ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੇਰਲ ਦੇ ਤ੍ਰਿਸ਼ੂਰ ਵਿੱਚ ਆਯੋਜਿਤ ਸ਼੍ਰੀ ਸੀਤਾਰਾਮ ਸੁਆਮੀ ਮੰਦਿਰ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ


“ਹਾਲਾਂਕਿ ਭਾਰਤ ਪ੍ਰਤੀਕਾਂ ਵਿੱਚ ਦਿਖਾਈ ਤਾਂ ਦਿੰਦਾ ਹੈ, ਲੇਕਿਨ ਇਹ ਆਪਣੇ ਗਿਆਨ ਅਤੇ ਵਿਚਾਰ ਵਿੱਚ ਜਿੱਤਿਆ ਹੈ। ਭਾਰਤ ਸ਼ਾਸ਼ਵਤ ਦੀ ਆਪਣੀ ਖੋਜ ਵਿੱਚ ਜਿੱਤਿਆ ਹੈ”

“ਸਾਡੇ ਮੰਦਿਰ ਅਤੇ ਤੀਰਥ ਸਥਾਨ ਸਦੀਆਂ ਤੋਂ ਸਾਡੇ ਸਮਾਜ ਦੀਆਂ ਕਦਰਾਂ-ਕੀਮਤਾਂ ਅਤੇ ਸਮ੍ਰਿੱਧੀ ਦੇ ਪ੍ਰਤੀਕ ਰਹੇ ਹਨ”

Posted On: 25 APR 2023 9:31PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਤ੍ਰਿਸ਼ੂਰ ਵਿੱਚ ਆਯੋਜਿਤ ਸ਼੍ਰੀ ਸੀਤਾਰਾਮ ਸੁਆਮੀ ਮੰਦਿਰ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਤ੍ਰਿਸ਼ੂਰ ਪੂਰਮ ਮਹੋਤਸਵ ਦੇ ਪਾਵਨ ਅਵਸਰ ’ਤੇ ਸਭ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੇਰਲ ਦੇ ਸੱਭਿਆਚਾਰਕ ਰਾਜਧਾਨੀ ਦੇ ਰੂਪ ਵਿੱਚ ਤ੍ਰਿਸ਼ੂਰ ਦੀ ਪ੍ਰਤਿਸ਼ਠਾ ਨੂੰ ਸਵੀਕਾਰ ਕਰਦੇ ਹੋਏ ਕੀਤੀ, ਜਿੱਥੇ ਸੱਭਿਆਚਾਰ, ਪਰੰਪਰਾਵਾਂ  ਅਤੇ ਕਲਾਵਾਂ ਅਧਿਆਤਮਿਕਤਾ, ਦਰਸ਼ਨ ਅਤੇ ਤਿਉਹਾਰਾਂ ਦੇ ਨਾਲ ਫਲਦੇ-ਫੁੱਲਦੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਪ੍ਰਸੰਨਤਾ ਵਿਅਕਤ ਕੀਤਾ ਕਿ ਤ੍ਰਿਸ਼ੂਰ ਨੇ ਆਪਣੀ ਵਿਰਾਸਤ ਅਤੇ ਪਹਿਚਾਣ ਨੂੰ ਜੀਵੰਤ ਬਣਾਏ ਰੱਖਿਆ ਹੋਇਆ ਹੈ  ਅਤੇ ਸ਼੍ਰੀ ਸੀਤਾਰਾਮ ਸੁਆਮੀ ਮੰਦਿਰ ਇਸ ਦਿਸ਼ਾ ਵਿੱਚ ਇੱਕ ਜੀਵੰਤ ਕੇਂਦਰ ਦੇ ਰੂਪ ਵਿੱਚ ਕੰਮ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਸ ਮੰਦਿਰ ਦੇ ਵਿਸਤਾਰ ’ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਕਿਹਾ ਕਿ ਇੱਕ ਸੋਨੇ ਦੀ ਪਰਤ ਵਾਲਾ ਗਰਭ ਗ੍ਰਹਿ ਭਗਵਾਨ ਸ਼੍ਰੀ ਸੀਤਾਰਾਮ ਅਤੇ ਭਗਵਾਨ ਅਯੱਪਾ ਅਤੇ ਭਗਵਾਨ ਸ਼ਿਵ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ 55 ਫੁੱਟ ਦੀ ਭਗਵਾਨ ਹਨੂੰਮਾਨ ਪ੍ਰਤਿਮਾ ਦੀ ਸਥਾਪਨਾ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਸਭ ਨੂੰ ਕੁੰਭਾਭਿਸ਼ੇਕਕਮ ਦੇ ਲਈ ਵਧਾਈ ਦਿੱਤੀ।

ਕਲਿਆਣ ਪਰਿਵਾਰ ਅਤੇ ਸ਼੍ਰੀ ਟੀ ਐੱਸ ਕਲਿਆਣਰਮਨ ਦੇ ਯੋਗਦਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਅਤੇ ਮੰਦਿਰ ਬਾਰੇ ਆਪਣੀ ਪਿਛਲੀ ਮੁਲਾਕਾਤ ਅਤੇ ਚਰਚਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਅਵਸਰ ’ਤੇ ਆਪਣੇ ਦੁਆਰਾ ਅਨੁਭਵ ਕੀਤੇ ਗਏ ਅਧਿਆਤਮਿਕ ਅਨੰਦ ਦੀ ਭਾਵਨਾ ਨੂੰ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਸ਼ੂਰ ਅਤੇ ਸ਼੍ਰੀ ਸੀਤਾਰਾਮ ਸੁਆਮੀ ਮੰਦਿਰ ਨਾ ਕੇਵਲ ਆਸਥਾ ਦੇ ਸਿਖਰ ਹਨ, ਬਲਕਿ ਉਹ ਭਾਰਤੀ ਦੀ ਚੇਤਨਾ ਅਤੇ ਆਤਮਾ ਦਾ ਪ੍ਰਤੀਬਿੰਬ ਵੀ ਹਨ। ਸ਼੍ਰੀ ਮੋਦੀ ਨੇ ਮੱਧ ਕਾਲ ਵਿੱਚ ਹਮਲੇ ਦੇ ਦੌਰ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ  ਕਿ ਇਹ ਹਮਲਾਵਰ ਮੰਦਿਰਾਂ ਨੂੰ ਨਸ਼ਟ ਤਾਂ ਕਰ ਰਹੇ ਸਨ, ਲੇਕਿਨ ਉਹ ਇਸ ਤੱਥ ਤੋਂ ਅਣਜਾਣ ਸਨ ਕਿ ਹਾਲਾਂਕਿ ਭਾਰਤ ਪ੍ਰਤੀਕਾਂ ਵਿੱਚ ਦਿਖਾਈ ਤਾਂ ਦਿੰਦਾ ਹੈ, ਲੇਕਿਨ ਇਹ ਆਪਣੇ ਗਿਆਨ ਅਤੇ ਵਿਚਾਰ ਵਿੱਚ ਜਿੱਤਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸ਼ਾਸ਼ਵਤ ਦੀ ਖੋਜ ਵਿੱਚ ਜਿੱਤਿਆ ਹੈ। “ਭਾਰਤ ਦੀ ਆਤਮਾ ਸ਼੍ਰੀ ਸੀਤਾਰਾਮ ਸੁਆਮੀ ਅਤੇ ਭਵਗਾਨ ਅਯੱਪਾ ਦੇ ਰੂਪ ਵਿੱਚ ਆਪਣੀ ਅਮਰਤਾ ਦਾ ਐਲਾਨ ਕਰ ਰਹੇ ਹਨ।” ਉਨ੍ਹਾਂ ਨੇ ਕਿਹਾ, “ਉਸ ਸਮੇਂ ਦੇ ਇਹ ਮੰਦਿਰ ਇਸ ਗੱਲ ਦਾ ਐਲਾਨ ਕਰਦੇ ਹਨ ਕਿ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਵਿਚਾਰ ਹਜ਼ਾਰਾਂ ਵਰ੍ਹਿਆਂ ਦਾ ਇੱਕ ਅਮਰ ਵਿਚਾਰ ਹੈ। ਅੱਜ ਆਜ਼ਾਦੀ ਦੇ ਸੁਨਹਿਰੇ ਯੁੱਗ ਵਿੱਚ ਅਸੀਂ ਆਪਣੀ ਵਿਰਾਸਤ ’ਤੇ ਗਰਵ ਕਰਨ ਦਾ ਸੰਕਲਪ ਲੈ ਕੇ ਇਸੇ ਵਿਚਾਰ ਨੂੰ ਅੱਗੇ ਵਧਾ ਰਹੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਮੰਦਿਰ ਅਤੇ ਤੀਰਥ ਸਥਾਨ ਸਦੀਆਂ ਤੋਂ ਸਾਡੇ ਸਮਾਜ ਦੀਆਂ ਕਦਰਾਂ-ਕੀਮਤਾਂ ਅਤੇ ਸਮ੍ਰਿੱਧੀ ਦੇ ਪ੍ਰਤੀਕ ਰਹੇ ਹਨ।” ਉਨ੍ਹਾਂ ਨੇ ਇਸ ਗੱਲ ’ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਸ਼੍ਰੀ ਸੀਤਾਰਾਮ ਸੁਆਮੀ ਮੰਦਿਰ ਪ੍ਰਾਚੀਨ ਭਾਰਤ ਦੀ ਸ਼ਾਨਦਾਰ ਅਤੇ ਵੈਭਵ ਨੂੰ ਸੰਭਾਲ਼ ਰਿਹਾ ਹੈ। ਇਸ ਮੰਦਿਰ ਦੇ ਮਧਿਆਮ ਨਾਲ ਚਲਾਏ ਜਾਣ ਵਾਲੇ ਕਈ ਕਲਿਆਣਕਾਰੀ ਪ੍ਰੋਗਰਾਮਾਂ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਅਜਿਹੀ ਵਿਵਸਥਾ ਹੈ ਜਿੱਥੇ ਸਮਾਜ ਤੋਂ ਪ੍ਰਾਪਤ ਸੰਸਾਧਨਾਂ ਨੂੰ ਸੇਵਾ ਦੇ ਰੂਪ ਵਿੱਚ ਲੁਟਾਇਆ ਜਾਂਦਾ ਹੈ। ਉਨ੍ਹਾਂ ਨੇ ਮੰਦਿਰ ਸਮਿਤੀ ਨੂੰ ਇਨ੍ਹਾਂ ਪ੍ਰਯਾਸਾਂ ਵਿੱਚ ਦੇਸ਼ ਦੇ ਹੋਰ ਸੰਕਲਪਾਂ ਨੂੰ ਜੋੜਨ ਦੀ ਤਾਕੀਦ ਕੀਤੀ, ਚਾਹੇ ਉਹ ਸ਼੍ਰੀ ਅੰਨ ਅਭਿਯਾਨ ਦਾ ਮਾਮਲਾ ਹੋਵੇ, ਸਵੱਛਤਾ ਅਭਿਯਾਨ ਜਾਂ ਕੁਦਰਤੀ ਖੇਤੀ ਦੇ ਪ੍ਰਤੀ ਜਨ ਜਾਗਰੂਕਤਾ ਦਾ ਮਾਮਲਾ ਹੋਵੇ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਹੁਣ ਜਦੋਂਕਿ ਦੇਸ਼ ਦੇ ਲਕਸ਼ਾਂ ਅਤੇ ਸੰਕਲਪਾਂ ਨੂੰ ਸਾਕਾਰ ਕਰਨ ਦਾ ਕੰਮ ਜਾਰੀ ਹੈ, ਸ਼੍ਰੀ ਸ਼੍ਰੀ ਸੀਤਾਰਾਮ ਸੁਆਮੀ ਜੀ ਦਾ ਅਸ਼ੀਰਵਾਦ ਹਰ ਕਿਸੇ ’ਤੇ ਬਣਿਆ ਰਹੇਗਾ।

***

 

ਡੀਐੱਸ/ਐੱਸਟੀ


(Release ID: 1920266) Visitor Counter : 110