ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਰਾਜ ਦੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਸ਼੍ਰੀ ਪਰਕਾਸ਼ ਸਿੰਘ ਬਾਦਲ ਦੀ ‘ਅੰਤਿਮ ਅਰਦਾਸ’ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ


ਸ਼੍ਰੀ ਪਰਕਾਸ਼ ਸਿੰਘ ਬਾਦਲ ਜੀ ਦੇ ਸਾਡੇ ਵਿੱਚ ਨਾ ਰਹਿਣ ਨਾਲ ਕੇਵਲ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਰਾਜਨੀਤੀ ਅਤੇ ਸਮਾਜਿਕ ਅਗਵਾਈ ਲਈ ਨਾ ਪੂਰਾ ਹੋਣਾ ਵਾਲਾ ਘਾਟਾ ਹੈ

ਬਾਦਲ ਜੀ ਦੇ ਜਾਣ ਨਾਲ ਸਿੱਖ ਪੰਥ ਨੇ ਆਪਣਾ ਇੱਕ ਸੱਚਾ ਸਿਪਾਹੀ, ਦੇਸ਼ ਨੇ ਇੱਕ ਦੇਸ਼ਭਗਤ, ਕਿਸਾਨਾਂ ਨੇ ਸੱਚਾ ਹਮਦਰਦ ਅਤੇ ਰਾਜਨੀਤੀ ਨੇ ਉੱਚ ਮਿਆਰਾਂ ਨੂੰ ਸਿੱਧ ਕਰਨ ਵਾਲੇ ਇੱਕ ਮਹਾਨ ਵਿਅਕਤੀ ਨੂੰ ਗੁਆ ਦਿੱਤਾ ਹੈ

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੀ ਪਰਕਾਸ਼ ਸਿੰਘ ਬਾਦਲ ਜੀ ਨਾਲ ਮਿਲ ਕੇ ਹਮੇਸ਼ਾ ਕੁਝ ਨਾ ਕੁਝ ਸਿੱਖਿਆ, ਚੇਤਨਾ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੇ ਹਮੇਸ਼ਾ ਸੱਚਾ ਰਸਤਾ ਦਿਖਾਉਣ ਦਾ ਪ੍ਰਯਾਸ ਕੀਤਾ, ਇਤਨੀ ਪਾਰਦਰਸ਼ਿਤਾ ਦੇ ਨਾਲ ਰਾਜਨੀਤਕ ਜੀਵਨ ਵਿੱਚ ਸਲਾਹ ਦੇਣਾ ਇੱਕ ਮਹਾਮਾਨਵ ਦੇ ਇਲਾਵਾ ਕੋਈ ਨਹੀਂ ਕਰ ਸਕਦਾ

ਪਰਕਾਸ਼ ਸਿੰਘ ਬਾਦਲ ਜੀ ਨੇ ਨਵੇਂ ਪੰਜਾਬ ਦੀ ਨੀਂਹ ਰੱਖਣ ਦਾ ਕੰਮ ਕੀਤਾ, ਉਨ੍ਹਾਂ ਦੇ ਜਾਣ ਦੇ ਨਾਲ ਹੀ ਭਾਈਚਾਰੇ ਦਾ ਸਰਦਾਰ ਚਲਿਆ ਗਿਆ, ਉਨ੍ਹਾਂ ਨੇ ਸਦਾ ਹਿੰਦੂ-ਸਿੱਖ ਏਕਤਾ ਦੇ ਲਈ ਕੰਮ ਕੀਤਾ

ਰਾਜਨੀਤੀ ਵਿੱਚ ਕਈ ਵਿਰੋਧ ਝੱਲਣ ਦੇ ਬਾਵਜੂਦ ਸਭ ਨੂੰ ਇਕਜੁੱਟ ਰੱਖਣ ਦੇ ਲਈ ਬਾਦਲ ਸਾਹਬ ਹਮੇਸ਼ਾ ਯਤਨਸ਼ੀਲ ਰਹੇ, ਜਨਤਕ ਅਤੇ ਰਾਜਨੀਤਕ ਜੀਵਨ ਵਿੱਚ ਅਜਿਹੇ ਵਿਅਕਤੀ ਨੂੰ ਦੀਵਾ ਲੈ ਕੇ ਲੱਭਣਾ ਅਸੰਭਵ ਹੈ

ਐਮਰਜੈਂਸੀ ਦੇ ਦੌਰਾਨ ਲੋਕਤੰਤਰ ਦੀ ਰੱਖਿਆ ਦੇ ਲਈ ਬਾਦਲ ਸਾਹਬ ਚੱਟਾਨ ਦੀ ਤਰ੍ਹਾਂ ਖੜ੍ਹੇ ਰਹੇ, ਕਾਰਗਿਲ ਯੁੱਧ ਹੋਵੇ

Posted On: 04 MAY 2023 3:58PM by PIB Chandigarh

ਕੇਂਦਰੀ ਗ੍ਰਹਿ ਅਤੇ  ਸਹਿਕਾਰਤਾ  ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ ਰਾਜ ਦੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਸ਼੍ਰੀ ਪਰਕਾਸ਼ ਸਿੰਘ ਬਾਦਲ ਦੀ ‘ਅੰਤਿਮ ਅਰਦਾਸ’ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

https://static.pib.gov.in/WriteReadData/userfiles/image/image001U30J.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਪਰਕਾਸ਼ ਸਿੰਘ ਬਾਦਲ ਜੀ ਦੇ ਸਾਡੇ ਵਿੱਚ ਨਾ ਰਹਿਣ ਨਾਲ ਕੇਵਲ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਰਾਜਨੀਤੀ ਅਤੇ ਸਮਾਜਿਕ ਅਗਵਾਈ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਜੀ ਨੇ ਦੇਹਾਂਤ ਨਾਲ ਪੈਦਾ ਹੋਏ ਖਲਾਅ ਭਰ ਪਾਉਣਾ ਬਹੁਤ ਮਸ਼ਕਿਲ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਬਾਦਲ ਜੀ ਦੇ ਜਾਣ ਨਾਲ ਸਿੱਖ ਪੰਥ ਨੇ ਆਪਣਾ ਇੱਕ ਸੱਚਾ ਸਿਪਾਹੀ, ਦੇਸ਼ ਨੇ ਇੱਕ ਦੇਸ਼ ਭਗਤ, ਕਿਸਾਨਾਂ ਨੇ ਆਪਣਾ ਸੱਚਾ ਹਮਦਰਦ ਅਤੇ ਰਾਜਨੀਤੀ ਨੇ ਉੱਚ ਮਿਆਰਾਂ ਨੂੰ ਸਿੱਧ ਕਰਨ ਵਾਲੇ ਇੱਕ ਮਹਾਨ ਵਿਅਕਤੀ ਨੂੰ ਗੁਆਇਆ ਹੈ।

https://static.pib.gov.in/WriteReadData/userfiles/image/image002D723.jpg

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 70 ਸਾਲ ਦੇ ਲੰਬੇ ਜਨਤਕ ਜੀਵਨ ਦੇ ਬਾਅਦ ਵਿਅਕਤੀ ਚਲਿਆ ਗਿਆ ਅਤੇ ਪਿੱਛੇ ਕੋਈ ਵਿਰੋਧੀ ਨਾ ਹੋਵੇ, ਅਜਿਹਾ ਜੀਵਨ ਬਾਦਲ ਸਾਹਿਬ ਦੇ ਸਿਵਾਏ ਕੋਈ ਨਹੀਂ ਜੀ ਸਕਦਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ  ਹਮੇਸ਼ਾ ਬਾਦਲ ਜੀ ਨੂੰ ਮਿਲ ਕੇ ਕੁਝ ਨਾ ਕੁਝ ਸਿੱਖਿਆ , ਚੇਤਨਾ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੇ ਹਮੇਸ਼ਾ ਸੱਚਾ ਰਸਤਾ ਦਿਖਾਉਣ ਦਾ ਪ੍ਰਯਾਸ ਕੀਤਾ। ਇਤਨੀ ਪਾਦਰਸ਼ਿਤਾ ਦੇ ਨਾਲ ਰਾਜਨੀਤਕ ਜੀਵਨ ਵਿੱਚ ਸਲਾਹ ਦੇਣਾ ਇੱਕ ਮਹਾਮਾਨਵ ਦੇ ਸਿਵਾਏ ਕੋਈ ਨਹੀਂ ਕਰ ਸਕਦਾ।

 

https://static.pib.gov.in/WriteReadData/userfiles/image/image003HB3V.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਪੰਜਾਬ ਵਿਧਾਨ ਸਭਾ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਮੈਂਬਰ ਸਨ ਅਤੇ ਬਾਦਲ ਸਾਹਿਬ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਉਨ੍ਹਾਂ ਨੇ ਨਵੇਂ ਪੰਜਾਬ ਦੀ ਨੀਂਹ ਰੱਖਣ ਦਾ ਕੰਮ ਕੀਤਾ, ਉਨ੍ਹਾਂ ਦੇ ਜਾਣ ਦੇ ਨਾਲ ਹੀ ਭਾਈਚਾਰੇ ਦਾ ਸਰਦਾਰ ਚਲਿਆ ਗਿਆ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਹਿੰਦੂ-ਸਿੱਖ ਏਕਤਾ ਦੇ ਲਈ ਸਮਰਪਿਤ ਕੀਤਾ ਅਤੇ ਰਾਜਨੀਤੀ ਵਿੱਚ ਕਈ ਵਿਰੋਧ ਝੱਲਣ ਦੇ ਬਾਵਜੂਦ ਸਭ ਨੂੰ ਇਕਜੁੱਟ ਰੱਖਣ ਦੇ ਲਈ ਬਾਦਲ ਸਾਹਿਬ  ਹਮੇਸ਼ਾ ਯਤਨਸ਼ੀਲ ਰਹੇ। ਸ਼੍ਰੀ ਸਾਹ ਨੇ ਕਿਹਾ ਕਿ ਜਨਤਕ ਅਤੇ ਰਾਜਨੀਤਕ ਜੀਵਨ ਵਿੱਚ ਅਜਿਹੇ ਵਿਅਕਤੀ ਨੂੰ ਦੀਵਾ ਲੈ ਕੇ ਵੀ ਲੱਭਣਾ ਅਸੰਭਵ ਹੈ।

 

https://static.pib.gov.in/WriteReadData/userfiles/image/image004L62O.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 1970 ਤੋਂ ਲੈ ਕੇ ਅੱਜ ਤੱਕ ਜਦੋਂ ਵੀ ਦੇਸ਼ ਦੇ ਲਈ ਖੜ੍ਹਾ ਹੋਣ ਦਾ ਮੌਕਾ ਆਇਆ, ਬਾਦਲ ਸਾਹਿਬ ਕਦੇ ਪਿੱਛੇ ਨਹੀਂ ਹਟੇ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਜਨਤਕ ਜੀਵਨ ਵਿੱਚ ਸਭ ਤੋਂ ਲੰਬਾ ਸਮਾਂ ਜੇਲ ਵਿੱਚ ਰਹਿ ਕੇ ਸਿਧਾਂਤਾਂ ਅਤੇ ਪੰਥ ਦੇ ਲਈ ਸੰਘਰਸ਼ ਕਰਨ ਵਾਲੇ ਵਿਅਕਤੀ ਸਨ। ਐਮਰਜੈਂਸੀ ਦੇ ਦੌਰਾਨ ਲੋਕਤੰਤਰ ਦੀ ਰੱਖਿਆ ਦੇ ਲਈ ਬਾਦਲ ਸਾਹਿਬ ਚੱਟਾਨ ਦੀ ਤਰ੍ਹਾਂ ਖੜ੍ਹੇ ਰਹੇ, ਕਾਰਗਿਲ ਯੁੱਧ ਹੋਵੇ ਜਾਂ ਆਤੰਕ ਦੇ ਖਿਲਾਫ਼ ਲੜਾਈ ਹੋਵੇ, ਹਰ ਮੋਰਚੇ ’ਤੇ ਆਸਮਾਨ ਜਿੰਨ੍ਹੀ ਉੱਚੀ ਸ਼ਖ਼ਸੀਅਤ ਵਾਲੀ ਬਾਦਲ ਸਾਹਬ ਹਮੇਸ਼ਾ ਢਾਲ ਵਾਂਗ ਦੇਸ਼ਹਿਤ ਵਿੱਚ ਖੜ੍ਹੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਕਾਰਗਿਲ ਯੁੱਧ ਜਾਂ ਆਤੰਕ ਦੇ ਖਿਲਾਫ਼ ਲੜਾਈ ਹੋਵੇ, ਹਰ ਮੋਰਚੇ ’ਤੇ ਆਸਮਾਨ ਜਿੰਨ੍ਹੀ ਸ਼ਖ਼ਸੀਅਤ ਵਾਲੇ ਬਾਦਲ ਸਾਹਿਬ ਹਮੇਸ਼ਾ ਢਾਲ ਦੀ ਤਰ੍ਹਾ ਦੇਸ਼ਹਿਤ ਵਿੱਚ ਖੜ੍ਹੇ ਨਜ਼ਰ ਆਏ। ਸ਼੍ਰੀ ਸ਼ਾਹ ਨੇ ਕਿਹਾ ਕਿ ਬਾਦਲ ਸਾਹਿਬ ਦਾ ਜਾਣਾ ਪੂਰੇ ਦੇਸ਼ ਦੇ ਲਈ ਬਹੁਤ ਵੱਡਾ ਘਾਟਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਾਦਲ ਜੀ ਦੇ ਜੀਵਨ ਤੋਂ ਅਸੀਂ ਸਭ ਪ੍ਰੇਰਣਾ ਲੈਣ ਅਤੇ ਉਨ੍ਹਾਂ ਨੇ ਜਿਸ ਰਸਤੇ ’ਤੇ ਚੱਲਣ ਦੀ ਸਿੱਖਿਆ ਦਿੱਤੀ, ਵਾਹਿਗੁਰੂ ਸਾਨੂੰ ਸਭ ਨੂੰ ਉਸ ਰਸਤੇ ’ਤੇ ਚੱਲਣ ਦੀ ਸ਼ਕਤੀ ਦੇਵੇ। 

 

*****

ਆਰਕੇ/ਏਵਾਈ/ਏਕੇਐੱਸ/ਏਐੱਸ


(Release ID: 1921992) Visitor Counter : 112