ਰੱਖਿਆ ਮੰਤਰਾਲਾ

ਭਾਰਤੀ ਹਵਾਈ ਸੈਨਾ ਨੇ ਸੀ-17 ਜਹਾਜ਼ਾਂ ਰਾਹੀਂ ਸੁਡਾਨ ਤੋਂ ਰਣਨੀਤਕ ਬਚਾਅ ਅਭਿਆਨ ਤਹਿਤ ਲਗਭਗ 24 ਘੰਟੇ ਨਾਨ-ਸਟਾਪ ਆਪਰੇਸ਼ਨ ਚਲਾਇਆ

Posted On: 06 MAY 2023 9:55AM by PIB Chandigarh

3-4 ਮਈ 2023 ਦੀ ਅੱਧੀ ਰਾਤ ਨੂੰ, ਭਾਰਤੀ ਹਵਾਈ ਸੈਨਾ ਦੇ ਇੱਕ ਸੀ-17 ਗਲੋਬਮਾਸਟਰ ਜਹਾਜ਼ ਨੇ ਹਿੰਡਨ ਤੋਂ ਉਡਾਣ ਭਰੀ, ਜੋ ਰਾਤ ​​ਦੀ ਯਾਤਰਾ ਤੋਂ ਬਾਅਦ ਸਵੇਰੇ ਜੇਦਾਹ, ਸਾਊਦੀ ਅਰਬ ਪਹੁੰਚੀ। ਜੇਦਾਹ ਤੋਂ ਜੰਗ ਪ੍ਰਭਾਵਿਤ ਸੁਡਾਨ ਅਤੇ ਭਾਰਤ ਵਾਪਸ ਜਾਣ ਲਈ ਜਹਾਜ਼ ਨੂੰ ਜੇਦਾਹ ਵਿੱਚ ਈਂਧਨ ਭਰਿਆ ਗਿਆ। ਸੁਡਾਨ ਵਿੱਚ ਈਂਧਨ ਦੀ ਅਣਉਪਲਬਧਤਾ ਅਤੇ ਈਂਧਨ ਭਰਨ ਵਿੱਚ ਦੇਰੀ ਤੋਂ ਬਚਣ ਲਈ ਜਹਾਜ਼ ਨੇ ਜੇਦਾਹ ਤੋਂ ਵਾਧੂ ਈਂਧਨ ਲਿਆ। ਇਹ ਆਪਣੀ ਕਿਸਮ ਦਾ ਇੱਕ ਵਿਸ਼ੇਸ਼ ਮਿਸ਼ਨ ਸੀ ਜਿਸ ਰਾਹੀਂ 192 ਯਾਤਰੀਆਂ ਨੂੰ ਵਾਪਸ ਲਿਆਂਦਾ ਗਿਆ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ ਸਨ, ਜੋ ਜਾਂ ਤਾਂ ਪ੍ਰਵਾਸੀ ਭਾਰਤੀ, ਵਿਦੇਸ਼ੀ ਨਾਗਰਿਕ ਜਾਂ ਓਸੀਆਈ (ਭਾਰਤ ਦੇ ਵਿਦੇਸ਼ੀ ਨਾਗਰਿਕ) ਸਨ। ਇਨ੍ਹਾਂ ਲੋਕਾਂ ਨੂੰ ਜੇਦਾਹ ਨਹੀਂ ਲਿਜਾਇਆ ਜਾ ਸਕਦਾ ਸੀ, ਇਸ ਲਈ ਇਸ ਭਾਰੀ ਜੈੱਟ ਰਾਹੀਂ ਨਾਨ-ਸਟਾਪ ਫਲਾਈਟ ਰਾਹੀਂ ਸਿੱਧੇ ਭਾਰਤ ਪਹੁੰਚਣਾ ਲਾਜ਼ਮੀ ਸੀ।

ਸੁਡਾਨ ਵਿੱਚ, ਜਹਾਜ਼ ਨੇ ਭਾਰੀ ਜੈੱਟ ਨੂੰ ਲੈਂਡ ਕਰਨ ਲਈ ਇੱਕ ਹਮਲਾਵਰ ਪਹੁੰਚ ਤੋਂ ਬਾਅਦ ਇੱਕ ਓਵਰਹੈੱਡ ਸਟੀਪ ਰਣਨੀਤਕ ਪਹੁੰਚ ਨੂੰ ਅਪਣਾਇਆ ਗਿਆ। ਜ਼ਮੀਨੀ ਸੰਚਾਲਨ ਦੇ ਪੂਰੇ ਸਮੇਂ ਦੌਰਾਨ, ਸਥਿਤੀਆਂ ਦੇ ਅਧਾਰ 'ਤੇ ਏਅਰਫੀਲਡ ਤੋਂ ਜਲਦੀ ਬਾਹਰ ਨਿਕਲਣ ਦੇ ਉਦੇਸ਼ ਲਈ ਜਹਾਜ਼ ਦੇ ਇੰਜਣ ਨੂੰ ਚੱਲਦਾ ਰੱਖਿਆ ਗਿਆ।

ਚਾਲਕ ਦਲ ਨੂੰ ਇੱਕ ਹੋਰ ਐਮਰਜੈਂਸੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਯਾਤਰੀ ਫਲਾਈਟ ਦੌਰਾਨ ਬੇਹੋਸ਼ ਹੋ ਗਿਆ। ਚਾਲਕ ਦਲ ਵਲੋਂ ਸਥਿਤੀ ਨੂੰ ਤੁਰੰਤ ਅਤੇ ਕੁਸ਼ਲਤਾ ਨਾਲ ਸੰਭਾਲਿਆ ਗਿਆ, ਜਿਸ ਨੇ ਉਸ ਨੂੰ ਸਥਿਰ ਕਰਨ ਲਈ 100 ਪ੍ਰਤੀਸ਼ਤ ਆਕਸੀਜਨ ਦਾ ਪ੍ਰਬੰਧ ਕੀਤਾ।

ਇਹ ਜਹਾਜ਼ 4 ਮਈ 2023 ਦੀ ਦੇਰ ਸ਼ਾਮ ਨੂੰ ਅਹਿਮਦਾਬਾਦ ਵਿਖੇ ਉਤਰਿਆ ਅਤੇ ਫਿਰ ਉਸੇ ਰਾਤ ਹਿੰਡਨ ਵਿਖੇ ਆਪਣੇ ਹੋਮ ਬੇਸ ਪਹੁੰਚਿਆ। ਇਸ ਤਰ੍ਹਾਂ, ਅਮਲੇ ਨੇ ਅੰਤ ਵਿੱਚ ਫਸੇ ਹੋਏ ਕੁਝ ਦੇਸ਼ ਵਾਸੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਲਗਭਗ 24 ਘੰਟਿਆਂ ਦੇ ਲੰਬੇ ਅਰਸੇ ਵਿੱਚ ਉਡਾਣ ਭਰੀ।

 

**************

ਏਬੀਬੀ/ਏਐੱਮ/ਐੱਸਐੱਮ



(Release ID: 1922410) Visitor Counter : 84