ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਿਲਟਸ ਵਰ੍ਹੇ-2023 ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਹਿ ਮੰਤਰਾਲੇ ਨੇ CAPFs ਅਤੇ NDRF ਕਰਮੀਆਂ ਦੇ ਭੋਜਨ ਵਿੱਚ ਮਿਲਟਸ (ਸ਼੍ਰੀ ਅੰਨ) ਨੂੰ ਸ਼ਾਮਲ ਕਰਨ ਦਾ ਇੱਕ ਬੇਮਿਸਾਲ ਫੈਸਲਾ ਲਿਆ


ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਸੱਦੇ ‘ਤੇ ਸਾਰੇ ਬਲਾਂ ਨਾਲ ਗਹਿਰੀ ਚਰਚਾ ਤੋਂ ਬਾਅਦ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਭੋਜਨ ਵਿੱਚ 30% ਮਿਲਟਸ (ਸ਼੍ਰੀ ਅੰਨ) ਨੂੰ ਸ਼ਾਮਲ ਕੀਤਾ ਗਿਆ

ਮਿਲਟਸ ਦੇ ਮਹੱਤਵ ਨੂੰ ਸਵੀਕਾਰਦੇ ਹੋਏ ਅਤੇ ਇਸ ਦੇ ਲਈ ਘਰੇਲੂ ਅਤੇ ਆਲਮੀ ਮੰਗ ਪੈਦਾ ਕਰਨ ਦੇ ਨਾਲ-ਨਾਲ ਲੋਕਾਂ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾਉਣ ਲਈ ਭਾਰਤ ਸਰਕਾਰ ਦੀ ਬੇਨਤੀ 'ਤੇ, ਸੰਯੁਕਤ ਰਾਸ਼ਟਰ ਨੇ ਸਾਲ 2023 ਨੂੰ ਅੰਤਰਰਾਸ਼ਟਰੀ ਮਿਲਟਸ ਵਰ੍ਹੇ ਦੇ ਰੂਪ ਵਿੱਚ ਐਲਾਨਿਆ ਹੈ

ਸ਼੍ਰੀ ਅੰਨ- ਪ੍ਰੋਟੀਨ ਦਾ ਇੱਕ ਚੰਗਾ ਸਰੋਤ, ਗਲੂਟੇਨ ਰਹਿਤ, ਘੱਟ ਗਲਾਈਸੈਮਿਕ ਇੰਡੈਕਸ (ਜੀਆਈ) ਅਤੇ ਡਾਇਟਰੀ ਫਾਈਬਰ, ਕੈਲਸ਼ੀਅਮ, ਆਇਰਨ, ਫਾਸਫੋਰਸ ਆਦਿ ਸਹਿਤ ਸੂਖਮ ਪੋਸ਼ਕ ਤੱਤਾਂ ਅਤੇ ਫਾਈਟੋ-ਕੈਮੀਕਲਸ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਇਹ ਸੈਨਿਕਾਂ ਅਤੇ ਸੁਰੱਖਿਆ ਬਲ ਕਰਮੀਆਂ ਲਈ ਸਮੁੱਚੇ ਪੌਸ਼ਟਿਕ ਭੋਜਨ ਦਾ ਕੰਮ ਕਰਦਾ ਹੈ

ਕੇਂਦਰੀ ਹਥਿਆਰਬੰਦ ਬਲਾਂ ਦੇ ਵਿਭਿੰਨ ਮੌਕਿਆਂ ਅਤੇ ਸਮਾਰੋਹਾਂ ਵਿੱਚ ਵੀ ਸ਼੍ਰੀ ਅੰਨ ਦਾ ਵਿਆਪਕ ਉਪਯੋਗ ਕੀਤਾ ਜਾਵੇਗਾ, ਨਾਲ ਹੀ ਬਲਾਂ ਦੁਆਰਾ ਮਿਲਟਸ ਵਿਅੰਜਨ ਬਣਾਉਣ ਵਾਲੀਆਂ ਨਾਮਵਰ ਸੰਸਥਾਵਾਂ ਦੇ ਜ਼ਰੀਏ ਸ਼੍ਰੀ ਅੰਨ ਅਧਾਰਿਤ ਵਿਅੰਜਨ ਤਿਆਰ ਕਰਨ ਲਈ ਰਸੋਈਏ (cooks) ਨੂੰ ਵੀ ਟ੍ਰੇਨਿੰਗ ਦਿੱਤੀ ਜਾਵੇਗੀ

Posted On: 03 MAY 2023 4:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਿਲਟਸ ਸਾਲ 2023 ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਹਿ ਮੰਤਰਾਲੇ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਨੈਸ਼ਨਲ ਡਿਜਾਸਟਰ ਰਿਸਪੌਂਸ ਫੋਰਸ ਕਰਮੀਆਂ ਦੇ ਭੋਜਨ ਵਿੱਚ ਮਿਲਟਸ (ਸ਼੍ਰੀ ਅੰਨ) ਨੂੰ ਸ਼ਾਮਲ ਕਰਨ ਦਾ ਇੱਕ ਬੇਮਿਸਾਲ ਫੈਸਲਾ ਲਿਆ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਸੱਦੇ ‘ਤੇ ਸਾਰੇ ਬਲਾਂ ਦੇ ਨਾਲ ਗਹਿਰੀ ਚਰਚਾ ਤੋਂ ਬਾਅਦ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਭੋਜਨ ਵਿੱਚ 30% ਮਿਲਟਸ (ਸ਼੍ਰੀ ਅੰਨ) ਨੂੰ ਸ਼ਾਮਲ ਕੀਤਾ ਗਿਆ ਹੈ। 

ਮਿਲਟਸ ਦੇ ਮਹੱਤਵ ਨੂੰ ਸਵੀਕਾਰਦੇ ਹੋਏ ਇਸ ਦੇ ਲਈ ਘਰੇਲੂ ਅਤੇ ਆਲਮੀ ਮੰਗ ਪੈਦਾ ਕਰਨ ਦੇ ਨਾਲ-ਨਾਲ ਲੋਕਾਂ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾਉਣ ਲਈ ਭਾਰਤ ਸਰਕਾਰ ਦੀ ਬੇਨਤੀ ‘ਤੇ ਸੰਯੁਕਤ ਰਾਸ਼ਟਰ ਨੇ ਸਾਲ 2023 ਨੂੰ ਅੰਤਰਰਾਸ਼ਟਰੀ ਮਿਲਟਸ ਵਰ੍ਹਾ ਘੋਸ਼ਿਤ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸ਼੍ਰੀ ਅੰਨ ਨੂੰ ਹੁਲਾਰਾ ਦੇਣ ਦਾ ਅਭਿਯਾਨ ਕਰੋੜਾਂ ਦੇਸ਼ਵਾਸੀਆਂ ਦੇ ਪੋਸ਼ਣ ਦੀ ਪੂਰਤੀ ਦਾ ਅਧਾਰ ਬਣੇਗਾ।

ਸ਼੍ਰੀ ਅੰਨ ਸਿਹਤ ਲਈ ਚੰਗਾ, ਕਿਸਾਨਾਂ ਲਈ ਫਾਇਦੇਮੰਦ ਅਤੇ ਵਾਤਾਵਰਣ ਅਨੁਕੂਲ ਮੰਨਿਆ ਜਾਂਦਾ ਹੈ। ਸ਼੍ਰੀ ਅੰਨ ਊਰਜਾ ਨਾਲ ਭਰਪੂਰ, ਸੁੱਕੇ ਪ੍ਰਤੀਰੋਧੀ, ਘੱਟ ਪਾਣੀ ਦੀ ਜ਼ਰੂਰਤ ਵਾਲੀ ਖੁਸ਼ਕ ਮਿੱਟੀ ਅਤੇ ਪਹਾੜੀ ਇਲਾਕਿਆਂ ਵਿੱਚ ਵੀ ਅਸਾਨੀ ਨਾਲ ਉਗਾਇਆ ਜਾ ਸਕਦਾ ਹੈ ਅਤੇ ਇਹ ਕੀਟ ਆਦਿ ਦੇ ਪ੍ਰਕੋਪ ਤੋਂ ਵੀ ਤੁਲਨਾਤਮਕ ਰੂਪ ਨਾਲ ਸੁਰੱਖਿਅਤ ਹੈ। ਸ਼੍ਰੀ ਅੰਨ-ਪ੍ਰੋਟੀਨ ਦਾ ਇੱਕ ਚੰਗਾ ਸਰੋਤ, ਗਲੂਟੇਨ ਰਹਿਤ,  ਘੱਟ ਗਲਾਈਸੈਮਿਕ ਇੰਡੈਕਸ (ਜੀਆਈ) ਅਤੇ ਡਾਇਟਰੀ ਫਾਈਬਰ, ਕੈਲਸ਼ੀਅਮ, ਆਇਰਨ, ਫਾਸਫੋਰਸ ਆਦਿ ਸਹਿਤ ਸੂਖਮ ਪੋਸ਼ਕ ਤੱਤਾਂ ਅਤੇ ਫਾਈਟੋ-ਕੈਮੀਕਲਸ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਇਹ ਸੈਨਿਕਾਂ ਅਤੇ ਸੁਰੱਖਿਆ ਬਲ ਕਰਮੀਆਂ ਲਈ ਸਮੁੱਚੇ ਪੌਸ਼ਟਿਕ ਭੋਜਨ ਦਾ ਕੰਮ ਕਰਦਾ ਹੈ

 

ਗ੍ਰਹਿ ਮੰਤਰਾਲੇ ਨੇ ਸਾਰੇ ਬਲਾਂ ਨੂੰ ਸ਼੍ਰੀ ਅੰਨ ‘ਤੇ ਅਧਾਰਿਤ ਮੈਨਿਊ ਦੀ ਸ਼ੁਰੂਆਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ ਅਤੇ ਬਲਾਂ ਨੇ ਇਸ ‘ਤੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਨੈਸ਼ਨਲ ਡਿਜਾਸਟਰ ਰਿਸਪੌਂਸ ਫੋਰਸ ਦੇ ਵਿਭਿੰਨ ਮੌਕਿਆਂ ਅਤੇ ਸਮਾਰੋਹਾਂ ਆਦਿ ਵਿੱਚ ਵੀ ਸ਼੍ਰੀ ਅੰਨ ਦਾ ਵਿਆਪਕ ਉਪਯੋਗ ਕੀਤਾ ਜਾਵੇਗਾ।

 

ਸ਼੍ਰੀ ਅੰਨ ਦੇ ਉਪਯੋਗ ਨੂੰ ਵਧਾਉਣ ਲਈ ਇਸ ਦੀ ਉਪਲਬਧਤਾ ਕੇਂਦਰੀ ਪੁਲਿਸ ਕਲਿਆਣ ਭੰਡਾਰ, ਬਲਾਂ ਦੇ ਪਰਿਸਰ ਦੀਆਂ ਕਰਿਆਨਾ ਦੁਕਾਨਾਂ ਅਤੇ ਰਾਸ਼ਨ ਸਟੋਰ ਵਿੱਚ ਵੱਖਰੇ ਕਾਊਂਟਰ ਦੇ ਜ਼ਰੀਏ ਸੁਨਿਸ਼ਚਿਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬਲਾਂ ਦੁਆਰਾ ਮਿਲਟਸ ਵਿਅੰਜਨ ਬਣਾਉਣ ਵਾਲੀਆਂ ਨਾਮਵਰ ਸੰਸਥਾਵਾਂ ਦੇ ਜ਼ਰੀਏ ਸ਼੍ਰੀ ਅੰਨ ਅਧਾਰਿਤ ਵਿਅੰਜਨ ਤਿਆਰ ਕਰਨ ਲਈ ਰਸੋਈਏ (cooks) ਨੂੰ ਵੀ ਟ੍ਰੇਨਿੰਗ ਦਿੱਤੀ ਜਾਵੇਗੀ।

 

ਸ਼੍ਰੀ ਅੰਨ ਦੇ ਉਪਯੋਗ ਲਈ ਬਲਾਂ ਦੇ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਦਰਮਿਆਨ ਜਾਗਰੂਕਤਾ ਪੈਦਾ ਕਰਨ ਲਈ ਖੁਰਾਕ ਮਾਹਿਰਾਂ ਅਤੇ ਮਾਹਿਰ ਏਜੰਸੀਆਂ ਦੀਆਂ ਸੇਵਾਵਾਂ ਦਾ ਉਪਯੋਗ ਕੀਤਾ ਜਾਵੇਗਾ। ਇਸ ਤੋਂ ਇਲਾਵਾ, ‘ਆਪਣੇ ਸ਼੍ਰੀ ਅੰਨ ਨੂੰ ਜਾਣੋ’ ਵਿਸ਼ੇ ‘ਤੇ ਜਾਗਰੂਕਤਾ ਲਈ ਵਿਭਿੰਨ ਪ੍ਰੋਗਰਾਮਾਂ, ਪ੍ਰਦਰਸ਼ਨੀਆਂ, ਸੈਮੀਨਾਰ, ਵੈੱਬੀਨਾਰ, ਵਰਕਸ਼ਾਪਸ ਅਤੇ ਗੋਸ਼ਟੀਆਂ ਦਾ ਆਯੋਜਨ ਵੀ ਕੀਤਾ ਜਾਵੇਗਾ।

ਅੰਤਰਰਾਸ਼ਟਰੀ ਮਿਲਟਸ ਵਰ੍ਹਾ (IYOM) -2023, ਸ਼੍ਰੀ ਅੰਨ ਦੇ ਆਲਮੀ ਉਤਪਾਦਨ, ਕੁਸ਼ਲ ਪ੍ਰੋਸੈੱਸਿੰਗ ਅਤੇ ਫਸਲਾਂ ਦੇ ਰੋਟੇਸ਼ਨ ਅਤੇ ਬਿਹਤਰ ਉਪਯੋਗ ਨੂੰ ਵਧਾਉਣ ਦੇ ਨਾਲ-ਨਾਲ ਮਾਨਵ ਖੁਰਾਕ ਦੇ ਇੱਕ ਪ੍ਰਮੁੱਖ ਹਿੱਸੇ ਦੇ ਰੂਪ ਵਿੱਚ ਹੁਲਾਰਾ ਦੇਣ ਦਾ ਮੌਕਾ ਪ੍ਰਦਾਨ ਕਰੇਗਾ।

 

******

ਆਰਕੇ/ਏਵਾਈ/ਏਕੇਐੱਸ/ਏਐੱਸ/ਐੱਚਐੱਨ



(Release ID: 1922553) Visitor Counter : 100