ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਵਰਤਮਾਨ ਵਿੱਚ ਚੱਲ ਰਹੇ ਆਰਐੱਮਐੱਸ ਦੌਰਾਨ ਹੁਣ ਤੱਕ 195 ਐੱਲਐੱਮਟੀ ਕਣਕ ਦੀ ਖਰੀਦ ਕੀਤੀ ਗਈ, ਜੋ 2022-23 ਵਿੱਚ ਕੀਤੀ ਗਈ ਖਰੀਦ ਤੋਂ ਵਧ ਹੈ
ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਦਾ ਪ੍ਰਮੁੱਖ ਯੋਗਦਾਨ
ਝੋਨੇ ਦੀ ਖਰੀਦ ਸੁਚਾਰੂ ਰੂਪ (ਢੰਗ)ਨਾਲ ਚੱਲ ਰਹੀ ਹੈ
Posted On:
27 APR 2023 3:25PM by PIB Chandigarh
ਆਰਐੱਮਐੱਸ 2023-24 ਦੌਰਾਨ ਕਣਕ ਦੀ ਖਰੀਦ ਪਹਿਲਾਂ ਹੀ ਆਰਐੱਮਐੱਸ 2022-23 ਦੌਰਾਨ ਹੋਈ ਕੁੱਲ ਖਰੀਦ ਨੂੰ ਪਾਰ ਕਰ ਚੁੱਕੀ ਹੈ।
ਆਰਐੱਮਐੱਸ 2022-23 ਵਿੱਚ, 188 ਐੱਲਐੱਮਟੀ ਦੀ ਖਰੀਦ ਹੋਈ ਸੀ। ਹਾਲਾਂਕਿ 26 ਅਪ੍ਰੈਲ, 2023 ਤੱਕ ਆਰਐੱਮਐੱਸ 2023-24 ਦੌਰਾਨ 195 ਐੱਲਐੱਮਟੀ ਕਣਕ ਦੀ ਖਰੀਦ ਹੋਈ ਹੈ। ਇਸ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਹੈ। ਵਰਤਮਾਨ ਵਿੱਚ ਚੱਲ ਰਹੀ ਕਣਕ ਖਰੀਦ ਮੁਹਿੰਮ ਦੌਰਾਨ ਲਗਭਗ 14.96 ਲੱਖ ਕਿਸਾਨਾਂ ਨੂੰ ਐੱਮਐੱਸਪੀ ਦੇ ਰੂਪ ਵਿੱਚ ਕੁੱਲ 41148 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਇਸ ਖਰੀਦ ਵਿੱਚ ਪ੍ਰਮੁੱਖ ਯੋਗਦਾਨ ਕਣਕ ਦੀ ਖਰੀਦ ਵਾਲੇ ਤਿੰਨ ਰਾਜਾਂ-ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੁਆਰਾ ਕੀਤਾ ਗਿਆ ਹੈ ਜੋ ਕਿ ਕ੍ਰਮਵਾਰ 89.79 ਐੱਲਐੱਮਟੀ, 54.26 ਐੱਲਐੱਮਟੀ ਅਤੇ 49.47 ਐੱਲਐੱਮਟੀ ਹੈ।
ਇਸ ਵਰ੍ਹੇ ਦੀ ਪ੍ਰਗਤੀਸ਼ੀਲ ਖਰੀਦ ਵਿੱਚ ਯੋਗਦਾਨ ਕਰਨ ਵਾਲੇ ਪ੍ਰਮੁੱਖ ਕਾਰਕਾਂ ਵਿੱਚੋਂ ਇੱਕ, ਬੇਮੌਸਮੀ ਬਾਰਿਸ਼ ਦੇ ਕਾਰਨ ਚਮਕ ਵਿੱਚ ਕਮੀ ਨੂੰ ਦੇਖਦੇ ਹੋਏ ਖਰੀਦੀ ਜਾ ਰਹੀ ਕਣਕ ਦੀ ਗੁਣਵੱਤਾ ਵਿਸ਼ੇਸ਼ਤਾਵਾਂ ਵਿੱਚ ਭਾਰਤ ਸਰਕਾਰ ਦੁਆਰਾ ਛੋਟ ਪ੍ਰਦਾਨ ਕੀਤੀ ਜਾਣੀ ਹੈ। ਇਹ ਕਦਮ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰੇਗਾ ਅਤੇ ਮਜ਼ਬੂਰੀ ਵਿੱਚ ਕੀਤੀ ਜਾਣ ਵਾਲੀ ਕਿਸੇ ਵੀ ਵਿਕਰੀ ਨੂੰ ਨਿਯੰਤਰਿਤ ਕਰੇਗਾ।
ਕੇਂਦਰ ਸਰਕਾਰ ਨੇ ਸਾਰੇ ਰਾਜਾਂ ਨੂੰ ਬਿਹਤਰ ਸੰਪਰਕ ਲਈ ਪਹਿਲਾਂ ਤੋਂ ਨਿਰਧਾਰਿਤ ਖਰੀਦ ਕੇਂਦਰਾਂ ਤੋਂ ਇਲਾਵਾ ਗ੍ਰਾਮ/ਪੰਚਾਇਤ ਪੱਧਰ ’ਤੇ ਖਰੀਦ ਕੇਂਦਰ ਖੋਲ੍ਹਣ ਅਤੇ ਸਹਿਕਾਰੀ ਸਭਾਵਾਂ/ਗ੍ਰਾਮ ਪੰਚਾਇਤਾਂ/ਆੜ੍ਹਤੀਆਂ ਆਦਿ ਰਾਹੀਂ ਵੀ ਖਰੀਦ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਨਾਲ ਹੀ, ਝੋਨੇ ਦੀ ਖਰੀਦ ਵੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਕੇਐੱਮਐੱਸ 2022-23 ਦੀ ਸਾਉਣੀ (ਖਰੀਫ)ਫਸਲ ਦੌਰਾਨ 26.04.2023 ਤੱਕ 354 ਐੱਲਐੱਮਟੀ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 140 ਐੱਲਐੱਮਟੀ ਦੀ ਖਰੀਦ ਅਜੇ ਕੀਤੀ ਜਾਣੀ ਹੈ। ਇਸ ਤੋਂ ਇਲਾਵਾ, ਕੇਐੱਮਐੱਸ 2022-23 ਦੀ ਹਾੜੀ (ਰਬੀ) ਫਸਲ ਦੌਰਾਨ 106 ਐੱਲਐੱਮਟੀ ਝੋਨੇ ਦੀ ਖਰੀਦ ਦਾ ਅਨੁਮਾਨ ਲਗਾਇਆ ਗਿਆ ਹੈ।
ਕੇਂਦਰੀ ਪੂਲ ਵਿੱਚ ਕਣਕ ਅਤੇ ਝੋਨੇ ਦੀ ਸੰਯੁਕਤ ਸਟਾਕ ਦੀ ਸਥਿਤੀ 510 ਐੱਲਐੱਮਟੀ ਤੋਂ ਵਧ ਹੋ ਗਈ ਹੈ, ਜੋ ਦੇਸ਼ ਨੂੰ ਅਨਾਜ ਦੀਆਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਸੁਵਿਧਾਜਨਕ ਸਥਿਤੀ ਵਿੱਚ ਰੱਖਦਾ ਹੈ। ਕਣਕ ਅਤੇ ਝੋਨੇ ਦੀ ਜਾਰੀ ਖਰੀਦ ਦੇ ਨਾਲ, ਸਰਕਾਰੀ ਅਨਾਜ ਭੰਡਾਰਾਂ ਵਿੱਚ ਅਨਾਜ ਦੇ ਭੰਡਾਰ ਦਾ ਪੱਧਰ ਵਧ ਰਿਹਾ ਹੈ।
*****
ਏਡੀ/ਐੱਨਐੱਸ
(Release ID: 1920468)
Visitor Counter : 128