ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ’ਏਵੀਜੀਸੀ ਨੀਤੀਆਂ ਦੇ ਡਰਾਫਟ ’ਤੇ ਰਾਸ਼ਟਰੀ ਵਰਕਸ਼ਾਪ ਅਤੇ ਸਲਾਹ-ਮਸ਼ਵਰੇ’ ਦਾ ਆਯੋਜਨ ਕੀਤਾ


ਏਵੀਜੀਸੀ ਵਿੱਚ ਉਹ ਹਾਸਲ ਕਰਨ ਦੀ ਸਮਰੱਥਾ ਹੈ ਜੋ ਭਾਰਤੀ ਆਈਟੀ ਨੇ ਹਾਸਲ ਕੀਤਾ ਹੈ:ਸ਼੍ਰੀ ਅਪੂਰਵ ਚੰਦਰਾ

Posted On: 18 APR 2023 2:32PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਉਦਯੋਗ, ਸਿੱਖਿਆ ਜਗਤ ਅਤੇ ਸਰਕਾਰ ਲਈ ਏਵੀਜੀਸੀ ਨੀਤੀਆਂ ਦੇ ਡਰਾਫਟ ’ਤੇ ਪਹਿਲੀ ਰਾਸ਼ਟਰੀ ਵਰਕਸ਼ਾਪ ਅਤੇ ਸਲਾਹ-ਮਸ਼ਵਰੇ ਦਾ ਆਯੋਜਨ ਕੀਤਾ। ਏਵੀਜੀਸੀ ਨਾਲ ਸਬੰਧਿਤ ਕੇਂਦਰ ਅਤੇ ਰਾਜ ਦੋਵਾਂ ਪੱਧਰਾਂ ਦੀਆਂ ਕਈ ਸਰਕਾਰੀ ਸੰਸਥਾਵਾਂ, ਏਵੀਜੀਸੀ ਖੇਤਰ ਦੇ ਉਦਯੋਗ ਸੰਘਾਂ ਅਤੇ ਉਦਯੋਗ ਜਗਤ ਦੇ ਦਿਗਜਾਂ ਨਾਲ ਭਾਗੀਦਾਰੀ ਹੋਣੀ ਸੀ।

https://static.pib.gov.in/WriteReadData/userfiles/image/image001QL4Y.jpg

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਤੇ ਏਵੀਜੀਸੀ ਟਾਸਕਫੋਰਸ ਦੇ ਚੇਅਰਮੈਨ ਸ਼੍ਰੀ ਅਪੂਰਵ ਚੰਦਰਾ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਏਵੀਜੀਸੀ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਐਂਡ ਕਾਮਿਕਸ-ਐਕਸਟੈਂਡਡ ਰਿਐਲਿਟੀ) ਖੇਤਰ ਨੂੰ ਮਜ਼ਬੂਤ ਕਰਨ ਲਈ ਮੰਤਰਾਲੇ ਦੇ ਯਤਨਾਂ ਬਾਰੇ ਚਰਚਾ ਕਰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰਾਜ ਵੀ ਏਵੀਜੀਸੀ ਖੇਤਰ ਦੇ ਵਿਕਾਸ ਤੋਂ ਲਾਭ ਲੈਣ ਲਈ ਆਪਣੇ ਸਭ ਤੋਂ ਵਧੀਆ ਯਤਨ ਕਰਦੇ ਹਨ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦਰਾ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਏਵੀਜੀਸੀ ਖੇਤਰ ਦੇ ਕਈ ਸਮਰਥਕਾਂ ਦੇ ਬਾਰੇ ਵਿੱਚ ਗੱਲ ਕੀਤੀ, ਜਿਸ ਵਿੱਚ ਸਿੱਖਿਆ ਅਤੇ ਕੌਸ਼ਲ ਖੇਤਰ ਦੇ ਪ੍ਰਮੁੱਖ ਥੰਮ ਹਨ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿਰਚ ਏਵੀਜੀਸੀ ਖੇਤਰ ਦੀ ਵਿਕਾਸ ਦਰ ਬੇਮਿਸਾਲ ਰਹੀ ਹੈ ਅਤੇ ਆਉਣ ਵਾਲੇ ਦਹਾਕੇ ਵਿੱਚ ਇਸ ਦੇ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਸ਼੍ਰੀ ਚੰਦਰਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਾਡੇ ਬੱਚਿਆਂ ਨੂੰ ਸਹੀ ਉਮਰ ਵਿੱਚ ਸਹੀ ਤਰ੍ਹਾਂ ਦਾ ਐਕਸਪੋਜਰ ਦੇਣਾ ਲਾਜ਼ਮੀ ਹੈ, ਤਾਂ ਜੋ ਉਨ੍ਹਾਂ ਨੂੰ ਆਪਣੇ ਰਚਨਾਤਮਕ ਕੌਸ਼ਲ ਨੂੰ ਨਿਖਾਰਨ ਅਤੇ ਇਸ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ ਦਾ ਮੌਕਾ ਮਿਲੇ, ਜਿਸ ਲਈ ਡਰਾਫਟ ਨੀਤੀ ਵਿੱਚ ਕੌਸ਼ਲ ਅਤੇ ਸਿੱਖਿਆ ’ਤੇ ਬਰਾਬਰ ਜ਼ੋਰ ਦਿੱਤਾ ਗਿਆ ਹੈ। 

ਭਵਿੱਖ ਵਿੱਚ ਉਦਯੋਗ ਦੇ ਦਾਇਰੇ ਬਾਰੇ ਚਰਚਾ ਕਰਦੇ ਹੋਏ ਸ਼੍ਰੀ ਚੰਦਰਾ ਨੇ ਕਿਹਾ ਕਿ ਏਵੀਜੀਸੀ ਅੱਜ ਉਸ ਸਥਾਨ ’ਤੇ ਹੈ ਜਿੱਥੇ ਭਾਰਤੀ ਆਈਟੀ ਖੇਤਰ 2000 ਦੇ ਦਹਾਕੇ ਦੇ ਆਸਪਾਸ ਸੀ। ਆਈਟੀ ਖੇਤਰ ਦੁਨੀਆ ਵਿੱਚ ਇੱਕ ਮਹੱਤਵਪੂਰਨ ਯੋਗਦਾਨਕਰਤਾ ਬਣ ਗਿਆ ਹੈ ਅਤੇ ਏਵੀਜੀਸੀ ਖੇਤਰ ਵਿੱਚ ਵੀ ਇਹੀ ਸਮਰੱਥਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲੀਵੁੱਡ ਦੀ ਪ੍ਰਮੁੱਖ ਫਿਲਮਾਂ ਵਿੱਚ ਅੱਜ ਭਾਰਤ ਤੋਂ ਕੌਸ਼ਲ ਅਤੇ ਮੈਨਪਾਵਰ ਦਾ ਯੋਗਦਾਨ ਸ਼ਾਮਲ ਹੈ। ਉਨ੍ਹਾਂ ਨੇ ਇਸ ਖੇਤਰ ਵਿੱਚ ਪ੍ਰਤਿਭਾਵਾਂ ਲਈ ਸਹੀ ਕਿਸਮ ਦੇ ਸਕਿਲ ਇੰਫ੍ਰਾਸਟ੍ਰਕਚਰ ਦੇ ਪ੍ਰਾਵਧਾਨ ਨੂੰ ਸੁਨਿਸ਼ਚਿਤ ਕਰਨ ਲਈ ਹਿੱਸੇਦਾਰਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਨੇ ਦੇਸ਼ ਦੇ ਏਵੀਜੀਸੀ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਰਾਜਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਯਤਨਾਂ ਨੂੰ ਵਧਾਉਣ ਅਤੇ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਸਰੋਤਾਂ ਨੂੰ ਜੁਟਾਉਣ ਵਿੱਚ ਰਾਜਾਂ ਦੀ ਭੂਮਿਕਾ ਨੂੰ ਮਾਨਤਾ ਦਿੱਤੀ। ਸ਼੍ਰੀ ਅਪੂਰਵ ਚੰਦਰਾ ਨੇ ਉੱਤਮਤਾ ਲਈ ਖੇਤਰੀ ਕੇਂਦਰ ਬਣਾਉਣ ’ਤੇ ਜ਼ੋਰ ਦਿੱਤਾ ਅਤੇ ਇਸ ਦਿਸ਼ਾ ਵਿੱਚ ਕਰਨਾਟਕ ਦੁਆਰਾ ਚੁੱਕੇ ਗਏ ਕਦਮਾਂ ਵੱਲ ਧਿਆਨ ਦਿਲਵਾਇਆ, ਜਿਸ ਵਿੱਚ ਕਈ ਸਟਾਰਟਅੱਪ ਪਹਿਲਾਂ ਤੋਂ ਹੀ ਕੇਂਦਰ ਦਾ ਹਿੱਸਾ ਹਨ।

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾੜੀ (ਤਿਵਾਰੀ) ਨੇ ਭਾਰਤ ਨੂੰ ਏਵੀਜੀਸੀ ਸਪੇਸ ਵਿੱਚ ਇੱਕ ਗੋ-ਟੂ-ਹੱਬ ਬਣਾਉਣ ਲਈ ਇਸ ਖੇਤਰ ਵਿੱਚ ਭਵਿੱਖ ਲਈ ਤਿਆਰ ਕੌਸ਼ਲ ਦੀ ਸੁਵਿਧਾ ਦੀ ਜ਼ਰੂਰਤ ਬਾਰੇ ਦੱਸਿਆ। ਉਨ੍ਹਾਂ ਨੇ ਮਜ਼ਬੂਤ ਫਿਜ਼ੀਕਲ ਇੰਫ੍ਰਾਟ੍ਰਕਚਰ ਦੀ ਸਥਾਪਨਾ ਦੇ ਮਹੱਤਵ ’ਤੇ ਚਾਨਣਾ ਪਾਇਆ, ਜੋ ਇੱਕ ਵਿਦਿਆਰਥੀ ਦੇ ਸਿੱਖਣ ਅਤੇ ਵਿਕਾਸ ਵਿੱਚ ਸਹਾਇਤਾ ਕਰੇਗਾ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਪਹਿਚਾਣ ਕੀਤੀ ਹੈ ਕਿ ਏਵੀਜੀਸੀ ਖੇਤਰ ਦੇ ਵਿਕਾਸ ਲਈ ਸਕਿਲਿੰਗ ਪਹਿਲ ਮਹੱਤਵਪੂਰਨ ਹੋਵੇਗੀ ਅਤੇ ਸਕਿਲਿੰਗ ਈਕੋਸਿਸਟਮ ਪ੍ਰਦਾਨ ਕਰਨ ਲਈ ਸਭ ਤੋਂ ਵਧੀਆ ਯਤਨ ਕਰਨ ਲਈ ਪ੍ਰਤੀਬੱਧ ਹੈ।

ਏਵੀਜੀਸੀ ਦੇ ਕੁਝ ਲਾਈਟਹਾਊਸ ਰਾਜਾਂ ਨੇ ਵਰਕਸ਼ਾਪ ਦੌਰਾਨ ਆਪਣੀਆਂ ਸਿੱਖਆਵਾਂ  ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕੀਤਾ, ਜਿਸ ਵਿੱਚ ਹੋਰ ਰਾਜਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਗਈ ਹੈ, ਜਿਸ ਵਿੱਚ ਰਾਜ-ਪੱਧਰੀ ਏਵੀਜੀਸੀ ਨੀਤੀਆਂ ਦਾ ਡਰਾਫਟ ਤਿਆਰ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨਾ ਸ਼ਾਮਲ ਹੈ। ਵਰਕਸ਼ਾਪ ਦੌਰਾਨ ਕਵਰ ਕੀਤੇ ਗਏ ਸੈਸ਼ਨਾਂ ਦੀ ਕਲਪਨਾ ਰਾਜਾਂ ਨੂੰ ਰਾਜ ਦੀ ਏਵੀਜੀਸੀ ਨੀਤੀ ਦੇ ਵੱਖ-ਵੱਖ ਪਹਿਲੂਆਂ ’ਤੇ ਸਪੱਸ਼ਟਤਾ ਹਾਸਲ ਕਰਨ ਵਿੱਚ ਮਦਦ ਕਰਨ ਲਈ ਕੀਤੀ ਗਈ ਹੈ, ਜਿਸ ਨਾਲ ਉਹ ਰਾਜ ਪੱਧਰੀ ਨੀਤੀਆਂ ਦਾ ਡਰਾਫਟ ਤਿਆਰ ਕਰਨ ਵਿੱਚ ਸਮਰੱਥ ਹੋ ਸਕੱਣ।

ਨਿਗਰਾਨੀ ਅਤੇ ਮੂਲਾਂਕਣ (ਐੱਮਐਂਡਈ) ਅਤੇ ਏਵੀਜੀਸੀ-ਐਕਸਆਰ ਸਪੇਸ ਵਿੱਚ ਕੰਮ ਕਰਨ ਵਾਲੀ ਵੱਖ-ਵੱਖ ਪ੍ਰਮੁੱਖ ਕੰਪਨੀਆਂ ਅਤੇ ਉਦਯੋਗ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ ਅਤੇ ਦੇਸ਼ ਵਿੱਚ ਇਸ ਖੇਤਰ ਨੂੰ ਲਾਭ ਦੇਣ ਲਈ ਆਪਣੀ ਅੰਤਰਦ੍ਰਿਸ਼ਟੀ ਸਾਂਝਾ ਕੀਤੀ।

ਇਸ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਆਦਰਸ਼ ਰਾਜ ਨੀਤੀਆਂ ਨੂੰ ਉਸ ਦੇ ਅਨੁਕੂਲਨ ਅਤੇ ਉਸ ਨੂੰ ਅਪਣਾਉਣ ਲਈ ਰਾਜਾਂ ਵਿੱਚ ਪ੍ਰਸਾਰਿਤ ਕਰਨ ਦੇ ਪ੍ਰਾਥਮਿਕ ਉਦੇਸ਼ ਦੇ ਨਾਲ ਕੀਤਾ ਗਿਆ ਸੀ। ਇਸ ਨੇ ਰਾਸ਼ਟਰੀ ਨੀਤੀ ਦੇ ਡਰਾਫਟ ’ਤੇ ਚਰਚਾ ਲਈ ਇਸ ਨੂੰ   ਆਪਣੇ ਹਿੱਤਧਾਰਕਾਂ  ਦੀ ਜ਼ਰੂਰਤਾਂ ਦੇ ਅਨੁਰੂਪ ਬਣਾਉਣ ਲਈ ਇੱਕ ਮੰਚ ਵੀ ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਵਰਕਸ਼ਾਪ ਵਿੱਚ ਕੁਝ ਰਾਜਾਂ ਦੁਆਰਾ ਏਵੀਜੀਸੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਅਪਣਾਈ ਜਾ ਰਹੀ ਸਭ ਤੋਂ ਵਧੀਆ ਪ੍ਰਥਾਵਾਂ ਨੂੰ ਪ੍ਰਦਰਸ਼ਿਤ ਕਰਨ ’ਤੇ ਇੱਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ (ਫਿਲਮ) ਸ਼੍ਰੀ ਪ੍ਰਥੁਲ ਕੁਮਾਰ ਦੀ ਟਿੱਪਣੀ ਅਤੇ ਧੰਨਵਾਦ ਪ੍ਰਸਤਾਵ ਦੇ ਨਾਲ ਵਰਕਸ਼ਾਪ ਦਾ ਸਮਾਪਨ ਹੋਇਆ।

ਏਵੀਜੀਸੀ ਪ੍ਰਮੋਸ਼ਨ ਟਾਸਕ ਫੋਰਸ ਦਾ ਗਠਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦਰਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ। ਇਸ ਨੇ ਦਸੰਬਰ 2022 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਹੈ, ਜਿਸ ਨੂੰ ਚੁੱਕੇ ਜਾਣ ਵਾਲੇ ਕਦਮਾਂ ਲਈ ਮਾਰਗਦਰਸ਼ਨ ਦਸਤਾਵੇਜ਼ ਵਜੋਂ ਅਪਣਾਇਆ ਗਿਆ ਹੈ। ਇਸ ਵਿੱਚ ਰਾਜਾਂ ਲਈ ਰਾਸ਼ਟਰੀ ਨੀਤੀ ਅਤੇ ਮਾਡਲ ਨੀਤੀ ਦਾ ਡਰਾਫਟ ਵੀ ਹੈ।

****

ਸੌਰਭ ਸਿੰਘ


(Release ID: 1917911)