ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਅਜ਼ਾਦੀ ਕਾ ਅੰਮ੍ਰਿਤ ਮਹੋਤਸਵ 20-ਭਾਰਤ-2023


ਸ਼੍ਰੀ ਅਨੁਰਾਗ ਸਿੰਘ ਠਾਕੁਰ ਭਲਕੇ ਉੱਤਰ ਪ੍ਰਦੇਸ਼ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2022 ਦਾ ਲੋਗੋ, ਮੈਸਕੋਟ, ਜਰਸੀ ਅਤੇ ਗੀਤ ਲਾਂਚ ਕਰਨਗੇ।

ਖੇਡਾਂ ਰਾਜਧਾਨੀ ਲਖਨਊ ਤੋਂ ਇਲਾਵਾ ਵਾਰਾਣਸੀ, ਨੋਇਡਾ ਅਤੇ ਗੋਰਖਪੁਰ ਵਿੱਚ ਵੀ ਕਰਵਾਈਆਂ ਜਾਣਗੀਆਂ।

Posted On: 04 MAY 2023 3:27PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 5 ਮਈ ਨੂੰ ਗੋਮਤੀ ਨਗਰ, ਲਖਨਊ ਵਿੱਚ ਇੰਦਰਾ ਗਾਂਧੀ ਸੰਸਥਾਨ (ਕੰਪਲੈਕਸ) ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2022 (ਕੇ ਆਈ ਯੂ ਜੀ 2021) ਦੇ ਲੋਗੋ, ਜਰਸੀ, ਮਾਸਕੌਟ ਅਤੇ ਗੀਤ ਨੂੰ ਲਾਂਚ ਕਰਨਗੇ।

 

ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਇਹ ਤੀਜਾ ਐਡੀਸ਼ਨ 23 ਮਈ ਤੋਂ 3 ਜੂਨ ਤੱਕ ਹੋਵੇਗਾ; ਉਦਘਾਟਨੀ ਸਮਾਰੋਹ 25 ਮਈ ਨੂੰ ਲਖਨਊ ਦੀ ਬਾਬੂ ਬਨਾਰਸੀ ਦਾਸ ਯੂਨੀਵਰਸਿਟੀ ਵਿੱਚ ਹੋਣਾ ਹੈ।

 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿਤਿਆਨਾਥ, ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ, ਉੱਤਰ ਪ੍ਰਦੇਸ਼ ਦੇ ਖੇਡ ਮੰਤਰੀ ਸ਼੍ਰੀ ਗਿਰੀਸ਼ ਚੰਦਰ ਯਾਦਵ ਵੀ ਹੋਰ ਪਤਵੰਤਿਆਂ ਦੇ ਨਾਲ ਲਾਂਚ ਸਮਾਰੋਹ ਵਿੱਚ ਮੌਜੂਦ ਰਹਿਣਗੇ।

 

ਕੇ ਆਈ ਯੂ ਜੀ ਦੇ ਇਸ ਐਡੀਸ਼ਨ ਵਿੱਚ ਦੇਸ਼ ਭਰ ਦੀਆਂ 200+ ਯੂਨੀਵਰਸਿਟੀਆਂ ਦੇ 4700 ਤੋਂ ਵੱਧ ਐਥਲੀਟਾਂ ਵੱਲੋਂ ਹਿਸਾ ਲੈਣ ਦੀ ਸੰਭਾਵਨਾ ਹੈ , ਇਹਨਾਂ ਖੇਡਾਂ ਦੌਰਾਨ  ਕੁੱਲ ਭਾਗੀਦਾਰੀ 7000 ਤੋਂ ਵੱਧ ਦੀ ਹੋਵੇਗੀ। ਇਸ ਐਡੀਸ਼ਨ ਦੌਰਾਨ  ਕਰਵਾਏ ਜਾਣ ਵਾਲੇ  ਖੇਡ ਮੁਕਾਬਲਿਆਂ( ਈਵੈਂਟ) ਦੀ ਗਿਣਤੀ 21 ਹੈ, ਜਿਹੜੀ ਕਿ ਹੁਣ ਤੱਕ ਕਰਵਾਏ ਗਏ ਮੁਕਾਬਲਿਆ ਦੌਰਾਨ  ਸਭ ਤੋਂ ਵੱਧ ਹੈ। ਯੂਨੀਵਰਸਿਟੀ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਰੋਇੰਗ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।

 

ਇਹ ਖੇਡਾਂ ਸੂਬੇ ਦੀ ਰਾਜਧਾਨੀ ਲਖਨਊ ਤੋਂ ਇਲਾਵਾ ਵਾਰਾਣਸੀ, ਨੋਇਡਾ ਅਤੇ ਗੋਰਖਪੁਰ ਵਿੱਚ ਵੀ ਹੋਣਗੀਆਂ। ਇਸ ਤਹਿਤ ਸ਼ੂਟਿੰਗ ਮੁਕਾਬਲਾ ਨਵੀਂ ਦਿੱਲੀ ਦੇ ਡਾ.ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਕਰਵਾਇਆ ਜਾਵੇਗਾ। ਪਹਿਲੀ ਵਾਰ ਰੋਇੰਗ ਵਰਗੀਆਂ ਪਾਣੀ ਦੀਆਂ ਖੇਡਾਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਹਿੱਸਾ ਹੋਣਗੀਆਂ। ਮੱਲਖੰਬ ਅਤੇ ਯੋਗਾਸਨ ਨਾ ਦੀਆਂ ਦੋ ਸਵਦੇਸ਼ੀ ਖੇਡ ਮੁਕਾਬਲਿਆਂ (ਈਵੈਂਟ) ਨੂੰ  ਕਰਨਾਟਕ ਵਿੱਚ ਕਰਵਾਈਆਂ ਗਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਪਿਛਲੇ ਸੰਸਕਰਣ ( ਐਡੀਸ਼ਨ) ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਹ ਇਸ ਐਡੀਸ਼ਨ ਦਾ ਵੀ ਹਿੱਸਾ ਹੋਣਗੀਆਂ। ਖੇਡਾਂ ਦਾ ਸਿੱਧਾ ਪ੍ਰਸਾਰਣ ਡੀਡੀ ਸਪੋਰਟਸ ਅਤੇ ਓਟੀਟੀ ਪਲੇਟਫਾਰਮਾਂ 'ਤੇ ਵੀ ਕੀਤਾ ਜਾਵੇਗਾ।

 

*********

 

ਐਨ ਬੀ/ਐਸ ਕੇ


(Release ID: 1922186) Visitor Counter : 121