ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਅਪ੍ਰੈਲ ਨੂੰ ਪਹਿਲੀ ਗਲੋਬਲ ਬੁੱਧੀਸਟ ਸਮਿਟ ਦਾ ਉਦਘਾਟਨ ਕਰਨਗੇ
ਇਸ ਸਮਿਟ ਵਿੱਚ 171 ਵਿਦੇਸ਼ੀ ਪ੍ਰਤੀਨਿਧੀ ਅਤੇ ਭਾਰਤੀ ਬੁੱਧੀਸਟ ਸੰਗਠਨਾਂ ਦੇ 150 ਪ੍ਰਤੀਨਿਧੀ ਹਿੱਸਾ ਲੈਣਗੇ : ਸ਼੍ਰੀ ਜੀ.ਕੇ. ਰੈੱਡੀ
प्रविष्टि तिथि:
17 APR 2023 8:01PM by PIB Chandigarh
ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ.ਕੇ. ਰੈੱਡੀ ਨੇ ਅੱਜ ਨਵੀਂ ਦਿੱਲੀ ਵਿੱਚ ਆਉਣ ਵਾਲੇ ਪਹਿਲੇ ਗਲੋਬਲ ਬੁੱਧੀਸਟ ਸਮਿਟ ਦੇ ਸਬੰਧ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਸ਼੍ਰੀ ਜੀ.ਕੇ. ਰੈੱਡੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 20 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਪਹਿਲੇ ਗਲੋਬਲ ਬੁੱਧੀਸਟ ਸਮਿਟ ਦਾ ਉਦਘਾਟਨ ਕਰਨਗੇ। ਸੱਭਿਆਚਾਰ ਮੰਤਰਾਲੇ ਆਪਣੀ ਗ੍ਰਾਂਟ ਸੰਸਥਾ ਇੰਟਰਨੈਸ਼ਨਲ ਬੁੱਧੀਸਟ ਕਨਫੈਡਰੇਸ਼ਨ (ਆਈਬੀਸੀ) ਦੇ ਸਹਿਯੋਗ ਨਾਲ 20-21 ਅਪ੍ਰੈਲ ਨੂੰ ਅਸ਼ੋਕ ਹੋਟਲ ਵਿੱਚ ਇਸ ਗਲੋਬਲ ਬੁੱਧੀਸਟ ਸਮਿਟ (ਜੀਬੀਐੱਸ) ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਕਈ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਪਹਿਲਾ ਅੰਤਰਰਾਸ਼ਟਰੀ ਗਲੋਬਲ ਬੁੱਧੀਸਟ ਸਮਿਟ ਭਾਰਤ ਵਿੱਚ ਆਯੋਜਿਤ ਕੀਤਾ ਜਾਵੇਗਾ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਵਿਭਿੰਨ ਦੇਸ਼ਾਂ ਦੇ ਪ੍ਰਮੁੱਖ ਬੌਧ ਭਿਕਸ਼ੂ ਭਾਰਤ ਆਉਣਗੇ ਅਤੇ ਇਸ ਸਮਿਟ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਮਿਟ ਵਿੱਚ ਬੌਧ ਦਰਸ਼ਨ ਅਤੇ ਵਿਚਾਰ ਦੀ ਮਦਦ ਨਾਲ ਸਮਕਾਲੀ ਚੁਣੌਤੀਆਂ ਨਾਲ ਨੱਜਿਠਣ ਬਾਰੇ ਚਰਚਾ ਹੋਵੇਗੀ। ਇਹ ਗਲੋਬਲ ਸਮਿਟ ਬੁੱਧ ਧਰਮ ਵਿੱਚ ਭਾਰਤ ਦੀ ਸਾਰਥਿਕਤਾ ਅਤੇ ਉਸ ਦੇ ਮਹੱਤਵ ਨੂੰ ਰੇਖਾਂਕਿਤ ਕਰੇਗਾ, ਕਿਉਂਕ ਬੁੱਧ ਧਰਮ ਦਾ ਜਨਮ ਭਾਰਤ ਵਿੱਚ ਹੀ ਹੋਇਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੋ ਦਿਨੀਂ ਗਲੋਬਲ ਬੁੱਧੀਸਟ ਸਮਿਟ ਦਾ ਵਿਸ਼ਾ ‘‘ਸਮਕਾਲੀਨ ਚੁਣੌਤੀਆਂ ਪ੍ਰਤੀ ਪ੍ਰਤੀਕ੍ਰਿਆ ਦਰਸ਼ਨ ਨਾਲ ਅਭਿਆਸ ਤੱਕ” ਹੈ।
ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਇਹ ਵੀ ਦੱਸਿਆ ਕਿ ਇਹ ਗਲੋਬਲ ਸਮਿਟ ਹੋਰ ਦੇਸ਼ਾਂ ਦੇ ਨਾਲ ਸੱਭਿਆਚਾਰਕ ਅਤੇ ਕੂਟਨੀਤਿਕ ਸਬੰਧਾਂ ਨੂੰ ਅੱਗੇ ਵਧਾਉਣ ਦਾ ਇੱਕ ਮਾਧਿਅਮ ਵੀ ਸਾਬਿਤ ਹੋਵੇਗੀ। ਕੇਂਦਰੀ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਇਸ ਸਮਿਟ ਵਿੱਚ ਲਗਭਗ 30 ਦੇਸ਼ਾਂ ਦੇ ਪ੍ਰਤੀਨਿਧੀ ਅਤੇ ਵਿਦੇਸ਼ਾਂ ਦੇ ਲਗਭਗ 171 ਪ੍ਰਤੀਨਿਧੀ ਅਤੇ ਭਾਰਤੀ ਬੁੱਧੀਸਟ ਸੰਗਠਨਾਂ ਦੇ 150 ਪ੍ਰਤੀਨਿਧੀ ਹਿੱਸਾ ਲੈਣਗੇ।
ਇਸ ਸੰਮੇਲਨ ਵਿੱਚ ਦੁਨੀਆ ਭਰ ਦੇ ਪ੍ਰਤੀਸ਼ਿਠਤ ਵਿਦਵਾਨਾਂ, ਸੰਘ ਦੇ ਨੇਤਾਵਾਂ ਅਤੇ ਧਰਮ ਨੂੰ ਮੰਨਣ ਵਾਲੇ ਹਿੱਸਾ ਲੈ ਰਹੇ ਹਨ। ਹਿੱਸਾ ਲੈਣ ਵਾਲਿਆਂ ਵਿੱਚ 173 ਅੰਤਰਰਾਸ਼ਟਰੀ ਪ੍ਰਤੀਭਾਗੀ ਸ਼ਾਮਲ ਹਨ ਜਿਨ੍ਹਾਂ ਵਿੱਚ 84 ਸੰਘ ਮੈਂਬਰ ਹਨ ਅਤੇ 151 ਭਾਰਤੀ ਪ੍ਰਤੀਨਿਧੀ ਸ਼ਾਮਲ ਹਨ ਜਿਨ੍ਹਾਂ ਵਿੱਚ 46 ਸੰਘ ਮੈਂਬਰ, 40 (Nuns) ਅਤੇ ਦਿੱਲੀ ਤੋਂ ਬਾਹਰਲੇ 65 ਸਧਾਰਣ ਧਰਮ ਦੇ ਉਪਾਸਕ ਵੀ ਸ਼ਾਮਲ ਹਨ। ਇਸ ਸੰਮੇਲਨ ਵਿੱਚ ਐੱਨਸੀਆਰ ਖੇਤਰ ਦੇ ਲਗਭਗ 200 ਵਿਅਕਤੀ ਵੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਵਿਦੇਸ਼ੀ ਦੂਤਾਵਾਸ ਦੇ 30 ਤੋਂ ਵੱਧ ਅੰਬੈਸਡਰਸ ਸ਼ਾਮਲ ਹਨ। ਇਸ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਪ੍ਰਤੀਨਿਧੀ ਅੱਜ ਦੇ ਪ੍ਰਮੁੱਖ ਗਲੋਬਲ ਮੁੱਦਿਆਂ ‘ਤੇ ਚਰਚਾ ਕਰਨਗੇ ਅਤੇ ਕਦਰਾਂ-ਕੀਮਤਾਂ (ਯੂਨੀਵਰਸਲ ਵੈਲਿਊ) ‘ਤੇ ਅਧਾਰਿਤ ਬੁੱਧ ਧੰਮ (Buddha Dhamma) ਵਿੱਚ ਇਸ ਦੇ ਸਮਾਧਾਨਾਂ ਦੀ ਖੋਜ ਕਰਨਗੇ।
ਚਰਚਾਵਾਂ ਹੇਠ ਲਿਖੇ ਚਾਰ ਵਿਸ਼ਿਆਂ ਦੇ ਤਹਿਤ ਹੋਣਗੀਆਂ:
1 ਬੁੱਧ ਧੰਮ ਅਤੇ ਸ਼ਾਂਤੀ
2 ਬੁੱਧ ਧੰਮ: ਵਾਤਾਵਰਣ ਸਬੰਧੀ ਸੰਕਟ, ਸਿਹਤ ਅਤੇ ਸਥਿਰਤਾ
3 ਨਾਲੰਦਾ ਬੁੱਧ ਪਰੰਪਰਾ ਦੀ ਸੁਰੱਖਿਆ
4 ਬੁੱਧ ਧੰਮ ਤੀਰਥ ਯਾਤਰਾ, ਜੀਵੰਤ ਵਿਰਾਸਤ ਅਤੇ ਬੁੱਧ ਅਵਸ਼ੇਸ਼: ਦੱਖਣ, ਦੱਖਣੀ-ਪੂਰਬ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਦੇ ਨਾਲ ਭਾਰਤ ਦੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਦਾ ਇੱਕ ਮਜ਼ਬੂਤ ਅਧਾਰ।
ਸੰਘ ਅਤੇ ਅਕਾਦਮਿਕ ਸੈਸ਼ਨਾਂ ਲਈ ਲੜੀਵਾਰ ਵੀਅਤਨਾਮ ਬੌਧ ਸੰਘ ਦੇ ਸੁਪਰੀਮ ਪੈਟ੍ਰੀਆਰਕ ਪਰਮ ਪਾਵਨ ਥਿਚ ਟ੍ਰਾਈ ਕਵਾਂਗ (Thich Tri Quang) ਅਤੇ ਪ੍ਰੋਫੈਸਰ ਰੋਬਰਟ ਥੁਰਮੈਨ (Prof. Robert Thurman) ਦੁਆਰਾ ਦੋ ਮੁੱਖ ਵਿਆਖਿਆਨ ਦਿੱਤੇ ਜਾਣਗੇ।
ਭਾਰਤ ਵਿੱਚ ਪੈਦਾ ਹੋਣ ਵਾਲੀਆਂ ਧਾਰਮਿਕ ਪਰੰਪਰਾਵਾਂ ‘ਪ੍ਰਾਚੀਨ ਧਰਮ, ਜੀਵਨ ਦਾ ਸਦੀਵੀ ਢੰਗ’ ਦਾ ਹਿੱਸਾ ਹਨ। ਪ੍ਰਾਚੀਨ ਭਾਰਤ ਵਿੱਚ ਬੁੱਧ ਧੰਮ ਨੇ ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਦੁਨੀਆ ਵਿੱਚ ਇਸ ਦੇ ਪ੍ਰਸਾਰ ਨਾਲ ਗਿਆਨ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਇੱਕ ਵਿਆਪਕ ਮੰਥਨ ਹੋਇਆ ਅਤੇ ਦੁਨੀਆ ਭਰ ਵਿੱਚ ਵਿਭਿੰਨ ਅਧਿਆਤਮਿਕ ਅਤੇ ਦਾਰਸ਼ਨਿਕ ਪਰੰਪਰਾਵਾਂ ਦਾ ਵਿਕਾਸ ਹੋਇਆ।
ਉਮੀਦ ਹੈ ਕਿ ਇਸ ਸੰਮੇਲਨ ਵਿੱਚ ਹੋਣ ਵਾਲੇ ਵਿਭਿੰਨ ਵਿਚਾਰ -ਵਟਾਂਦਰਾ ਜ਼ਰੀਏ ਇਸ ਗੱਲ ਦਾ ਪਤਾ ਲੱਗੇਗਾ ਕਿ ਬੁੱਧ ਧੰਮ ਦੀਆਂ ਮੌਲਿਕ ਕਦਰਾਂ-ਕੀਮਤਾਂ ਸਮਕਾਲੀ ਮਾਹੌਲ ਵਿੱਚ ਕਿਵੇਂ ਪ੍ਰੇਰਨਾ ਅਤੇ ਮਾਰਗ ਦਰਸ਼ਨ ਪ੍ਰਦਾਨ ਕਰ ਸਕਦੀਆਂ ਹਨ, ਜਿੱਥੇ ਤਕਨੀਕੀ ਤਰੱਕੀ ਅਤੇ ਉਪਭੋਗਤਾਵਾਦ ਨੂੰ ਅੱਗੇ ਵਧਾਏ ਜਾਣ ਦੇ ਬਾਵਜੂਦ ਪ੍ਰਿਥਵੀ ਇੱਕ ਵਿਨਾਸ਼ਕਾਰੀ ਸੰਕਟ ਨਾਲ ਜੂਝ ਰਹੀ ਹੈ ਅਤੇ ਵਿਭਿੰਨ ਸਮਾਜਾਂ ਵਿੱਚ ਤੇਜ਼ੀ ਨਾਲ ਹੋ ਰਹੇ ਮੋਹਭੰਗ ਦੀ ਸੱਮਸਿਆ ਸਾਹਮਣੇ ਆ ਰਹੀ ਹੈ।
ਇਸ ਸਮਿਟ ਦਾ ਮੁੱਖ ਦ੍ਰਿਸ਼ਟੀਕੋਣ ਸ਼ਾਕਿਆਮੁਨੀ ਬੁੱਧ (Shakyamuni Buddha) ਦੀਆਂ ਸਿੱਖਿਆਵਾਂ ‘ਤੇ ਗੌਰ ਕਰਨਾ ਹੈ ਜੋ ਕਿ ਸਦੀਆਂ ਤੋਂ ਬੁੱਧ ਧੰਮ ਦੇ ਅਭਿਆਸ ਨਾਲ ਲਗਾਤਾਰ ਸਮ੍ਰਿੱਧ ਹੁੰਦੇ ਰਹੇ ਹਨ। ਇਸ ਦਾ ਉਦੇਸ਼ ਬੌਧ ਵਿਦਵਾਨਾਂ ਅਤੇ ਧਰਮ ਗੁਰੂਆਂ ਲਈ ਇੱਕ ਮੰਚ ਸਥਾਪਿਤ ਕਰਨਾ ਹੈ। ਇਹ ਸੰਮੇਲਨ ਧਰਮ ਦੀਆਂ ਕਦਰਾਂ ਕੀਮਤਾਂ ਅਨੁਸਾਰ ਯੂਨੀਵਰਸਲ ਸ਼ਾਂਤੀ ਅਤੇ ਸਦਭਾਵਨਾ ਵੱਲ ਕੰਮ ਕਰਨ ਦੇ ਉਦੇਸ਼ ਨਾਲ ਸ਼ਾਂਤੀ, ਹਮਦਰਦੀ ਅਤੇ ਸਦਭਾਵਨਾ ਲਈ ਬੌਧ ਦੇ ਸੰਦੇਸ਼ ਦੀ ਖੋਜ ਕਰੇਗਾ ਅਤੇ ਇੱਕ ਸਾਧਨ ਦੇ ਰੂਪ ਵਿੱਚ ਇਸ ਦਾ ਉਪਯੋਗ ਕਰਨ ਲਈ ਇਸ ਦੀ ਵਿਵਹਾਰਿਕਤਾ ਦਾ ਅਧਿਐਨ ਕਰਨ ਲਈ ਹੋਰ ਅਕਾਦਮਿਕ ਖੋਜ ਵਾਸਤੇ ਇੱਕ ਦਸਤਾਵੇਜ਼ ਤਿਆਰ ਕਰੇਗਾ।
ਸੱਭਿਆਚਾਰ ਮੰਤਰਾਲੇ ਨੇ ਆਈਬੀਸੀ, ਜੋ ਕਿ ਇੱਕ ਗਲੋਬਲ ਬੁੱਧੀਸਟ ਸਮੁੱਚੀ ਸੰਸਥਾ ਹੈ ਅਤੇ ਜਿਸ ਦਾ ਹੈੱਡਕੁਆਟਰ ਨਵੀਂ ਦਿੱਲੀ ਵਿੱਚ ਹੈ, ਦੇ ਨਾਲ ਅੰਤਰ-ਸੱਭਿਆਚਾਰਕ ਸਬੰਧਾਂ ਨੂੰ ਫਿਰ ਤੋਂ ਸਥਾਪਿਤ ਕਰਨ ਅਤੇ ਐੱਸਸੀਓ ਦੇਸ਼ਾਂ ਦੇ ਵਿਭਿੰਨ ਮਿਊਜ਼ੀਅਮਸ ਦੇ ਸੰਗ੍ਰਿਹ ਵਿੱਚ ਮੱਧ ਏਸ਼ੀਆਂ ਦੀ ਬੁੱਧੀਸਟ ਕਲਾ, ਕਲਾ ਸ਼ੈਲੀਆਂ, ਪੁਰਾਤੱਤਵ ਸਥਲਾਂ ਅਤੇ ਪੁਰਾਤਨਤਾ ਦੇ ਦਰਮਿਆਨ ਸਮਾਨਤਾਵਾਂ ਦੀ ਖੋਜ ਕਰਨ ਲਈ ਹਾਲ ਹੀ ਵਿੱਚ ਸਾਂਝਾ ਬੁੱਧੀਸਟ ਵਿਰਾਸਤ ਦੇ ਸਬੰਧ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇਸ਼ਾਂ ਦੇ ਮਾਹਿਰਾਂ ਦੀ ਇੱਕ ਸਫ਼ਲ ਅੰਤਰਰਾਸ਼ਟਰੀ ਮੀਟਿੰਗ ਆਯੋਜਿਤ ਕੀਤੀ ਸੀ।
ਜੀਬੀਐੱਸ-2023 ਬੁੱਧੀਸਟ ਅਤੇ ਸਰਬਵਿਆਪੀ ਸਰੋਕਾਰਾਂ ਦੇ ਮੁੱਦੇ ‘ਤੇ ਗਲੋਬਲ ਬੁੱਧੀਸਟ ਧੰਮ ਅਗਵਾਈ ਅਤੇ ਵਿਦਵਾਨਾਂ ਨੂੰ ਇੱਕਜੁਟ ਕਰਨ ਅਤੇ ਉਨ੍ਹਾਂ ਸਰੋਕਾਰਾਂ ਨੂੰ ਸਮੂਹਿਕ ਰੂਪ ਵਿੱਚ ਪੂਰਾ ਕਰਨ ਲਈ ਨੀਤੀਗਤ ਸੁਝਾਵਾਂ ਨੂੰ ਸਾਹਮਣੇ ਰੱਖਣ ਦਾ ਇੱਕ ਵੈਸਾ ਹੀ ਪ੍ਰਯਾਸ ਹੈ।
**********
ਐੱਨਬੀ/ਐੱਸਕੇ/ਏਕੇ
(रिलीज़ आईडी: 1917938)
आगंतुक पटल : 216