ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਫਰਵਰੀ, 2023 ਵਿੱਚ ਈਐੱਸਆਈ ਯੋਜਨਾ ਅਧੀਨ 16.03 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ


ਫਰਵਰੀ, 2023 ਵਿੱਚ ਲਗਭਗ 11,000 ਨਵੇਂ ਅਦਾਰੇ ਈਐੱਸਆਈ ਸਕੀਮ ਅਧੀਨ ਰਜਿਸਟਰ ਹੋਏ

Posted On: 18 APR 2023 11:13AM by PIB Chandigarh

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਵਲੋਂ  ਜਾਰੀ ਆਰਜ਼ੀ ਵੇਤਨਮਾਨ ਅੰਕੜਿਆਂ ਅਨੁਸਾਰ ਫਰਵਰੀ, 2023 ਦੇ ਮਹੀਨੇ ਵਿੱਚ ਕਰਮਚਾਰੀ ਰਾਜ ਬੀਮਾ ਯੋਜਨਾ (ਈਐੱਸਆਈ ਯੋਜਨਾ) ਵਿੱਚ 16.03 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ ਹਨ।

ਅੰਕੜਿਆਂ ਦੇ ਅਨੁਸਾਰ, ਕਰਮਚਾਰੀ ਰਾਜ ਬੀਮਾ ਯੋਜਨਾ ਦੇ ਤਹਿਤ ਫਰਵਰੀ, 2023 ਦੇ ਮਹੀਨੇ ਵਿੱਚ ਲਗਭਗ 11,000 ਨਵੇਂ ਅਦਾਰੇ ਰਜਿਸਟਰ ਕੀਤੇ ਗਏ ਹਨ, ਜੋ ਉਨ੍ਹਾਂ ਦੇ ਕਰਮਚਾਰੀਆਂ ਲਈ ਸਮਾਜਿਕ ਸੁਰੱਖਿਆ ਕਵਰ ਨੂੰ ਯਕੀਨੀ ਬਣਾਉਂਦੇ ਹਨ।

25 ਸਾਲ ਦੀ ਉਮਰ ਵਰਗ ਤੱਕ ਦੇ ਕਰਮਚਾਰੀ ਜ਼ਿਆਦਾਤਰ ਨਵੀਆਂ ਰਜਿਸਟਰੇਸ਼ਨਾਂ ਦਾ ਹਿੱਸਾ ਹਨ, ਕਿਉਂਕਿ 7.42 ਲੱਖ ਕਰਮਚਾਰੀ, ਜੋ ਮਹੀਨੇ ਵਿੱਚ ਸ਼ਾਮਲ ਕੀਤੇ ਗਏ ਕੁੱਲ ਕਰਮਚਾਰੀਆਂ ਦਾ 46% ਬਣਦਾ ਹੈ, ਇਸ ਉਮਰ ਸਮੂਹ ਨਾਲ ਸਬੰਧਤ ਹਨ। ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਵਿੱਚ ਰੋਜ਼ਗਾਰ ਦੇ ਚੰਗੇ ਮੌਕੇ ਮਿਲ ਰਹੇ ਹਨ।

ਫਰਵਰੀ, 2023 ਦੇ ਵੇਤਨਮਾਨ ਡੇਟਾ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ ਈਐੱਸਆਈ ਯੋਜਨਾ ਅਧੀਨ 3.12 ਲੱਖ ਮਹਿਲਾ ਕਰਮਚਾਰੀਆਂ ਦੇ ਜੋੜ ਨੂੰ ਦਰਸਾਉਂਦਾ ਹੈ। ਅੰਕੜੇ ਦਰਸਾਉਂਦੇ ਹਨ ਕਿ ਫਰਵਰੀ 2023 ਦੇ ਮਹੀਨੇ ਵਿੱਚ ਕੁੱਲ 49 ਟਰਾਂਸਜੈਂਡਰ ਕਰਮਚਾਰੀ ਈਐੱਸਆਈ ਯੋਜਨਾ ਅਧੀਨ ਰਜਿਸਟਰ ਹੋਏ ਹਨ। ਇਹ ਦਰਸਾਉਂਦਾ ਹੈ ਕਿ ਈਐੱਸਆਈਸੀ ਸਮਾਜ ਦੇ ਹਰ ਵਰਗ ਤੱਕ ਇਸ ਦੇ ਲਾਭ ਪਹੁੰਚਾਉਣ ਲਈ ਵਚਨਬੱਧ ਹੈ।

ਵੇਤਨਮਾਨ ਡੇਟਾ ਆਰਜ਼ੀ ਹੈ ਕਿਉਂਕਿ ਡੇਟਾ ਉਤਪਾਦਨ ਇੱਕ ਨਿਰੰਤਰ ਅਭਿਆਸ ਹੈ।

*****

ਐੱਮਜੇਪੀਐੱਸ/ਐੱਸਐੱਸਵੀ


(Release ID: 1918173) Visitor Counter : 126