ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ 10 ਮਈ ਨੂੰ ਰਾਜਸਥਾਨ ਦੀ ਯਾਤਰਾ ‘ਤੇ ਜਾਣਗੇ


ਸੜਕ ਅਤੇ ਰੇਲ ਖੇਤਰ ਦੇ ਵਿਭਿੰਨ ਪ੍ਰੋਜੈਕਟ ਕਨੈਕਟੀਵਿਟੀ ਨੂੰ ਹੁਲਾਰਾ ਦੇਣਗੇ ਅਤੇ ਵਪਾਰ ਤੇ ਵਣਜ ਨੂੰ ਸੁਵਿਧਾਜਨਕ ਬਣਾਉਣਗੇ

ਪ੍ਰਧਾਨ ਮੰਤਰੀ ਉਦੈਪੁਰ ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਦੀ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਆਬੂ ਰੋਡ ਸਥਿਤ ਬ੍ਰਹਮ ਕੁਮਾਰੀਆਂ ਦੇ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕਰਨਗੇ ਅਤੇ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ

Posted On: 09 MAY 2023 11:32AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 10 ਮਈ ਨੂੰ ਰਾਜਸਥਾਨ ਦੀ ਯਾਤਰਾ ‘ਤੇ ਜਾਣਗੇ। ਸਵੇਰੇ ਕਰੀਬ 11 ਵਜੇ ਪ੍ਰਧਾਨ ਮੰਤਰੀ ਨਾਥਦਵਾਰਾ ਵਿੱਚ ਸ਼੍ਰੀਨਾਥਜੀ ਮੰਦਿਰ ਜਾਣਗੇ। ਸਵੇਰੇ ਕਰੀਬ 11:45 ਵਜੇ ਉਹ ਨਾਥਦਵਾਰਾ ਵਿੱਚ ਵਿਭਿੰਨ ਵਿਕਾਸ ਪਹਿਲਾਂ ਦਾ ਲੋਕ-ਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਬਾਅਦ, ਕਰੀਬ 3:15 ਵਜੇ ਪ੍ਰਧਾਨ ਮੰਤਰੀ ਆਬੂ ਰੋਡ ਸਥਿਤ ਬ੍ਰਹਮ ਕੁਮਾਰੀਆਂ ਦੇ ਸ਼ਾਂਤੀਵਨ ਕੰਪਲੈਕਸ ਜਾਣਗੇ।

 

ਨਾਥਦਵਾਰਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ 5500 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕ-ਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਧਿਆਨ, ਖੇਤਰ ਵਿੱਚ ਇਨਫ੍ਰਾਸਟ੍ਰਕਚਰ ਅਤੇ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ‘ਤੇ ਹੋਵੇਗਾ। ਸੜਕ ਅਤੇ ਰੇਲਵੇ ਖੇਤਰ ਦੇ ਪ੍ਰੋਜੈਕਟਾਂ ਨਾਲ ਮਾਲ ਅਤੇ ਸੇਵਾਵਾਂ ਦੇ ਆਵਾਗਮਨ ਵਿੱਚ ਸੁਵਿਧਾ ਹੋਵੇਗੀ, ਜਿਸ ਨਾਲ ਵਪਾਰ ਅਤੇ ਵਣਜ ਨੂੰ ਹੁਲਾਰਾ ਮਿਲੇਗਾ ਤੇ ਖੇਤਰ ਦੇ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।

 

ਪ੍ਰਧਾਨ ਮੰਤਰੀ ਰਾਜਸਮੰਦ ਅਤੇ ਉਦੈਪੁਰ ਵਿੱਚ ਦੋ-ਲੇਨ ਵਾਲੇ ਸੜਕ ਨਿਰਮਾਣ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

 

ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਦੇ ਲਈ ਪ੍ਰਧਾਨ ਮੰਤਰੀ ਉਦੈਪੁਰ ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਰੱਖਣਗੇ। ਉਹ ਗੇਜ ਪਰਿਵਰਤਨ ਪ੍ਰੋਜੈਕਟ ਅਤੇ ਰਾਜਸਮੰਦ ਵਿੱਚ ਨਾਥਦਵਾਰਾ ਤੋਂ ਨਾਥਦਵਾਰਾ ਸ਼ਹਿਰ ਤੱਕ ਇੱਕ ਨਵੀਂ ਲਾਈਨ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਣਗੇ।

 

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਵਿੱਚ ਸ਼ਾਮਲ ਹਨ- ਐੱਨਐੱਚ -48 ਦੇ ਤਹਿਤ ਉਦੈਪੁਰ ਤੋਂ ਸ਼ਾਮਲਾਜੀ ਤੱਕ 114 ਕਿਲੋਮੀਟਰ ਲੰਬੇ ਛੇ ਲੇਨ ਵਾਲੇ ਪ੍ਰੋਜੈਕਟ; ਐੱਨਐੱਚ-25 ਦੇ ਬਾਰੇ-ਬਿਲਾਰਾ-ਜੋਧਪੁਰ ਸੈਕਸ਼ਨ ਵਿੱਚ ਦੁਪਹੀਆ ਆਦਿ ਵਾਹਨਾਂ ਦੇ ਲਈ ਸੜਕ ਨੂੰ ਚੌੜਾ ਕਰਨ (ਪੇਵਡ ਸ਼ੋਲਡਰ) ਦੇ ਨਾਲ 110 ਕਿਲੋਮੀਟਰ ਲੰਬੀ ਸੜਕ ਨੂੰ 4 ਲੇਨ ਦਾ ਬਣਾਉਣ ਦੇ ਲਈ ਚੌੜੀਕਰਨ ਅਤੇ ਮਜ਼ਬੂਤੀਕਰਨ ਪ੍ਰੋਜੈਕਟ ਅਤੇ ਐੱਨਐੱਚ 58ਈ ਦੇ ਪੇਵਡ ਸ਼ੋਲਡਰ ਸੈਕਸ਼ਨ ਦੇ ਨਾਲ 47 ਕਿਲੋਮੀਟਰ ਲੰਬੇ ਦੋ ਲੇਨ ਵਾਲੇ ਸੜਕ ਨਿਰਮਾਣ ਪ੍ਰੋਜੈਕਟ।

 

ਬ੍ਰਹਮ ਕੁਮਾਰੀਆਂ ਦੇ ਸ਼ਾਂਤੀਵਨ ਕੰਪਲੈਕਸ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧਿਆਨ ਦੇਸ਼ ਭਰ ਵਿੱਚ ਅਧਿਆਤਮਿਕ ਪੁਨਰਜਾਗਰਣ ਨੂੰ ਗਤੀ ਦੇਣ ‘ਤੇ ਰਿਹਾ ਹੈ। ਆਪਣੇ ਪ੍ਰਯਤਨ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਬ੍ਰਹਮ ਕੁਮਾਰੀਆਂ ਦੇ ਸ਼ਾਂਤੀਵਨ ਕੰਪਲੈਕਸ ਦਾ ਦੌਰਾ ਕਰਨਗੇ। ਉਹ ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ, ਸ਼ਿਵਮਣੀ ਬਿਰਧ ਆਸ਼ਰਮ (ਓਲਡ ਏਜ ਹੋਮ) ਦੇ ਦੂਸਰੇ ਪੜਾਅ ਅਤੇ ਨਰਸਿੰਗ ਕਾਲਜ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਣਗੇ। ਸੁਪਰ ਸਪੈਸ਼ਲਿਟੀ ਚੈਰੀਟੇਬਲ ਗਲੋਬਲ ਹਸਪਤਾਲ ਆਬੂ ਰੋਡ ਵਿੱਚ 50 ਏਕੜ ਦੇ ਖੇਤਰ ਵਿੱਚ ਸਥਾਪਿਤ ਕੀਤਾ ਜਾਵੇਗਾ। ਇਹ ਵਿਸ਼ਵ ਪੱਧਰੀ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰੇਗਾ ਅਤੇ ਖੇਤਰ ਦੇ ਗ਼ਰੀਬ ਤੇ ਜਨਜਾਤੀ ਲੋਕਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਫਾਇਦੇਮੰਦ ਸਾਬਤ ਹੋਵੇਗਾ।

******

ਡੀਐੱਸ/ਐੱਸਕੇ



(Release ID: 1922975) Visitor Counter : 131