ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਅਪ੍ਰੈਲ 2023 ਦੇ ਲਈ 126.46 ਮੀਟ੍ਰਿਕ ਟਨ ਦੀ ਮਾਸਿਕ ਢੁਆਈ ਦਰਜ ਕੀਤੀ
ਅਪ੍ਰੈਲ ਮਹੀਨੇ ਵਿੱਚ ਵਧੀ ਹੋਈ ਲੋਡਿੰਗ 4.25 ਮੀਟ੍ਰਿਕ ਟਨ ਰਹੀ, ਅਪ੍ਰੈਲ 2022 ਦੇ ਅੰਕੜਿਆਂ ਦੀ ਤੁਲਨਾ ਵਿੱਚ 3.5 ਪ੍ਰਤੀਸ਼ਤ ਅਧਿਕ ਹੈ
ਅਪ੍ਰੈਲ ਵਿੱਚ ਰੇਲਵੇ ਦਾ ਮਾਲ ਢੁਆਈ ਮਾਲੀਆ (ਰੈਵੇਨਿਊ) 7 ਪ੍ਰਤੀਸ਼ਤ ਵਧ ਕੇ 13,893 ਕਰੋੜ ਰੁਪਏ ਹੋਇਆ, ਇਹ ਅਪ੍ਰੈਲ 2022 ਵਿੱਚ 13,011 ਕਰੋੜ ਰੁਪਏ ਸੀ
Posted On:
08 MAY 2023 2:35PM by PIB Chandigarh
ਭਾਰਤੀ ਰੇਲਵੇ ਨੇ ਅਪ੍ਰੈਲ 2023 ਵਿੱਚ 126.46 ਮੀਟ੍ਰਿਕ ਟਨ ਦੀ ਮਾਸਿਕ ਮਾਲ ਢੁਆਈ ਦਰਜ ਕੀਤੀ ਹੈ। ਅਪ੍ਰੈਲ ਮਹੀਨੇ ਵਿੱਚ ਵਧੀ ਹੋਈ ਲੋਡਿੰਗ ਅਪ੍ਰੈਲ 2022 ਦੀ ਤੁਲਨਾ ਵਿੱਚ 4.25 ਮੀਟ੍ਰਿਕ ਟਨ ਰਹੀ, ਯਾਨੀ ਇਸ ਵਿੱਚ 3.5 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਅਪ੍ਰੈਲ ਵਿੱਚ ਮਾਲ ਢੁਆਈ ਮਾਲੀਆ (ਰੈਵੇਨਿਊ) 7 ਪ੍ਰਤੀਸ਼ਤ ਵਧ ਕੇ 13,893 ਕਰੋੜ ਰੁਪਏ ਹੋ ਗਿਆ, ਜਦਕਿ ਇਹ 2022 ਵਿੱਚ 13,011 ਕਰੋੜ ਰੁਪਏ ਸੀ।
ਭਾਰਤੀ ਰੇਲਵੇ ਨੇ ਅਪ੍ਰੈਲ 2023 ਵਿੱਚ 62.39 ਮੀਟ੍ਰਿਕ ਟਨ ਕੋਲੇ ਦੀ ਲੋਡਿੰਗ ਕੀਤੀ। ਅਪ੍ਰੈਲ 2022 ਵਿੱਚ ਕੋਲੇ ਦੀ ਲੋਡਿੰਗ 58.35 ਮੀਟ੍ਰਿਕ ਟਨ ਸੀ। ਭਾਰਤੀ ਰੇਲਵੇ ਨੇ 14.49 ਮੀਟ੍ਰਿਕ ਟਨ ਕੱਚੇ ਲੋਹੇ ਦੀ ਲੋਡਿੰਗ ਕੀਤੀ, ਸੀਮੇਂਟ ਦੀ ਲੋਡਿੰਗ 12.60 ਮੀਟ੍ਰਿਕ ਟਨ, ਬਾਕੀ ਹੋਰ ਵਸਤਾਂ 9.03 ਮੀਟ੍ਰਿਕ ਟਨ, 6.74 ਮੀਟ੍ਰਿਕ ਟਨ ਕੰਟੇਨਰਸ, 5.64 ਮੀਟ੍ਰਿਕ ਟਨ ਇਸਪਾਤ, 5.11 ਮੀਟ੍ਰਿਕ ਟਨ ਅਨਾਜ, 4.05 ਮੀਟ੍ਰਿਕ ਟਨ ਖਣਿਜ ਤੇਲ ਅਤੇ 3.90 ਮੀਟ੍ਰਿਕ ਟਨ ਖਾਦਾਂ ਦੀ ਲੋਡਿੰਗ ਕੀਤੀ।
ਭਾਰਤੀ ਰੇਲਵੇ ਨੇ ‘ਹੰਗਰੀ ਫੋਰ ਕਾਰਗੋ’ ਮੰਤਰੀ ਦੀ ਪਾਲਨਾ ਕਰਦੇ ਹੋਏ ਵਪਾਰ ਕਰਨ ਵਿੱਚ ਸਹਿਜਤਾ ਦੇ ਨਾਲ-ਨਾਲ ਮੁਕਾਬਲਤਨ ਕੀਮਤਾਂ ‘ਤੇ ਸੇਵਾ ਵੰਡ ਵਿੱਚ ਸੁਧਾਰ ਕਰਨ ਲਈ ਨਿਰੰਤਰ ਪ੍ਰਯਾਸ ਕੀਤੇ ਹਨ। ਇਸ ਪ੍ਰਯਾਸ ਦੇ ਫਲਸਰੂਪ ਪਰੰਪਰਾਗਤ ਅਤੇ ਗੈਰ-ਪਰੰਪਰਾਗਤ ਸਮੱਗਰੀਆਂ ਵਿੱਚ ਰੇਲਵੇ ਵਿੱਚ ਨਵੇਂ ਯਾਤਾਯਾਤ ਆ ਰਹੇ ਹਨ।
**********
ਵਾਈ ਬੀ/ਡੀਐੱਨਐੱਸ/ਪੀਐੱਸ
(Release ID: 1923122)
Visitor Counter : 146