਮੂਹ ਵਿੱਚ ਭਾਰਤ ਦੁਆਰਾ ਅਪਣਾਈਆਂ ਗਈਆਂ ਤਰਜੀਹਾਂ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਸੁਸ਼੍ਰੀ ਐਂਗ ਨੇ ਸੰਕੇਤ ਦਿੱਤਾ ਕਿ ਉਹ ਅਗਸਤ 2023 ਵਿੱਚ ਭਾਰਤ ਵਿੱਚ ਹੋਣ ਵਾਲੀ G-20 ਵਪਾਰ ਅਤੇ ਨਿਵੇਸ਼ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਉਤਸੁਕ ਹਨ।
ਕੈਨੇਡਾ ਦੀ ਸਮ੍ਰਿੱਧੀ, ਸੁਰੱਖਿਆ ਅਤੇ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਸਮਰੱਥਾ ਲਈ ਹਿੰਦ-ਪ੍ਰਸ਼ਾਂਤ (ਇੰਡੋ-ਪੈਸੀਫਿਕ) ਖੇਤਰ ਦੇ ਮਹੱਤਵ ਨੂੰ ਸਵੀਕਾਰਦੇ ਹੋਏ, ਸੁਸ਼੍ਰੀ ਐਂਗ ਨੇ ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਨੂੰ ਸ਼ੁਰੂ ਕਰਨ ਦਾ ਜ਼ਿਕਰ ਕੀਤਾ ਅਤੇ ਖੇਤਰ ਵਿੱਚ ਭਾਰਤ ਦੀ ਅਹਿਮੀਅਤ ਦਾ ਹਵਾਲਾ ਦਿੱਤਾ।
ਦੋਵਾਂ ਮੰਤਰੀਆਂ ਨੇ ਕੋਵਿਡ ਮਹਾਮਾਰੀ ਦੀਆਂ ਚੁਣੌਤੀਆਂ ਅਤੇ ਯੂਕ੍ਰੇਨ ਵਿੱਚ ਯੁੱਧ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਦੇ ਬਾਵਜੂਦ ਦੁਵੱਲੇ ਵਪਾਰ ਦੇ ਲਚੀਲੇਪਨ ਦਾ ਵਰਣਨ ਕੀਤਾ। ਵਰਨਣਯੋਗ ਹੈ ਕਿ 2022 ਵਿੱਚ ਕੈਨੇਡਾ-ਭਾਰਤ ਦੁਵੱਲਾ ਵਪਾਰ ਲਗਭਗ 12 ਅਰਬ ਕੈਨੇਡੀਅਨ ਡਾਲਰ ਤੱਕ ਪਹੁੰਚ ਗਿਆ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 57 ਫੀਸਦੀ ਵੱਧ ਹੈ। ਦੋਵਾਂ ਮੰਤਰੀਆਂ ਨੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਸੇਵਾ ਖੇਤਰ ਦੇ ਯੋਗਦਾਨ ਨੂੰ ਵੀ ਰੇਖਾਂਕਿਤ ਕੀਤਾ ਅਤੇ ਦੁਵੱਲੇ ਸੇਵਾ ਵਪਾਰ ਨੂੰ ਵਧਾਉਣ ਦੀ ਮਹੱਤਵਪੂਰਨ ਸਮਰੱਥਾ ਦਾ ਵਰਣਨ ਕੀਤਾ ਜੋ ਕਿ 2022 ਵਿੱਚ 8.9 ਅਰਬ ਡਾਲਰ ਸੀ। ਦੋਵਾਂ ਮੰਤਰੀਆਂ ਨੇ ਦੁਵੱਲੇ ਨਿਵੇਸ਼ ਦੇ ਮਹੱਤਵਪੂਰਨ ਵਾਧੇ ਅਤੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਗਹਿਰਾ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ, ਵਪਾਰ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਦੋਵਾਂ ਦੇਸ਼ਾਂ ਦੁਆਰਾ ਕੀਤੇ ਗਏ ਸੁਧਾਰਾਂ ਦੀ ਸ਼ਲਾਘਾ ਕੀਤੀ।
ਦੋਵਾਂ ਮੰਤਰੀਆਂ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੀ ਵਪਾਰ ਸਬੰਧੀ ਸ਼ਕਤੀ ਇੱਕ ਦੂਜੇ ਦੇ ਪੂਰਕ ਹਨ ਅਤੇ ਵਸਤੂਆਂ ਅਤੇ ਸੇਵਾਵਾਂ ਦੋਵਾਂ ਦੇ ਵਪਾਰ ਦੀਆਂ ਅਸਲ ਸੰਭਾਵਨਾਵਾਂ ਮੌਜੂਦ ਹਨ। ਇਸ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵਾਂ ਮੰਤਰੀਆਂ ਨੇ ਖੇਤੀ ਵਸਤਾਂ, ਰਸਾਇਣਾਂ, ਗ੍ਰੀਨ ਟੈਕਨੋਲੋਜੀ, ਬੁਨਿਆਦੀ ਢਾਂਚੇ, ਆਟੋਮੋਟਿਵ, ਸਵੱਛ ਊਰਜਾ, ਇਲੈਕਟ੍ਰੋਨਿਕਸ, ਅਤੇ ਖਣਿਜ ਅਤੇ ਧਾਤਾਂ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਅਤੇ ਸਾਂਝੇਦਾਰੀ ਕਰਕੇ ਦੋਵਾਂ ਦੇਸ਼ਾਂ ਦੇ ਦਰਮਿਆਨ ਵਪਾਰਕ ਸਬੰਧਾਂ ਨੂੰ ਹੁਲਾਰਾ ਦੇਣ ਦੀ ਅਪੀਲ ਕੀਤੀ। . ਦੋਵਾਂ ਮੰਤਰੀਆਂ ਨੇ ਆਪਣੇ ਅਧਿਕਾਰੀਆਂ ਨੂੰ ਨਿਯਮਿਤ ਅਧਾਰ ‘ਤੇ ਦੁਵੱਲੇ ਮਹੱਤਵ ਵਾਲੇ ਵਪਾਰਕ ਉਪਾਵਾਂ ਦੇ ਮੁੱਦਿਆਂ 'ਤੇ ਚਰਚਾ ਕਰਨ ਦੇ ਨਿਰਦੇਸ਼ ਦਿੱਤੇ।
ਦੋਵਾਂ ਮੰਤਰੀਆਂ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਐੱਮਡੀਟੀਆਈ ਦੁਆਰਾ ਨਿਭਾਈ ਜਾ ਸਕਣ ਵਾਲੀ ਮਹੱਤਵਪੂਰਨ ਸੰਸਥਾਗਤ ਭੂਮਿਕਾ 'ਤੇ ਜ਼ੋਰ ਦਿੱਤਾ। ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰ ਅਤੇ ਨਿਵੇਸ਼ ਦੇ ਪ੍ਰਵਾਹ ਨੂੰ ਹੁਲਾਰਾ ਦੇਣ ਲਈ ਨਵੇਂ ਵਿਸ਼ਾਲ ਅਵਸਰ ਪੈਦਾ ਕਰਨ ਨੂੰ ਇੱਕ ਵਿਆਪਕ ਵਪਾਰ ਸਮਝੌਤੇ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹੋਏ, ਦੋਵੇਂ ਮੰਤਰੀਆਂ ਨੇ 2022 ਵਿੱਚ ਰਸਮੀ ਤੌਰ 'ਤੇ ਭਾਰਤ-ਕੈਨੇਡਾ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤਾ (ਸੀ.ਈ.ਪੀ.ਏ.) ਵਾਰਤਾ ਨੂੰ ਮੁੜ ਤੋਂ ਸ਼ੁਰੂ ਕੀਤਾ ਸੀ। ਉਸ ਟੀਚੇ ਦੀ ਪ੍ਰਾਪਤੀ ਲਈ ਸੀਈਪੀਏ (CEPA) ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਇੱਕ ਸ਼ੁਰੂਆਤੀ ਤਰੱਕੀ ਵਪਾਰਕ ਸਮਝੌਤੇ (ਈਪੀਟੀਏ) 'ਤੇ ਗੱਲਬਾਤ ਚੱਲ ਰਹੀ ਹੈ। ਗੱਲਬਾਤ ਦੇ ਕਈ ਦੌਰ ਅਤੇ ਵਿਚਾਰ-ਚਰਚਾ ਪਹਿਲਾਂ ਹੀ ਹੋ ਚੁੱਕੀਆਂ ਹਨ। ਈਪੀਟੀਏ ਵਿੱਚ, ਹੋਰ ਗੱਲਾਂ ਤੋਂ ਇਲਾਵਾ, ਵਸਤੂਆਂ, ਸੇਵਾਵਾਂ, ਨਿਵੇਸ਼, ਉੱਤਪਤੀ ਦੇ ਨਿਯਮਾਂ, ਸਵੱਛਤਾ ਅਤੇ ਫਾਈਟੋਸੈਨੇਟਰੀ ਉਪਾਵਾਂ, ਵਪਾਰ ਲਈ ਤਕਨੀਕਾਂ ਰੁਕਾਵਟਾਂ ਅਤੇ ਵਿਵਾਦ ਨਿਪਟਾਰੇ ਵਿੱਚ ਉੱਚ-ਪੱਧਰੀ ਪ੍ਰਤੀਬੱਧਤਾਵਾਂ ਸ਼ਾਮਲ ਹੋਣਗੀਆਂ, ਅਤੇ ਹੋਰ ਖੇਤਰਾਂ ਨੂੰ ਵੀ ਕਵਰ ਕੀਤਾ ਜਾ ਸਕਦਾ ਹੈ, ਜਿੱਥੇ ਆਪਸੀ ਸਮਝੌਤਾ ਹੋਇਆ ਹੈ।
ਦੋਵੇਂ ਪੱਖ ਨੇੜਲੇ ਭਵਿੱਖ ਵਿੱਚ ਤਾਲਮੇਲ ਨਿਵੇਸ਼ ਪ੍ਰੋਤਸਾਹਨ, ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਆਪਸੀ ਸਮਰਥਨ ਜਿਹੇ ਉਪਾਵਾਂ ਦੇ ਜ਼ਰੀਏ ਸਹਿਯੋਗ ਵਧਾਉਣ ਲਈ ਵੀ ਸਹਿਮਤ ਹੋਏ। ਉਮੀਦ ਹੈ ਕਿ 2023 ਦੇ ਅਖੀਰਲੇ ਮਹੀਨਿਆਂ ਵਿੱਚ ਭਾਰਤ ਅਤੇ ਕੈਨੇਡਾ ਦੇ ਦਰਮਿਆਨ ਇਸ ਸਹਿਯੋਗ ਨੂੰ ਸਮਝੌਤਾ ਪੱਤਰ (ਐਮਓਯੂ) ਦੇ ਜ਼ਰੀਏ ਅੰਤਿਮ ਰੂਪ ਦੇ ਦਿੱਤਾ ਜਾਵੇਗਾ।
ਦੋਵਾਂ ਮੰਤਰੀਆਂ ਨੇ ਕਿਹਾ ਕਿ ਗਲੋਬਲ ਸਪਲਾਈ ਚੇਨ ਨੂੰ ਕੋਵਿਡ-19 ਮਹਾਮਾਰੀ ਦੇ ਨਾਲ-ਨਾਲ ਯੂਕ੍ਰੇਨ ਵਿੱਚ ਚੱਲ ਰਹੇ ਯੁੱਧ ਦੇ ਪ੍ਰਭਾਵਾਂ ਕਰਕੇ ਵਿਘਨ ਤੋਂ ਖ਼ਤਰਾ ਬਣਿਆ ਹੋਇਆ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਮਹੱਤਵਪੂਰਨ ਖੇਤਰਾਂ ਵਿੱਚ ਅੰਤਰਰਾਸ਼ਟਰੀ ਨਿਯਮ-ਅਧਾਰਿਤ ਵਿਵਸਥਾ ਅਤੇ ਸਪਲਾਈ ਚੇਨ ਦੇ ਲਚਕੀਲੇਪਣ ਨੂੰ ਹੁਲਾਰਾ ਦੇਣ ਲਈ ਮਿਲ ਕੇ ਕੰਮ ਕਰਨ ਦੀ ਮਹੱਤਤਾ 'ਤੇ ਚਰਚਾ ਕੀਤੀ। ਉਨ੍ਹਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਵੱਛ ਟੈਕਨੋਲੋਜੀਆਂ, ਮਹੱਤਵਪੂਰਨ ਖਣਿਜਾਂ, ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀਆਂ, ਨਵਿਆਉਣਯੋਗ ਊਰਜਾ/ਹਾਈਡ੍ਰੋਜਨ ਅਤੇ ਬਨਾਵਟੀ ਬੌਧਿਕਤਾ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ।
ਭਵਿੱਖ ਦੀ ਅਰਥਵਿਵਸਥਾ ਅਤੇ ਗ੍ਰੀਨ ਅਰਥਵਿਵਸਥਾ ਲਈ ਜ਼ਰੂਰੀ ਖਣਿਜਾਂ ਦੀ ਮਹੱਤਤਾ ਨੂੰ ਸਵੀਕਾਰਦੇ ਹੋਏ, ਦੋਵੇਂ ਮੰਤਰੀਆਂ ਨੇ ਮਹੱਤਵਪੂਰਨ ਖਣਿਜ ਸਪਲਾਈ ਚੇਨ ਦੇ ਲਚੀਲੇਪਨ ਨੂੰ ਹੁਲਾਰਾ ਦੇਣ ਲਈ ਸਰਕਾਰ ਤੋਂ ਸਰਕਾਰ ਦੇ ਦਰਮਿਆਨ ਤਾਲਮੇਲ ਦੀ ਮਹੱਤਤਾ 'ਤੇ ਸਹਿਮਤੀ ਪ੍ਰਗਟ ਕੀਤੀ। ਦੋਵੇਂ ਮੰਤਰੀਆਂ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਮਹੱਤਵਪੂਰਨ ਖਣਿਜਾਂ 'ਤੇ ਵਪਾਰ ਤੋਂ ਕਾਰੋਬਾਰ ਸਬੰਧਾਂ ਦੇ ਵਿਕਲਪਾਂ ਦਾ ਪਤਾ ਲਗਾਉਣ ‘ਤੇ ਵੀ ਸਹਿਮਤੀ ਵਿਅਕਤ ਕੀਤੀ, ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਟੋਰਾਂਟੋ ਵਿੱਚ ਪ੍ਰਾਸਪੈਕਟਰਜ਼ ਐਂਡ ਡਿਵੈਲਪਰਜ਼ ਐਸੋਸੀਏਸ਼ਨ ਦੀ ਸੰਮੇਲਨ ਦੇ ਹਾਸ਼ੀਏ ਦੇ ਅਧਿਕਾਰੀਆਂ ਦੇ ਪੱਧਰ 'ਤੇ ਸੰਪਰਕ ਕਰਨ ਲਈ ਵੀ ਸਹਿਮਤੀ ਪ੍ਰਗਟ ਕੀਤੀ।
ਦੋਵੇਂ ਪੱਖਾਂ ਨੇ ਸੰਯੁਕਤ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਸਮਿਤੀ (ਜੇਐੱਸਟੀਸੀਸੀ) ਵਿੱਚ ਚੱਲ ਰਹੇ ਕੰਮਾਂ ਦੇ ਮੱਦੇਨਜ਼ਰ ਪਹਿਲ ਵਾਲੇ ਖੇਤਰਾਂ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਮਰੱਥਾ ‘ਤੇ ਚਰਚਾ ਕੀਤੀ ਅਤੇ ਸਟਾਰਟਅੱਪ ਅਤੇ ਇਨੋਵੇਸ਼ਨ ਸਾਂਝੇਦਾਰੀ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਵਧਾਉਣ ਦੀ ਗੱਲ ਕੀਤੀ। ਦੋਵੇਂ ਮੰਤਰੀਆਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਕਿ ਇਸ ਤਰਾਂ ਦੀ ਸਮ੍ਰਿੱਧੀ ਅਤੇ ਭਲਾਈ ਦੇ ਸਮਰਥਨ ਵਿੱਚ ਉਨ੍ਹਾਂ ਦੀ ਖੋਜ ਅਤੇ ਵਪਾਰਕ ਭਾਈਚਾਰਿਆਂ ਦੇ ਦਰਮਿਆਨ ਸਹਿਯੋਗ ਵਧਾਉਣ ਦੀ ਅਪਾਰ ਸਮਰੱਥਾ ਮੌਜੂਦ ਹੈ।
ਦੋਵੇਂ ਮੰਤਰੀਆਂ ਨੇ ਐੱਸਐੱਮਈ ਅਤੇ ਮਹਿਲਾ ਉੱਦਮੀਆਂ ਦੇ ਲਈ ਕੀਤੀਆਂ ਜਾਣ ਵਾਲੀਆਂ ਪਹਿਲਾਂ ਦੇ ਜ਼ਰੀਏ ਭਾਰਤ-ਕੈਨੇਡਾ ਵਣਜ ਸਬੰਧਾਂ ਨੂੰ ਹੋਰ ਗਹਿਰਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਕੈਨੇਡਾ ਦੀ ਮੰਤਰੀ ਮੈਰੀ ਐਂਗ ਨੇ ਛੇਵੇਂ ਐੱਮਡੀਟੀਆਈ ਦੇ ਮੌਕੇ ‘ਤੇ ਭਾਰਤੀ ਵਪਾਰ ਪ੍ਰਤੀਨਿਧੀਮੰਡਲ ਦੀ ਯਾਤਰਾ ਦੀ ਸ਼ਲਾਘਾ ਕੀਤੀ, ਜਿਸ ਨੇ ਬੀ-2-ਬੀ ਸ਼ਮੂਲੀਅਤ ਨੂੰ ਵਧਾਇਆ ਹੈ। ਬੀ-2-ਬੀ ਸਾਂਝੇਦਾਰੀ ਦੀ ਗਤੀ ਨੂੰ ਜਾਰੀ ਰੱਖਣ ਲਈ, ਦੋਨੋਂ ਮੰਤਰੀ ਕੈਨੇਡਾ-ਭਾਰਤ ਸੀਈਓ ਫੋਰਮ ਨੂੰ ਨਵੇਂ ਸਿਰ੍ਹੇ ਤੋਂ ਫੋਕਸ ਅਤੇ ਤਰਜੀਹਾਂ ਦੇ ਇੱਕ ਨਵੇਂ ਰੂਪ ਦੇ ਨਾਲ ਮੁੜ ਤੋਂ ਲਾਂਚ ਕਰਨ ਲਈ ਤਿਆਰ ਹਨ। ਸੀਈਓ ਫੋਰਮ ਦੇ ਆਯੋਜਨ ਦਾ ਐਲਾਨ ਆਪਸੀ ਸਹਿਮਤੀ ਸਮੇਂ ‘ਤੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਕੈਨੇਡਾ ਦੀ ਮੰਤਰੀ ਮੈਰੀ ਐਂਗ ਨੇ ਐਲਾਨ ਕੀਤਾ ਕਿ ਉਹ ਅਕਤੂਬਰ 2023 ਵਿੱਚ ਇੱਕ ਟੀਮ ਕੈਨੇਡਾ ਵਪਾਰ ਮਿਸ਼ਨ ਦੇ ਨਾਲ ਭਾਰਤ ਆਉਣ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਦਾ ਸ਼੍ਰੀ ਗੋਇਲ ਨੇ ਸਵਾਗਤ ਕੀਤਾ।
ਦੋਵੇਂ ਮੰਤਰੀਆਂ ਨੇ ਦੋਵੇਂ ਦੇਸ਼ਾਂ ਦੇ ਦਰਮਿਆਨ ਪੇਸ਼ੇਵਰਾਂ ਅਤੇ ਕੁਸ਼ਲ ਵਰਕਰਾਂ, ਵਿਦਿਆਰਥੀਆਂ ਅਤੇ ਵਪਾਰਕ ਯਾਤਰੀਆਂ ਦੀ ਮਹੱਤਵਪੂਰਨ ਆਵਾਜਾਈ ਅਤੇ ਦੁਵੱਲੀ ਆਰਥਿਕ ਸਾਂਝੇਦਾਰੀ ਨੂੰ ਵਧਾਉਣ ਵਿੱਚ ਇਸ ਦੇ ਅਪਾਰ ਯੋਗਦਾਨ ਦਾ ਵਰਣਨ ਕੀਤਾ। ਇਸ ਸੰਦਰਭ ਵਿੱਚ, ਪ੍ਰਵਾਸ ਅਤੇ ਗਤੀਸ਼ੀਲਤਾ ਦੇ ਖੇਤਰ ਵਿੱਚ ਚਰਚਾ ਵਧਾਉਣ ਦੀ ਇੱਛਾ ਦਾ ਵਰਣਨ ਕੀਤਾ। ਦੋਵੇਂ ਧਿਰਾਂ ਨੇ ਤੈਅ ਪ੍ਰਣਾਲੀ ਦੇ ਜ਼ਰੀਏ ਦੁੱਵਲੀ ਇਨੋਵੇਸ਼ਨ ਈਕੋਸਿਸਟਮ ਨੂੰ ਗਹਿਰਾ ਅਤੇ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟ ਕੀਤੀ। ਇਸ ਤੋਂ ਇਲਾਵਾ, ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਮੁਤਾਬਕ, ਉਦਯੋਗਿਕ ਖੋਜ ਅਤੇ ਵਿਕਾਸ ਸਾਂਝੇਦਾਰੀ ਦਾ ਸਮਰਥਨ ਕਰਨ ਲਈ ਹੋਰ ਨਿਵੇਸ਼ ਕੀਤਾ ਜਾਵੇਗਾ।
ਵਿਦੇਸ਼ੀ ਯੂਨੀਵਰਸਿਟੀਆਂ ਅਤੇ ਵਿੱਦਿਅਕ ਸੰਸਥਾਵਾਂ ਦੀ ਸਹੂਲਤ ਲਈ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਕੀਤੇ ਗਏ ਐਲਾਨ ਦੇ ਅਨੁਸਾਰ, ਭਾਰਤ ਨੇ ਚੋਟੀ ਦੀਆਂ ਕੈਨੇਡੀਅਨ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਆਪਣੇ ਕੈਂਪਸ ਸਥਾਪਤ ਕਰਨ ਲਈ ਵੀ ਸੱਦਾ ਦਿੱਤਾ ਹੈ।
ਦੋਵੇਂ ਮੰਤਰੀਆਂ ਨੇ ਵਰਣਨ ਕੀਤਾ ਕਿ ਭਾਰਤ ਅਤੇ ਕੈਨੇਡਾ 2022 ਵਿੱਚ ਇੱਕ ਵਿਸਤਾਰਿਤ ਹਵਾਈ ਸੇਵਾ ਸਮਝੌਤੇ ‘ਤੇ ਸਹਿਮਤ ਹੋਏ ਸਨ। ਇਹ ਸਹਿਮਤੀ ਦੋਵੇਂ ਦੇਸ਼ਾਂ ਦੀਆਂ ਏਅਰਲਾਈਨਜ਼ ਦੁਆਰਾ ਵਧੀਆਂ ਹੋਈਆਂ ਵਣਜ ਉਡਾਨਾਂ ਦੇ ਜ਼ਰੀਏ ਨਾਲ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਵਧਾਉਂਦੀ ਹੈ।
ਦੋਵੇਂ ਮੰਤਰੀਆਂ ਨੇ ਵਿਸ਼ਵ ਵਪਾਰ ਸੰਗਠਨ ਦੁਆਰਾ ਨਿਸ਼ਚਿਤ ਨਿਯਮ-ਅਧਾਰਿਤ, ਪਾਰਦਰਸ਼ੀ, ਗੈਰ-ਵਿਤਕਰੇ ਰਹਿਤ, ਖੁੱਲ੍ਹੀ ਅਤੇ ਸਮਾਵੇਸ਼ੀ ਬਹੁ-ਪੱਖੀ ਵਪਾਰ ਪ੍ਰਣਾਲੀ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਸਹਿਮਤੀ ਪ੍ਰਗਟ ਕੀਤੀ।
ਦੋਵੇਂ ਮੰਤਰੀਆਂ ਨੇ ਭਾਰਤ ਅਤੇ ਕੈਨੇਡਾ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਦੀ ਪੂਰਨ ਸਮਰੱਥਾ ਦਾ ਦੋਹਨ ਕਰਨ ਲਈ ਵਿਭਿੰਨ ਖੇਤਰਾਂ ਵਿੱਚ ਸੰਪਰਕ ਬਣਾਉਣ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਇਹ ਸਹਿਯੋਗ ਨਿਯਮਿਤ ਸਲਾਨਾ ਕਾਰਜ ਯੋਜਨਾ ਦੀ ਰਿਪੋਰਟ ‘ਤੇ ਅਧਾਰਿਤ ਹੋਵੇਗਾ। ਇਸ ਤੋਂ ਇਲਾਵਾ ਇਸ ਨੂੰ ਨਿਰੰਤਰ ਗਤੀ ਪ੍ਰਦਾਨ ਕਰਨ ਲਈ ਆਪਸੀ ਸੰਪਰਕ ‘ਤੇ ਵੀ ਸਹਿਮਤੀ ਪ੍ਰਗਟਾਈ।
************
ਏਡੀ/ਵੀਐੱਨ/ਐੱਚਐੱਨ
(Release ID: 1923208)
Visitor Counter : 196